ਕੁੱਲੜ ਪੀਜਾ ਕਪੱਲ ਨੂੰ ਹਾਈ ਕੋਰਟ ਤੋਂ ਰਾਹਤ, ਗੰਨ ਕੱਲਚਰ ਨੂੰ ਪ੍ਰਮੋਟ ਕਰਨ ਦੇ ਮਾਮਲੇ ‘ਚ ਸੁਣਵਾਈ ‘ਤੇ ਰੋਕ

tv9-punjabi
Published: 

30 Mar 2025 17:38 PM

ਕੁੱਲੜ ਪੀਜਾ ਕਪੱਲ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਗੰਨ ਕੱਲਚਰ ਨੂੰ ਪ੍ਰਮੋਟ ਕਰਨ ਦੇ ਦੋਸ਼ ਵਿੱਚ ਉਨ੍ਹਾਂ ਵਿਰੁੱਧ ਦਰਜ ਐਫਆਈਆਰ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਇਹ ਐਫਆਈਆਰ ਵੀਡੀਓ ਦੇ ਆਧਾਰ 'ਤੇ ਦਰਜ ਕੀਤੀ ਗਈ ਸੀ। ਜਿਸ ਨੂੰ ਬਾਅਦ ਵਿੱਚ ਕਪੱਲ ਨੇ ਵੀਡੀਓ ਨੂੰ ਹੱਟਾ ਦਿੱਤਾ ਸੀ। ਜਿਸ ਤੋਂ ਬਾਅਦ ਕਪੱਲ ਨੇ ਅਦਾਲਤ ਵਿੱਚ ਰਾਹਤ ਲਈ ਅਪੀਲ ਕੀਤੀ ਸੀ।

ਕੁੱਲੜ ਪੀਜਾ ਕਪੱਲ ਨੂੰ ਹਾਈ ਕੋਰਟ ਤੋਂ ਰਾਹਤ, ਗੰਨ ਕੱਲਚਰ ਨੂੰ ਪ੍ਰਮੋਟ ਕਰਨ ਦੇ ਮਾਮਲੇ ਚ ਸੁਣਵਾਈ ਤੇ ਰੋਕ

ਕੁੱਲੜ ਪੀਜਾ ਕਪੱਲ ਨੂੰ ਹਾਈ ਕੋਰਟ ਤੋਂ ਰਾਹਤ, ਗੰਨ ਕੱਲਚਰ ਨੂੰ ਪ੍ਰਮੋਟ ਕਰਨ ਦੇ ਮਾਮਲੇ 'ਚ ਸੁਣਵਾਈ 'ਤੇ ਰੋਕ,

Follow Us On

ਜਲੰਧਰ ਦੇ ਰਹਿਣ ਵਾਲੇ ਮਸ਼ਹੂਰ ਕੁੱਲੜ ਪੀਜਾ ਕਪੱਲ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਗੰਨ ਕੱਲਚਰ ਨੂੰ ਪ੍ਰਮੋਟ ਕਰਨ ਦੇ ਮਾਮਲੇ ਵਿੱਚ ਰਾਹਤ ਦਿੱਤੀ ਹੈ। ਹਾਈ ਕੋਰਟ ਨੇ ਕਪੱਲ ਦੀ ਪਟੀਸ਼ਨ ਦੀ ਸੁਣਵਾਈ ‘ਤੇ ਰੋਕ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਵੀ ਮੰਗਿਆ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਕੁੱਲੜ ਪੀਜਾ ਕਪੱਲ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਗੰਨ ਕੱਲਚਰ ਨੂੰ ਪ੍ਰਮੋਟ ਕਰਨ ਦੇ ਦੋਸ਼ ਵਿੱਚ ਉਨ੍ਹਾਂ ਵਿਰੁੱਧ ਦਰਜ ਐਫਆਈਆਰ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਇਹ ਐਫਆਈਆਰ ਵੀਡੀਓ ਦੇ ਆਧਾਰ ‘ਤੇ ਦਰਜ ਕੀਤੀ ਗਈ ਸੀ। ਜਿਸ ਨੂੰ ਬਾਅਦ ਵਿੱਚ ਕਪੱਲ ਨੇ ਵੀਡੀਓ ਨੂੰ ਹੱਟਾ ਦਿੱਤਾ ਸੀ। ਜਿਸ ਤੋਂ ਬਾਅਦ ਕਪੱਲ ਨੇ ਅਦਾਲਤ ਵਿੱਚ ਰਾਹਤ ਲਈ ਅਪੀਲ ਕੀਤੀ ਸੀ।

ਕੁੱਲੜ ਪੀਜਾ ਬਾਰੇ ਜਾਣੋ

ਜਲੰਧਰ ਵਿੱਚ ਭਗਵਾਨ ਵਾਲਮੀਕਿ ਚੌਕ (ਜਯੋਤੀ ਚੌਕ) ਤੋਂ ਬੀਆਰ ਅੰਬੇਡਕਰ ਚੌਕ (ਨਕੋਦਰ ਚੌਕ) ਜਾਣ ਵਾਲੇ ਰਸਤੇ ‘ਤੇ ਸਥਿਤ ਕੁੱਲੜ ਪੀਜਾ ਕਪੱਲ ਨੇ ਦੇਸ਼ ਵਿੱਚ ਪਹਿਲੀ ਵਾਰ ਕੁਲਹੜ ਪੀਜਾ ਨਾਮ ਦਾ ਪੀਜ਼ਾ ਬਣਾਇਆ। ਜਿਸ ਤੋਂ ਬਾਅਦ, ਨਵੀਂ ਚੀਜ਼ ਦੇਖ ਕੇ ਫੂਡ ਬਲੌਗਰ ਆਉਣੇ ਸ਼ੁਰੂ ਹੋ ਗਏ ਅਤੇ ਇਹ ਕਪੱਲ ਪੂਰੇ ਦੇਸ਼ ਦੇ ਨਾਲ-ਨਾਲ ਪੰਜਾਬ ਵਿੱਚ ਵੀ ਕਾਫ਼ੀ ਮਸ਼ਹੂਰ ਹੋ ਗਿਆ। ਸਹਿਜ ਨੇ ਦੁਕਾਨ ਦੇ ਬਾਹਰ ਇੱਕ ਕਾਊਂਟਰ ਲਗਾ ਕੇ ਕੰਮ ਸ਼ੁਰੂ ਕੀਤਾ।

ਜਦੋਂ ਉਸ ਦਾ ਵਿਆਹ ਗੁਰਪ੍ਰੀਤ ਨਾਲ ਹੋਇਆ, ਤਾਂ ਉਸ ਦੀ ਕਿਸਮਤ ਬਦਲ ਗਈ ਅਤੇ ਉਸ ਦਾ ਕੰਮ ਨਵੀਆਂ ਉਚਾਈਆਂ ‘ਤੇ ਪਹੁੰਚਣ ਲੱਗਾ। ਇਹ ਕਪੱਲ ਕਾਫ਼ੀ ਮਸ਼ਹੂਰ ਹੋ ਗਿਆ, ਇਸ ਲਈ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਫਾਲੋਅਰਜ਼ ਵੀ ਵਧਣ ਲੱਗੇ। ਉਹ ਦੋਵੇਂ ਪੰਜਾਬ ਵਿੱਚ ਕਾਫ਼ੀ ਮਸ਼ਹੂਰ ਹੋ ਗਏ।

ਇਹ ਕਪੱਲ ਪਹਿਲੀ ਵਾਰ ਵਿਵਾਦਾਂ ਵਿੱਚ ਉਦੋਂ ਆਇਆ ਜਦੋਂ ਇਸ ਕਪੱਲ ਵੱਲੋਂ ਏਅਰ ਰਾਈਫਲ ਨਾਲ ਇੱਕ ਫੋਟੋ ਸਾਂਝੀ ਕੀਤੀ ਗਈ। ਇਸ ਮਾਮਲੇ ਵਿੱਚ, ਜਲੰਧਰ ਸਿਟੀ ਪੁਲਿਸ ਨੇ ਗੰਨ ਕੱਲਚਰ ਨੂੰ ਪ੍ਰਮੋਟ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਸੀ। ਹਾਲਾਂਕਿ, ਦੋਵਾਂ ਨੂੰ ਪੁਲਿਸ ਸਟੇਸ਼ਨ ਵਿੱਚ ਹੀ ਜ਼ਮਾਨਤ ਦੇ ਦਿੱਤੀ ਗਈ।