ਕਮਲ ਕੌਰ ਭਾਬੀ ਕਤਲ ਕੇਸ, ਪੁਲਿਸ ਨੇ 2 ਮੁਲਜ਼ਮਾਂ ਨੂੰ ਕੀਤਾ ਕਾਬੂ, ਸਾਜ਼ਿਸ਼ਕਰਤਾ ਅੰਮ੍ਰਿਤਪਾਲ ਮਹਿਰੋਂ ਦੀ ਤਲਾਸ਼ ਜਾਰੀ

rajinder-arora-ludhiana
Updated On: 

13 Jun 2025 13:49 PM

ਬਠਿੰਡਾ ਐਸਐਸਪੀ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਜਸਪ੍ਰੀਤ ਸਿੰਘ ਨੇ ਆਪਣੇ ਕਮਰਕੱਸੇ ਨਾਲ ਕਮਲ ਕੌਰ ਦਾ ਗਲਾ ਘੁੱਟਿਆ। ਪੁਲਿਸ ਨੇ ਇਹ ਵੀ ਦੱਸਿਆ ਕਿ ਇਸ ਕਤਲ ਦੀ ਪੂਰੀ ਸਾਜ਼ਿਸ਼ ਨਿਹੰਗ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਰਚੀ ਸੀ। ਪੁਲਿਸ ਨੇ ਦੱਸਿਆ ਕਿ ਇਸ ਕਤਲ ਨੂੰ 9-10 ਜੂਨ ਦੀ ਦਰਮਿਆਨੀ ਰਾਤ ਅੰਜ਼ਾਮ ਦਿੱਤਾ ਗਿਆ। ਪੁਲਿਸ ਨੇ ਦੋ ਮੁਲਜ਼ਮ ਕਾਬੂ ਕਰ ਲਏ ਹਨ, ਜਦਕਿ ਅੰਮ੍ਰਿਤਪਾਲ ਮਹਿਰੋਂ ਦੀ ਭਾਲ ਜਾਰੀ ਹੈ।

ਕਮਲ ਕੌਰ ਭਾਬੀ ਕਤਲ ਕੇਸ, ਪੁਲਿਸ ਨੇ 2 ਮੁਲਜ਼ਮਾਂ ਨੂੰ ਕੀਤਾ ਕਾਬੂ, ਸਾਜ਼ਿਸ਼ਕਰਤਾ ਅੰਮ੍ਰਿਤਪਾਲ ਮਹਿਰੋਂ ਦੀ ਤਲਾਸ਼ ਜਾਰੀ

ਕਮਲ ਕੌਰ ਭਾਬੀ ਕਤਲ ਕੇਸ, ਪੁਲਿਸ ਨੇ 2 ਮੁਲਜ਼ਮਾਂ ਨੇ ਕੀਤਾ ਕਾਬੂ, ਸਾਜ਼ਿਸ਼ਕਰਤਾ ਅੰਮ੍ਰਿਤਪਾਲ ਮਹਿਰੋਂ ਦੀ ਤਲਾਸ਼ ਜਾਰੀ

Follow Us On

ਬੀਤੀ ਦਿਨੀਂ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦਾ ਕਤਲ ਕਰ ਦਿੱਤਾ ਗਿਆ ਸੀ। ਹੁਣ ਇਸ ਮਾਮਲੇ ‘ਚ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਪੁਲਿਸ ਨੇ ਦੋ ਮੁਲਜ਼ਮਾਂ ਨੂੰ ਇਸ ਕਤਲ ਕੇਸ ‘ਚ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਹਿਚਾਣ ਜਸਪ੍ਰੀਤ ਸਿੰਘ ਤੇ ਨਿਮਰਤਜੀਤ ਸਿੰਘ ਵਜੋਂ ਹੋਈ ਹੈ।

ਬਠਿੰਡਾ ਐਸਐਸਪੀ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਜਸਪ੍ਰੀਤ ਸਿੰਘ ਨੇ ਆਪਣੇ ਕਮਰਕੱਸੇ ਨਾਲ ਕਮਲ ਕੌਰ ਦਾ ਗਲਾ ਘੁੱਟਿਆ। ਪੁਲਿਸ ਨੇ ਇਹ ਵੀ ਦੱਸਿਆ ਕਿ ਇਸ ਕਤਲ ਦੀ ਪੂਰੀ ਸਾਜ਼ਿਸ਼ ਨਿਹੰਗ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਰਚੀ ਸੀ। ਪੁਲਿਸ ਨੇ ਦੱਸਿਆ ਕਿ ਇਸ ਕਤਲ ਨੂੰ 9-10 ਜੂਨ ਦੀ ਦਰਮਿਆਨੀ ਰਾਤ ਅੰਜ਼ਾਮ ਦਿੱਤਾ ਗਿਆ। ਪੁਲਿਸ ਨੇ ਦੋ ਮੁਲਜ਼ਮ ਕਾਬੂ ਕਰ ਲਏ ਹਨ, ਜਦਕਿ ਅੰਮ੍ਰਿਤਪਾਲ ਮਹਿਰੋਂ ਦੀ ਭਾਲ ਜਾਰੀ ਹੈ। ਪੁਲਿਸ ਉਸ ਦੀ ਭਾਲ ‘ਚ ਜਗ੍ਹਾ-ਜਗ੍ਹਾ ਛਾਪੇਮਾਰੀ ਕਰ ਰਹੀ ਹੈ।

ਪੁਲਿਸ ਨੇ ਮਾਮਲੇ ਦਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਕਮਲ ਕੌਰ ਨੂੰ ਪ੍ਰਮੋਸ਼ਨ ਦੇ ਬਹਾਨੇ ਬਠਿੰਡਾ ਬੁਲਾਇਆ ਗਿਆ ਸੀ। ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 11 ਜੂਨ ਦੀ ਸ਼ਾਮ ਕਰੀਬ 7 ਵਜੇ ਡਿਸਟ੍ਰਿਕਟ ਕੰਟਰੋਲ ਰੂਮ ‘ਤੇ ਕਾਲ ਆਈ ਸੀ ਕਿ ਆਦੇਸ਼ ਹਸਪਤਾਲ ਦੀ ਪਾਰਕਿੰਗ ‘ਚ ਗੱਡੀ (PB10FW9179 ਇਓਨ ਗੱਡੀ) ‘ਚ ਮਹਿਲਾ ਦੀ ਲਾਸ਼ ਪਈ ਹੋਈ ਹੈ ਤੇ ਬਦਬੂ ਆ ਰਹੀ ਹੈ। ਪੁਲਿਸ ਮੌਕੇ ਤੇ ਲਾਸ਼ ਨੂੰ ਬਰਾਮਦ ਕੀਤਾ ਤੇ ਮੋਰਚਰੀ ‘ਚ ਰੱਖਵਾ ਦਿੱਤਾ।

ਇਸ ਤੋਂ ਬਾਅਦ ਲਾਸ਼ ਦੀ ਪਹਿਚਾਣ ਕਮਲ ਕੌਰ ਦੀ ਮਾਤਾ ਗਿਰਿਜਾ ਨੇ ਕੀਤੀ। ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਇੱਕ ਅੰਮ੍ਰਿਤਪਾਲ ਸਿੰਘ ਨਾਂ ਦਾ ਸ਼ਖਸ ਆਇਆ ਸੀ ਤੇ ਉਸ ਨੇ ਸ਼ੋਅਰੂਮ ਦੀ ਪ੍ਰਮੋਸ਼ਨ ਲਈ ਕਮਲ ਕੌਰ ਨੂੰ ਬਠਿੰਡਾ ਬੁਲਾਉਣ ਦੀ ਗੱਲ ਕੀਤੀ, ਪਰ ਉਸ ਸਮੇਂ ਕਮਲ ਘਰ ਨਹੀਂ ਸੀ। ਅਗਲੇ ਦਿਨ ਫਿਰ ਅੰਮ੍ਰਿਤਪਾਲ ਨੇ ਸੰਪਰਕ ਕੀਤਾ ਤਾਂ ਕਮਲ ਕੌਰ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਹ ਪ੍ਰਮੋਸ਼ਨ ਲਈ ਜਾ ਰਹੀ ਹੈ ਤੇ ਕੰਮ ਕਰਕੇ ਵਾਪਸ ਆ ਜਾਵੇਗੀ। ਪੁਰ ਇਸ ਦੌਰਾਨ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਨੇ ਕਮਲ ਕੌਰ ਦਾ ਕਤਲ ਕਰ ਦਿੱਤਾ।