SAD ਦੀ ਜਮਾਨਤ ਜਬਤ, BJP ਦਾ ਵੋਟ ਸ਼ੇਅਰ ਬਰਕਰਾਰ, ਜ਼ਿਮਨੀ ਚੋਣ ਦੇ ਨਤੀਜਿਆਂ ‘ਤੇ ਕੀ ਬੋਲੀਆਂ ਵਿਰੋਧੀ ਪਾਰਟੀਆਂ

tv9-punjabi
Updated On: 

24 Jun 2025 03:41 AM

Ludhiana West Bypoll Result: ਸੁਨੀਲ ਜਾਖੜ ਨੇ ਕਿਹਾ ਹੈ ਕਿ ਲੁਧਿਆਣਾ ਉਪ ਚੋਣ 'ਚ ਭਾਰਤੀ ਜਨਤਾ ਪਾਰਟੀ ਨੇ ਪੂਰੀ ਇਕਜੁੱਟਤਾ ਨਾਲ ਲੜੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਮਿਲੀਆਂ ਵੋਟਾਂ ਸੰਕੇਤ ਹਨ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਤੇ ਕਾਂਗਰਸ ਤੋਂ ਅੱਗੇ ਹੁਣ ਸੂਬੇ ਲਈ ਕੋਈ ਠੋਸ ਬਦਲ ਦੇਖ ਰਹੇ ਹਨ। ਉਨ੍ਹਾਂ ਆਪਣੇ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਲੋਕਾਂ ਦਾ ਫਤਵਾ ਕੀਤਾ। ਇਹ ਚੋਣਾਂ ਉਨ੍ਹਾਂ ਲਈ ਸੰਕੇਤ ਹੈ ਕਿ ਉਹ 2027 ਲਈ ਹੁਣ ਤੋਂ ਹੀ ਜੋਸ਼ ਤੇ ਯੋਜਨਾ ਬੰਦੀ ਨਾਲ ਆਪਣਾ ਕੰਮ ਸ਼ੁਰੂ ਕਰਨਗੇ।

SAD ਦੀ ਜਮਾਨਤ ਜਬਤ, BJP ਦਾ ਵੋਟ ਸ਼ੇਅਰ ਬਰਕਰਾਰ, ਜ਼ਿਮਨੀ ਚੋਣ ਦੇ ਨਤੀਜਿਆਂ ਤੇ ਕੀ ਬੋਲੀਆਂ ਵਿਰੋਧੀ ਪਾਰਟੀਆਂ
Follow Us On

ਲੁਧਿਆਣਾ ਵਿਧਾਨਸਭਾ ‘ਚ ਆਪ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ 35 ਹਜਾਰ ਤੋਂ ਵੱਧ ਵੋਟਾਂ ਹਾਸਲ ਕਰਕੇ ਜਿੱਤ ਆਪਣੇ ਨਾਮ ਕੀਤੀ ਹੈ। ਦੂਜੇ ਪਾਸੇ ਜੇਕਰ ਅਕਾਲੀ ਦਲ ਦੀ ਗੱਲ ਕਰੀਏ ਤਾਂ ਪਾਰਟੀ ਜਮਾਨਤ ਬਚਾਉਣ ਵਿੱਚ ਨਾਕਾਮ ਰਹੀ ਹੈ। ਨਾਲ ਹੀ ਭਾਜਪਾ ਨੇ ਇਸ ਚੋਣ ‘ਚ ਵੋਟ ਸ਼ੇਅਰ ਨੂੰ ਬਚਾਉਣ ‘ਚ ਕਾਮਯਾਬ ਰਹੀ ਹੈ। ਵੱਖ-ਵੱਖ ਆਗੂਆਂ ਨੇ ਇਸ ਨੂੰ ਲੈ ਕੇ ਆਪਣੀ ਪ੍ਰਤੀਕੀਰਿਆ ਦਿੱਤੀ ਹੈ।

ਭਾਜਪਾ ਪ੍ਰਧਾਨ ਸੁਨਿਲ ਜਾਖੜ ਨੇ ਕਿਹਾ ਹੈ ਕਿ ਲੁਧਿਆਣਾ ਉਪ ਚੋਣ ‘ਚ ਭਾਰਤੀ ਜਨਤਾ ਪਾਰਟੀ ਨੇ ਪੂਰੀ ਇਕਜੁੱਟਤਾ ਨਾਲ ਲੜੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਮਿਲੀਆਂ ਵੋਟਾਂ ਸੰਕੇਤ ਹਨ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਤੇ ਕਾਂਗਰਸ ਤੋਂ ਅੱਗੇ ਹੁਣ ਸੂਬੇ ਲਈ ਕੋਈ ਠੋਸ ਬਦਲ ਦੇਖ ਰਹੇ ਹਨ। ਉਨ੍ਹਾਂ ਆਪਣੇ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਲੋਕਾਂ ਦਾ ਫਤਵਾ ਕੀਤਾ। ਇਹ ਚੋਣਾਂ ਉਨ੍ਹਾਂ ਲਈ ਸੰਕੇਤ ਹੈ ਕਿ ਉਹ 2027 ਲਈ ਹੁਣ ਤੋਂ ਹੀ ਜੋਸ਼ ਤੇ ਯੋਜਨਾ ਬੰਦੀ ਨਾਲ ਆਪਣਾ ਕੰਮ ਸ਼ੁਰੂ ਕਰਨਗੇ।

ਕਾਂਗਰਸ ਤੇ ਹਮਲਾ ਬੋਲਦਿਆਂ ਜਾਖੜ ਨੇ ਕਿਹਾ ਕਿ 2027 ‘ਚ ਪੰਜਾਬ ਦੀ ਦਾਅਵੇਦਾਰੀ ਕਰਨ ਵਾਲੀ ਕਾਂਗਰਸ ਦੀ ਪਾਟੋਧਾੜ ਨੇ ਇਸ ਪਾਰਟੀ ਦਾ ਭਵਿੱਖ ਪ੍ਰਗਟ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤਾਂ ਇਸ ਵੇਲੇ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ।

ਟਿਕਟ ਲੇਟ ਮਿਲਣ ਕਾਰਨ ਹਾਰੇ ਚੋਣ – ਬਿੱਟੂ

ਰਵਨੀਤ ਬਿੱਟੂ ਨੇ ਕਿਹਾ ਹੈ ਕਿ ਸਾਡੇ ਉਮੀਦਵਾਰ ਨੂੰ ਸਿਰਫ 14 ਦਿਨ ਹੀ ਮਿਲੇ ਸਨ। ਇਸ ਲਈ ਉਹ ਹਾਰ ਦੀ ਜਿੰਮੇਵਾਰੀ ਖੁਦ ਲੈਂਦੇ ਹਨ। ਪਾਰਟੀ ਵੱਲੋਂ ਟਿਕਟ ਲੇਟ ਅਨਾਉਂਸ ਕੀਤੀ ਗਈ । ਸੰਜੀਵ ਅਰੋੜਾ ਤੇ ਭਾਰਤ ਭੂਸ਼ਨ ਆਸ਼ੂ ਦੀਆਂ ਟਿਕਟਾਂ ਦੇ ਫੈਸਲੇ 2 ਮਹੀਨੇ ਪਹਿਲਾਂ ਹੀ ਕਰ ਲਏ ਸਨ। ਇਸ ਲਈ ਇਹ ਟੱਕਰ ਸਿਰਫ਼ ਕਾਂਗਰਸ ਤੇ ਆਮ ਆਦਮੀ ‘ਚ ਬਣ ਗਈ।

ਇਸ ਤੋਂ ਅਕਾਲੀ ਦਲ ਦੇ ਆਗੂ ਜਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਹੈ ਕਿ ਕੰਧ ਤੇ ਲਿੱਖਿਆ ਪੜ ਲਵੋ, ਸ੍ਰੀ ਅਕਾਲ ਤਖਤ ਸਾਹਿਬ ਤੋਂ ਬੇਮੁੱਖ ਹੋਕੇ ਹਾਰਾ ਹੀ ਮਿਲਣਗੀਆਂ ਹਨ।

ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਹੋਈਆਂ ਸਨ, ਇਸ ਦੌਰਾਨ 25 ਫ਼ੀਸਦ ਵੋਟ ਪਈਆਂ ਸਨ ਅਤੇ 15 ਸੀਟਾਂ ਆਈਆਂ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੁਖਬੀਰ ਸਿੰਘ ਬਾਦਲ ਜਲਾਲਾਬਾਦ ਦੀ ਆਪਣੀ ਸੀਟ ਨਹੀਂ ਬਚਾਅ ਸਕੇ ਹਨ। ਖੁਦ ਸੁਖਬੀਰ ਸਿੰਘ ਬਾਦਲ ਵੀ 30000 ਵੋਟਾਂ ਨਾਲ ਹਾਰੇ ਸਨ ਅਤੇ ਮਰਹੂਮ ਨੇਤਾ ਪ੍ਰਕਾਸ ਸਿੰਘ ਬਾਦਲ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ।

Related Stories
CM ਭਗਵੰਤ ਮਾਨ ਨੇ ਰਾਹਤ ਕਾਰਜਾਂ ਲਈ ਹੈਲੀਕਾਪਟਰ ਕੀਤਾ ਤਾਇਨਾਤ, ਹੜ੍ਹ ਪੀੜਤਾਂ ਨਾਲ ਕੀਤੀ ਮੁਲਾਕਾਤ
ਕਪੂਰਥਲਾ-ਸੁਲਤਾਨਪੁਰ ਵਿੱਚ ਹੜ੍ਹ ਨੇ ਮਚਾਈ ਤਬਾਹੀ, ਹਜ਼ਾਰਾਂ ਏਕੜ ਫਸਲ ਖ਼ਰਾਬ; ਲੋਕਾਂ ਦੀ ਮਦਦ ਲਈ ਕੰਟਰੋਲ ਰੂਮ ਸਥਾਪਤ
ਮਾਧੋਪੁਰ ਹੈੱਡਵਰਕਸ ਦੇ 3 ਫਲੱਡ ਗੇਟ ਟੁੱਟੇ, 50 ਲੋਕ ਫਸੇ; ਹੈਲੀਕਾਪਟਰ ਰਾਹੀਂ ਰੈਸਕਿਉ ਜਾਰੀ
ਸਾਬਕਾ ਵਿਜੀਲੈਂਸ ਮੁਖੀ ਐਸਪੀਐਸ ਪਰਮਾਰ ਦੀਆਂ ਸੇਵਾਵਾਂ ਬਹਾਲ: ਡਰਾਈਵਿੰਗ ਲਾਇਸੈਂਸ ਘੁਟਾਲੇ ‘ਚ ਕੀਤਾ ਸੀ ਮੁਅੱਤਲ, ਜਲਦ ਹੋਵੇਗੀ ਨਵੀਂ ਤਾਇਨਾਤੀ
ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਮਹਿਲਾ ਵਿੰਗ ਦੇ ਅਹੁਦਿਆਂ ਦਾ ਐਲਾਨ, ਨਵੀਂ ਜ਼ਿੰਮੇਵਾਰੀ ਲਈ ਇੰਚਾਰਜਾਂ ਨੂੰ ਦਿੱਤੀਆਂ ਮੁਬਾਰਕਾਂ
ਲੁਧਿਆਣਾ: ਪ੍ਰਾਇਮਰੀ ਸਰਕਾਰੀ ਸਕੂਲ ਦੇ ਅਧਿਆਪਕ ਨੂੰ ਮਿਲੇਗਾ ਕੌਮੀ ਅਵਾਰਡ, 5 ਸਤੰਬਰ ਨੂੰ ਰਾਸ਼ਟਰਪਤੀ ਦੇਣਗੇ ਸਨਮਾਨ