ਰਵਨੀਤ ਬਿੱਟੂ ਖਿਲਾਫ 3 ਕੇਸ ਦਰਜ, BJP ਨੇ ਸੋਸ਼ਲ ਮੀਡੀਆ ‘ਤੇ ਜਾਰੀ ਕੀਤਾ ਵੇਰਵਾ

Updated On: 

03 Apr 2024 17:50 PM

Ravneet Singh Bittu: ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇਹ ਜਾਣਕਾਰੀ ਸੀ-7 ਫਾਰਮ ਵਿੱਚ ਚੋਣ ਲੜ ਰਹੇ ਹਰ ਉਮੀਦਵਾਰ ਨੂੰ ਸਾਂਝੀ ਕਰਨੀ ਹੋਵੇਗੀ। ਇਸ ਦਾ ਇਸ਼ਤਿਹਾਰ ਵੀ 2 ਅਖ਼ਬਾਰਾਂ ਵਿੱਚ ਛਪਣਾ ਹੈ। ਭਾਜਪਾ ਨੇ ਰਵਨੀਤ ਸਿੰਘ ਬਿੱਟੂ ਦੇ ਸੀ ਫਾਰਮ ਵਿੱਚ ਕਿਹਾ ਹੈ ਕਿ ਉਹ ਇੱਕ ਸੀਨੀਅਰ ਸਿਆਸਤਦਾਨ ਹਨ।

ਰਵਨੀਤ ਬਿੱਟੂ ਖਿਲਾਫ 3 ਕੇਸ ਦਰਜ, BJP ਨੇ ਸੋਸ਼ਲ ਮੀਡੀਆ ਤੇ ਜਾਰੀ ਕੀਤਾ ਵੇਰਵਾ

ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ

Follow Us On

Ravneet Singh Bittu: ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਖਿਲਾਫ ਤਿੰਨ ਕੇਸ ਦਰਜ ਹਨ। ਉਸ ਖ਼ਿਲਾਫ਼ ਲੁਧਿਆਣਾ ਵਿੱਚ ਦੋ ਕੇਸ ਦਰਜ ਹਨ ਜਦਕਿ ਇੱਕ ਕੇਸ ਬਠਿੰਡਾ ਵਿੱਚ ਦਰਜ ਹੈ। ਲੁਧਿਆਣਾ ਵਿੱਚ ਇੱਕ ਥਾਣਾ ਲਾਡੋਵਾਲ ਤੇ ਦੂਜਾ ਥਾਣਾ ਸਬ ਡਵੀਜ਼ਨ-1 ਵਿੱਚ ਦਰਜ ਹੈ। ਜਦਕਿ ਤੀਜਾ ਮਾਮਲਾ ਥਾਣਾ ਸਿਵਲ ਲਾਈਨ ਬਠਿੰਡਾ ਵਿਖੇ ਦਰਜ ਹੈ। ਉਨ੍ਹਾਂ ਦੇ ਖਿਲਾਫ ਅਜੇ ਤੱਕ ਕਿਸੇ ਵੀ ਮਾਮਲੇ ‘ਚ ਦੋਸ਼ ਤੈਅ ਨਹੀਂ ਕੀਤੇ ਗਏ ਹਨ। ਇਹ ਜਾਣਕਾਰੀ ਭਾਰਤੀ ਜਨਤਾ ਪਾਰਟੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਫੇਸਬੁੱਕ ‘ਤੇ ਸਾਂਝੀ ਕੀਤੀ ਹੈ।

ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇਹ ਜਾਣਕਾਰੀ ਸੀ-7 ਫਾਰਮ ਵਿੱਚ ਚੋਣ ਲੜ ਰਹੇ ਹਰ ਉਮੀਦਵਾਰ ਨੂੰ ਸਾਂਝੀ ਕਰਨੀ ਹੋਵੇਗੀ। ਇਸ ਦਾ ਇਸ਼ਤਿਹਾਰ ਵੀ 2 ਅਖ਼ਬਾਰਾਂ ਵਿੱਚ ਛਪਣਾ ਹੈ। ਭਾਜਪਾ ਨੇ ਰਵਨੀਤ ਸਿੰਘ ਬਿੱਟੂ ਦੇ ਸੀ ਫਾਰਮ ਵਿੱਚ ਕਿਹਾ ਹੈ ਕਿ ਉਹ ਇੱਕ ਸੀਨੀਅਰ ਸਿਆਸਤਦਾਨ ਹਨ। ਉਹ ਇੱਕ ਮਸ਼ਹੂਰ ਸਮਾਜ ਸੇਵੀ ਹੈ। ਉਨ੍ਹਾਂ ਨੂੰ ਆਪਣੇ ਇਲਾਕੇ ਦੇ ਲੋਕਾਂ ਦਾ ਪੂਰਾ ਸਮਰਥਨ ਹਾਸਲ ਹੈ। ਇਸ ਦੇ ਨਾਲ ਹੀ ਉਹ ਮੌਜੂਦਾ ਐਮਪੀ ਇਸ ਦੇ ਨਾਲ ਹੀ ਉਹ ਸਮਾਜ ਸੇਵਾ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਇਸ ਕਾਰਨ ਉਨ੍ਹਾਂ ਨੂੰ ਉਮੀਦਵਾਰ ਚੁਣਿਆ ਗਿਆ ਹੈ।

ਬਠਿੰਡਾ ‘ਚ ਵੀ ਹੋਇਆ ਸੀ ਕੇਸ ਦਰਜ

ਬਿੱਟੂ ਖ਼ਿਲਾਫ਼ ਸਾਲ 2015 ਵਿੱਚ ਬਠਿੰਡਾ ਵਿੱਚ ਕੇਸ ਦਰਜ ਹੋਇਆ ਸੀ। ਜਦੋਂ ਨਰਮਾ ਦੀ ਫਸਲ ਖਰਾਬ ਹੋਣ ਅਤੇ ਕੀਟਨਾਸ਼ਕਾਂ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ। ਉਸ ਸਮੇਂ ਉਨ੍ਹਾਂ ਨੇ ਪ੍ਰਦਰਸ਼ਨ ਕੀਤਾ ਸੀ। ਇਸ ਮਾਮਲੇ ‘ਚ ਉਨ੍ਹਾਂ ਦੇ ਖਿਲਾਫ ਸਰਕਾਰੀ ਕਰਮਚਾਰੀਆਂ ਨੂੰ ਡਿਊਟੀ ਕਰਨ ਤੋਂ ਰੋਕਣ ਸਮੇਤ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਲੁਧਿਆਣਾ ਦੇ ਲਾਡੋਵਾਲ ਵਿੱਚ ਆਈਪੀਸੀ ਦੀ ਧਾਰਾ 323, 341, 506, 448, 148 ਅਤੇ 149 ਤਹਿਤ ਕੇਸ ਦਰਜ ਕੀਤਾ ਗਿਆ ਸੀ। ਜਦੋਂ ਕਿ ਡਿਵੀਜ਼ਨ ਇੱਕ ਵਿੱਚ ਧਾਰਾ 332, 353, 186, 148 ਅਤੇ 159 ਤਹਿਤ ਕੇਸ ਦਰਜ ਕੀਤਾ ਗਿਆ ਹੈ।