ਹਵਾ ਪ੍ਰਦੂਸ਼ਨ ਕਾਰਨ ਬੱਚਿਆਂ ‘ਚ ਵਧ ਰਹੀਆਂ ਸਾਹ ਦੀਆਂ ਬੀਮਾਰੀਆਂ, ਬਚਾਅ ਲਈ ਇਹ ਟਿੱਪਸ ਕਰੋ ਫਾਲੋ
ਦੇਸ਼ ਦੇ ਕਈ ਰਾਜਾਂ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਵੱਧ ਰਿਹਾ ਹੈ। ਇਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਧ ਰਹੇ ਹਵਾ ਪ੍ਰਦੂਸ਼ਣ ਕਾਰਨ ਕਈ ਬੀਮਾਰੀਆਂ ਫੈਲ ਰਹੀਆਂ ਹਨ। ਹੁਣ ਪ੍ਰਦੂਸ਼ਣ ਨੂੰ ਲੈ ਕੇ ਇੱਕ ਨਵੀਂ ਰਿਸਰਚ ਸਾਹਮਣੇ ਆਈ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਹਵਾ ਪ੍ਰਦੂਸ਼ਣ ਕਾਰਨ ਬੱਚੇ ਦਮੇ ਦੇ ਸ਼ਿਕਾਰ ਹੋ ਰਹੇ ਹਨ। ਤਿੰਨ ਵਿੱਚੋਂ ਇੱਕ ਬੱਚਾ ਇਸ ਬੀਮਾਰੀ ਤੋਂ ਪੀੜਤ ਹੈ।
ਦਮੇ ਦੇ ਲੱਛਣ
ਸਾਹ ਦੀ ਤਕਲੀਫ਼ ਰਾਤ ਨੂੰ ਬਹੁਤ ਜ਼ਿਆਦਾ ਖੰਘ ਸਾਹ ਲੈਣ ਵੇਲੇ ਸੀਟੀ ਦੀ ਆਵਾਜ਼ ਸਾਹ ‘ਚ ਤਕਲੀਫ ਬੱਚੇ ਦਾ ਜਲਦੀ ਥੱਕ ਜਾਣਾਪ੍ਰਦੂਸ਼ਣ ਦਮੇ ਦਾ ਕਾਰਨ ਕਿਉਂ ਬਣਦਾ ਹੈ?
ਡਾ. ਮੰਤਰੀ ਦੱਸਦੇ ਹਨ ਕਿ ਪ੍ਰਦੂਸ਼ਣ ਵਿੱਚ ਛੋਟੇ-ਛੋਟੇ ਖਤਰਨਾਕ ਕਣ ਹੁੰਦੇ ਹਨ। ਜਦੋਂ ਕੋਈ ਵਿਅਕਤੀ ਸਾਹ ਲੈਂਦਾ ਹੈ ਤਾਂ ਇਹ ਕਣ ਫੇਫੜਿਆਂ ਵਿੱਚ ਚਲੇ ਜਾਂਦੇ ਹਨ। ਇਸ ਸਮੇਂ ਦੌਰਾਨ ਬ੍ਰੌਨਕਸੀਅਲ ਟਿਊਬ ਦੀ ਪਰਤ ‘ਚ ਸੋਜ ਆਉਂਦੀ ਹੈ ਅਤੇ ਇਹ ਫੁੱਲਣ ਲੱਗਦੀ ਹੈ। ਇਸ ਕਾਰਨ ਸਾਹ ਲੈਣ ਵਿੱਚ ਦਿੱਕਤ ਹੁੰਦੀ ਹੈ, ਖੰਘ ਜਾਰੀ ਰਹਿੰਦੀ ਹੈ ਅਤੇ ਸੌਂਦੇ ਸਮੇਂ ਘਰਘਰਾਹਟ ਆਉਂਦੀ ਹੈ। ਜੇਕਰ ਇਹ ਲੱਛਣ ਲੰਬੇ ਸਮੇਂ ਤੱਕ ਬਣੇ ਰਹਿਣ ਤਾਂ ਅਸਥਮਾ ਹੋ ਜਾਂਦਾ ਹੈ। ਕੁਝ ਮਾਮਲਿਆਂ ਵਿੱਚ ਕਮਜ਼ੋਰ ਪ੍ਰਤੀਰੋਧਕ ਸ਼ਕਤੀ ਦੇ ਕਾਰਨ ਵੀ ਇਹ ਸਮੱਸਿਆਂ ਆਉਂਦੀ ਹੈ।ਬਚਾਅ
ਜਿਨ੍ਹਾਂ ਬੱਚਿਆਂ ਵਿੱਚ ਦਮੇ ਦੇ ਲੱਛਣ ਦਿਖਾਈ ਦੇ ਰਹੇ ਹਨ, ਉਨ੍ਹਾਂ ਨੂੰ ਤੁਰੰਤ ਡਾਕਟਰ ਕੋਲ ਲੈ ਜਾਓ। ਅਜਿਹੇ ਬੱਚਿਆਂ ਲਈ ਭੋਜਨ ਤੋਂ ਵੀ ਪਰਹੇਜ਼ ਕਰੋ। ਇਨ੍ਹਾਂ ਬੱਚਿਆਂ ਨੂੰ ਫਾਸਟ ਫੂਡ ਜਾਂ ਕਿਸੇ ਕਿਸਮ ਦਾ ਤਲਿਆ ਹੋਇਆ ਭੋਜਨ ਨਾ ਦਿਓ। ਬੱਚਿਆਂ ਨੂੰ ਧੂੜ ਅਤੇ ਪ੍ਰਦੂਸ਼ਣ ਤੋਂ ਬਚਾਓ। ਬਾਹਰ ਜਾਣ ਸਮੇਂ ਮਾਸਕ ਪਹਿਨਾਓ। ਉਨ੍ਹਾਂ ਬੱਚਿਆਂ ਦਾ ਖਾਸ ਧਿਆਨ ਰੱਖੋ ਜਿਨ੍ਹਾਂ ਨੂੰ ਪਹਿਲਾਂ ਹੀ ਦਮੇ ਦੀ ਬੀਮਾਰੀ ਹੈ ਅਤੇ ਹੁਣ ਉਨ੍ਹਾਂ ਦੇ ਲੱਛਣ ਵਧ ਰਹੇ ਹਨ। ਅਜਿਹੇ ਬੱਚਿਆਂ ਕੋਲ ਇਨਹੇਲਰ ਜ਼ਰੂਰ ਰੱਖੋ ਅਤੇ ਉਨ੍ਹਾਂ ਨੂੰ ਸਮੇਂ ਸਿਰ ਦਵਾਈ ਦਿੰਦੇ ਰਹੋ।
Follow Us
