ਲੁਧਿਆਣਾ ‘ਚ ਪੀਓ ਪੁੱਤ ਦੀ ਮੌਤ, ਪਿਓ ਨੇ ਪਹਿਲਾਂ ਮਾਰੀਆਂ ਪੁੱਤ ਦੇ ਗੋਲਿਆਂ; ਫਿਰ ਖਾਦਾ ਜ਼ਹਿਰੀਲਾ ਪਦਾਰਥ
ਵਾਰਦਾਤ ਦੇਰ ਰਾਤ ਦੀ ਹੈ ਜਦੋਂ ਸੇਵਾ ਮੁਕਤ ਫੌਜੀ ਸੁਰਿੰਦਰ ਸਿੰਘ ਵੱਲੋਂ ਪਹਿਲਾਂ ਆਪਣੇ ਬੇਟੇ ਦੇ ਆਪਣੀ ਲਾਇਸੈਂਸੀ ਬਾਰਾ ਬੋਰ ਦੀ ਦੁਨਾਲੀ ਦੇ ਨਾਲ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਉਸ ਤੋਂ ਬਾਅਦ ਖੁਦ ਵੀ ਜਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
Photo Credit: AI
ਲੁਧਿਆਣਾ ਦੇ ਨਿਊ ਅਗਰ ਨਗਰ ਅਧੀਨ ਆਉਂਦੇ ਇਲਾਕੇ ਦੇ ਵਿੱਚ ਬੀਤੀ ਦੇਰ ਰਾਤ ਇੱਕ ਸੇਵਾ ਮੁਕਤ ਫੌਜੀ ਵੱਲੋਂ ਆਪਣੇ ਪੁੱਤ ਨੂੰ ਮੌਤ ਦੇ ਘਾਟ ਉਤਾਰ ਕੇ ਖੁਦ ਦੀ ਵੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਵਾਰਦਾਤ ਦੇਰ ਰਾਤ ਦੀ ਹੈ ਜਦੋਂ ਸੇਵਾ ਮੁਕਤ ਫੌਜੀ ਸੁਰਿੰਦਰ ਸਿੰਘ ਵੱਲੋਂ ਪਹਿਲਾਂ ਆਪਣੇ ਬੇਟੇ ਦੇ ਆਪਣੀ ਲਾਇਸੈਂਸੀ ਬਾਰਾ ਬੋਰ ਦੀ ਦੁਨਾਲੀ ਦੇ ਨਾਲ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਉਸ ਤੋਂ ਬਾਅਦ ਖੁਦ ਵੀ ਜਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਇਸ ਹਾਦਸੇ ਤੋਂ ਬਾਅਦ ਦੋਵਾਂ ਦੀ ਮ੍ਰਿਤਕ ਦੇਹਾਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਲਿਜਾਂਦਾ ਗਿਆ। ਜਿੱਥੇ ਅੱਜ ਉਨ੍ਹਾਂ ਦਾ ਪੋਸਟਮਾਰਟਮ ਕਰਵਾਇਆ ਗਿਆ। ਪੁਲਿਸ ਚੌਂਕੀ ਰਘੂਨਾਥ ਇਨਕਲੇਵ ਦੇ ਅਧੀਨ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਕਤਲ ਦੇ ਕਾਰਨਾਂ ਬਾਰੇ ਹਾਲੇ ਪਰਿਵਾਰਿਕ ਮੈਂਬਰਾਂ ਨੇ ਖੁੱਲ ਕੇ ਨਹੀਂ ਬੋਲਿਆ ਪਰ ਦੱਸਿਆ ਕਿ ਲਗਭਗ ਸੁਰਿੰਦਰ ਸਿੰਘ ਦੀ ਉਮਰ 70 ਸਾਲ ਦੇ ਕਰੀਬ ਸੀ ਅਤੇ ਉਸ ਦੇ ਪੁੱਤਰ ਦੀ ਉਮਰ 39 ਸਾਲ ਦੇ ਕਰੀਬ ਸੀ। ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਦੀਆਂ ਦੋ ਬੇਟੀਆਂ ਹਨ ਅਤੇ ਦੋਵੇਂ ਹੀ ਵਿਦੇਸ਼ ਦੇ ਵਿੱਚ ਰਹਿੰਦੀਆਂ ਹਨ।
ਰਿਸ਼ਤੇਦਾਰਾਂ ਨੇ ਦੱਸੀ ਪੂਰੀ ਗੱਲ੍ਹ
ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਪਹਿਲਾ ਪਿੰਡ ਵਿੱਚ ਹੀ ਰਹਿੰਦੇ ਸਨ ਅਤੇ ਲਗਭਗ 20 ਸਾਲ ਪਹਿਲਾਂ ਉਹ ਸ਼ਹਿਰ ਵਿੱਚ ਆ ਕੇ ਰਹਿਣ ਲੱਗੇ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਬਾਕੀ ਦੋ ਭਰਾ ਪਿੰਡ ਦੇ ਵਿੱਚ ਹੀ ਰਹਿੰਦੇ ਹਨ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ। ਹਲਾਂਕਿ, ਮੌਤ ਦੇ ਕਰਨਾ ਦਾ ਖੁਲਾਸਾ ਹਾਲੇ ਤੱਕ ਨਹੀਂ ਹੋ ਪਾਇਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਬਹੁਤ ਹੀ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ।
