Bajwa on AAP: ਬਾਜਵਾ ਦਾ ਆਪ 'ਤੇ ਹਮਲਾ, ਬੋਲੇ- ਇੱਕ ਮਿਆਨ 'ਚ ਨਹੀਂ ਰਹਿ ਸਕਦੀਆਂ ਦੋ ਤਲਵਾਰਾਂ Punjabi news - TV9 Punjabi

Bajwa on AAP: ਬਾਜਵਾ ਦਾ ਆਪ ‘ਤੇ ਹਮਲਾ, ਬੋਲੇ- ਇੱਕ ਮਿਆਨ ‘ਚ ਨਹੀਂ ਰਹਿ ਸਕਦੀਆਂ ਦੋ ਤਲਵਾਰਾਂ

Updated On: 

07 Apr 2023 17:03 PM

Jalandhar Bypollਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਅਤੇ ਦਿੱਲੀ ਦੇ ਮੁੱਖ ਮੰਤਰੀਆਂ ਨੂੰ ਨਿਸ਼ਾਨੇ ਤੇ ਲਿਆ ਹੈ। ਨਾਲ ਹੀ ਉਨ੍ਹਾਂ ਨੇ ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ ਵਿਚਾਲੇ ਦੀ ਤਕਰਾਰ ਨੂੰ ਲੈ ਕੇ ਵੀ ਤਿੱਖਾ ਤੰਜ ਕੱਸਿਆ ਹੈ।

Bajwa on AAP: ਬਾਜਵਾ ਦਾ ਆਪ ਤੇ ਹਮਲਾ, ਬੋਲੇ- ਇੱਕ ਮਿਆਨ ਚ ਨਹੀਂ ਰਹਿ ਸਕਦੀਆਂ ਦੋ ਤਲਵਾਰਾਂ
Follow Us On

ਜਲੰਧਰ ਨਿਊਜ: ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ (Pratap Singh Bajwa) ਨੇ ਜਲੰਧਰ ਲੋਕਸਭਾ ਜਿਮਨੀ ਚੋਣ ਲਈ ਆਮ ਆਦਮੀ ਪਾਰਟੀ ਵੱਲੋਂ ਮੈਦਾਨ ਵਿੱਚ ਉਤਾਰੇ ਗਏ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ (Sushil Kumar Rinku)ਨੂੰ ਲੈ ਕੇ ਤਿੱਖਾ ਤੰਝ ਕੱਸਿਆ ਹੈ। ਬਾਜਵਾ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ (Karamjeet Kaur)ਦੇ ਘਰ ਮੀਟਿੰਗ ਲਈ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਆਪਣੇ ਵਿਰੋਧੀਆਂ ਖਿਲਾਫ ਰੱਜ ਕੇ ਭੜਾਸ ਕੱਢੀ।

ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਉਨ੍ਹਾਂ ਨਾਲ ਕੋਈ ਮੁਕਾਬਲਾ ਨਹੀਂ ਹੈ, ਕਿਉਂਕਿ ਜਿਸ ਪਾਰਟੀ ਕੋਲ ਯੋਗ ਉਮੀਦਵਾਰ ਨਹੀਂ ਹੈ, ਉਸ ਪਾਰਟੀ ਨੂੰ ਕਾਂਗਰਸ ਪਾਰਟੀ ਤੋਂ ਉਮੀਦਵਾਰ ਲੈ ਕੇ ਚੋਣ ਲੜਨ ਲਈ ਮਜਬੂਰ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਨੂੰ ਆਪਣੇ ਵਿਧਾਇਕ ਅਤੇ ਆਪਣੇ ਆਗੂਆਂ ‘ਤੇ ਭਰੋਸਾ ਨਹੀਂ ਹੈ। ਸੁਸ਼ੀਲ ਰਿੰਕੂ ਬਾਰੇ ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੇ ਕਾਂਗਰਸ ਪਾਰਟੀ ਵਿੱਚ ਵਾਪਸ ਆਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਔਖੇ ਵੇਲੇ ਪਿੱਠ ਵਿੱਚ ਛੁਰਾ ਮਾਰਨ ਵਾਲਾ ਕਦੇ ਵਾਪਿਸ ਨਹੀਂ ਆ ਸਕਦਾ। ਅਸੀਂ ਉਨ੍ਹਾਂ ਦੀ ਇੱਛਾ ਪੂਰੀ ਕਰਾਂਗੇ ਅਤੇ ਕਾਂਗਰਸ ਭਵਨ ‘ਚ ਪਾਰਟੀ ਨਾਲ ਧੋਖਾ ਕਰਨ ਵਾਲਿਆਂ ਦੀਆਂ ਤਸਵੀਰਾਂ ਵਾਲੀ ਕੰਧ ਬਣਾਉਣ ਲਈ ਵੀ ਕਿਹਾ ਜਾਵੇਗਾ।

ਬਾਜਵਾ ਦੇ ਆਪ ‘ਤੇ ਤਿੱਖੇ ਹਮਲੇ

ਆਮ ਆਦਮੀ ਪਾਰਟੀ ਤੇ ਤਿੱਖਾ ਤੰਜ ਕਸਦਿਆਂ ਬਾਜਵਾ ਨੇ ਕਿਹਾ ਕਿ ਉਨ੍ਹਾਂ ਦਾ ਆਪਣਾ ਸਰਵੇ ਹੋ ਗਿਆ ਹੈ ਅਤੇ ਜਿਸ ਬੇੜੀ ‘ਚ ਸੁਸ਼ੀਲ ਰਿੰਕੂ ਸਵਾਰ ਹੋਇਆ ਹੈ, ਉਸ ਦਾ ਭਵਿੱਖ ਹਨੇਰੇ ਵਿੱਚ ਹੈ। ਕਿਉਂਕ ਇਹ ਸੀਟ ਸਿਰਫ ਕਾਂਗਰਸ ਪਾਰਟੀ ਹੀ ਜਿੱਤੇਗੀ। ਉਨ੍ਹਾਂ ਕਿਹਾ ਕਿ ਤੁਸੀਂ ਇੰਝ ਸਮਝ ਸਕਦੇ ਹੋ ਕਿ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੁਰਾਲ ਦੀਆਂ ਦੋਵੇਂ ਤਲਵਾਰਾਂ ਖੁੰਡੀਆਂ ਹੋ ਗਈਆਂ ਹਨ ਅਤੇ ਦੋ ਤਲਵਾਰਾਂ ਇੱਕ ਮਿਆਨ ਵਿੱਚ ਨਹੀਂ ਰਹਿ ਸਕਦੀਆਂ। ਉਨ੍ਹਾਂ ਨੂੰ ਉਹ ਵੋਟਾਂ ਵੀ ਨਹੀਂ ਮਿਲਣਗੀਆਂ ਜੋ ਉਨ੍ਹਾਂ ਨੂੰ ਮਿਲਣੀਆਂ ਸਨ। ਉਨ੍ਹਾਂ ਕਿਹਾ ਕਿ ਤੁਸੀਂ ਸਿਟਿੰਗ ਵਿਧਾਇਕ ਨੂੰ ਭਰੋਸੇ ‘ਚ ਨਹੀਂ ਲਿਆ ਅਤੇ ਉਕਤ ਵਿਧਾਇਕ ਨੂੰ ਜ਼ਬਰਦਸਤੀ ਦਫ਼ਤਰ ‘ਚ ਲੈ ਆਏ |

ਨਵਜੋਤ ਸਿੰਘ ਸਿੱਧੂ ਦੀ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਾਡਰਾ ਨਾਲ ਹੋਈ ਮੁਲਾਕਾਤ ਬਾਰੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਅਹੁਦਾ ਦੇਣਾ ਜਾਂ ਨਾ ਦੇਣਾ ਪਾਰਟੀ ਦੇ ਹੱਥ ਵਿੱਚ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਇੱਥੇ ਆ ਕੇ ਬਿਨਾਂ ਕਿਸੇ ਲਾਲਚ ਅਤੇ ਅਹੁਦੇ ਤੋਂ ਸੇਵਾ ਕਰਨ, ਸਾਨੂੰ ਵੀ ਪਾਰਟੀ ਵਿੱਚ ਹੁੰਦੇ ਹੋਏ ਵੀ ਕਾਲੇ ਪਾਣੀ ਦੀ ਸਜ਼ਾ ਹੋਈ ਹੈ।

ਸੂਬੇ ਦੀ ਕਾਨੂੰਨ ਵਿਵਸਥਾ ‘ਤੇ ਚੁੱਕੇ ਸਵਾਲ

ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚ ਗੁੰਡਾਗਰਦੀ ਵੱਧ ਗਈ ਹੈ ਅਤੇ ਪੰਜਾਬ ਵਿੱਚ ਇੱਕੋ ਜਿਹੀ ਪੈਰਾ ਮਿਲਟਰੀ ਫੋਰਸ ਤਾਇਨਾਤ ਕੀਤੀ ਗਈ ਹੈ, ਦੋਵਾਂ ਦੀ ਸਮਝਦਾਰੀ ਨਾਲ ਸਾਰਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਜਦੋਂ ਅਰਵਿੰਦ ਕੇਜਰੀਵਾਲ ਪਟਿਆਲਾ ਵਿਖੇ ਯੋਗਸ਼ਾਲਾ ਦਾ ਉਦਘਾਟਨ ਕਰਨ ਪਹੁੰਚੇ ਸਨ ਤਾਂ ਇਸ ਦੌਰਾਨ ਪ੍ਰਧਾਨ ਸੈਕਟਰੀ ਨੇ ਇੰਨਾ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਦਾ ਉਦਘਾਟਨ ਕਰ ਰਹੇ ਹਨ। ਬਾਜਵਾ ਨੇ ਕਿਹਾ ਕਿ ਜਲੰਧਰ ਦੀ ਉਪ ਚੋਣ ਹਾਰਨ ਤੋਂ ਬਾਅਦ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਜਾਵੇਗਾ ਅਤੇ ਕੇਜਰੀਵਾਲ ਖੁਦ ਪੰਜਾਬ ਦੇ ਮੁੱਖ ਮੰਤਰੀ ਬਣ ਜਾਣਗੇ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

Exit mobile version