LPU ਨੇ ਅਮਰੀਕੀ ਵਸਤੂਆਂ ਦਾ ਬਾਈਕਾਟ ਕਰਨ ਦੀ ਦਿੱਤੀ ਚੇਤਾਵਨੀ, ਮਿੱਤਲ ਬੋਲੇ- ਨਹੀਂ ਲਿਆ ਟੈਰਿਫ਼ ਵਾਪਸ ਤਾਂ ਚੁੱਕਣਗੇ ਕਦਮ
LPU Campus Ban America's Products: ਅਸ਼ੋਕ ਮਿੱਤਲ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਇੱਕ ਖੁਲ੍ਹੀ ਚਿੱਠੀ ਲਿੱਖੀ ਸੀ ਕਿ ਭਾਰਤ 'ਤੇ 50 ਫ਼ੀਸਦੀ ਟੈਰਿਫ਼ ਲਗਾਉਣ ਦੀ ਬਜਾਏ ਇਸ ਮੁੱਦੇ ਨੂੰ ਗੱਲਬਾਤ ਤੇ ਸਹਿਯੋਗ ਨਾਲ ਸੁਲਝਾਉਣਾ ਚਾਹੀਦਾ ਹੈ। ਇਸ ਤੋਂ ਬਾਅਦ ਹੁਣ ਮਿੱਤਲ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਤੇ ਕਿਹਾ ਹੈ ਕਿ ਜੇਕਰ ਅਮਰੀਕਾ 27 ਅਗਸਤ ਤੋਂ ਬਾਅਦ ਵੀ ਟੈਰਿਫ਼ ਲਗਾਉਣ 'ਤੇ ਵੀ ਅੜਿਆ ਰਹਿੰਦਾ ਹੈ ਤੇ ਐਲਪੀਯੂ ਦੇ ਪੂਰੇ ਕੈਂਪਸ 'ਚ ਅਮਰੀਕੀ ਵਸਤੂਆਂ ਦਾ ਬਾਈਕਾਟ ਕੀਤਾ ਜਾਵੇਗਾ।
LPU ਨੇ ਅਮਰੀਕੀ ਵਸਤੂਆਂ ਦਾ ਬਾਈਕਾਟ ਕਰਨ ਦੀ ਦਿੱਤੀ ਚੇਤਾਵਨੀ
ਦੇਸ਼ ਦੀ ਸਭ ਤੋਂ ਵੱਡੀਆਂ ਪ੍ਰਾਈਵੇਟ ਯੂਨੀਵਰਸਿਟੀਆਂ ‘ਚੋਂ ਇੱਕ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਨੇ ਅਮਰੀਕੀ ਉਤਪਾਦਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਯੂਨੀਵਰਸਿਟੀ ਦੇ ਚਾਂਸਲਰ ਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਕੁਮਾਰ ਮਿੱਤਲ ਨੇ ਕਿਹਾ ਹੈ ਕੈਂਪਸ ‘ਚ ਕਿਸੇ ਵੀ ਪ੍ਰਕਾਰ ਦੇ ਅਮਰੀਕੀ ਉਤਪਾਦ ਦੀ ਵਿਕਰੀ ਨਹੀਂ ਹੋਵੇਗੀ।
27 ਅਗਸਤ ਕੱਰ ਟੈਰਿਫ਼ ‘ਤੇ ਨਹੀਂ ਹਟਾਉਂਦਾ US ਤਾਂ ਚੁੱਕਣਗੇ ਕਦਮ
ਦਰਅਸਲ, ਅਸ਼ੋਕ ਮਿੱਤਲ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਇੱਕ ਖੁਲ੍ਹੀ ਚਿੱਠੀ ਲਿਖੀ ਸੀ ਕਿ ਭਾਰਤ ‘ਤੇ 50 ਫ਼ੀਸਦੀ ਟੈਰਿਫ਼ ਲਗਾਉਣ ਦੀ ਬਜਾਏ ਇਸ ਮੁੱਦੇ ਨੂੰ ਗੱਲਬਾਤ ਤੇ ਸਹਿਯੋਗ ਨਾਲ ਸੁਲਝਾਉਣਾ ਚਾਹੀਦਾ ਹੈ। ਇਸ ਤੋਂ ਬਾਅਦ ਹੁਣ ਮਿੱਤਲ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਤੇ ਕਿਹਾ ਹੈ ਕਿ ਜੇਕਰ ਅਮਰੀਕਾ 27 ਅਗਸਤ ਤੋਂ ਬਾਅਦ ਵੀ ਟੈਰਿਫ਼ ਲਗਾਉਣ ‘ਤੇ ਅੜਿਆ ਰਹਿੰਦਾ ਹੈ ਤੇ ਐਲਪੀਯੂ ਦੇ ਪੂਰੇ ਕੈਂਪਸ ‘ਚ ਅਮਰੀਕੀ ਵਸਤੂਆਂ ਦਾ ਬਾਈਕਾਟ ਕੀਤਾ ਜਾਵੇਗਾ।
🇮🇳 79वें स्वतंत्रता दिवस पर देश के सम्मान के लिए एक कदम 🇮🇳
यदि 27 अगस्त तक अमेरिका 50% टैरिफ नहीं हटाता, तो एलपीयू से शुरू होगा अमेरिकी उत्पादों के बहिष्कार का अभियान – पहला कदम Coca-Cola के पेय पदार्थ। आइए, राष्ट्रहित में एकजुट हों और अमेरिका को सहयोग की राह पर लौटाएं। pic.twitter.com/3k4Pfkdyen — Ashok Kumar Mittal (@DrAshokKMittal) August 15, 2025
ਦੱਸ ਦੇਈਏ ਕਿ ਹਾਲ ਹੀ ‘ਚ ਅਮਰੀਕਾ ਨੇ ਭਾਰਤ ‘ਤੇ 50 ਫ਼ੀਸਦੀ ਟੈਰਿਫ਼ ਲਗਾਉਣ ਦਾ ਫੈਸਲਾ ਕੀਤਾ ਸੀ। ਅਮਰੀਕੀ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਉਨ੍ਹਾਂ ਘਰੇਲੂ ਉਦਯੋਗਾਂ ਨੂੰ ਸੁਰੱਖਿਆ ਮਿਲੇਗੀ। ਉੱਥੇ ਹੀ ਭਾਰਤ ਦਾ ਕਹਿਣਾ ਹੈ ਕਿ ਇਹ ਫੈਸਲਾ ਵਰਲਡ ਟ੍ਰੇਡ ਆਰਗੇਨਾਈਜ਼ੇਸ਼ਨ (ਡਬਲਯੂਟੀਓ) ਦੇ ਨਿਯਮਾਂ ਦੇ ਖਿਲਾਫ਼ ਹੈ ਇਸ ਨਾਲ ਦੋਵੇਂ ਦੇਸ਼ਾਂ ਦੇ ਵਪਾਰਕ ਰਿਸ਼ਤਿਆਂ ‘ਤੇ ਬੁਰਾ ਅਸਰ ਪਵੇਗਾ।
𝐖𝐡𝐚𝐭 𝐢𝐟 146 crore Indians boycott American companies operating in India?
My open letter to @realDonaldTrump on USs 50% tariffs for India, in which I 𝐮𝐫𝐠𝐞 him to choose dialogue over discord, coordination over coercion. Jai Hind! pic.twitter.com/rQJXv8yhiY — Ashok Kumar Mittal (@DrAshokKMittal) August 7, 2025ਇਹ ਵੀ ਪੜ੍ਹੋ
ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਵਿਵਾਦ ਨਹੀਂ ਸੁਲਝਦਾ ਤਾਂ ਇਸ ਦਾ ਅਸਰ ਆਈਟੀ, ਸਿੱਖਿਆ ਤੇ ਹੋਰ ਕਈ ਖੇਤਰਾਂ ‘ਤੇ ਪੈ ਸਕਦਾ ਹੈ। ਰਾਜ ਸਭਾ ਸੰਸਦ ਮੈਂਬਰ ਅਸ਼ੋਕ ਮਿੱਤਲ ਨੇ ਕਿਹਾ ਹੈ ਕਿ ਜਦੋਂ ਤੱਕ ਅਮਰੀਕਾ ਟੈਰਿਫ਼ ਵਾਪਸ ਲੈਣ ਦਾ ਫੈਸਲਾ ਨਹੀਂ ਲੈਂਦਾ, ਭਾਰਤੀਆਂ ਨੂੰ ਇਕਜੁੱਟ ਹੋ ਕੇ ਅਮਰੀਕੀ ਵਸਤੂਆਂ ਦਾ ਬਾਈਕਾਟ ਕਰਨਾ ਚਾਹੀਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਅਮਰੀਕਾ ਨੂੰ ਸਮਝਾਉਣ ਦਾ ਸਭ ਤੋਂ ਕਾਰਗਰ ਤਰੀਕਾ ਹੋਵੇਗਾ।
