ਖੰਨਾ ਪੁਲਿਸ ਹੱਥ ਲੱਗੀ ਵੱਡੀ ਕਾਮਯਾਬੀ, ਬੱਬਰ ਖਾਲਸਾ ਦੇ 13 ਗੁਰਗਿਆਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ

Updated On: 

23 Jan 2023 12:03 PM

ਖੰਨਾ ਪੁਲਸ ਨੇ ਬੱਬਰ ਖਾਲਸਾ ਨਾਲ ਜੁੜੇ ਅਤੇ ਵਿਦੇਸ਼ਾਂ ਚ ਬੈਠੇ ਗੈਂਗਸਟਰ ਅੰਮ੍ਰਿਤ ਬੱਲ, ਪਰਗਟ ਸੇਖੋਂ ਅਤੇ ਜੱਗੂ ਭਗਵਾਨਪੁਰੀਆ ਦੇ 13 ਗੁਰਗਿਆਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ

ਖੰਨਾ ਪੁਲਿਸ ਹੱਥ ਲੱਗੀ ਵੱਡੀ ਕਾਮਯਾਬੀ, ਬੱਬਰ ਖਾਲਸਾ ਦੇ 13 ਗੁਰਗਿਆਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ
Follow Us On

ਖੰਨਾ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਬੱਬਰ ਖਾਲਸਾ ਨਾਲ ਜੁੜੇ ਅਤੇ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰ ਅੰਮ੍ਰਿਤ ਬੱਲ, ਪਰਗਟ ਸੇਖੋਂ ਅਤੇ ਜੱਗੂ ਭਗਵਾਨਪੁਰੀਆ ਦੇ 13 ਗੁਰਗਿਆਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ। ਪੁਲਿਸ ਦਾ ਇਹ ਆਪ੍ਰੇਸ਼ਨ ਕਰੀਬ ਡੇਢ ਮਹੀਨਾ ਚੱਲਿਆ। ਜਿਸ ਵਿੱਚ 13 ਗੈਂਗਸਟਰਾਂ ਨੂੰ ਕਾਬੂ ਕਰਕੇ ਹਥਿਆਰ ਬਰਾਮਦ ਕੀਤੇ ਗਏ। ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰ ਇਹਨਾਂ ਵਿਅਕਤੀਆਂ ਨੂੰ ਸ਼ਾਰਪ ਸ਼ੂਟਰ ਬਣਾ ਕੇ ਪੰਜਾਬ ਅੰਦਰ ਟਾਰਗੇਟ ਕਿਲਿੰਗ ਕਰਵਾਉਣਾ ਚਾਹੁੰਦੇ ਸੀ। ਪੰਜਾਬ ਦੇ 5 ਵੱਡੇ ਚਿਹਰਿਆਂ ਨੂੰ ਜਾਨੋਂ ਮਾਰਨ ਦੀ ਤਿਆਰੀ ਸੀ ਤਾਂ ਪਹਿਲਾਂ ਹੀ ਖੰਨਾ ਪੁਲਸ ਨੇ ਇਸ ਗੈਂਗ ਨੂੰ ਨੱਥ ਪਾ ਲਈ। ਇਸ ਬਾਰੇ ਆਈਜੀ ਕੌਸਤੁਭ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਉਥੇ ਹੀ ਡੀਜੀਪੀ ਪੰਜਾਬ ਨੇ ਟਵੀਟ ਰਾਹੀਂ ਜਾਣਕਾਰੀ ਸਾਂਝੀ ਕੀਤੀ।

ਪੁਲਿਸ ਨੇ ਦੋਵੇਂ ਸ਼ੂਟਰਾਂ ਨੂੰ ਕੀਤਾ ਗ੍ਰਿਫਤਾਰ

ਆਈਜੀ ਕੌਸਤੁਭ ਸ਼ਰਮਾ ਨੇ ਦੱਸਿਆ ਕਿ 5 ਦਸੰਬਰ ਨੂੰ ਖੰਨਾ ਪੁਲਿਸ ਨੇ ਮਹਿੰਦਰ ਵਰਮਾ ਡੀਕੇ ਅਤੇ ਰਮੇਸ਼ ਚੌਹਾਨ ਨੂੰ 2 ਪਿਸਤੌਲਾਂ ਅਤੇ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਸੀ। ਇਹ ਦੋਵੇਂ ਸ਼ੂਟਰ ਹਨ। ਜਿਹਨਾਂ ਦੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਉਹ ਅਮਰੀਕਾ ਬੈਠੇ ਗੈਂਗਸਟਰ ਅੰਮ੍ਰਿਤ ਬੱਲ ਉਰਫ ਲਾਡੀ ਨਾਲ ਸਬੰਧਤ ਹਨ। ਅੰਮ੍ਰਿਤ ਬੱਲ ਜੱਗੂ ਭਗਵਾਨਪੁਰੀਆ ਦਾ ਸਾਥੀ ਹੈ ਅਤੇ ਗੋਲਡੀ ਬਰਾੜ ਨਾਲ ਵੀ ਉਸਦੇ ਲਿੰਕ ਹਨ। ਨਵੰਬਰ 2022 ਵਿਚ ਅੰਮ੍ਰਿਤ ਬੱਲ ਅਤੇ ਜੱਗੂ ਭਗਵਾਨਪੁਰੀਆ ਦੇ ਕਹਿਣ ਉਪਰ ਡੀਕੇ ਤੇ ਚੌਹਾਨ ਪਹਿਲੀ ਵਾਰ ਯਮੁਨਾਨਗਰ ਵਿਖੇ ਇਕੱਠੇ ਹੋਏ ਸੀ। ਇਹਨਾਂ ਨੇ ਟਾਰਗੇਟ ਕਿਲਿੰਗ ਕਰਨੀ ਸੀ ਪਰ ਉਹ ਸਫਲ ਨਹੀਂ ਹੋ ਸਕੇ ਸੀ। ਇਸਤੋਂ ਬਾਅਦ ਕੜੀ ਦਰ ਕੜੀ ਜੁੜਦੀ ਗਈ ਅਤੇ ਕੁੱਲ 13 ਵਿਅਕਤੀ ਕਾਬੂ ਕੀਤੇ ਗਏ। ਕਾਬੂ ਕੀਤੇ ਵਿਅਕਤੀਆਂ ਤੋਂ ਇਲਾਵਾ ਪੁਲਸ ਨੇ ਇਸ ਮੁਕੱਦਮੇ ਵਿਚ ਅੰਮ੍ਰਿਤਪਾਲ ਸਿੰਘ ਬੱਲ, ਜੱਗੂ ਭਗਵਾਨਪੁਰੀਆ, ਪ੍ਰਗਟ ਸਿੰਘ, ਜੈਕ ਵਾਸੀ ਰਾਜਸਥਾਨ ਅਤੇ ਪ੍ਰਮੋਦ ਨੂੰ ਵੀ ਨਾਮਜਦ ਕੀਤਾ ਹੈ। ਇਹਨਾਂ ਦੀ ਗ੍ਰਿਫਤਾਰੀ ਬਾਕੀ ਹੈ। ਅੰਮ੍ਰਿਤ ਬੱਲ ਤੇ ਪਰਗਟ ਨੂੰ ਵਿਦੇਸ਼ਾਂ ਲਿਆਉਣ ਲਈ ਪ੍ਰਕਿਰਿਆ ਜਾਰੀ ਹੈ।

ਰੇਡ ਕਾਰਨਰ ਨੋਟਿਸ ਵੀ ਕੀਤਾ ਜਾਵੇਗਾ ਜਾਰੀ

ਰੇਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਜਾਵੇਗਾ। ਆਈਜੀ ਨੇ ਦੱਸਿਆ ਕਿ ਪੁਲਿਸ ਨੇ ਅੰਮ੍ਰਿਤ ਬੱਲ ਦੀ ਮਹਿਲਾ ਸਾਥੀ ਦਲਜੀਤ ਕੌਰ ਮਾਣੋ ਵਾਸੀ ਅੰਮ੍ਰਿਤਸਰ ਨੂੰ ਵੀ ਕਾਬੂ ਕੀਤਾ ਜੋ ਲੰਬੇ ਸਮੇਂ ਤੋਂ ਉਸ ਨਾਲ ਜੁੜੀ ਹੋਈ ਸੀ। ਗ੍ਰਿਫਤਾਰ ਕੀਤੇ ਵਿਅਕਤੀ ਮਹਿੰਦਰ ਵਰਮਾ ਉਰਫ ਡੀਕੇ ਵਾਸੀ ਮੱਧ ਪ੍ਰਦੇਸ਼ ਰਮੇਸ਼ ਵਾਸੀ ਰਾਜਸਥਾਨ ਗੁਰਜੰਟ ਸਿੰਘ ਜੰਟੀ ਵਾਸੀ ਖੰਨਾ ਸੁਖਵੀਰ ਸਿੰਘ ਵਿੱਕੀ ਵਾਸੀ ਖੰਨਾ ਸੰਦੀਪ ਸਿੰਘ ਸ਼ੈਲੀ ਵਾਸੀ ਅਮਲੋਹ ਹਰਸਿਮਰਨਜੀਤ ਸਿੰਘ ਸਿੰਮਾ ਵਾਸੀ ਅੰਮ੍ਰਿਤਸਰ ਸ਼ਮਸ਼ੇਰ ਸਿੰਘ ਸ਼ੇਰਾ ਵਾਸੀ ਅੰਮ੍ਰਿਤਸਰ ਚਾਰਲਸ ਵਾਸੀ ਗੁਰਦਾਸਪੁਰ ਪ੍ਰਵੀਨ ਸਿੰਘ ਪ੍ਰਿੰਸ ਵਾਸੀ ਗੁਰਦਾਸਪੁਰ ਸਰਬਜੋਤ ਸਿੰਘ ਸਾਬੀ ਸੰਧੂ ਵਾਸੀ ਅੰਮ੍ਰਿਤਸਰ ਦਲਜੀਤ ਕੌਰ ਮਾਣੋ ਵਾਸੀ ਅੰਮ੍ਰਿਤਸਰ ਰਫੀ ਵਾਸੀ ਮਲੇਰਕੋਟਲਾ ਵਾਰਿਸ ਅਲੀ ਵਾਸੀ ਮਲੇਰਕੋਟਲਾ ਨਾਮਜਦ ਗੈਂਗਸਟਰ ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਬੱਲ ਵਾਸੀ ਕਪੂਰਥਲਾ ਹਾਲ ਵਾਸੀ ਅਮਰੀਕਾ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਵਾਸੀ ਗੁਰਦਾਸਪੁਰ ਪਰਗਟ ਸਿੰਘ ਵਾਸੀ ਪਟਿਆਲਾ ਹਾਲ ਵਾਸੀ ਇੰਗਲੈਂਡ ਜੈਕ ਵਾਸੀ ਰਾਜਸਥਾਨ ਪ੍ਰਮੋਦ ਉਰਫ ਬਾਹਮਣ ਵਾਸੀ ਅੰਮ੍ਰਿਤਸਰ ਬਰਾਮਦ ਹਥਿਆਰ 5 ਪਿਸਤੌਲ, 53 ਜਿੰਦਾ ਰੌਂਦ ਇੱਕ ਮੋਟਰਸਾਈਕਲ (ਰੇਕੀ ਕਰਨ ਲਈ ਵਰਤਿਆ ਗਿਆ)।

Input: ਜਗਮੀਤ ਸਿੰਘ