Jalandhar Bypoll: ਜਲੰਧਰ ‘ਚ ਆਪ ਵਰਕਰਾਂ ਵਾਂਗ ਕੰਮ ਕਰ ਰਹੀ ਪੁਲਿਸ, ਬੂਥ ਕੈਪਚਰਿੰਗ ਦਾ ਖਤਰਾ-ਚੰਨੀ

Updated On: 

07 May 2023 22:29 PM

ਜਲੰਧਰ ਵਿੱਚ ਕਾਂਗਰਸ ਪਾਰਟੀ ਨੇ ਵੀ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ, ਇਸਦੇ ਤਹਿਤ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਨੇ ਕਾਂਗਰਸ ਉਮੀਦਵਾਰ ਕਰਮਜੀਤ ਚੌਧਰੀ ਲਈ ਚੋਣ ਪ੍ਰਚਾਰ। ਸ਼ਾਹਕੋਟ ਵਿਖੇ ਚੋਣ ਪ੍ਰਚਾਰ ਕਰਦੇ ਹੋਏ ਚੰਨੀ ਨੇ ਸੂਬਾ ਸਰਕਾਰ 'ਤੇ ਵੱਡੇ ਹਮਲੇ ਕੀਤੇ।

Jalandhar Bypoll: ਜਲੰਧਰ ਚ ਆਪ ਵਰਕਰਾਂ ਵਾਂਗ ਕੰਮ ਕਰ ਰਹੀ ਪੁਲਿਸ, ਬੂਥ ਕੈਪਚਰਿੰਗ ਦਾ ਖਤਰਾ-ਚੰਨੀ
Follow Us On

ਜਲੰਧਰ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਕਾਂਗਰਸ ਉਮੀਦਵਾਰ ਦੇ ਹੱਕ ਵਿੱਚ ਸ਼ਾਹਕੋਟ ਵਿਖੇ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਚੰਨੀ ਨੇ ਕਿਹਾ ਕਿ ਜਲੰਧਰ ਵਿੱਚ ਪੰਜਾਬ ਪੁਲਿਸ ਆਪ ਵਰਕਰਾਂ ਵਾਗੂੰ ਕੰਮ ਕਰ ਰਹੀ ਹੈ ਜਿਸ ਕਾਰਨ ਉਨ੍ਹਾਂ ਨੂੰ ਇੱਥੇ ਬੂਥ ਕੈਪਚਰਿੰਗ ਕਰਨ ਦਾ ਖਤਰਾ ਹੈ।

ਇਸ ਦੌਰਾਨ ਉਨ੍ਹਾਂ ਨੇ ਆਮ ਆਦਮੀ ਪਾਰਟੀ Aam Aadmi Party) (ਆਪ) ‘ਤੇ ਧੋਖੇਬਾਜ਼ਾਂ ਨੂੰ ਸੁਰੱਖਿਆ ਦੇਣ ਦਾ ਦੋਸ਼ ਲਗਾਇਆ ਹੈ। ਐਤਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਚੰਨੀ ਨੇ ਕਿਹਾ ਕਿ ‘ਆਪ’ ਦੇ ਕਈ ਮੰਤਰੀਆਂ ਅਤੇ ਆਗੂਆਂ ਨੂੰ ਪਹਿਲਾਂ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

ਭਗੌੜੇ ਮੁਲਜ਼ਮਾਂ ਨੂੰ ਸ਼ਾਹਕੋਟ ਦਾ ਇੰਚਾਰਜ ਬਣਾਇਆ-ਚੰਨੀ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਮਾਨ ਸਰਕਾਰ ‘ਤੇ ਭਗੌੜੇ ਮੁਲਜ਼ਮਾਂ ਨੂੰ ਸ਼ਾਹਕੋਟ ਹਲਕੇ ਦਾ ਇੰਚਾਰਜ ਬਣਾਉਣ ਦਾ ਇਲਜ਼ਾਮ ਲਗਾਇਆ। ਕਾਂਗਰਸ (Congress) ਦੇ ਸੀਨੀਅਰ ਆਗੂ ਚੰਨੀ ਨੇ ਦੱਸਿਆ ਕਿ ਮੁਲਜ਼ਮ ਹਰਦੀਪ ਸਿੰਘ ਰਾਣਾ ਨੂੰ ਸਾਲ 2011 ਵਿੱਚ ਦਰਜ ਹੋਏ ਧੋਖਾਧੜੀ ਦੇ ਮਾਮਲੇ ਵਿੱਚ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਇਸ ਸਬੰਧੀ ਅਦਾਲਤੀ ਹੁਕਮ ਵੀ ਦਿਖਾਏ।

‘ਪੁਲਿਸ ਦੀ ਗੱਡੀ ‘ਚ ਕੀਤਾ ਜਾ ਰਿਹਾ ਚੋਣ ਪ੍ਰਚਾਰ’

ਚੰਨੀ ਨੇ ਪੰਜਾਬ ਦੇ ਡੀਜੀਪੀ ‘ਤੇ ਭਗੌੜੇ ਮੁਲਜ਼ਮ ਹਰਦੀਪ ਸਿੰਘ ਰਾਣਾ ਨੂੰ ਜਿਪਸੀ ਨੰਬਰ (ਪੀਬੀ11ਏਐਕਸ-7811) ਸਮੇਤ ਚਾਰ ਗੰਨਮੈਨ ਮੁਹੱਈਆ ਕਰਵਾਉਣ ਦਾ ਵੀ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਪੁਲਿਸ ਜਿਸ ਮੁਲਜ਼ਮ ਦੀ ਭਾਲ ਕਰ ਰਹੀ ਹੈ, ਉਹ ਪੁਲਿਸ ਦੀ ਗੱਡੀ ਵਿੱਚ ਹੀ ਚੋਣ ਪ੍ਰਚਾਰ ਕਰਦਾ ਹੋਇਆ ਘੁੰਮ ਰਿਹਾ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version