ਲੁਧਿਆਣਾ ‘ਚ ਪਲਟੀ ਬੱਚਿਆਂ ਨਾਲ ਭਰੀ ਬੱਸ, ਚਾਰੇ ਪਾਸੇ ਮੱਚ ਗਈ ਚੀਖ ਪੁਕਾਰ

Updated On: 

29 Aug 2024 15:27 PM

ਵੀਰਵਾਰ ਸਵੇਰੇ ਕਰੀਬ 8 ਵਜੇ ਲੁਧਿਆਣਾ ਦੇ ਚੰਡੀਗੜ੍ਹ ਰੋਡ 'ਤੇ ਵਰਧਮਾਨ ਮਿੱਲ ਦੇ ਪਿੱਛੇ ਗ੍ਰੀਨਲੈਂਡ ਸਕੂਲ ਦੀ ਬੱਸ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਸਕੂਲ ਤੋਂ ਥੋੜ੍ਹਾ ਪਹਿਲਾਂ ਪਾਣੀ ਭਰਨ ਅਤੇ ਟਰੈਫਿਕ ਜਾਮ ਹੋਣ ਕਾਰਨ ਬੱਸ ਚਾਲਕ ਨੇ ਬੱਸ ਨੂੰ ਕੱਚੀ ਸੜਕ ਤੇ ਉਤਾਰ ਦਿੱਤਾ।

ਲੁਧਿਆਣਾ ਚ ਪਲਟੀ ਬੱਚਿਆਂ ਨਾਲ ਭਰੀ ਬੱਸ, ਚਾਰੇ ਪਾਸੇ ਮੱਚ ਗਈ ਚੀਖ ਪੁਕਾਰ
Follow Us On

ਲੁਧਿਆਣਾ ‘ਚ ਸਵੇਰ ਤੋਂ ਹੀ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਕਾਰਨ ਸ਼ਹਿਰ ਦੇ ਕਈ ਇਲਾਕਿਆਂ ‘ਚ ਪਾਣੀ ਭਰ ਗਿਆ। ਜਿਸ ਕਾਰਨ ਬੱਚਿਆਂ ਨੂੰ ਸਕੂਲ ਛੱਡਣ ਜਾ ਰਹੀ ਇੱਕ ਬੱਸ ਕੱਚੀ ਸੜਕ ‘ਤੇ ਫਸ ਗਈ ਅਤੇ ਪਲਟ ਗਈ। ਖੁਸ਼ਕਿਸਮਤੀ ਰਹੀ ਕਿ ਕੋਈ ਬੱਚਾ ਜ਼ਖਮੀ ਨਹੀਂ ਹੋਇਆ। ਬੱਸ ਵਿੱਚ ਕਰੀਬ 25 ਬੱਚੇ ਸਵਾਰ ਸਨ। ਮਾਪਿਆਂ ਨੇ ਬੱਸ ਡਰਾਈਵਰ ਤੇ ਲਾਪਰਵਾਹੀ ਦਾ ਦੋਸ਼ ਲਾਇਆ ਹੈ।

ਵੀਰਵਾਰ ਸਵੇਰੇ ਕਰੀਬ 8 ਵਜੇ ਲੁਧਿਆਣਾ ਦੇ ਚੰਡੀਗੜ੍ਹ ਰੋਡ ‘ਤੇ ਵਰਧਮਾਨ ਮਿੱਲ ਦੇ ਪਿੱਛੇ ਗ੍ਰੀਨਲੈਂਡ ਸਕੂਲ ਦੀ ਬੱਸ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਸਕੂਲ ਤੋਂ ਥੋੜ੍ਹਾ ਪਹਿਲਾਂ ਪਾਣੀ ਭਰਨ ਅਤੇ ਟਰੈਫਿਕ ਜਾਮ ਹੋਣ ਕਾਰਨ ਬੱਸ ਚਾਲਕ ਨੇ ਬੱਸ ਨੂੰ ਕੱਚੀ ਸੜਕ ਤੇ ਉਤਾਰ ਦਿੱਤਾ।

ਜਿਵੇਂ ਹੀ ਬੱਸ ਚਾਲਕ ਨੇ ਬੱਸ ਨੂੰ ਕੱਚੀ ਸੜਕ ‘ਤੇ ਮੋੜਿਆ ਤਾਂ ਬੱਸ ਪਹਿਲਾਂ ਚਿੱਕੜ ‘ਚ ਫਸ ਗਈ ਅਤੇ ਫਿਰ ਪਲਟ ਗਈ। ਬੱਸ ਪਲਟਦੇ ਹੀ ਬੱਸ ਵਿੱਚ ਸਵਾਰ ਬੱਚਿਆਂ ਵਿੱਚ ਰੌਲਾ ਪੈ ਗਿਆ। ਬੱਚਿਆਂ ਦੀਆਂ ਚੀਕਾਂ ਸੁਣ ਕੇ ਆਸਪਾਸ ਦੇ ਲੋਕ ਮੌਕੇ ‘ਤੇ ਪਹੁੰਚ ਗਏ। ਸੂਚਨਾ ਮਿਲਣ ‘ਤੇ ਬੱਚਿਆਂ ਦੇ ਪਰਿਵਾਰਕ ਮੈਂਬਰ ਵੀ ਮੌਕੇ ‘ਤੇ ਪਹੁੰਚ ਗਏ।

ਪਰਿਵਾਰਕ ਮੈਂਬਰਾਂ ਨੇ ਆਪ ਹੀ ਬੱਚਿਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ

ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੇ ਮੌਕੇ ‘ਤੇ ਪਹੁੰਚ ਕੇ ਖੁਦ ਬੱਚਿਆਂ ਨੂੰ ਬੱਸ ‘ਚੋਂ ਉਤਾਰ ਕੇ ਆਪਣੇ ਘਰ ਪਹੁੰਚਾਇਆ। ਇੱਕ ਦੇ ਮਾਤਾ-ਪਿਤਾ ਮੋਹਿਤ ਕਪੂਰ ਨੇ ਦੱਸਿਆ ਕਿ ਡਰਾਈਵਰ ਨੇ ਕੱਚੀ ਸੜਕ ‘ਤੇ ਬੱਸ ਨੂੰ ਗਲਤ ਤਰੀਕੇ ਨਾਲ ਉਤਾਰੀਆ, ਜਿਸ ਕਾਰਨ ਬੱਸ ਫਸ ਗਈ ਅਤੇ ਪਲਟ ਗਈ। ਬੱਚਿਆਂ ਵਿੱਚੋਂ ਕਿਸੇ ਨੂੰ ਵੀ ਸੱਟ ਨਹੀਂ ਲੱਗੀ।

ਬੱਸ ਸਾਡੇ ਸਕੂਲ ਦੀ ਨਹੀਂ- ਪ੍ਰਿੰਸੀਪਲ

ਦੂਜੇ ਪਾਸੇ ਗ੍ਰੀਨਲੈਂਡ ਸਕੂਲ ਦੇ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਬੱਸ ਸਾਡੇ ਸਕੂਲ ਦੀ ਨਹੀਂ ਹੈ ਪਰ ਜੋ ਬੱਸ ਪਲਟੀ ਹੈ, ਉਸ ਨੂੰ ਸਕੂਲ ਦੇ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੇ ਨਿੱਜੀ ਤੌਰ ਤੇ ਰੱਖਿਆ ਹੋਇਆ ਹੈ। ਫਿਰ ਵੀ ਸਾਡੇ ਵੱਲੋਂ ਬੱਚਿਆਂ ਦੀ ਦੇਖਭਾਲ ਕੀਤੀ ਜਾ ਰਹੀ ਹੈ ਅਤੇ ਸਾਰੇ ਬੱਚੇ ਸੁਰੱਖਿਅਤ ਹਨ। ਸਕੂਲ ਵੱਲੋਂ ਡਰਾਈਵਰ ਨੂੰ ਵੀ ਹਾਇਰ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਹਿਮਾਚਲ ਚ ਪੰਜਾਬੀ ਨੂੰ ਦੂਜੀ ਭਾਸ਼ਾ ਬਣਾਉਣ ਦੀ ਮੰਗ: ਸਾਬਕਾ ਸੀਐਮ ਚੰਨੀ ਨੇ ਕਿਹਾ- ਮੈਂ ਮੁੱਖ ਮੰਤਰੀ ਸੁੱਖੂ ਨੂੰ ਮਿਲਿਆ, ਵਿਚਾਰ ਕਰਨ ਦਾ ਦਿੱਤਾ ਭਰੋਸਾ