ਪਾਣੀ ਦਾ ਕਹਿਰ: ਪੁੰਛ ‘ਚ ਗਸ਼ਤ ‘ਤੇ ਨਿਕਲੇ ਪੰਜਾਬ ਦੇ 2 ਜਵਾਨ ਨਦੀ ‘ਚ ਰੁੜੇ, ਲਾਸ਼ਾਂ ਬਰਾਮਦ

Updated On: 

09 Jul 2023 20:23 PM

ਅਧਿਕਾਰੀਆਂ ਮੁਤਾਬਕ ਦੋਵੇਂ ਜਵਾਨ ਸੂਰਨਕੋਟ ਇਲਾਕੇ ਦੇ ਪੋਸ਼ਾਨਾ ਵਿਖੇ ਡੋਗਰਾ ਨਾਲੇ ਨੂੰ ਪਾਰ ਕਰ ਰਹੇ ਸਨ, ਤਾਂ ਭਾਰੀ ਮੀਂਹ ਕਾਰਨ ਆਏ ਹੜ੍ਹ 'ਚ ਵਹਿ ਗਏ। ਹਾਲਾਂਕਿ ਦੋਵਾਂ ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਪੁਲਿਸ ਨੇ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਦੇ ਲੋਕਾਂ ਨੂੰ ਵੀਰਵਾਰ ਰਾਤ ਤੋਂ ਹੋ ਰਹੀ ਲਗਾਤਾਰ ਬਾਰਿਸ਼ ਤੋਂ ਬਾਅਦ ਸਾਰੇ ਨਦੀਆਂ ਅਤੇ ਨਾਲਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।

ਪਾਣੀ ਦਾ ਕਹਿਰ: ਪੁੰਛ ਚ ਗਸ਼ਤ ਤੇ ਨਿਕਲੇ ਪੰਜਾਬ ਦੇ 2 ਜਵਾਨ ਨਦੀ ਚ ਰੁੜੇ, ਲਾਸ਼ਾਂ ਬਰਾਮਦ
Follow Us On

ਪੰਜਾਬ ਨਿਊਜ। ਭਾਰਤੀ ਫੌਜ ਦੇ ਦੋ ਜਵਾਨ ਜੰਮੂ ਕਸ਼ਮੀਰ ਦੇ ਪੁੰਛ ਜ਼ਿਲੇ (Poonch District) ‘ਚ ਦੀ ਇੱਕ ਨਦੀ ‘ਚ ਰੁੜ੍ਹ ਗਏ ਸਨ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਜਵਾਨਾਂ ਵਿੱਚੋਂ ਇੱਕ ਦੀ ਪਛਾਣ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਨਾਇਬ ਸੂਬੇਦਾਰ ਕੁਲਦੀਪ ਸਿੰਘ ਵਜੋਂ ਹੋਈ ਹੈ। ਦੂਜੇ ਜਵਾਨ ਨਾਂਅ ਦਾ ਤੇਲੂਰਾਮ ਹੈ ਜਿਹੜਾ ਕਿ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ। ਫਿਲਹਾਲ ਦੋਹਾਂ ਦੀਆਂ ਲਾਸ਼ਾਂ ਬਰਾਮਦ ਕਰ ਲ਼ਈਆਂ ਹਨ। ਫੌਜ ਦੀ 16ਵੀਂ ਕੋਰ ਦੇ ਕਮਾਂਡਿੰਗ ਅਫਸਰ ਅਤੇ ਜਵਾਨਾਂ ਨੇ ਦੋਹਾਂ ਨੂੰ ਸ਼ਰਧਾਂਜਲੀ ਦਿੱਤੀ। ਦੋਹੇਂ ਜਵਾਨ ਗਸ਼ਤ ਤੇ ਸਨ ਤੇ ਜਦੋਂ ਉਹ ਨਦੀ ਦੇ ਨੇੜੇ ਪਹੁੰਚੇ ਤਾਂ ਉਸ ਵਿੱਚ ਹੜ ਆ ਗਿਆ ਜਿਸ ਕਾਰਨ ਉਹ ਦੋਵੇਂ ਰੁੜ ਗਏ।

16 ਕੋਰ ਦੇ ਟਵਿੱਟਰ (Twitter) ਪੇਜ ‘ਤੇ ਲਿਖਿਆ ਗਿਆ ਹੈ ਕਿ ਵਾਈਟ ਨਾਈਟ ਕੋਰ ਦੇ ਕਮਾਂਡਰ ਅਤੇ ਸਾਰੇ ਰੈਂਕ ਨਾਇਬ ਸੂਬੇਦਾਰ ਕੁਲਦੀਪ ਸਿੰਘ ਅਤੇ ਜਵਾਨ ਤੇਲੂ ਰਾਮ ਦੀ ਮਹਾਨ ਕੁਰਬਾਨੀ ਨੂੰ ਸਲਾਮ ਕਰਦੇ ਹਨ। ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਸੈਨਿਕ ਪੁੰਛ ਦੇ ਸੂਰਨਕੋਟ ਦੇ ਪੋਸ਼ਾਨਾ ਵਿਖੇ ਨਦੀ ਨੂੰ ਪਾਰ ਕਰ ਰਹੇ ਸਨ ਪਰ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਕਾਰਨ ਪਾਣੀ ਦੇ ਤੇਜ਼ ਵਹਾਅ ਦੀ ਲਪੇਟ ਵਿਚ ਆ ਗਏ। ਅਧਿਕਾਰੀਆਂ ਨੇ ਦੱਸਿਆ ਕਿ ਫੌਜ, ਪੁਲਿਸ ਅਤੇ ਏ. ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਦੀ ਸਾਂਝੀ ਟੀਮ ਦੋਵਾਂ ਦੀਆਂ ਲਾਸ਼ਾਂ ਬਰਾਦਮ ਕਰ ਲਈਆਂ ਹਨ।

ਫੌਜ ਅਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਮੌਕੇ ‘ਤੇ ਪਹੁੰਚੇ ਅਤੇ ਬਚਾਅ ਕਾਰਜ ਦੀ ਨਿਗਰਾਨੀ ਕੀਤੀ। ਇਸ ਦੌਰਾਨ ਭਾਰੀ ਮੀਂਹ ਦੇ ਚਲਦਿਆਂ ਲੋਕਾਂ ਨੂੰ ਨਦੀ/ਨਾਲਿਆਂ ਤੋਂ ਦੂਰ ਰਹਿਣ ਦੀ ਸਲਾਹ ਦੇਣ ਲਈ ਪੁਲਿਸ ਵਾਹਨ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਰਹੇ ਹਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ