ਲੁਧਿਆਣਾ ‘ਚ 125 ਫੁੱਟ ਦਾ ਰਾਵਣ ਦਾ ਪੁਤਲਾ ਫੂਕਿਆ, MP ਰਾਜਾ ਵੜਿੰਗ ਨੇ ਲਗਾਈ ਅੱਗ, ਕਿਹਾ- ਅੱਜ ਬਦੀ ‘ਤੇ ਨੇਕੀ ਦੀ ਜਿੱਤ

Updated On: 

13 Oct 2024 00:21 AM

ਦੁਸ਼ਹਿਰੇ ਦੇ ਤਿਉਹਾਰ ਦੇ ਮੱਦੇਨਜ਼ਰ ਲੁਧਿਆਣਾ ਪੁਲਿਸ ਵੱਲੋਂ 900 ਤੋਂ ਵੱਧ ਪੁਲਿਸ ਜਵਾਨਾਂ ਦੀ ਤੈਨਾਤੀ ਕੀਤੀ ਗਈ ਹੈ। ਦਰੇਸੀ ਗਰਾਉਂਡ ਵਿਖੇ ਫੂਕਿਆ ਗਿਆ ਪੁਤਲਾ 2 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਸੀ।

ਲੁਧਿਆਣਾ ਚ 125 ਫੁੱਟ ਦਾ ਰਾਵਣ ਦਾ ਪੁਤਲਾ ਫੂਕਿਆ, MP ਰਾਜਾ ਵੜਿੰਗ ਨੇ ਲਗਾਈ ਅੱਗ, ਕਿਹਾ- ਅੱਜ ਬਦੀ ਤੇ ਨੇਕੀ ਦੀ ਜਿੱਤ
Follow Us On

ਲੁਧਿਆਣਾ ਦੇ ਦਰੇਸੀ ਦੁਸ਼ਹਿਰਾ ਗਰਾਊਂਡ ਦੇ ਵਿੱਚ ਅੱਜ ਪੰਜਾਬ ਦੇ ਸਭ ਤੋਂ ਵੱਡੇ 125 ਫੁੱਟ ਦੇ ਰਾਵਣ ਦਾ ਦਹਣ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ‘ਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਪਹੁੰਚੇ। ਜਿਨ੍ਹਾਂ ਨੇ ਆਟੋਮੈਟਿਕ ਰਿਮੋਟ ਦਾ ਬਟਨ ਦਬਾ ਦੇ ਰਾਵਣ ਦਹਨ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਬਦੀ ‘ਤੇ ਨੇਕੀ ਦੀ ਜਿੱਤ ਦਾ ਤਿਉਹਾਰ ਹੈ।

ਉਨ੍ਹਾਂ ਨੇ ਕਿਹਾ ਸਾਨੂੰ ਅਹੰਕਾਰ ਨਹੀਂ ਕਰਨਾ ਚਾਹਿਦਾ ਹੈ। ਪ੍ਰਭੂ ਸ੍ਰੀ ਰਾਮ ਦੇ ਦਿਖਾਏ ਰਸਤੇ ‘ਤੇ ਚਲਦਿਆਂ ਧਰਮ ਦੀ ਰੱਖਿਆ ਕਰਨੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਨੇਕ ਕੰਮ ਕਰਨ ਲਈ ਕਿਹਾ। ਇਸ ਦੌਰਾਨ ਡੀਐਸਪੀ ਸ਼ੁਭਮ ਅਗਰਵਾਲ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਵੀ ਮੌਜਦੂ ਰਹੇ।

ਦੁਸ਼ਹਿਰੇ ਦੇ ਤਿਉਹਾਰ ਦੇ ਮੱਦੇਨਜ਼ਰ ਲੁਧਿਆਣਾ ਪੁਲਿਸ ਵੱਲੋਂ 900 ਤੋਂ ਵੱਧ ਪੁਲਿਸ ਜਵਾਨਾਂ ਦੀ ਤੈਨਾਤੀ ਕੀਤੀ ਗਈ ਹੈ। ਦਰੇਸੀ ਗਰਾਉਂਡ ਵਿਖੇ ਫੂਕਿਆ ਗਿਆ ਪੁਤਲਾ 2 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਸੀ।

ਪੁਤਲੇ 45 ਦਿਨਾਂ ਵਿੱਚ ਤਿਆਰ ਹੋ ਜਾਂਦੇ ਹਨ

ਇਸ ਰਾਵਨ ਨੂੰ ਬਣਾਉਣ ਵਾਲੇ ਆਕੀਲ ਖਾਨ ਨੇ ਦੱਸਿਆ ਕਿ ਆਰਡਰ ਮਿਲਣ ਤੋਂ ਬਾਅਦ ਆਗਰਾ ‘ਚ ਸਾਰੇ ਪੁਤਲੇ ਮਿੱਟੀ ਨਾਲ ਪਹਿਲਾਂ ਦੀ ਤਿਆਰ ਕਰ ਲਏ ਜਾਂਦੇ ਹਨ। ਇਨ੍ਹਾਂ ਪੁਤਲਿਆਂ ਨੂੰ ਬਣਾਉਣ ਵਿੱਚ ਲਗਭਗ 45 ਦਿਨ ਲੱਗਦੇ ਹਨ। ਇਸ ਦੇ ਲਈ ਉਹ 20 ਕਾਰੀਗਰ ਲੈ ਕੇ ਆਉਂਦੇ ਹਨ।

ਇਹ ਕਾਰੀਗਰ ਉਪਕਾਰ ਨਗਰ, ਰਾਜਗੁਰੂ ਨਗਰ, ਜਮਾਲਪੁਰ, ਦੁੱਗਰੀ, ਬੀਆਰਐਸ ਨਗਰ, ਮੂਲਾਪੁਰ, ਜਗਰਾਉਂ ਅਤੇ ਖੰਨਾ ਦੇ ਸਾਰੇ ਦੁਸਹਿਰਾ ਗਰਾਊਂਡਾਂ ਵਿੱਚ ਤਿਆਰ ਕਰਕੇ ਭੇਜਦੇ ਹਨ। ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਵੀ ਤਿਆਰ ਕੀਤੇ ਗਏ ਸਨ, ਜੋ 60 ਫੁੱਟ ਲੰਬੇ ਸਨ ਅਤੇ ਪ੍ਰਤੀ ਪੁਤਲੇ ਦੀ ਕੀਮਤ 1 ਲੱਖ ਰੁਪਏ ਸੀ। ਇਹ ਪੁਤਲੇ ਦੋ ਕ੍ਰੇਨਾਂ ਦੀ ਮਦਦ ਨਾਲ ਬਣਾਏ ਗਏ ਹਨ।