ਲੁਧਿਆਣਾ ਦੇ ਕਬੱਡੀ ਖਿਡਾਰੀ ਤੇਜਪਾਲ ਦਾ ਅੱਜ ਹੋਵੇਗਾ ਪੋਸਟਮਾਰਟਮ, ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਮੰਨਿਆ ਪਰਿਵਾਰ
Kabbadi Player Tejpal Singh: ਅੱਜ ਕਬੱਡੀ ਖਿਡਾਰੀ ਤੇਜਪਾਲ ਦੀ ਮ੍ਰਿਤਕ ਦੇਹ ਸਿਵਲ ਹਸਪਤਾਲ ਲਿਆਂਦੀ ਜਾਵੇਗੀ। ਕਬੱਡੀ ਖਿਡਾਰੀ ਦੀ ਮ੍ਰਿਤਕ ਦੇਹ ਸ਼ੇਰਪੁਰਾ ਰੋਡ ਵਿਖੇ ਸ਼ਮਸ਼ਾਨ ਘਾਟ ਦੇ ਫ੍ਰੀਜ਼ਰ 'ਚ ਰੱਖੀ ਹੋਈ ਹੈ। ਅੱਜ ਪੋਸਟਮਾਰਟਮ ਕਰਨ ਤੋਂ ਬਾਅਦ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ। ਪਰਿਵਾਰਕ ਮੈਂਬਰ ਇਸ ਤੋਂ ਬਾਅਦ ਤੇਜਪਾਲ ਦਾ ਅੰਤਿਮ ਸਸਕਾਰ ਮੰਗਲਵਾਰ ਨੂੰ ਕਰਨਗੇ।
ਕਬੱਡੀ ਖਿਡਾਰੀ ਤੇਜਪਾਲ ਸਿੰਘ
ਲੁਧਿਆਣਾ ਦੇ ਕਬੱਡੀ ਖਿਡਾਰੀ ਤੇਜਪਾਲ ਸਿੰਘ ਦਾ ਅੱਜ 3 ਦਿਨਾਂ ਬਾਅਦ ਪੋਸਟਮਾਰਟਮ ਹੋਵੇਗਾ। ਸ਼ੁੱਕਰਵਾਰ ਨੂੰ ਉਸ ਦਾ ਐਸਐਸਪੀ ਆਫਿਸ ਦੇ ਕੋਲ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪਰਿਵਾਰ ਨੇ ਮੁਲਜ਼ਮਾਂ ਖਿਲਾਫ਼ ਕਾਰਵਾਈ ਨਾ ਹੋਣ ਤੱਕ ਨਾ ਤਾਂ ਪੋਸਟਮਾਰਟਮ ਤੇ ਨਾ ਹੀ ਅੰਤਿਸ ਸਸਕਾਰ ਕਰਨ ਦੀ ਗੱਲ ਕਹੀ ਸੀ। ਐਤਵਾਰ ਦੀ ਦੁਪਹਿਰ ਜਦੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਉਸ ਤੋਂ ਬਾਅਦ ਪਰਿਵਾਰ ਦਾ ਰੋਸ਼ ਥੋੜ੍ਹਾ ਘੱਟ ਹੋਇਆ ਹੈ। ਪੁਲਿਸ ਅਧਿਕਾਰੀਆਂ ਦੇ ਸਮਝਾਉਣ ਤੋਂ ਬਾਅਦ ਤੇ ਬਾਕੀ ਮੁਲਜ਼ਮਾਂ ਦੀ ਜਲਦੀ ਗ੍ਰਿਫ਼ਤਾਰੀ ਦੇ ਭਰੋਸੇ ਤੋਂ ਬਾਅਦ ਹੀ ਪਰਿਵਾਰ ਪੋਸਟਮਾਰਟਮ ਲਈ ਮੰਨਿਆ ਹੈ।
ਜਾਣਕਾਰੀ ਮੁਤਾਬਕ ਅੱਜ ਕਬੱਡੀ ਖਿਡਾਰੀ ਤੇਜਪਾਲ ਦੀ ਮ੍ਰਿਤਕ ਦੇਹ ਸਿਵਲ ਹਸਪਤਾਲ ਲਿਆਂਦੀ ਜਾਵੇਗੀ। ਕਬੱਡੀ ਖਿਡਾਰੀ ਦੀ ਮ੍ਰਿਤਕ ਦੇਹ ਸ਼ੇਰਪੁਰਾ ਰੋਡ ਵਿਖੇ ਸ਼ਮਸ਼ਾਨ ਘਾਟ ਦੇ ਫ੍ਰੀਜ਼ਰ ‘ਚ ਰੱਖੀ ਹੋਈ ਹੈ। ਅੱਜ ਪੋਸਟਮਾਰਟਮ ਕਰਨ ਤੋਂ ਬਾਅਦ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ। ਪਰਿਵਾਰਕ ਮੈਂਬਰ ਇਸ ਤੋਂ ਬਾਅਦ ਤੇਜਪਾਲ ਦਾ ਅੰਤਿਮ ਸਸਕਾਰ ਮੰਗਲਵਾਰ ਨੂੰ ਕਰਨਗੇ।
ਤੇਜਪਾਲ ਸਿੰਘ ਦੇ ਪਿਤਾ ਮੁਤਾਬਕ ਸ਼ੁੱਕਰਵਾਰ ਨੂੰ ਉਹ ਆਪਣੇ ਪੁੱਤਰ ਦੇ ਨਾਲ ਉਸ ਦੇ ਦੋਸਤ ਪ੍ਰਲਾਭ ਸਿੰਘ ਦੇ ਕਾਰ ‘ਚ ਪਸ਼ੂਆਂ ਦੀ ਫੀਡ ਲੈਣ ਆਏ ਸਨ। ਜਦੋਂ ਉਹ ਫੀਡ ਦੀ ਬੋਰੀ ਕਾਰ ‘ਚ ਰੱਖਣ ਲਗੇ ਤਾਂ ਮੁਲਜ਼ਮ ਹਨੀ ਨੇ ਉਸ ਦੇ ਪੁੱਤਰ ਦੇ ਦੋਸਤ ਪ੍ਰਲਾਭ ਸਿੰਘ ਨਾਲ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਮੁਲਜ਼ਮ ਹਨੀ ਆਪਣੇ ਭਰਾ ਕਾਲੇ ਨਾਲ 8-9 ਲੋਕਾਂ ਨੂੰ ਲੈ ਕੇ ਆਇਆ ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਪਿਸਤੌਲ ਕੱਢਿਆ ਤੇ ਤੇਜਪਾਲ ਦੇ ਗੋਲੀ ਮਾਰ ਦਿੱਤੀ। ਘਟਨਾ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ।
ਤੇਜਪਾਲ ਨੂੰ ਸਿਵਲ ਹਸਪਤਾਲ ਜਗਰਾਂਉ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਤੇਜਪਾਲ ਸਿੰਘ ਦੇ ਪਿਤਾ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਨ੍ਹਾਂ ਦੇ ਪੁੱਤਰ ਪ੍ਰਲਾਭ ਸਿੰਘ ਆਪਣੀ ਪਤਨੀ ਤੇ ਭੈਣ ਨਾਲ ਸ਼ਾਪਿੰਗ ਕਰਨ ਗਿਆ ਸੀ। ਮੁਲਜ਼ਮ ਹਨੀ ਨੇ ਆਪਣੇ ਦੋਸਤਾਂ ਨਾਲ ਉਨ੍ਹਾਂ ਨੂੰ ਘੂਰ ਕੇ ਦੇਖਿਆ ਸੀ। ਇਸ ਤੋਂ ਬਾਅਦ ਪ੍ਰਲਾਭ ਸਿੰਘ ਦੀ ਬਹਿਸ ਹੋ ਗਈ। ਇਸੇ ਰੰਜਿਸ਼ ਤੋਂ ਬਾਅਦ ਮੁਲਜ਼ਮਾਂ ਨੇ ਤੇਜਪਾਲ ਸਿੰਘ ਦਾ ਕਤਲ ਕਰ ਦਿੱਤਾ।
