ਨਵਜੰਮੀ ਬੱਚੀ ਨੂੰ ਮ੍ਰਿਤਕ ਦੱਸਣ ਦਾ ਮਾਮਲਾ, ਸਿਵਲ ਹਸਪਤਾਲ ਦੇ ਡਾਕਟਰ ਬੋਲੇ ਜਿੰਦਾ, 40 ਚੱਲਿਆ ਇਲਾਜ

Updated On: 

08 Aug 2025 19:28 PM IST

Ludhiana Doctor Negligence: ਪੀੜਤ ਆਸ਼ੂ ਨੇ ਦੱਸਿਆ ਕਿ ਉਸ ਦੀ ਪਤਨੀ ਪਾਇਲ ਦੀ ਡਿਲੀਵਰੀ ਸ਼ੁੱਕਰਵਾਰ ਸਵੇਰੇ ਇਸ ਨਿੱਜੀ ਹਸਪਤਾਲ ਵਿੱਚ ਹੋਈ ਸੀ। ਡਾਕਟਰਾਂ ਨੇ ਉਸ ਨੂੰ ਦੱਸਿਆ ਕਿ ਬੱਚੀ ਮਰੀ ਹੋਈ ਪੈਦਾ ਹੋਈ ਸੀ। ਬੱਚੀ ਨੂੰ ਇੱਕ ਟਰੇਅ ਵਿੱਚ ਰੱਖਿਆ ਗਿਆ ਸੀ, ਉਸ 'ਤੇ ਕੱਪੜਾ ਵੀ ਨਹੀਂ ਪਾਇਆ ਗਿਆ ਸੀ।

ਨਵਜੰਮੀ ਬੱਚੀ ਨੂੰ ਮ੍ਰਿਤਕ ਦੱਸਣ ਦਾ ਮਾਮਲਾ, ਸਿਵਲ ਹਸਪਤਾਲ ਦੇ ਡਾਕਟਰ ਬੋਲੇ ਜਿੰਦਾ, 40 ਚੱਲਿਆ ਇਲਾਜ
Follow Us On

ਲੁਧਿਆਣਾ ਦੇ ਟਿੱਬਾ ਰੋਡ ‘ਤੇ ਸਥਿਤ ਇੱਕ ਨਿੱਜੀ ਹਸਪਤਾਲ ਵਿੱਚ ਸ਼ੱਕੀ ਹਾਲਾਤਾਂ ਵਿੱਚ ਇੱਕ ਨਵਜੰਮੀ ਬੱਚੀ ਦੀ ਮੌਤ ਤੋਂ ਬਾਅਦ ਸ਼ੁੱਕਰਵਾਰ ਨੂੰ ਭਾਰੀ ਹੰਗਾਮਾ ਹੋਇਆ ਹੈ। ਪਰਿਵਾਰਕ ਮੈਂਬਰਾਂ ਨੇ ਡਾਕਟਰ ‘ਤੇ ਲਾਪਰਵਾਹੀ ਦਾ ਇਲਜ਼ਾਮ ਲਗਾਉਂਦੇ ਹੋਏ ਹਸਪਤਾਲ ਦੇ ਬਾਹਰ ਸੜਕ ਜਾਮ ਕਰ ਦਿੱਤੀ ਹੈ। ਸੂਚਨਾ ਮਿਲਣ ‘ਤੇ ਟਿੱਬਾ ਥਾਣਾ ਪੁਲਿਸ ਮੌਕੇ ‘ਤੇ ਪਹੁੰਚੀ ਤੇ ਲੋਕਾਂ ਨੂੰ ਸਮਝਾ ਕੇ ਜਾਮ ਖੁੱਲ੍ਹਵਾਇਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੀੜਤ ਆਸ਼ੂ ਨੇ ਦੱਸਿਆ ਕਿ ਉਸ ਦੀ ਪਤਨੀ ਪਾਇਲ ਦੀ ਡਿਲੀਵਰੀ ਸ਼ੁੱਕਰਵਾਰ ਸਵੇਰੇ ਇਸ ਨਿੱਜੀ ਹਸਪਤਾਲ ਵਿੱਚ ਹੋਈ ਸੀ। ਡਾਕਟਰਾਂ ਨੇ ਉਸ ਨੂੰ ਦੱਸਿਆ ਕਿ ਬੱਚੀ ਮਰੀ ਹੋਈ ਪੈਦਾ ਹੋਈ ਸੀ। ਬੱਚੀ ਨੂੰ ਇੱਕ ਟਰੇਅ ਵਿੱਚ ਰੱਖਿਆ ਗਿਆ ਸੀ, ਉਸ ‘ਤੇ ਕੱਪੜਾ ਵੀ ਨਹੀਂ ਪਾਇਆ ਗਿਆ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਿਵੇਂ ਹੀ ਬੱਚੀ ਨੂੰ ਦਫ਼ਨਾਉਣ ਲਈ ਅੰਤਿਮ ਯਾਤਰਾ ਦੀ ਤਿਆਰੀ ਕੀਤੀ ਗਈ, ਅਚਾਨਕ ਬੱਚੀ ਨੂੰ ਸਾਹ ਚੜ੍ਹਦਾ ਮਹਿਸੂਸ ਹੋਇਆ। ਉਹ ਤੁਰੰਤ ਉਸ ਨੂੰ ਉਸੇ ਹਸਪਤਾਲ ਵਾਪਸ ਲੈ ਆਏ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

‘ਦੁਬਾਰਾ ਫਿਰ ਦੱਸਿਆ ਮ੍ਰਿਤਕ’

ਆਸ਼ੂ ਨੇ ਦੱਸਿਆ ਕਿ ਮੈਡੀਸਿਟੀ ਹੈਲਥ ਕੇਅਰ ਸੈਂਟਰ ਵਿੱਚ ਬੱਚੇ ਨੂੰ ਦੁਬਾਰਾ ਮ੍ਰਿਤਕ ਐਲਾਨੇ ਜਾਣ ਤੋਂ ਬਾਅਦ, ਉਹ ਦੁਬਾਰਾ ਉਸਨੂੰ ਦਫ਼ਨਾਉਣ ਗਏ। ਪਰ ਇੱਕ ਵਾਰ ਫਿਰ ਬੱਚੇ ਨੂੰ ਸਾਹ ਲੈਣ ਵਿੱਚ ਮੁਸ਼ਕਲ ਮਹਿਸੂਸ ਹੋਈ। ਇਸ ਵਾਰ ਉਹ ਤੁਰੰਤ ਬੱਚੇ ਨੂੰ ਸਿਵਲ ਹਸਪਤਾਲ ਲੈ ਗਏ, ਜਿੱਥੇ ਡਾਕਟਰ ਨੇ ਉਸਦੀ ਜਾਂਚ ਕੀਤੀ ਅਤੇ ਪਾਇਆ ਕਿ ਉਹ ਸਾਹ ਲੈ ਰਿਹਾ ਸੀ। ਇਸ ਤੋਂ ਬਾਅਦ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ।

ਆਸ਼ੂ ਨੇ ਦੱਸਿਆ ਕਿ ਮੈਡੀਸਿਟੀ ਹੈਲਥ ਕੇਅਰ ਸੈਂਟਰ ਵਿੱਚ ਬੱਚੇ ਨੂੰ ਦੁਬਾਰਾ ਮ੍ਰਿਤਕ ਐਲਾਨੇ ਜਾਣ ਤੋਂ ਬਾਅਦ, ਉਹ ਦੁਬਾਰਾ ਉਸ ਨੂੰ ਦਫ਼ਨਾਉਣ ਗਏ। ਪਰ ਇੱਕ ਵਾਰ ਫਿਰ ਬੱਚੇ ਨੂੰ ਸਾਹ ਲੈਣ ਵਿੱਚ ਮੁਸ਼ਕਲ ਮਹਿਸੂਸ ਹੋਈ। ਇਸ ਵਾਰ ਉਹ ਤੁਰੰਤ ਬੱਚੇ ਨੂੰ ਸਿਵਲ ਹਸਪਤਾਲ ਲੈ ਗਏ, ਜਿੱਥੇ ਡਾਕਟਰ ਨੇ ਉਸ ਦੀ ਜਾਂਚ ਕੀਤੀ ਅਤੇ ਪਾਇਆ ਕਿ ਉਹ ਸਾਹ ਲੈ ਰਿਹਾ ਸੀ। ਇਸ ਤੋਂ ਬਾਅਦ ਡਾਕਟਰਾਂ ਨੇ ਉਸਦਾ ਇਲਾਜ ਸ਼ੁਰੂ ਕਰ ਦਿੱਤਾ। ਆਸ਼ੂ ਅਨੁਸਾਰ ਬੱਚੀ ਨੇ 40 ਮਿੰਟ ਬਾਅਦ ਦਮ ਤੋੜਾ ਹੈ।

ਮੌਕੇ ‘ਤੇ ਪਹੁੰਚੇ ਸਬ-ਇੰਸਪੈਕਟਰ ਕੁਲਵਿੰਦਰ ਸਿੰਘ ਨੇ ਕਿਹਾ ਕਿ ਆਸ਼ੂ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਨ ਤੋਂ ਪਹਿਲਾਂ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।