ਲੁਧਿਆਣਾ ‘ਚ ਦਹਿਨ ਕੀਤਾ ਜਾਵੇਗਾ 121 ਫੁੱਟ ਦਾ ਰਾਵਣ, ਮੁੱਛਾਂ ਤੋਂ ਚੱਲਣਗੀਆਂ ਆਤਿਸ਼ਬਾਜ਼ੀਆਂ, ਦਰੇਸੀ ਗਰਾਊਂਡ ‘ਚ ਲੱਗੀਆਂ ਰੌਣਕਾਂ
Ludhiana Daresi Ground Rawan:ਇਸ ਰਾਵਣ ਨੂੰ ਬਣਾਉਣ ਲਈ 2 ਮਹੀਨਿਆਂ ਦਾ ਸਮਾਂ ਲੱਗ ਗਿਆ। ਆਗਰਾ ਦੇ ਕਲਾਕਾਰਾਂ ਨੇ ਇਸ ਨੂੰ ਬਣਾਇਆ ਹੈ। ਇਨ੍ਹਾਂ ਕਲਾਕਾਰਾਂ ਨੇ ਸ਼ਹਿਰ ਦੇ ਕਈ ਮੇਲਿਆਂ 'ਚ ਰਾਵਣ ਬਣਾਉਣ ਦਾ ਠੇਕਾ ਲਿਆ ਹੈ। ਇਸ ਦੌਰਾਨ ਰਾਵਣ ਤੇ ਪੁਤਲੇ ਬਣਾਉਣ ਵਾਲੇ ਕਾਰੋਬਾਰੀਆਂ ਨੇ ਕਿਹਾ ਪੁਤਲਾ ਬਣਾਉਣ ਲਈ ਬਾਂਸ, ਕਪੜੇ ਤੇ ਕਾਗਜ ਦਾ ਇਸਤੇਮਾਲ ਹੁੰਦਾ ਹੈ ਤੇ ਇਸ ਨੂੰ ਕਈ ਮਹੀਨੇ ਲੱਗ ਜਾਂਦੇ ਹਨ।
ਲੁਧਿਆਣਾ ਸ਼ਹਿਰ ‘ਚ ਦੁਸ਼ਹਿਰੇ ਦੀਆਂ ਧੂਮਾਂ ਹਨ। ਪੂਰੇ ਸ਼ਹਿਰ ‘ਚ ਕਈ ਥਾਂਵਾਂ ‘ਤੇਰਾਵਣ ਦਹਿਨ ਕੀਤਾ ਜਾਵੇਗਾ। ਆਪਣੇ ਹੀ ਘਰ ‘ਚ ਰਾਵਣ ਦਹਿਨ ਕਰਨ ਲਈ ਲੋਕਾਂ ਨੂੰ ਰੈਡੀਮੇਡ ਰਾਵਣ ਵੀ ਦੁਕਾਨਾਂ ਤੋਂ ਮਿਲ ਰਹੇ ਹੈ। ਇਨ੍ਹਾਂ ਰਾਵਣ ਦੇ ਪੁਤਲਿਆਂ ਦੀ ਕਮੀਤ 500 ਤੋਂ 5000 ਤੱਕ ਹੈ। ਉੱਥੇ ਹੀ, ਵਿਸ਼ੇਸ਼ ਰੂਪ ਨਾਲ ਤਿਆਰ ਕੀਤਾ ਗਿਆ 121 ਫੁੱਟ ਉੱਚਾ ਰਾਵਣ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ। ਲੁਧਿਆਣਾ ਦੀ ਦਰੇਸੀ ਗਰਾਊਂਡ ‘ਚ ਇਸ ਰਾਵਣ ਦਾ ਦਹਿਨ ਕੀਤਾ ਜਾਵੇਗਾ।
ਇਸ ਰਾਵਣ ਨੂੰ ਬਣਾਉਣ ਲਈ 2 ਮਹੀਨਿਆਂ ਦਾ ਸਮਾਂ ਲੱਗ ਗਿਆ। ਆਗਰਾ ਦੇ ਕਲਾਕਾਰਾਂ ਨੇ ਇਸ ਨੂੰ ਬਣਾਇਆ ਹੈ। ਇਨ੍ਹਾਂ ਕਲਾਕਾਰਾਂ ਨੇ ਸ਼ਹਿਰ ਦੇ ਕਈ ਮੇਲਿਆਂ ‘ਚ ਰਾਵਣ ਬਣਾਉਣ ਦਾ ਠੇਕਾ ਲਿਆ ਹੈ। ਇਸ ਦੌਰਾਨ ਰਾਵਣ ਤੇ ਪੁਤਲੇ ਬਣਾਉਣ ਵਾਲੇ ਕਾਰੋਬਾਰੀਆਂ ਨੇ ਕਿਹਾ ਪੁਤਲਾ ਬਣਾਉਣ ਲਈ ਬਾਂਸ, ਕਪੜੇ ਤੇ ਕਾਗਜ ਦਾ ਇਸਤੇਮਾਲ ਹੁੰਦਾ ਹੈ ਤੇ ਇਸ ਨੂੰ ਕਈ ਮਹੀਨੇ ਲੱਗ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਰਾਵਣ ਨੂੰ ਵਾਟਰਪ੍ਰੂਫ ਕਾਗਜ਼ ਨਾਲ ਬਣਾਇਆ ਗਿਆ ਹੈ, ਮੀਂਹ ਪੈਣ ‘ਤੇ ਵੀ ਇਹ ਖ਼ਰਾਬ ਨਹੀਂ ਹੋਵੇਗਾ।
ਦਰੇਸੀ ਇਲਾਕੇ ‘ਚ ਰੂਟ ਡਾਇਵਰਟ
ਦਰੇਸੀ ਇਲਾਕੇ ‘ਚ ਦੁਪਹਿਰ 1 ਵਜੇ ਤੋਂ 4 ਪਹੀਆਂ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਜਾਵੇਗੀ। ਇਹ ਰੋਕ 8 ਵਜੇ ਤੱਕ ਜਾਰੀ ਰਹੇਗੀ। ਦਰੇਸੀ ਨੂੰ ਜਾਣ ਵਾਲੇ ਰੋਡ ਨੂੰ ਬੰਦ ਕਰ ਦਿੱਤਾ ਜਾਵੇਗਾ। ਦੁਸ਼ਹਿਰੇ ਮੇਲੇ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ 3 ਪਾਰਕਿੰਗ ਸਪੋਟ ਤਿਆਰ ਰੱਖੇ ਹਨ। ਕਪੂਰ ਹਸਪਤਾਲ ਦੀ ਪਾਰਕਿੰਗ, ਮਲਟੀ ਸਟੋਰੀ ਪਾਰਕਿੰਗ ਤੇ ਨਗਰ ਨਿਗਰ ਜ਼ੋਨ ਏ ਦੀ ਪਾਰਕਿੰਗ ਰੱਖੀ ਗਈ ਹੈ। ਲੋਕ ਇੱਥੇ ਆਪਣੇ ਵਾਹਨ ਪਾਰਕ ਕਰ ਸਕਦੇ ਹਨ।
