ਲੁਧਿਆਣਾ ਤੇ ਫਤਿਹਗੜ੍ਹ ਸਾਹਿਬ ਜੂਡੀਸ਼ੀਅਲ ਬਿਲਡਿੰਗ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਭੇਜਿਆ ਗਿਆ ਈਮੇਲ
ਗਣਤੰਤਰ ਦਿਵਸ, 26 ਜਨਵਰੀ ਨੂੰ ਲੈ ਕੇ ਦੇਸ਼ ਭਰ 'ਚ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹਨ। ਖ਼ਾਸ ਤੌਰ 'ਤੇ ਬਾਰਡਰ ਇਲਾਕੇ ਦੇ ਸੂਬਿਆਂ 'ਚ ਪੁਲਿਸ ਮੁਸ਼ਤੈਦ ਹੈ। ਅਜਿਹੇ 'ਚ ਇਸ ਤਰ੍ਹਾਂ ਧਮਕੀ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਪੂਰੀ ਤਰ੍ਹਾਂ ਅਲਰਟ ਹੋ ਗਈ ਹੈ। ਬਿਲਡਿੰਗ ਦੀ ਜਾਂਚ ਕੀਤੀ ਜਾ ਰਹੀ ਹੈ।
ਲੁਧਿਆਣਾ ਤੇ ਫਤਿਹਗੜ੍ਹ ਸਾਹਿਬ ਦੀ ਜੂਡੀਸ਼ੀਅਲ ਬਿਲਡਿੰਗ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਈਮੇਲ ਰਾਹੀਂ ਮਿਲੀ ਹੈ, ਇਸ ਮੇਲ ‘ਚ ਧਮਕੀ ਦਿੱਤੀ ਗਈ ਕਿ ਜੂਡੀਸ਼ੀਅਲ ਬਿਲਡਿੰਗ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ। ਇੰਗਲਿਸ਼ ਆਫ਼ਿਸ ਨੂੰ ਮਿਲੇ ਇਸ ਮੇਲ ਤੋਂ ਬਾਅਦ ਪੁਲਿਸ ਤੇ ਬੰਬ ਨਿਰੋਧਕ ਦਸਤੇ ਨੇ ਪੂਰੇ ਕੰਪਲੈਕਸ ਨੂੰ ਘੇਰ ਲਿਆ ਹੈ। ਸਾਵਧਾਨੀ ਦੇ ਤੌਰ ‘ਤੇ ਵਕੀਲਾਂ ਤੇ ਸਟਾਫ਼ ਨੂੰ ਚੈਂਬਰ ਤੋਂ ਦੂਰ ਰਹਿਣ ਦੀ ਹਿਦਾਇਤ ਦਿੱਤੀ ਗਈ ਹੈ।
ਦੱਸ ਦੇਈਏ ਕਿ ਗਣਤੰਤਰ ਦਿਵਸ, 26 ਜਨਵਰੀ ਨੂੰ ਲੈ ਕੇ ਦੇਸ਼ ਭਰ ‘ਚ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹਨ। ਖ਼ਾਸ ਤੌਰ ‘ਤੇ ਬਾਰਡਰ ਇਲਾਕੇ ਦੇ ਸੂਬਿਆਂ ‘ਚ ਪੁਲਿਸ ਮੁਸ਼ਤੈਦ ਹੈ। ਅਜਿਹੇ ‘ਚ ਇਸ ਤਰ੍ਹਾਂ ਧਮਕੀ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਪੂਰੀ ਤਰ੍ਹਾਂ ਅਲਰਟ ਹੋ ਗਈ ਹੈ। ਬਿਲਡਿੰਗ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ
ਲੁਧਿਆਣਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਪਨ ਸੱਗੜ ਨੇ ਦੱਸਿਆ ਕਿ ਸਵੇਰੇ 8:15 ਵਜੇ ਇੱਕ ਈਮਲੇ ਪ੍ਰਾਪਤ ਹੋਇਆ ਸੀ, ਜਿਸ ‘ਚ ਕੋਰਟ ਦੀ ਬਿਲਡਿੰਗ ਨੂੰ ਬੰਬ ਨਾਲ ਉਡਾਉਣ ਦੀ ਗੱਲ ਰਹੀ ਗਈ ਸੀ। ਇਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਤੇ ਪੁਲਿਸ ਨੂੰ ਮੌਕੇ ‘ਤੇ ਬੁਲਾਇਆ ਗਿਆ। ਸਾਵਧਾਨੀ ਦੇ ਤੌਰ ‘ਤੇ ਕਿਸੇ ਵੀ ਵਿਅਕਤੀ ਨੂੰ ਕੋਰਟ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ ਹੈ। ਪੁਲਿਸ ਪੂਰੀ ਬਿਲਡਿੰਗ ਦੀ ਜਾਂਚ ਕਰ ਰਹੀ ਹੈ। ਕੁੱਝ ਦਿਨਾ ਪਹਿਲਾਂ ਵੀ ਇੱਕ ਈਮੇਲ ਆਈ ਸੀ, ਅੱਜ ਇਹ ਦੂਸਰੀ ਈਮੇਲ ਹੈ।
