ਮੋਮਸ ਦੀ ਰੇਹੜੀ ਲਾਉਣ ਵਾਲੇ ਤੋਂ ਚੈਕਿੰਗ ਦੌਰਾਨ ਮਿਲੇ ਲੱਖਾਂ ਰੁਪਏ

Published: 

22 Jan 2023 15:51 PM

ਪੁਲਿਸ ਨੇ ਕਾਰਵਾਈ ਕਰਦੇ ਹੋਏ ਇਸ ਸ਼ਖਸ ਨੂੰ ਪੈਸਿਆਂ ਸਮੇਤ ਆਪਣੀ ਹਿਰਾਸਤ ਵਿੱਚ ਲੈ ਲਿਆ ਅਤੇ ਥਾਣਾ ਸਿੱਖੀ ਜਲਾਲਾਬਾਦ ਲੈ ਗਏ ਜਿਸ ਤੋਂ ਬਾਅਦ ਪੁਲਿਸ ਵੱਲੋਂ ਇੰਕਮ ਟੈਕਸ ਆਫ਼ੀਸ ਬਠਿੰਡਾ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਬਠਿੰਡਾ ਤੋ ਟੀਮਾਂ ਇਸ ਮਾਮਲੇ ਦੀ ਜਾਂਚ ਕਰਨ ਲਈ ਜਲਾਲਾਬਾਦ ਦੇ ਥਾਣਾ ਸਿਟੀ ਪਹੁੰਚ ਰਹੀਆਂ ਹਨ।

ਮੋਮਸ ਦੀ ਰੇਹੜੀ ਲਾਉਣ ਵਾਲੇ ਤੋਂ ਚੈਕਿੰਗ ਦੌਰਾਨ ਮਿਲੇ ਲੱਖਾਂ ਰੁਪਏ
Follow Us On

ਪੁਲੀਸ ਵੱਲੋਂ ਚਲਾਇਆ ਗਿਆ ਆਪ੍ਰੇਸ਼ਨ ਈਗਲ ਟੂ ਦੇ ਤਹਿਤ ਜਦ ਐਸਐਸਪੀ ਫਾਜਿਲਕਾ ਅਤੇ ਡੀ ਆਈ ਜੀ ਫਿਰੋਜ਼ਪੁਰ ਰੇਂਜ ਜਲਾਲਾਬਾਦ ਦੇ ਬੱਸ ਸਟੈਂਡ ਪਹੁੰਚੇ ਤਾਂ ਉਥੇ ਇਕ ਪਰਵਾਸੀ ਦੀ ਚੈਕਿੰਗ ਕੀਤੀ ਗਈ ਇਸ ਦੌਰਾਨ ਪਰਵਾਸੀ ਦੇ ਬੈਗ ਚੋ 8 ਲੱਖ 78 ਹਜ਼ਾਰ ਰੁਪਏ ਬਰਾਮਦ ਹੋਏ।ਪੁੱਛੇ ਜਾਣ ਤੇ ਪਰਵਾਸੀ ਨੇ ਦੱਸਿਆ ਕਿ ਉਹ ਜਲਾਲਾਬਾਦ ਦੇ ਵਿਚ ਮੌਮੋਜ ਦੀ ਰੇਹੜੀ ਬੀਤੇ ਦਸ ਬਾਰਾਂ ਸਾਲ ਤੋਂ ਲਗਾ ਰਿਹੈ ਜਦ ਉਸ ਤੋਂ ਪੁੱਛਿਆ ਗਿਆ ਕਿ ਪੈਸੇ ਕਿੱਥੋਂ ਆਏ ਹਨ ਤਾਂ ਉਹ ਕੋਈ ਸਪਸ਼ਟ ਜਵਾਬ ਤਾਂ ਨਹੀਂ ਦੇ ਸਕਿਆ ਪਰ ਇਹ ਜ਼ਰੂਰ ਦੱਸਿਆ ਕਿ ਉਹ ਆਪਣੇ ਪੁੱਤਰ ਦਾ ਵਿਆਹ ਕਰਨ ਦੇ ਲਈ ਯੂ ਪੀ ਜਾ ਰਿਹੈ ਅਤੇ ਇਹ ਪੈਸੇ ਉਸ ਨੇ ਪਲਾਸਟਿਕ ਦੇ ਇਕ ਥੈਲੇ ਵਿਚ ਪਾ ਕੇ ਯੂ ਪੀ ਦੇ ਬੁਲੰਦਸ਼ਹਿਰ ਲੈ ਕੇ ਜਾਣੇ ਸਨ। ਪੁਲਿਸ ਨੇ ਕਾਰਵਾਈ ਕਰਦੇ ਹੋਏ ਇਸ ਸ਼ਖਸ ਨੂੰ ਪੈਸਿਆਂ ਸਮੇਤ ਆਪਣੀ ਹਿਰਾਸਤ ਵਿੱਚ ਲੈ ਲਿਆ ਅਤੇ ਥਾਣਾ ਸਿੱਖੀ ਜਲਾਲਾਬਾਦ ਲੈ ਗਏ ਜਿਸ ਤੋਂ ਬਾਅਦ ਪੁਲਿਸ ਵੱਲੋਂ ਇੰਕਮ ਟੈਕਸ ਆਫ਼ੀਸ ਬਠਿੰਡਾ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਬਠਿੰਡਾ ਤੋ ਟੀਮਾਂ ਇਸ ਮਾਮਲੇ ਦੀ ਜਾਂਚ ਕਰਨ ਲਈ ਜਲਾਲਾਬਾਦ ਦੇ ਥਾਣਾ ਸਿਟੀ ਪਹੁੰਚ ਰਹੀਆਂ ਹਨ।

ਬਠਿੰਡਾ ਟੀਮ ਕਰ ਰਹੀ ਜਾਂਚ

ਇਸ ਸਭ ਦੇ ਵਿਚਾਲੇ ਇਸ ਪਰਵਾਸੀ ਦੀ ਘਰਵਾਲੀ ਦਾ ਬਿਆਨ ਵੀ ਸਾਹਮਣੇ ਆਇਆ ਜਿਸ ਨੇ ਦੱਸਿਐ ਕੀ ਉਸਦਾ ਘਰ ਵਾਲਾ ਪੈਸੇ ਲਿਆ-ਲਿਆ ਕੇ ਬੋਰੀ ਵਿਚ ਰੱਖਦਾ ਹੁੰਦਾ ਸੀ ਅਤੇ ਉਹਨਾਂ ਦਾ ਕਿਸੇ ਵੀ ਬੈਂਕ ਦੇ ਵਿੱਚ ਖਾਤਾ ਨਹੀਂ ਹੈ। ਅੱਜ ਉਹ ਜਲਾਲਾਬਾਦ ਤੋਂ ਯੂਪੀ ਦੇ ਬੁਲੰਦ ਸ਼ਹਿਰ ਨੂੰ ਆਪਣੇ ਬੇਟੇ ਦੀ ਸ਼ਾਦੀ ਕਰਨ ਜਾ ਰਹੇ ਸਨ ਅਤੇ ਇਸ ਦੌਰਾਨ ਉਸ ਦੇ ਨਾਲ ਫਿਰੋਜ਼ਪੁਰ ਦੇ ਮੱਲਾਂਵਾਲਾ ਤੋਂ ਉਸ ਦੇ ਭਰਾ ਨੇ ਵੀ ਜਾਣਾ ਹੈ ਉਸਦਾ ਕਹਿਣਾ ਹੈ ਕਿ ਇਹ ਪੈਸੇ ਉਨ੍ਹਾਂ ਦੇ ਗੁਰੂ ਘਰ ਖਰੀਦਣ ਵਾਸਤੇ ਜੋੜੇ ਗਏ ਸਨ ਉਹਨਾਂ ਦਾ ਘਰ ਦਾ ਸੌਦਾ ਨਹੀਂ ਹੋਇਆ ਤਾਂ ਹੁਣ ਉਹ ਆਪਣੇ ਬੇਟੇ ਦੀ ਸ਼ਾਦੀ ਤੇ ਪੈਸੇ ਖਰਚਣ ਵਾਲੇ ਸਨ।

ਪੰਜਾਬ ਪੁਲਿਸ ਵੱਲੋਂ ਚਲਾਇਆ ਜਾ ਰਿਹਾ ਅਪਰੇਸ਼ਨ ਇਗਲ 2

ਦੱਸਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਦੀਆਂ ਸੁਰੱਖਿਆ ਏਜੰਸੀਆਂ ਵੱਲੋਂ ਪੰਜਾਬ ਸਰਕਾਰ ਨੂੰ 26 ਜਨਵਰੀ ਦੇ ਮੱਦੇਨਜ਼ਰ ਗੈਂਗਸਟਰ ਅਤੇ ਅੱਤਵਾਦੀਆਂ ਦੇ ਵੱਲੋਂ ਪੰਜ ਥਾਵਾਂ ਤੇ ਗੈਰ ਕਨੂੰਨੀ ਐਕਟੀਵਿਟੀਜ਼ ਕੀਤੇ ਜਾਣ ਦੇ ਸ਼ੱਕ ਦੀ ਨਜ਼ਰ ਤੋਂ ਅਲਰਟ ਜਾਰੀ ਕੀਤਾ ਗਿਆ ਜਿਸ ਤੋਂ ਬਾਅਦ ਪੰਜਾਬ ਪੁਲਿਸ ਦੇ ਵੱਲੋਂ ਅਪਰੇਸ਼ਨ eagle 2 ਚਲਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਪੰਜਾਬ ਭਰ ਦੇ ਵਿਚ ਚੈਕਿੰਗ ਕੀਤੀ ਜਾ ਰਹੀ ਹੈ ਇਸ ਦੌਰਾਨ ਬੱਸ ਸਟੈਂਡ ਰੇਲਵੇ ਸਟੇਸ਼ਨ ਅਤੇ ਹੋਰ ਜਨਤਕ ਥਾਵਾਂ ਤੇ ਪੁਲਿਸ ਚੈਕਿੰਗ ਕਰਦੀ ਹੋਈ ਦਿਖਾਈ ਦੇ ਰਹੀ ਹੈ ਇਸ ਚੈਕਿੰਗ ਦੇ ਦੌਰਾਨ ਹੀ ਜਲਾਲਾਬਾਦ ਦੇ ਬੱਸ ਸਟੈਂਡ ਤੋਂ ਇਸ ਪ੍ਰਵਾਸੀ ਦੇ ਥੈਲੇ ਵਿਚੋਂ 8 ਲੱਖ 78 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਫਿਲਹਾਲ ਜਲਾਲਾਬਾਦ ਥਾਣਾ ਸਿਟੀ ਪੁਲਸ ਅਤੇ ਇੰਕਮ ਟੈਕਸ ਡਿਪਾਰਟਮੈਂਟ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।