ਪੰਜਾਬ ਵਿੱਚ ਅੱਗ ਸੁਰੱਖਿਆ ਨਿਯਮਾਂ ਨੂੰ ਯਕੀਨੀ ਬਣਾਉਣ ਵਿੱਚ 'ਆਪ' ਸਰਕਾਰ ਦੇ ਬੇਪਰਵਾਹ :ਬਾਜਵਾ। LOP Pratap Singh Bajwa on Fire Rules in Punjab Punjabi news - TV9 Punjabi

ਪੰਜਾਬ ਵਿੱਚ ਅੱਗ ਸੁਰੱਖਿਆ ਨਿਯਮਾਂ ਨੂੰ ਯਕੀਨੀ ਬਣਾਉਣ ਵਿੱਚ ‘ਆਪ’ ਸਰਕਾਰ ਦੇ ਬੇਪਰਵਾਹ:ਬਾਜਵਾ

Published: 

15 Mar 2023 21:16 PM

Ludhiana Fire: ਇਸ ਘਟਨਾ ਚ ਮਹਿੰਦਰ ਕੁਮਾਰ ਅਤੇ ਰਵਿੰਦਰ ਚੋਪੜਾ ਦੀ ਹਸਪਤਾਲ ਵਿਚ ਮੌਤ ਹੋ ਗਈ ਸੀ। ਅਸ਼ਵਨੀ ਕੁਮਾਰ ਅਤੇ ਗੁਲਸ਼ਨ ਕੁਮਾਰ ਨਾਂ ਦੇ ਵਿਅਕਤੀਆਂ ਦੀ ਹਾਲਤ ਲਗਾਤਾਰ ਗੰਭੀਰ ਬਣੀ ਹੋਈ ਹੈ ਅਤੇ ਦੋਵੇਂ ਵੈਂਟੀਲੇਟਰ ਸਪੋਰਟ 'ਤੇ ਹਨ।

ਪੰਜਾਬ ਵਿੱਚ ਅੱਗ ਸੁਰੱਖਿਆ ਨਿਯਮਾਂ ਨੂੰ ਯਕੀਨੀ ਬਣਾਉਣ ਵਿੱਚ ਆਪ ਸਰਕਾਰ ਦੇ ਬੇਪਰਵਾਹ:ਬਾਜਵਾ
Follow Us On

ਚੰਡੀਗੜ੍ਹ ਨਿਊਜ: ਪੰਜਾਬ ਵਿਧਾਨਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ (Pratap Singh Bajwa) ਨੇ ਬੁੱਧਵਾਰ ਨੂੰ ਕਿਹਾ ਕਿ ਸੂਬੇ ਵਿੱਚ ਅੱਗ ਦੀਆਂ ਕਈ ਘਟਨਾਵਾਂ ਨੇ ਪੰਜਾਬ ਭਰ ਵਿੱਚ ਅੱਗ ਸੁਰੱਖਿਆ ਨਿਯਮਾਂ (Fire Safety Rules) ਨੂੰ ਯਕੀਨੀ ਬਣਾਉਣ ਪ੍ਰਤੀ ‘ਆਪ’ ਸਰਕਾਰ ਦੇ ਬੇਪਰਵਾਹ ਰਵੱਈਏ ਦਾ ਪਰਦਾਫਾਸ਼ ਕੀਤਾ ਹੈ। ਲੁਧਿਆਣਾ ਦੀ ਘਟਨਾ ਦਾ ਜਿਕਰ ਕਰਦਿਆਂ ਬਾਜਵਾ ਨੇ ਅਫਸੋਸ ਪ੍ਰਗਟਾਇਆ ਕਿ ਇਥੋਂ ਦੇ ਅੱਗ ਕਾਂਡ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਲਾਸ਼ ਨੂੰ ਵੀ ਨਹੀਂ ਪਛਾਣਾ ਵੀ ਮੁਸ਼ਕਲ ਹੋ ਗਿਆ।

ਬਾਜਵਾ ਦੇ ਨਿਸ਼ਾਨੇ ਤੇ ਭਗਵੰਤ ਮਾਨ ਦੀ ਸਰਕਾਰ

ਉਨ੍ਹਾਂ ਕਿਹਾ ਅਜਿਹਾ ਲਗਦਾ ਹੈ ਕਿ ਪੰਜਾਬ ਸਰਕਾਰ ਨੇ ਕਦੇ ਵੀ ਫਾਇਰ ਸੇਫਟੀ ਦੀ ਪਾਲਣਾ ਅਤੇ ਇਸ ਦੀ ਨਿਯਮਤ ਨਿਗਰਾਨੀ ਦੀ ਮਹੱਤਤਾ ਨੂੰ ਸਮਝਿਆ ਨਹੀਂ ਹੈ ਜਾਂ ਉਹ ਕਿਸੇ ਵੱਡੀ ਘਟਨਾ ਦੀ ਉਡੀਕ ਕਰ ਰਹੀ ਸੀ। ਬਾਜਵਾ ਨੇ ਕਿਹਾ ਕਿ ਇਹ ਜਾਣਨਾ ਹੈਰਾਨੀ ਵਾਲੀ ਗੱਲ ਹੈ ਕਿ ਲੁਧਿਆਣਾ ਨਗਰ ਨਿਗਮ, ਜਿਸ ਨੂੰ ਫਾਇਰ ਬ੍ਰਿਗੇਡ ਵਿਭਾਗ ਰਾਹੀਂ ਇਮਾਰਤਾਂ ਲਈ ਅੱਗ ਦੇ ਐਨਓਸੀ ਨੂੰ ਯਕੀਨੀ ਬਣਾਉਣ ਦਾ ਕੰਮ ਸੌਂਪਿਆ ਗਿਆ ਹੈ, ਆਪਣੇ ਚਾਰ ਜ਼ੋਨਲ ਦਫਤਰਾਂ ਲਈ ਸਰਟੀਫਿਕੇਟ ਪ੍ਰਾਪਤ ਕਰਨ ਵਿੱਚ ਖੁਦ ਅਸਫਲ ਰਿਹਾ ਹੈ।

ਅੱਗ ਸੁਰੱਖਿਆ ਨਿਯਮਾਂ ਦੇ ਪ੍ਰਬੰਧਾਂ ਦੀ ਘੋਖ ਕਰਵਾਏ ਸਰਕਾਰ- ਬਾਜਵਾ

ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਨੂੰ ਤੁਰੰਤ ਉੱਚੀਆਂ ਇਮਾਰਤਾਂ, ਭੀੜ-ਭੜੱਕੇ ਵਾਲੀਆਂ ਥਾਵਾਂ, ਮਾਲਾਂ, ਫੈਕਟਰੀਆਂ, ਕੋਚਿੰਗ ਸੈਂਟਰਾਂ, ਸਰਕਾਰੀ ਇਮਾਰਤਾਂ, ਥੀਏਟਰਾਂ, ਸਕੂਲਾਂ ਆਦਿ ਦਾ ਅੱਗ ਸੁਰੱਖਿਆ ਨਿਯਮਾਂ ਦੇ ਪ੍ਰਬੰਧਾਂ ਦੀ ਘੋਖ ਕਰਵਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਮੁੱਖ ਮੰਤਰੀ ਨੂੰ ਆਡਿਟ ਰਿਪੋਰਟਾਂ ਨੂੰ ਜਨਤਕ ਖੇਤਰ ਵਿੱਚ ਸਾਂਝਾ ਕਰਨਾ ਚਾਹੀਦਾ ਹੈ। ਬਾਜਵਾ ਨੇ ਕਿਹਾ ਕਿ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਕਿਉਂਕਿ ਫਾਇਰ ਐਨਓਸੀ ਪ੍ਰਾਪਤ ਕਰਨਾ ਹਰ ਕਿਸੇ ਲਈ ਕੈਕਵਾਕ ਨਹੀਂ ਬਣਨਾ ਚਾਹੀਦਾ।

ਸੰਵੇਦਨਸ਼ੀਲ ਮਾਮਲਿਆਂ ਦਾ ਤੁਰੰਤ ਨੋਟਿਸ ਲਵੇ ਸਰਕਾਰ- ਬਾਜਵਾ

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਿਛਲੇ ਇੱਕ ਸਾਲ ਦੌਰਾਨ ਅੱਗ ਸੁਰੱਖਿਆ ਨਿਯਮਾਂ ਅਤੇ ਡਿਜ਼ਾਸਟਰ ਮੈਨੇਜਮੈਂਟ ਸਬੰਧੀ ਕੀਤੀ ਗਈ ਮੀਟਿੰਗ ਬਾਰੇ ਵੀ ਸਪੱਸ਼ਟੀਕਰਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਅੱਗ ਬੁਝਾਊ ਯੰਤਰ ਲਗਾਉਣ ਨਾਲ ਮਕਸਦ ਪੂਰਾ ਨਹੀਂ ਹੋਵੇਗਾ, ਸਾਰੀਆਂ ਐਸ.ਓ.ਪੀਜ਼ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਬਾਜਵਾ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰ ਕੋਲ ਉੱਚੀਆਂ ਇਮਾਰਤਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਉੱਚਿਤ ਹਾਈਡ੍ਰੌਲਿਕ ਫਾਇਰ ਟੈਂਡਰ ਵਾਹਨ ਨਹੀਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸੰਵੇਦਨਸ਼ੀਲ ਮਾਮਲਿਆਂ ਦਾ ਤੁਰੰਤ ਨੋਟਿਸ ਲਿਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਸਿੱਧੇ ਤੌਰ ‘ਤੇ ਲੋਕਾਂ ਦੀ ਸੁਰੱਖਿਆ ਨਾਲ ਜੁੜੇ ਹੋਏ ਹਨ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version