Kangna Ranaut: ਕੰਗਣਾ ਦੇ ਵਿਵਾਦਿਤ ਟਵੀਟ ਨੇ ਭਖਾਈ ਪੰਜਾਬ ਦੀ ਸਿਆਸਤ, ਕਾਂਗਰਸ ਦੀ ਮੰਗ- ਹੋਵੇ ਕਾਰਵਾਈ ਤਾਂ ਭਾਜਪਾ ਬੋਲੀ- ਰੱਬ ਬੁੱਧੀ ਦੇਵੇ | kangana ranaut tweet on lal bahadur shastri mahatma Gandhi congress bjp protesting on her statement more detail in punjabi Punjabi news - TV9 Punjabi

Kangna Ranaut: ਕੰਗਨਾ ਦੇ ਵਿਵਾਦਿਤ ਟਵੀਟ ਨੇ ਭਖਾਈ ਪੰਜਾਬ ਦੀ ਸਿਆਸਤ, ਕਾਂਗਰਸ ਦੀ ਮੰਗ- ਹੋਵੇ ਕਾਰਵਾਈ ਤਾਂ ਭਾਜਪਾ ਬੋਲੀ- ਰੱਬ ਬੁੱਧੀ ਦੇਵੇ

Updated On: 

02 Oct 2024 17:37 PM

Kangana Ranaut Tweet on Gandhi Jayant: ਕੰਗਨਾ ਰਣੌਤ ਦਾ ਵਿਵਾਦ ਨਾਲ ਪੁਰਾਣਾ ਰਿਸ਼ਤਾ ਲੱਗਦਾ ਹੈ। ਹਰ ਰੋਜ਼ ਉਹ ਕੋਈ ਨਾ ਕੋਈ ਅਜਿਹਾ ਬਿਆਨ ਜਾਂ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰ ਦਿੰਦੀ ਹੈ ਕਿ ਸਿਆਸਤ ਦੇ ਨਾਲ-ਨਾਲ ਕਿਸਾਨਾਂ ਅਤੇ ਆਮ ਲੋਕਾਂ ਵਿੱਚ ਵੀ ਨਰਾਜ਼ਗੀ ਪੈਦਾ ਹੋ ਜਾਂਦੀ ਹੈ। ਇਸ ਵਾਰ ਵੀ ਗਾਂਧੀ ਜਯੰਤੀ ਮੌਕੇ ਕੰਗਨਾ ਨੇ ਕੁਝ ਅਜਿਹਾ ਹੀ ਵਿਵਾਦ ਖੜਾ ਕਰ ਦਿੱਤਾ ਹੈ।

Kangna Ranaut: ਕੰਗਨਾ ਦੇ ਵਿਵਾਦਿਤ ਟਵੀਟ ਨੇ ਭਖਾਈ ਪੰਜਾਬ ਦੀ ਸਿਆਸਤ, ਕਾਂਗਰਸ ਦੀ ਮੰਗ- ਹੋਵੇ ਕਾਰਵਾਈ ਤਾਂ ਭਾਜਪਾ ਬੋਲੀ- ਰੱਬ ਬੁੱਧੀ ਦੇਵੇ

ਕੰਗਣਾ ਦੇ ਬਿਆਨ 'ਤੇ ਗਰਮਾਈ ਪੰਜਾਬ ਦੀ ਸਿਆਸਤ: ਕਾਂਗਰਸ ਨੇ ਉਠਾਈ ਕਾਰਵਾਈ ਦੀ ਮੰਗ,

Follow Us On

ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਨੇ ਗਾਂਧੀ ਜਯੰਤੀ ਦੇ ਮੌਕੇ ‘ਤੇ ਮਹਾਤਮਾ ਗਾਂਧੀ ‘ਤੇ ਵਿਵਾਦਿਤ ਬਿਆਨ ਦਿੱਤਾ ਹੈ। ਜਿਸ ਕਾਰਨ ਇੱਕ ਵਾਰ ਫਿਰ ਪੰਜਾਬ ਦੀ ਸਿਆਸਤ ਭੱਖ ਗਈ ਹੈ। ਉਨ੍ਹਾਂ ਦੇ ਬਿਆਨ ਦਾ ਭਾਜਪਾ ਆਗੂ ਵੀ ਸਿੱਧਾ ਵਿਰੋਧ ਕਰ ਰਹੇ ਹਨ। ਪਾਰਟੀ ਆਗੂ ਹਰਜੀਤ ਸਿੰਘ ਗਰੇਵਾਲ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਕੰਗਣਾ ਦੇ ਇਹ ਵਿਚਾਰ ਨੱਥੂ ਰਾਮ ਗੋਡਸੇ ਦੇ ਹਨ। ਉਧਰ ਕਾਂਗਰਸੀ ਆਗੂ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਭਾਜਪਾ ਨੂੰ ਕੰਗਨਾ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਹੁਣ ਉਨ੍ਹਾਂ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।

ਮੰਡੀ ਤੋਂ ਸੰਸਦ ਮੈਂਬਰ ਅਤੇ ਫਿਲਮ ਸਟਾਰ ਕੰਗਨਾ ਰਣੌਤ ਦੇ ਬਿਆਨ ਤੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਉਨ੍ਹਾਂ ਨੇ ਗਾਂਧੀ ਜੀ ਬਾਰੇ ਜੋ ਬਿਆਨ ਦਿੱਤਾ ਹੈ, ਉਹ ਬਹੁਤ ਹੀ ਸ਼ਰਮਨਾਕ ਹੈ। ਗਰੇਵਾਲ ਨੇ ਕਿਹਾ ਕਿ ਕੰਗਨਾ ਮਹਾਤਮਾ ਗਾਂਧੀ ਨੂੰ ਨਹੀਂ, ਸਗੋਂ ਲਾਲ ਬਹਾਦਰ ਨੂੰ ਪਸੰਦ ਕਰਦੀ ਹੈ। ਕੋਈ ਉਨ੍ਹਾਂ ਨੂੰ ਦੱਸੇ ਕਿ ਲਾਲ ਬਹਾਦਰ ਸ਼ਾਸਤਰੀ ਗਾਂਧੀ ਦੇ ਸਭ ਤੋਂ ਵੱਡੇ ਸਮਰਥਕ ਸਨ। ਜੇਕਰ ਤੁਸੀਂ ਚੇਲੇ ਦੀ ਇੱਜ਼ਤ ਕਰ ਰਹੇ ਹੋ ਅਤੇ ਉਨ੍ਹਾਂ ਦੇ ਮਾਰਗਦਰਸ਼ਕ ਦਾ ਅਪਮਾਨ ਕਰ ਰਹੇ ਹੋ ਤਾਂ ਇਹ ਕਿੱਥੋਂ ਦੀ ਸਿਆਣਪ ਹੈ? ਕੰਗਨਾ ਦੇ ਵਿਚਾਰ ਨਾਥ ਰਾਮੂ ਗੋਡਸੇ ਦੇ ਵਿਚਾਰ ਹਨ। ਦੇਸ਼ ਦੀ ਆਜ਼ਾਦੀ ਵਿੱਚ ਗਾਂਧੀ ਦਾ ਯੋਗਦਾਨ ਸਭ ਦੇ ਸਾਹਮਣੇ ਹੈ। ਮੈਨੂੰ ਲੱਗਦਾ ਹੈ ਕਿ ਮੰਡੀ ਦੇ ਲੋਕਾਂ ਨੇ ਬਹੁਤ ਵੱਡੀ ਗਲਤੀ ਕੀਤੀ ਹੈ। ਰੱਬ ਉਨ੍ਹਾਂ ਨੂੰ ਸੱਦਬੁੱਧੀ ਦੇਵੇ। ਉਨ੍ਹਾਂ ਨੂੰ ਅਜਿਹੇ ਬਿਆਨ ਦੇਣ ਤੋਂ ਬਚਣਾ ਚਾਹੀਦਾ ਹੈ।

ਕੰਗਨਾ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ -ਕਾਂਗਰਸ

ਕਾਂਗਰਸੀ ਆਗੂ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਕੰਗਨਾ ਦੇਸ਼ ਵਿਰੋਧੀ ਗੱਲਾਂ ਕਰ ਰਹੀ ਹੈ। ਅਸੀਂ ਵਾਰ-ਵਾਰ ਮੰਗ ਕਰਦੇ ਹਾਂ ਕਿ ਉਨ੍ਹਾਂਵਿਰੁੱਧ ਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਜਾਵੇ। ਭਾਜਪਾ ਨਾ ਤਾਂ ਉਨ੍ਹਾਂ ਵਿਰੁੱਧ ਕੇਸ ਦਰਜ ਕਰ ਰਹੀ ਹੈ ਅਤੇ ਨਾ ਹੀ ਕੋਈ ਹੋਰ ਕਾਰਵਾਈ ਕਰ ਰਹੀ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਮਹਾਤਮਾ ਗਾਂਧੀ ਦਾ ਦਿਨ ਹੈ, ਅਜਿਹੇ ਵਿੱਚ ਇਹ ਟਿੱਪਣੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਹਾਤਮਾ ਗਾਂਧੀ ਦੇ ਚਰਨਾਂ ਵਿੱਚ ਫੁੱਲ ਭੇਟ ਕਰ ਰਹੇ ਹਨ। ਦੂਜੇ ਪਾਸੇ ਉਹ ਮਹਾਤਮਾ ਗਾਂਧੀ ਨੂੰ ਗਾਲ੍ਹਾਂ ਕੱਢ ਰਹੀ ਹੈ। ਭਾਜਪਾ ਨੂੰ ਇਸ ਸਬੰਧੀ ਆਪਣੀ ਨੀਤੀ ਸਪੱਸ਼ਟ ਕਰਨੀ ਚਾਹੀਦੀ ਹੈ। ਕੰਗਨਾ ਖਿਲਾਫ ਵੀ ਕਾਰਵਾਈ ਕੀਤੀ ਜਾਵੇ।

ਬਾਪੂ ਨੇ ਕਿਹਾ ਸੀ ਕਿ ਬੁਰਾ ਸੁਣੋ ਤਾਂ ਕੰਨ ਬੰਦ ਕਰ ਲਉ – ਬਿੱਟੂ

ਉੱਧਰ, ਜਦੋਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਚੰਡੀਗੜ੍ਹ ‘ਚ ਮੀਡੀਆ ਨੇ ਕੰਗਣਾ ਦੇ ਬਿਆਨ ‘ਤੇ ਸਵਾਲ ਕੀਤਾ ਤਾਂ ਉਹ ਪੂਰੀ ਤਰ੍ਹਾਂ ਹੈਰਾਨ ਰਹਿ ਗਏ। ਫਿਰ ਉਨ੍ਹਾਂਨੇ ਹੱਥ ਜੋੜ ਕੇ ਕਿਹਾ ਕਿ ਬਾਪੂ ਜੀ ਨੇ ਕਿਹਾ ਸੀ ਕਿ ਮਾੜਾ ਸੁਣੋ ਤਾਂ ਕੰਨ ਬੰਦ ਕਰ ਲਉ।

ਕੰਗਨਾ ਨੇ ਆਪਣੀ ਪੋਸਟ ‘ਚ ਕੀ ਲਿਖਿਆ ਹੈ

ਕੰਗਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਲਿਖਿਆ, ”ਦੇਸ਼ ਦਾ ਪਿਤਾ ਨਹੀਂ…ਦੇਸ ਦੇ ਲਾਲ ਹੁੰਦੇ ਹਨ।” ਧੰਨ ਹਨ ਭਾਰਤ ਮਾਤਾ ਦੇ ਇਹ ਪੁੱਤਰ।” ਇਸ ਦੇ ਹੇਠਾਂ ਕੰਗਨਾ ਨੇ ਲਾਲ ਬਹਾਦੁਰ ਸ਼ਾਸਤਰੀ ਦੀ ਫੋਟੋ ਲਗਾਈ ਹੈ। ਤੁਹਾਨੂੰ ਦੱਸ ਦੇਈਏ ਕਿ ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਨਾਲ-ਨਾਲ ਸਾਬਕਾ ਪ੍ਰਧਾਨ ਮੰਤਰੀ ਅਤੇ ਭਾਰਤ ਰਤਨ ਐਵਾਰਡੀ ਲਾਲ ਬਹਾਦੁਰ ਸ਼ਾਸਤਰੀ ਦੀ ਵੀ ਜਯੰਤੀ ਹੈ। ਕੰਗਨਾ ਨੇ ਇਹ ਪੋਸਟ ਲਾਲ ਬਹਾਦੁਰ ਸ਼ਾਸਤਰੀ ਦੇ ਜਨਮਦਿਨ ‘ਤੇ ਹੀ ਕੀਤੀ ਹੈ। ਹਾਲਾਂਕਿ ਇਸ ਪੋਸਟ ਦੇ ਜ਼ਰੀਏ ਉਨ੍ਹਾਂ ਨੇ ਮਹਾਤਮਾ ਗਾਂਧੀ ‘ਤੇ ਤੰਜ ਕੱਸਿਆ ਹੈ।

Exit mobile version