Victimized Women: ਮਸਕਟ ‘ਚ ਫਸੀ ਮਹਿਲਾ ਨੇ ਸੁਣਾਈ ਆਪਬੀਤੀ, ਬੋਲੀ, ਟ੍ਰੈਵਲ ਏਜੰਟ ਨੇ ਡੇਢ ਲੱਖ ‘ਚ ਵੇਚਿਆ, ਦਬਾਅ ਪਾ ਕੇ ਕਰਵਾਇਆ ਜਾਂਦਾ ਸੀ ਗਲਤ ਕੰਮ

Updated On: 

21 May 2023 22:20 PM

ਪੰਜਾਬ ਦੇ ਕਪੂਰਥਲਾ ਦੀ ਪਰਮਿੰਦਰ ਰਾਣੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਨਾਲ ਦੋ ਮਹੀਨਿਆਂ ਬਾਅਦ ਮਸਕਟ ਤੋਂ ਘਰ ਪਰਤ ਆਈ ਹੈ। ਕਰੀਬ 35 ਲੜਕੀਆਂ ਅਜੇ ਵੀ ਮਸਕਟ 'ਚ ਫਸੀਆਂ ਹੋਈਆਂ ਹਨ। ਜਿੱਥੇ ਕੁੱਟਮਾਰ ਕਰਕੇ ਗਲਤ ਕੰਮ ਕਰਵਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

Victimized Women: ਮਸਕਟ ਚ ਫਸੀ ਮਹਿਲਾ ਨੇ ਸੁਣਾਈ ਆਪਬੀਤੀ, ਬੋਲੀ, ਟ੍ਰੈਵਲ ਏਜੰਟ ਨੇ ਡੇਢ ਲੱਖ ਚ ਵੇਚਿਆ, ਦਬਾਅ ਪਾ ਕੇ ਕਰਵਾਇਆ ਜਾਂਦਾ ਸੀ ਗਲਤ ਕੰਮ
Follow Us On

ਪੰਜਾਬ ਨਿਊਜ। ਪੰਜਾਬ ਦੇ ਲੋਕ ਵਿਦੇਸ਼ਾਂ ਵਿੱਚ ਪੈਸੇ ਕਮਾਕੇ ਬੇਹਤਰ ਜੀਵਨ ਜਿਊਣ ਦੇ ਸੁਫਨੇ ਦੇਖਦੇ ਹਨ ਪਰ ਕਈ ਲੋਕ ਉੱਥੇ ਬੁਰੀ ਤਰ੍ਹਾਂ ਮੁਸੀਬਤਾਂ ਚ ਫਸ ਜਾਂਦੇ ਹਨ। ਏਦਾਂ ਹੀ ਕਪੂਰਥਲਾ (Kapurthala) ਦੀ ਪਰਮਿੰਦਰ ਰਾਣੀ ਨਾਲ ਬੀਤਿਆ। ਉਸਨੇ ਮਸਕਟ ਤੋਂ ਪਰਤਣ ਤੋਂ ਬਾਅਦ ਪਤੀ ਹਰਦੀਪ ਸਿੰਘ ਦੀ ਹਾਜ਼ਰੀ ‘ਚ ਆਪਣੇ ਦੁੱਖ ਦਾ ਬਿਆਨ ਕੀਤੇ।

ਪਰਮਿੰਦਰ ਨੇ ਕਿਹਾ ਕਿ ਉਨ੍ਹਾਂ ਦੀ ਘਰ ਵਾਪਸੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਦੇ ਯਤਨਾਂ ਸਦਕਾ ਹੀ ਸੰਭਵ ਹੋ ਸਕੀ ਹੈ। ਉਸ ਨੇ ਦੱਸਿਆ ਕਿ ਉਹ 16 ਮਾਰਚ ਨੂੰ ਮਸਕਟ ਗਈ ਸੀ। ਉਸ ਦੇ ਮਾਮਾ ਅਤੇ ਮਾਸੀ ਨੇ ਉਸ ਨੂੰ ਟਰੈਵਲ ਏਜੰਟ ਰਾਹੀਂ 70 ਹਜ਼ਾਰ ਰੁਪਏ ਲੈ ਕੇ ਮਸਕਟ ਭੇਜ ਦਿੱਤਾ ਸੀ।

ਕਮਰੇ ‘ਚ ਬੰਦ ਕਰਕੇ ਕੀਤੀ ਜਾਂਦੀ ਸੀ ਕੁੱਟਮਾਰ

ਉੱਥੇ ਉਸ ਨੂੰ ਹਸਪਤਾਲ ਵਿੱਚ 30,000 ਰੁਪਏ ਪ੍ਰਤੀ ਮਹੀਨਾ ਨੌਕਰੀ ਦਿਵਾਉਣ ਦਾ ਝਾਂਸਾ ਦਿੱਤਾ ਗਿਆ। ਮਸਕਟ (Muscat) ਪਹੁੰਚਣ ‘ਤੇ ਉਸ ਨੂੰ ਪਤਾ ਲੱਗਾ ਕਿ ਟਰੈਵਲ ਏਜੰਟਾਂ ਨੇ ਉਸ ਨੂੰ ਡੇਢ ਲੱਖ ‘ਚ ਵੇਚ ਦਿੱਤਾ ਸੀ। ਪਰਮਿੰਦਰ ਰਾਣੀ ਨੇ ਦੱਸਿਆ ਕਿ ਉਸ ਦਾ ਪਾਸਪੋਰਟ ਅਤੇ ਫ਼ੋਨ ਖੋਹ ਲਿਆ ਗਿਆ ਹੈ ਅਤੇ ਉਸ ਨੂੰ ਇੱਕ ਕਮਰੇ ਵਿੱਚ ਬੰਦ ਰੱਖਿਆ ਗਿਆ ਹੈ। ਜਿੱਥੇ ਉਸ ਦੀ ਕੁੱਟਮਾਰ ਵੀ ਕੀਤੀ ਗਈ ਅਤੇ ਖਾਣ ਲਈ ਵੀ ਕੁਝ ਨਹੀਂ ਦਿੱਤਾ ਗਿਆ।

ਪਤੀ ਹਰਦੀਪ ਨੇ ਸੀਚੇਵਾਲ ਨਾਲ ਕੀਤਾ ਸੀ ਸੰਪਰਕ

ਪਰਮਿੰਦਰ ਰਾਣੀ ਨੇ ਆਪਣੇ ਪਰਿਵਾਰ ਨਾਲ ਪਰਤਦਿਆਂ ਦੱਸਿਆ ਕਿ ਉਹ ਮਸਕਟ ਇਸ ਲਈ ਗਈ ਸੀ ਤਾਂ ਜੋ ਘਰ ਦੇ ਹਾਲਾਤ ਸੁਧਰ ਸਕਣ ਅਤੇ ਉਨ੍ਹਾਂ ਦੀ ਧੀ ਦਾ ਭਵਿੱਖ ਉੱਜਵਲ ਹੋ ਸਕੇ। ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ (Sant Balbir Singh Seechewal) ਨੇ ਦੱਸਿਆ ਕਿ 16 ਮਈ ਨੂੰ ਪਰਮਿੰਦਰ ਰਾਣੀ ਦੇ ਪਤੀ ਹਰਦੀਪ ਸਿੰਘ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਉਸੇ ਦਿਨ ਉਨ੍ਹਾਂ ਨੇ ਪਰਮਿੰਦਰ ਰਾਣੀ ਦੀ ਵਾਪਸੀ ਸਬੰਧੀ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖਿਆ ਸੀ।

‘ਫਰਜ਼ੀ ਏਜੰਟਾਂ ‘ਤੇ ਕੀਤੀ ਜਾਵੇ ਕਾਰਵਾਈ’

ਸੰਤ ਸੀਚੇਵਾਲ ਨੇ ਅਜਿਹੇ ਸਾਰੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਣ ਲਈ ਵਿਦੇਸ਼ ਮੰਤਰਾਲੇ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰਾਲੇ ਦੇ ਯਤਨਾਂ ਸਦਕਾ ਬਹੁਤ ਸਾਰੀਆਂ ਲੜਕੀਆਂ ਆਪਣੇ ਪਰਿਵਾਰਾਂ ਕੋਲ ਪਰਤਣ ਦੇ ਯੋਗ ਹੋ ਗਈਆਂ ਹਨ। ਸੰਤ ਸੀਚੇਵਾਲ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੇ ਏਜੰਟਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ, ਜੋ ਪੰਜਾਬ ਦੀਆਂ ਧੀਆਂ-ਭੈਣਾਂ ਨੂੰ ਵੱਡੇ-ਵੱਡੇ ਸੁਪਨੇ ਦਿਖਾ ਕੇ ਉਨ੍ਹਾਂ ਦਾ ਸ਼ੋਸ਼ਣ ਕਰ ਰਹੇ ਹਨ।

ਸ਼ਰਤਾਂ ਪੂਰੀਆਂ ਨਾ ਹੋਣ ‘ਤੇ ਕਰਦੇ ਹਨ ਲੱਖਾਂ ਦੀ ਮੰਗ

ਉਨ੍ਹਾਂ ਨੂੰ ਅਰਬ ਦੇਸ਼ਾਂ ਵਿੱਚ ਫਸਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਟਰੈਵਲ ਏਜੰਟਾਂ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ, ਉਦੋਂ ਤੱਕ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿਣਗੀਆਂ। ਸੰਤ ਸੀਚੇਵਾਲ ਨੇ ਕਿਹਾ ਕਿ ਵਾਪਸ ਆਉਣ ਵਾਲੀਆਂ ਜ਼ਿਆਦਾਤਰ ਲੜਕੀਆਂ ਨੂੰ ਟਰੈਵਲ ਏਜੰਟਾਂ ਵੱਲੋਂ ਅਜਿਹੇ ਸਮਝੌਤੇ ਕੀਤੇ ਜਾਂਦੇ ਹਨ। ਜਿਸ ਵਿੱਚ ਉਹ 2 ਸਾਲ ਤੱਕ ਲੜਕੀਆਂ ਨੂੰ ਫਸਾਉਂਦੇ ਹਨ। ਸ਼ਰਤਾਂ ਪੂਰੀਆਂ ਨਾ ਹੋਣ ‘ਤੇ ਉਹ ਉਨ੍ਹਾਂ ਤੋਂ ਜਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਤੋਂ ਲੱਖਾਂ ਰੁਪਏ ਦੀ ਮੰਗ ਕਰਦੇ ਹਨ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ