ਲੁਧਿਆਣਾ ਪੈਸਿਆਂ ਦੇ ਲੈਣ-ਦੇਣ ਤੋਂ ਪ੍ਰੇਸ਼ਾਨ ਪਤੀ-ਪਤਨੀ ਦਾ ਸੁਸਾਈਡ, ਬੈਂਕ ਵਾਲਿਆਂ ‘ਤੇ ਇਲਜ਼ਾਮ

Published: 

26 Jun 2025 21:02 PM IST

Ludhiana Couple Commits Suicide: ਗਗਨਦੀਪ ਨੇ ਦੱਸਿਆ ਕਿ ਅੱਜ ਸਵੇਰੇ ਉਸਦੇ ਮਾਤਾ ਪਿਤਾ ਨੇ ਸੁਸਾਈਡ ਕੀਤਾ ਹੈ ਉਸ ਨੇ ਦੱਸਿਆ ਕਿ ਉਹਨਾਂ ਦਾ ਬੈਂਕ ਦੇ ਨਾਲ ਪੈਸਿਆਂ ਨੂੰ ਲੈ ਕੇ ਲੈਣ ਦੇਣ ਹੈ ਅਤੇ ਜਿਸ ਕਾਰਨ ਬੈਂਕ ਦੇ ਅਧਿਕਾਰੀ ਉਸਦੇ ਮਾਤਾ ਪਿਤਾ ਨੂੰ ਤੰਗ ਪਰੇਸ਼ਾਨ ਕਰਦੇ ਸੀ। ਇਹ ਕਿਹਾ ਕਿ ਇੱਕ ਕਿਸਤ ਲੇਟ ਹੋਣ ਦੇ ਚਲਦਿਆਂ ਅਧਿਕਾਰੀਆਂ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ, ਉਹਨਾਂ ਕਿਹਾ ਕਿ ਜੋ ਅਧਿਕਾਰੀ ਨੇ ਉਹਨਾਂ ਦੀ ਵਜ੍ਹਾਂ ਨਾਲ ਹੀ ਉਸ ਦੇ ਮਾਤਾ-ਪਿਤਾ ਨੇ ਸੁਸਾਈਡ ਕੀਤਾ ਹੈ।

ਲੁਧਿਆਣਾ ਪੈਸਿਆਂ ਦੇ ਲੈਣ-ਦੇਣ ਤੋਂ ਪ੍ਰੇਸ਼ਾਨ ਪਤੀ-ਪਤਨੀ ਦਾ ਸੁਸਾਈਡ, ਬੈਂਕ ਵਾਲਿਆਂ ਤੇ ਇਲਜ਼ਾਮ
Follow Us On

ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ ਚਾਰ ਅਧੀਨ ਇਲਾਕੇ ਚ ਫੈਕਟਰੀ ਮਾਲਕਾਂ ਵੱਲੋਂ ਪੈਸਿਆਂ ਦੀ ਲੈਣ ਦੇਣ ਨੂੰ ਲੈ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ ਹੈ। ਪਤੀ-ਪਤਨੀ ਨੇ ਸੁਸਾਈਡ ਕੀਤਾ ਹੈ। ਉਧਰ ਮ੍ਰਿਤਕਾਂ ਦੇ ਬੇਟੇ ਨੇ ਕਿਹਾ ਕਿ ਉਹਨਾਂ ਇੱਕ ਨਿਜੀ ਬੈਂਕ ਤੋਂ ਲੋਨ ਲਿਆ ਸੀ, ਪਰ ਉਸਦੀਆਂ 55 ਕਿਸਤਾਂ ਜਾ ਚੁੱਕੀਆਂ ਸਨ ਤੇ ਇੱਕ ਕਿਸ਼ਤ ਟੁੱਟਣ ਕਾਰਨ ਉਹਨਾਂ ਨੂੰ ਬੈਂਕ ਦੇ ਅਧਿਕਾਰੀ ਪ੍ਰੇਸ਼ਾਨ ਕਰਦੇ ਸਨ, ਜਿਸ ਕਾਰਨ ਤੰਗ ਹੋ ਕੇ ਉਸ ਦੇ ਮਾਤਾ-ਪਿਤਾ ਨੇ ਸੁਸਾਈਡ ਕੀਤਾ ਹੈ। ਫਿਲਹਾਲ ਪੁਲਿਸ ਨੇ ਇਸ ਮਾਮਲੇ ਸਬੰਧੀ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ।

ਉਧਰ ਮ੍ਰਿਤਕਾਂ ਦੇ ਬੇਟੇ ਗਗਨਦੀਪ ਨੇ ਦੱਸਿਆ ਕਿ ਅੱਜ ਸਵੇਰੇ ਉਸਦੇ ਮਾਤਾ ਪਿਤਾ ਨੇ ਸੁਸਾਈਡ ਕੀਤਾ ਹੈ ਉਸ ਨੇ ਦੱਸਿਆ ਕਿ ਉਹਨਾਂ ਦਾ ਬੈਂਕ ਦੇ ਨਾਲ ਪੈਸਿਆਂ ਨੂੰ ਲੈ ਕੇ ਲੈਣ ਦੇਣ ਹੈ ਅਤੇ ਜਿਸ ਕਾਰਨ ਬੈਂਕ ਦੇ ਅਧਿਕਾਰੀ ਉਸਦੇ ਮਾਤਾ ਪਿਤਾ ਨੂੰ ਤੰਗ ਪਰੇਸ਼ਾਨ ਕਰਦੇ ਸੀ। ਇਹ ਕਿਹਾ ਕਿ ਇੱਕ ਕਿਸਤ ਲੇਟ ਹੋਣ ਦੇ ਚਲਦਿਆਂ ਅਧਿਕਾਰੀਆਂ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ, ਉਹਨਾਂ ਕਿਹਾ ਕਿ ਜੋ ਅਧਿਕਾਰੀ ਨੇ ਉਹਨਾਂ ਦੀ ਵਜ੍ਹਾਂ ਨਾਲ ਹੀ ਉਸ ਦੇ ਮਾਤਾ-ਪਿਤਾ ਨੇ ਸੁਸਾਈਡ ਕੀਤਾ ਹੈ। ਇਸ ਦੌਰਾਨ ਪੀੜਿਤ ਪਰਿਵਾਰ ਨੇ ਆਰੋਪੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

ਉਧਰ ਥਾਣਾ ਡਿਵੀਜ਼ਨ ਨੰਬਰ ਚਾਰ ਦੇ ਥਾਣਾ ਮੁਖੀ ਸਿੰਘ ਨੇ ਕਿਹਾ ਕਿ ਜਸਵੀਰ ਕੌਰ ਅਤੇ ਕੁਲਦੀਪ ਸਿੰਘ ਦੇ ਵੱਲੋਂ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਸੁਸਾਈਡ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਬੈਂਕ ਤੋਂ ਲੋਨ ਲਿਆ ਗਿਆ ਸੀ, ਜਿਸਦੇ ਵਿੱਚੋਂ ਇੱਕ ਕਿਸਤ ਲੇਟ ਹੋਣ ਦੇ ਚਲਦਿਆਂ ਇਹ ਕਦਮ ਚੁੱਕਿਆ। ਉਹਨਾਂ ਕਿਹਾ ਕਿ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਇਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ।