ਵਿਜੀਲੈਂਸ ਬਿਊਰੋ ਨੇ ਨਕੋਦਰ ਦੇ ਰਜਿਸਟਰੀ ਕਲਰਕ ਨੂੰ 6 ਹਜ਼ਾਰ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜ੍ਹਿਆ

Updated On: 

28 Jul 2023 21:22 PM

ਪੰਜਾਬ ਸਰਕਾਰ ਰਿਸ਼ਵਤ ਲੈਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ। ਇਸਦੇ ਤਹਿਤ ਵਿਜੀਲੈਂਸ ਬਿਊਰੋ ਨੇ ਜਲੰਧਰ ਦੀ ਨਕੋਦਰ ਤਹਿਸੀਲ ਦੇ ਰਜਿਸਟਰੀ ਕਲਰਕ ਨੂੰ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਨੇ ਨਕੋਦਰ ਦੇ ਹੀ ਪ੍ਰਦੀਪ ਸਿੰਘ ਹੈਪੀ ਤੋਂ ਇਨਕਮ ਸਰਟੀਫਿਕੇਟ ਬਣਾਉਣ ਨੂੰ ਲੈ ਕੇ 10 ਹਜ਼ਾਰ ਮੰਗੇ ਸਨ।

ਵਿਜੀਲੈਂਸ ਬਿਊਰੋ ਨੇ ਨਕੋਦਰ ਦੇ ਰਜਿਸਟਰੀ ਕਲਰਕ ਨੂੰ 6 ਹਜ਼ਾਰ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜ੍ਹਿਆ
Follow Us On

ਜਲੰਧਰ। ਵਿਜੀਲੈਂਸ ਨੇ ਭ੍ਰਿਸ਼ਟਾਚਾਰ ਅਤੇ ਰਿਸ਼ਵਤ ਲੈਣ ਵਾਲਿਆਂ ਖਿਲਾਫ ਲਗਾਤਾਰ ਸ਼ਿਕੰਜਾ ਕੱਸ਼ਿਆ ਹੋਇਆ ਹੈ। ਇਸਦੇ ਤਹਿਤ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਨੇ ਨਕਦੌਰ ਤਹਿਸੀਲ ਦੇ ਰਜਿਸਟਰੀ ਕਲਰਕ ‘ਤੇ ਕਾਰਵਾਈ ਕੀਤੀ ਹੈ। ਇੱਥੇ ਰਿਸ਼ਵਤ ਲੈਣ ਦੇ ਇਲਜ਼ਾਮ ਵਿੱਚ ਬਿਊਰੋ ਨੇ ਪ੍ਰਸ਼ਾਂਤ ਜੋਸ਼ੀ ਨਾਂਅ ਦੇ ਇੱਕ ਰਜਿਸਟਰੀ ਕਲਕ ਨੂੰ ਰਿਸ਼ਵਤ ਲੈਂਦੇ ਹੋਏ ਰੰਗੀ ਹੱਥੀਂ ਗ੍ਰਿਫਤਾਰ ਕੀਤਾ ਹੈ। ਲੁਧਿਆਣਾ ਵਿਜੀਲੈਂਸ ਦੇ ਡੀਐੱਸਪੀ ਇੰਦਰਪਾਲ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ।

ਡੀਐੱਸਪੀ ਨੇ ਦੱਸਿਆ ਕਿ ਪ੍ਰਸ਼ਾਂਤ ਜੋਸੀ ਦੀ ਨਕੋਦਰ ਦੇ ਪ੍ਰਦੀਪ ਸਿੰਘ ਨਾਂਅ ਦੇ ਵਿਅਕਤੀ ਨੇ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਵਿੱਚ ਪ੍ਰਦੀਪ ਨੇ ਦੱਸਿਆ ਕਿ ਰਜਿਸਟਰੀ ਕਲਰਕ ਉਸਦਾ ਆਮਦਨ ਸਰਟੀਫਿਕੇਟ ਨਹੀਂ ਭਣਾ ਰਿਹਾ। ਸ਼ਿਕਾਇਤ ਕਰਤਾ ਨੇ ਕਿਹਾ ਕਿ ਆਮਦਨ ਸਰਟੀਫਿਕੇਟ ਬਣਾਉਣ ਬਦਲੇ ਉਹ 10 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਵਿਜੀਲੈਂਸ ਨੇ ਜਾਂਚ ਕੀਤੀ। \

6 ਹਜ਼ਾਰ ‘ਚ ਹੋਇਆ ਸੀ ਮਾਮਲਾ ਸੈਟ

ਜਾਂਚ ਵਿੱਚ ਕਲਰਕ ਪੂਰੀ ਤਰ੍ਹਾਂ ਦੋਸ਼ੀ ਪਾਇਆ ਗਿਆ ਜਿਸ ਤੋਂ ਬਾਅਦ ਕਾਰਵਾਈ ਕਰਕੇ ਵਿਜੀਲੈਂਸ ਨੇ ਰਜਿਸਟਰੀ ਕਲਰਕ ਨੂੰ ਗ੍ਰਿਫਤਾਰ ਕਰ ਲਿਆ। ਡੀਐੱਸਪੀ ਨੇ ਕਿਹਾ ਕਿ ਸਾਰੀ ਪਲਾਨਿੰਗ ਕਰਕੇ ਸ਼ਿਕਾਇਤ ਕਰਤਾ ਪ੍ਰਦੀਪ ਸਿੰਘ ਉਰਫ ਹੈਪੀ ਨੂੰ ਦਫਤਰ ਬੁਲਾਇਆ। ਤੇ ਵਿਜੀਲੈਂਸ ਦੀ ਪਲਾਨਿੰਗ ਅਨੂਸਾਰ ਹੈਪੀ ਨੇ ਰਜਿਸਟਰੀ ਕਲਰਕ ਨਾਲ 6000 ਹਜ਼ਾਰ ਵਿੱਚ ਮਾਮਲਾ ਸੈਟ ਕਰ ਲਿਆ। ਤੇ ਜਦੋ ਮੁਲਜ਼ਮ ਸ਼ਾਇਤ ਕਰਤਾ ਤੋਂ ਰਿਸ਼ਵਤ ਲੈਣ ਲੱਗਾ ਤਾਂ ਉਸਨੂੰ ਕਾਬੂ ਕਰ ਲਿਆ ਗਿਆ।

ਰਜਿਸਟਰੀ ਕਲਰਕ ਨੂੰ ਕਾਬੂ ਕਰਨ ਲਈ ਵਿਜੀਲੈਂਸ ਨੇ ਸ਼ਿਕਾਇਤਕਰਤਾ ਪ੍ਰਦੀਪ ਸਿੰਘ ਹੈਪੀ ਨੂੰ ਕੈਮੀਕਲ ਪਾਊਡਰ ਵਾਲਾ ਨੋਟ ਦੇਣ ਤੋਂ ਬਾਅਦ ਰਜਿਸਟਰੀ ਕਲਰਕ ਪ੍ਰਸ਼ਾਂਤ ਜੋਸ਼ੀ ਨੂੰ ਭੇਜ ਦਿੱਤਾ। ਤੇ ਇਸ ਦੌਰਾਨ ਜਿਵੇਂ ਹੀ ਰਜਿਸਟਰੀ ਕਲਰਕ ਪ੍ਰਦੀਪ ਸਿੰਘ ਤੋਂ ਪੈਸੇ ਲੈਣ ਲੱਗਾ ਤਾਂ ਵਿਜੀਲੈਂਸ ਨੇ ਉਸਨੂੰ ਮੌਕੇ ਤੇ ਹੀ ਕਾਬੂ ਕਰ ਲਿਆ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version