ਉੱਤਰ ਭਾਰਤ ਦੇ ਕਈ ਹਿੱਸਿਆਂ ਸਣੇ ਲੁਧਿਆਣਾ ਦੀ ਆਬੋ ਹਵਾ ਖਰਾਬ, AQI ਪਹੁੰਚਿਆ 150 ਤੋਂ ਪਾਰ, ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ

Published: 

23 Oct 2023 15:02 PM

ਮੌਸਮ ਵਿਭਾਗ ਮੁਤਾਬਕ ਪਿਛਲੇ ਦੋ ਸਾਲਾਂ ਦੇ ਮੁਕਾਬਲੇ ਇਸ ਸਾਲ ਅਕਤੂਬਰ ਮਹੀਨੇ ਵਿੱਚ ਬਾਰਿਸ਼ ਬਹੁਤ ਘੱਟ ਹੋਈ ਹੈ। ਖਰਾਬ ਹਵਾ ਦੀ ਗੁਣਵੱਤਾ ਦਾ ਇਹ ਵੀ ਇਕ ਕਾਰਨ ਹੈ। ਮੌਸਮ ਵਿਗਿਆਨ ਨੇ ਭਵਿੱਖਬਾਣੀ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਦੀ ਹਵਾ ਦੀ ਗੁਣਵੱਤਾ ਵਿਗੜ ਸਕਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਦੁਸਹਿਰੇ ਅਤੇ ਦਿਵਾਲੀ ਦੇ ਆਸ-ਪਾਸ ਕਿਸਾਨ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਉਣਾ ਸ਼ੁਰੂ ਕਰ ਦਿੰਦੇ ਹਨ।

ਉੱਤਰ ਭਾਰਤ ਦੇ ਕਈ ਹਿੱਸਿਆਂ ਸਣੇ ਲੁਧਿਆਣਾ ਦੀ ਆਬੋ ਹਵਾ ਖਰਾਬ, AQI ਪਹੁੰਚਿਆ 150 ਤੋਂ ਪਾਰ, ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ
Follow Us On

ਉੱਤਰ ਭਾਰਤ ‘ਚ ਝੋਨੇ ਦੀ ਕਟਾਈ ਦੇ ਸੀਜ਼ਨ ਅਤੇ ਤਿਉਹਾਰਾਂ ਦੇ ਸੀਜ਼ਨ ਹੋਣ ਕਰਕੇ ਲਗਾਤਾਰ ਮੌਸਮ ਦੇ ਵਿੱਚ ਵੱਡੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਇੱਕ ਪਾਸੇ ਜਿੱਥੇ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ 300 ਤੋਂ ਬਾਹਰ ਪਹੁੰਚ ਗਿਆ ਹੈ ਉੱਥੇ ਹੀ ਪੰਜਾਬ ਦੇ ਵਿੱਚ ਵੀ ਕਈ ਸ਼ਹਿਰਾਂ ਦੇ ਅੰਦਰ ਏਅਰ ਕੁਆਲਿਟੀ ਇੰਡੈਕਸ 150 ਦੇ ਨੇੜੇ ਚੱਲ ਰਿਹਾ ਹੈ। ਖਾਸ ਕਰਕੇ ਲੁਧਿਆਣਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਏਅਰ ਕੁਆਲਿਟੀ ਇੰਡੈਕਸ 150 ਰਿਹਾ ਹੈ। ਜਿਸ ਕਰਕੇ ਸ਼ਹਿਰ ਦੀ ਆਬੂ ਹਵਾ ਖਰਾਬ ਹੋ ਚੁੱਕੀ ਹੈ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਗਿਆਨੀ ਕੁਲਵਿੰਦਰ ਕੌਰ ਗਿੱਲ ਹੋਰਾਂ ਦਾ ਕਹਿਣਾ ਹੈ ਕਿ 26 ਅਕਤੂਬਰ ਤੱਕ ਤਾਂ ਮੌਸਮ ਸਹੀ ਰਹੇਗਾ ਪਰ ਉਸ ਤੋਂ ਬਾਅਦ ਬੱਦਲ ਬਾਈ ਵਾਲਾ ਮੌਸਮ ਬਣ ਜਾਵੇਗਾ। ਜਿਸ ਨਾਲ ਡਸਟ ਪਾਰਟੀਕਲਸ ਹਵਾ ਦੇ ਵਿੱਚ ਜਾਣ ਦੇ ਜਿਆਦਾ ਚਾਂਸ ਬਣ ਜਾਣਗੇ ਅਤੇ ਪ੍ਰਦੂਸ਼ਣ ਦਾ ਪੱਧਰ ਹੋਰ ਵੱਧ ਜਾਵੇਗਾ। ਉਨ੍ਹਾਂ ਕਿਹਾ ਕਿ ਮੀਂਹ ਦੇ ਨਾਲ ਮੌਸਮ ਸਾਫ ਹੋ ਜਾਂਦਾ ਹੈ ਪਰ ਲਗਾਤਾਰ ਏਅਰ ਕੁਆਲਿਟੀ ਇੰਡੈਕਸ ਦੇ ਵਿੱਚ ਜੋ ਇਜਾਫਾ ਹੋ ਰਿਹਾ ਉਹ ਸਿਹਤ ਲਈ ਸਹੀ ਨਹੀਂ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਤਾਪਮਾਨ ਆਮ ਨਾਲੋਂ ਦੋ ਡਿਗਰੀ ਘੱਟ ਹੀ ਚੱਲ ਰਿਹਾ ਹੈ।

ਕਿਸਾਨਾਂ ਨੂੰ ਖੇਤਾਂ ਵਿੱਚ ਪਰਾਲੀ ਨਾ ਸਾੜਨ ਦੀ ਅਪੀਲ

ਹਾਲਾਂਕਿ, ਮੌਸਮ ਵਿਗਿਆਨ ਨੇ ਭਵਿੱਖਬਾਣੀ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਦੀ ਹਵਾ ਦੀ ਗੁਣਵੱਤਾ ਵਿਗੜ ਸਕਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਦੁਸਹਿਰੇ ਅਤੇ ਦਿਵਾਲੀ ਦੇ ਆਸ-ਪਾਸ ਕਿਸਾਨ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਉਣਾ ਸ਼ੁਰੂ ਕਰ ਦਿੰਦੇ ਹਨ। ਹਾਲਾਂਕਿ ਦਿੱਲੀ ਸਰਕਾਰ ਨੇ ਕਿਸਾਨਾਂ ਨੂੰ ਕਈ ਵਾਰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਹੈ।

ਪਟਾਕੇ ਚਲਾਉਣ ‘ਤੇ ਪਾਬੰਦੀ ਹੋਣੀ ਚਾਹੀਦੀ ਹੈ

ਮੌਸਮ ਵਿਭਾਗ ਦੇ ਇੱਕ ਅਧਿਕਾਰੀ ਮੁਤਾਬਕ ਪਿਛਲੇ ਦੋ ਸਾਲਾਂ ਦੇ ਮੁਕਾਬਲੇ ਇਸ ਸਾਲ ਅਕਤੂਬਰ ਵਿੱਚ ਮੀਂਹ ਬਹੁਤ ਘੱਟ ਹੋਇਆ ਹੈ। ਖਰਾਬ ਹਵਾ ਦੀ ਗੁਣਵੱਤਾ ਦਾ ਇਹ ਵੀ ਇਕ ਕਾਰਨ ਹੈ। ਪਿਛਲੇ ਸਾਲ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਦਿਵਾਲੀ ਮੌਕੇ ਪਟਾਕੇ ਚਲਾਉਣ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ।