ਲੁਧਿਆਣਾ ‘ਚ ਅਵਾਰਾ ਕੁੱਤਿਆਂ ਦੀ ਦਹਿਸ਼ਤ, ਸਕੂਟੀ ਸਵਾਰ ਔਰਤਾਂ ‘ਤੇ ਕੀਤਾ ਹਮਲਾ, CCTV ‘ਚ ਕੈਦ ਹੋਈ ਵੀਡੀਓ
Ludhiana Stray Dog Attack: ਮੁਹੱਲੇ ਦੇ ਰਹਿਣ ਵਾਲੇ ਲੋਕਾਂ ਨੇ ਕਿਹਾ ਕਿ ਆਵਾਰਾ ਕੁੱਤਿਆਂ ਦੇ ਕਾਰਨ ਬੱਚੇ ਬਾਹਰ ਖੇਡਣ ਤੋਂ ਡਰਦੇ ਹਨ ਤੇ ਇਸ ਨਾਲ ਲੋਕਾਂ ਦੀ ਆਮ ਜ਼ਿੰਦਗੀ ਬਹੁਤ ਪ੍ਰਭਾਵਿਤ ਹੋ ਰਹੀ ਹੈ। ਦੁਕਾਨਦਾਰਾਂ ਤੇ ਸਥਾਨਕ ਨਿਵਾਸੀਆਂ ਨੇ ਨਗਰ ਨਿਗਮ 'ਤੇ ਆਵਾਰਾ ਕੁੱਤਿਆਂ ਦੀ ਸਮੱਸਿਆ ਸੁਲਝਾਉਣ ਵਿੱਚ ਅਣਦੇਖੀ ਦਾ ਦੋਸ਼ ਲਾਇਆ ਹੈ। ਇਲਾਕੇ 'ਚ ਕਿਸੇ ਵੀ ਤਰ੍ਹਾਂ ਦਾ ਡੌਗ ਸ਼ੈਲਟਰ ਨਹੀਂ ਬਣਾਇਆ ਗਿਆ, ਜਿਸ ਕਾਰਨ ਇਹ ਮੁੱਦਾ ਹੋਰ ਵੀ ਗੰਭੀਰ ਹੋ ਗਿਆ ਹੈ।
ਲੁਧਿਆਣਾ 'ਚ ਅਵਾਰਾ ਕੁੱਤਿਆਂ ਦੀ ਦਹਿਸ਼ਤ
ਲੁਧਿਆਣਾ ਦੇ ਮਾਡਲ ਟਾਊਨ ਇਲਾਕੇ ‘ਚ ਆਵਾਰਾ ਕੁੱਤਿਆਂ ਨੇ ਦਹਿਸ਼ਤ ਦਾ ਮਾਹੌਲ ਬਣਾ ਰੱਖਿਆ ਹੈ। ਹਾਲ ਹੀ ‘ਚ ਇੱਥੇ ਇੱਕ ਭਿਆਨਕ ਘਟਨਾ ਵਾਪਰੀ ਜਦੋਂ ਐਕਟੀਵਾ ਸਵਾਰ ਔਰਤਾਂ ਤੇ ਕੁੱਤਿਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਦੇ ਕਾਰਨ ਐਕਟੀਵਾ ਬੇਕਾਬੂ ਹੋ ਕੇ ਕਿਸੇ ਕਾਰ ਨਾਲ ਟਕਰਾ ਗਈ ਤੇ ਦੋਵੇਂ ਔਰਤਾਂ ਗੰਭੀਰ ਤੌਰ ਤੇ ਜ਼ਖ਼ਮੀ ਹੋ ਗਈਆਂ। ਇਸ ਘਟਨਾ ਦੀ ਵੀਡੀਓ ਸੀਸੀਟੀਵੀ ਕੈਮਰੇ ‘ਚ ਵੀ ਕੈਦ ਹੋਈ ਹੈ। ਇਲਾਕੇ ਦੇ ਲੋਕਾਂ ‘ਚ ਇਸ ਘਟਨਾ ਤੋਂ ਬਾਅਦ ਡਰ ਦਾ ਮਾਹੌਲ ਹੈ।
ਮੁਹੱਲੇ ਦੇ ਰਹਿਣ ਵਾਲੇ ਲੋਕਾਂ ਨੇ ਕਿਹਾ ਕਿ ਆਵਾਰਾ ਕੁੱਤਿਆਂ ਦੇ ਕਾਰਨ ਬੱਚੇ ਬਾਹਰ ਖੇਡਣ ਤੋਂ ਡਰਦੇ ਹਨ ਤੇ ਇਸ ਨਾਲ ਲੋਕਾਂ ਦੀ ਆਮ ਜ਼ਿੰਦਗੀ ਬਹੁਤ ਪ੍ਰਭਾਵਿਤ ਹੋ ਰਹੀ ਹੈ। ਦੁਕਾਨਦਾਰਾਂ ਤੇ ਸਥਾਨਕ ਨਿਵਾਸੀਆਂ ਨੇ ਨਗਰ ਨਿਗਮ ‘ਤੇ ਆਵਾਰਾ ਕੁੱਤਿਆਂ ਦੀ ਸਮੱਸਿਆ ਸੁਲਝਾਉਣ ਵਿੱਚ ਅਣਦੇਖੀ ਦਾ ਦੋਸ਼ ਲਾਇਆ ਹੈ। ਇਲਾਕੇ ‘ਚ ਕਿਸੇ ਵੀ ਤਰ੍ਹਾਂ ਦਾ ਡੌਗ ਸ਼ੈਲਟਰ ਨਹੀਂ ਬਣਾਇਆ ਗਿਆ, ਜਿਸ ਕਾਰਨ ਇਹ ਮੁੱਦਾ ਹੋਰ ਵੀ ਗੰਭੀਰ ਹੋ ਗਿਆ ਹੈ।
ਲੋਕਾਂ ਦੀ ਮੰਗ ਹੈ ਕਿ ਨਗਰ ਨਿਗਮ ਜਲਦ ਤੋਂ ਜਲਦ ਆਵਾਰਾ ਕੁੱਤਿਆਂ ਦਾ ਕੋਈ ਪ੍ਰਭਾਵਸ਼ਾਲੀ ਹੱਲ ਕੱਢੇ ਤਾਂ ਜੋ ਇਲਾਕੇ ਦੀ ਸੁਰੱਖਿਆ ਬਣਾਈ ਜਾ ਸਕੇ ਅਤੇ ਬੱਚੇ ਬਿਨਾ ਡਰੇ ਖੇਡ ਸਕਣ। ਇਸ ਘਟਨਾ ਨੇ ਮੁੜ ਇੱਕ ਵਾਰ ਸਾਰਿਆਂ ਦਾ ਧਿਆਨ ਇਸ ਸਮੱਸਿਆ ਵੱਲ ਖਿੱਚਿਆ ਹੈ, ਜੋ ਕਿ ਸ਼ਹਿਰ ‘ਚ ਵਧ ਰਹੇ ਆਵਾਰਾ ਕੁੱਤਿਆਂ ਦੇ ਖ਼ਤਰਨਾਕ ਹਮਲੇ ਦੀਆਂ ਘਟਨਾਵਾਂ ਨੂੰ ਦਰਸਾਉਂਦਾ ਹੈ।
