Jalandhar 'ਚ ਕਾਲਾ ਕੱਛਾ ਗੈਂਗ ਦੇ ਪੋਸਟਰ ਲਗਾਏ, ਰਾਤ ਦੇ ਸਮੇਂ ਘਰਾਂ ਨੂੰ ਬਣਾ ਰਹੇ ਨਿਸ਼ਾਨਾ | Posters of Kala Kachcha gang were put up in Jalandhar, targeting houses at night Punjabi news - TV9 Punjabi

Jalandhar ‘ਚ ਕਾਲਾ ਕੱਛਾ ਗੈਂਗ ਦੇ ਪੋਸਟਰ ਲਗਾਏ, ਰਾਤ ਦੇ ਸਮੇਂ ਘਰਾਂ ਨੂੰ ਬਣਾ ਰਹੇ ਨਿਸ਼ਾਨਾ

Updated On: 

27 May 2023 21:19 PM

ਪੰਜਾਬ ਵਿੱਚ ਲਗਾਤਾਰ ਕ੍ਰਾਈਮ ਵੱਧਦਾ ਜਾ ਰਿਹਾ ਹੈ। ਸੂਬੇ ਵਿੱਚ ਚੋਰੀ, ਲੁੱਟ ਅਤੇ ਹੋਰ ਕ੍ਰਾਈਮ ਦੀਆਂ ਘਟਨਾਵਾਂ ਆਮ ਵੇਖਣ ਨੂੰ ਮਿਲ ਰਹੀਆਂ ਨੇ। ਤੇ ਹੁਣ ਜਲੰਧਰ ਵਿਖੇ ਕਾਲਾ ਕੱਛਾ ਗਿਰੋਹ ਦੇ ਬਦਮਾਸ਼ ਸਰਗਰਮ ਹੋ ਰਹੇ ਨੇ। ਹਾਲਾਂਕਿ ਪੁਲਿਸ ਨੇ ਇਸ ਮਾਮਲੇ ਵਿੱਚ ਸਖਤੀ ਕਰ ਦਿੱਤੀ ਹੈ।

Jalandhar ਚ ਕਾਲਾ ਕੱਛਾ ਗੈਂਗ ਦੇ ਪੋਸਟਰ ਲਗਾਏ, ਰਾਤ ਦੇ ਸਮੇਂ ਘਰਾਂ ਨੂੰ ਬਣਾ ਰਹੇ ਨਿਸ਼ਾਨਾ
Follow Us On

ਪੰਜਾਬ। ਕਾਲਾ ਕੱਚਾ ਗਿਰੋਹ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਜਲੰਧਰ ( Jalandhar) ਵਿੱਚ ਸਰਗਰਮ ਨਜ਼ਰ ਆ ਰਿਹਾ ਹੈ। ਇਕ-ਦੋ ਥਾਵਾਂ ‘ਤੇ ਗੈਂਗ ਦੇ ਮੈਂਬਰ ਰਾਤ ਦੇ ਹਨੇਰੇ ਵਿਚ ਵਾਰਦਾਤਾਂ ਵੀ ਕਰ ਚੁੱਕੇ ਹਨ। ਕਾਲਾ ਕੱਚਾ ਗਿਰੋਹ ਦੇ ਮੈਂਬਰ ਇੱਕ ਘਰ ਵਿੱਚ ਵੜ ਗਏ ਸਨ, ਪਰ ਮਕਾਨ ਮਾਲਕ ਦੇ ਉੱਠ ਕੇ ਲਾਈਟਾਂ ਚਾਲੂ ਕਰਨ ‘ਤੇ ਫਰਾਰ ਹੋ ਗਏ। ਇਹ ਗਰੋਹ ਸ਼ਹਿਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਿਆ।

ਸ਼ਹਿਰ ਵਿੱਚ ਕਾਲਾ ਕੱਚਾ ਗਿਰੋਹ ਦੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਪੁਲਿਸ ਨੇ ਇਨ੍ਹਾਂ ਦੇ ਪੋਸਟਰ ਜਾਰੀ ਕਰਕੇ ਸ਼ਹਿਰ ਦੀਆਂ ਕੰਧਾਂ ਤੇ ਚਿਪਕਾਏ ਹਨ। ਉੱਤਰੀ ਵਿਧਾਨ ਸਭਾ ਹਲਕੇ ਦੇ ਇਲਾਕਿਆਂ ਵਿੱਚ ਕਾਲਾ ਕੱਚਾ ਗਿਰੋਹ ਦੀ ਸਰਗਰਮੀ ਦੇਖਣ ਨੂੰ ਮਿਲੀ ਹੈ। ਪੁਲਿਸ (Police) ਨੇ ਇਸ ਸਬੰਧ ਵਿੱਚ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ, ਜਿਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਹੁਕਮ ਚੰਦ ਕਲੋਨੀ ਤੋਂ ਸ਼ਿਕਾਇਤ ਮਿਲੀ ਸੀ

ਥਾਣਾ ਇੰਚਾਰਜ ਜਤਿੰਦਰ ਕੁਮਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪੁਲਿਸ ਨੂੰ ਸੇਠ ਹੁਕਮ ਚੰਦ ਕਲੋਨੀ ਦੀ ਸ਼ਿਕਾਇਤ ਮਿਲੀ ਸੀ। ਕਾਲੋਨੀ ‘ਚ ਕੁਝ ਲੋਕ ਅੰਡਰਵੀਅਰ ਪਾਏ ਹੋਏ ਦੇਖੇ ਗਏ। ਮੁਲਜ਼ਮਾਂ ਨੂੰ ਫੜਨ ਲਈ ਟੀਮਾਂ ਬਣਾਈਆਂ ਗਈਆਂ ਹਨ।

ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ

Exit mobile version