Subscribe to
Notifications
Subscribe to
Notifications
Jalandhar By-poll Result 2023: ਜਲੰਧਰ ਜ਼ਿਮਨੀ ਚੋਣ ਕਾਂਗਰਸ ਤੋਂ ਇਲਾਵਾ ਇਸ ਵਾਰੀ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਲਈ ਵੀ ਇੱਜਤ ਦਾ ਸਵਾਲ ਬਣੀ ਹੋਈ। ਇੱਥੇ 10 ਮਈ ਨੂੰ ਬਹੁਤ ਸਖਤ ਮੁਕਾਬਲ ਹੋਇਆ ਸੀ ਤੇ ਹੁਣ ਸ਼ਨੀਵਾਰ ਪਤਾ ਲੱਗੇਗਾ ਇਹ ਸੀਟ ਕਿਸਦੀ ਚੋਲੀ ਵਿੱਚ ਪੈਂਦੀ ਹੈ। ਖਾਸਤੌਰ ‘ਤੇ ਇਹ ਸੀਟ ਕਾਂਗਰਸ ਲਈ ਵੱਕਾਰ ਦਾ ਸਵਾਲ ਇਸ ਲਈ ਹੈ ਕਿਉਂਕਿ ਉਹ ਪਿਛਲੇ ਚਾਰ ਲੋਕਸਭਾ ਚੋਣਾਂ ਵਿੱਚ ਇੱਥੇ ਲਗਾਤਾਰ ਜਿਤਦੀ ਆ ਰਹੀ ਹੈ।
ਉੱਥੇ ਹੀ ਪੰਜਾਬ ਵਿੱਚ ਆਪ ਸੱਤਾਧਾਰੀ ਪਾਰਟੀ ਹੋਣ ਦੇ ਕਾਰਨ ਭਗਵੰਤ ਮਾਨ ਦੀ ਇੱਜ਼ਤ ਵੀ ਦਾਅ ਤੇ ਲੱਗੀ ਹੋਈ ਹੈ। ਜਿੱਥੋਂ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਸਵਾਲ ਹੈ ਉਸਦੇ ਲਈ ਇਹ ਸੀਟ ਹਮੇਸ਼ਾ ਚੁਣੌਤੀ ਸਾਬਿਤ ਹੋਈ ਹੈ। ਤੇ ਕਾਫੀ ਜਦੋਜਹਿਦ ਦੇ ਬਾਅਦ ਵੀ ਉਹ ਹੁਣ ਇੱਹ ਸੀਟ ਕਾਂਗਰਸ ਤੋਂ ਖੋਹ ਨਹੀਂ ਪਾਈ। ਜ਼ਿਮਨੀ ਚੋਣ ਚ ਕੌਣ ਬਣੇਗਾ ਸਿਕੰਦਰ ਇਸਦਾ ਫੈਸਲਾ ਸ਼ਨੀਵਾਰ ਨੂੰ ਹੋਵੇਗਾ।
ਕਾਂਗਰਸ ਦੀ ਰਵਾਇਤੀ ਸੀਟ
ਜਲੰਧਰ ਲੋਕ ਸਭਾ ਹਲਕਾ ਨੌਂ ਹਲਕਿਆਂ ਭਾਵ ਵਿਧਾਨ ਸਭਾ ਹਲਕਿਆਂ ਵਿੱਚ ਵੰਡਿਆ ਹੋਇਆ ਹੈ। ਇਨ੍ਹਾਂ ਸਰਕਲਾਂ ਵਿੱਚ ਹਲਕਾ ਪੱਛਮੀ, ਕੇਂਦਰੀ, ਉੱਤਰੀ ਅਤੇ ਛਾਉਣੀ ਸ਼ਾਮਲ ਹਨ। ਜਦੋਂਕਿ ਨਕੋਦਰ, ਸ਼ਾਹਕੋਟ, ਫਿਲੌਰ, ਕਰਤਾਰਪੁਰ, ਆਦਮਪੁਰ ਦਿਹਾਤੀ ਸਰਕਲਾਂ ਵਿੱਚ ਸ਼ਾਮਲ ਹਨ। ਇਨ੍ਹਾਂ ਵਿੱਚੋਂ ਪੰਜ ਪੇਂਡੂ ਖੇਤਰਾਂ ਵਿੱਚ ਅਤੇ ਚਾਰ ਸ਼ਹਿਰੀ ਖੇਤਰਾਂ ਵਿੱਚ ਪੈਂਦੇ ਹਨ। ਪੇਂਡੂ ਖੇਤਰਾਂ ਵਿੱਚ ਮੁੱਖ ਮੁਕਾਬਲਾ ਕਾਂਗਰਸ, ਆਪ ਅਤੇ ਸ਼੍ਰੋਮਣੀ ਅਕਾਲੀ ਦਲ ਦਰਮਿਆਨ ਹੈ। ਜਦੋਂਕਿ ਸ਼ਹਿਰੀ ਹਲਕਿਆਂ ਵਿੱਚ ਭਾਜਪਾ ਤੇ ਕਾਂਗਰਸ ਵਿਚਾਲੇ ਡਟਵੀਂ ਟੱਕਰ ਹੈ। ਇਸ ਸੀਟ ‘ਤੇ ਭਾਜਪਾ ਕਿਸ ਦੀ ਵੋਟ ਕੱਟੇਗੀ, ਉਸ ਦੀ ਹਾਰ ਤੈਅ ਹੈ। ਜਿੱਥੋਂ ਤੱਕ ਭਾਜਪਾ ਦੀ ਜਿੱਤ ਦਾ ਸਵਾਲ ਹੈ।
ਕੀ ਕਰਮਜੀਤ ਕੌਰ ਬਚਾ ਪਾਉਣਗੇ ਦਾ ਕਿਲ੍ਹਾ?
ਚੌਧਰੀ ਸੰਤੋਖ ਸਿੰਘ ਦੇ ਦੇਹਾਂਤ ਬਾਅਦ ਕਾਂਗਰਸ ਪਾਰਟੀ ਨੇ ਉਨ੍ਹਾਂ ਦੀ ਧਰਮ ਪਤਨੀ ਚੌਧਰੀ ਕਮਰਜੀਤ ਕੌਰ ਨੂੰ ਜਲੰਧਰ ਜਿਮਨੀ ਚੌਣ ਦਾ ਉਮੀਦਵਾਰ ਬਣਾਇਆ ਹੈ। ਪਰ ਕਰਮਜੀਤ ਕੌਰ ਲਈ ਇਹ ਸੀਟ ਅਗਨੀ ਪ੍ਰਿਕਸ਼ਾ ਦੇਣ ਤੋਂ ਘੱਟ ਸਾਬਿਤ ਨਹੀਂ ਹੋਵੇਗੀ। ਉਨ੍ਹਾਂ ਦੇ ਪਤੀ ਅਤੇ ਮਰਹੂਮ ਚੌਧਰੀ ਸੰਤੋਖ ਸਿੰਘ ਇੱਥੇ 16ਵੀਂ ਅਤੇ 17ਵੀਂ ਲੋਕ ਸਭਾ ਦੀ ਸਾਂਸਦ ਰਹੇ ਨੇ। ਪਰ ਕਰਮਜੀਤ ਕੌਰ ਲਈ ਇੱਥੇ ਜਿੱਤਣਾ ਆਸਾਨ ਹੋਵੇਗਾ ਜਾ ਔਖਾ ਇਸਦਾ ਪਤਾ 13 ਮਈ ਨੂੰ ਲੱਗੇਗਾ।
ਅਸੀ ਤੁਹਾਨੂੰ ਉਨ੍ਹਾਂ ਦੇ ਫੈਕਟਰ ਅਤੇ ਚੁਣੌਤੀਆਂ ਬਾਰੇ ਦੱਸਦੇ ਹਾਂ । ਕਰਮਜੀਤ ਕੌਰਜਲੰਧਰ ਸੀਟ ਤੋਂ ਸਾਂਸਦ ਰਹੇ ਸਵ.ਚੌਧਰੀ ਸੰਤੋਖ ਸਿੰਘ ਦੀ ਪਤਨੀ ਹਨ । ਸੰਤੋਖ ਸਿੰਘ ਚੌਧਰੀ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਨੂੰ ਹਮਦਰਦੀ ਵੋਟ ਮਿਲ ਸਕਦੇ ਹਨ।
ਦਲਿਤ ਵੋਟਾਂ ਦਾ ਦਬਦਬਾ
ਕਰਮਜੀਤ ਕੌਰ ਦੇ ਬੇਟੇ ਫਿਲੌਰ ਤੋਂ ਵਿਧਾਇਕ ਹਨ ਉਸਦਾ ਵੀ ਉਨ੍ਹਾਂ ਨੂੰ ਲਾਭ ਮਿਲ ਸਕਦਾ ਹੈ। ਇਸ ਤੋਂ ਇਲਾਵਾ ਜਲੰਧਰ ਦੇ ਦਲਿਤ ਵੋਟ ਤੇ ਕਾਂਗਰਸ ਦਾ ਕਾਫੀ ਦਬਦਬਾ ਹੈ। ਕਾਂਗਰਸ ਇਸ ਸੀਟ ਤੋਂ ਲਗਾਤਾਰ ਜਿਤਦੀ ਰਹੀ ਹੈ। ਸਿਆਸਤ ਵਿੱਚ ਨਵੀਂ ਹਨ ਕਰਮਜੀਤ ਕੌਰ। ਆਪਣੇ ਜੀਵਨ ਦਾ ਪਹਿਲਾ ਚੋਣ ਲੜ ਰਹੀ ਹਨ। ਐਕਟਿਵ ਪੋਲਟਿਕਸ ਦਾ ਕੋਈ ਤੁਜ਼ਰਬਾ ਨਹੀਂ ਹੈ ਰੁਝਾਨ ਵੋਟਰਾਂ ਤੇ ਨਿਰਭਰ ਕਰਦਾ ਹੈ।
ਉਹ ਆਪਣੇ ਪਤੀ ਵਾਗੂੰ ਲੋਕਾਂ ਨਾਲ ਵੀ ਹਾਲੇ ਪੂਰੇ ਨਹੀਂ ਜੁੜੇ ਇਸ ਕਾਰਨ ਵੀ ਉਨ੍ਹਂ ਦੇ ਵੋਟਾਂ ਦੀ ਗਿਣਤੀ ਘੱਟ ਸਕਦੀ ਹੈ। ਕਾਂਗਰਸ ਵਿੱਚ ਫੁੱਟ ਬਰਕਰਾਰ ਹੈ। ਨਵਜੋਤ ਸਿੰਘ ਸਿੱਧੂ, ਸਾਬਕਾ ਸੀਐੱਮ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਲੱਗ ਅਲੱਗ ਚੱਲ ਰਹੇ ਹਨ। ਜਲੰਧਰ ਵੇਸਟ ਵਿੱਚ ਕਾਂਗਰਸ ਦਾ ਗੜ੍ਹ ਰਿਹਾ ਹੈ। ਪਰ ਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਕਾਂਗਰਸ ਛੱਡਕੇ ਆਪ ਵਿੱਚ ਚਲੇ ਗਏ ਹਨ ਜਿਸ ਨਾਲ ਵੋਟ ਬੈਂਕ ਨੂੰ ਨੁਕਸਾਨ ਹੋਵੇਗਾ।
ਹੁਣ ਤੱਕ 17 ਚੋਂ 14 ਵਾਰੀ ਕਾਂਗਰਸ ਦਾ ਰਿਹਾ ਜਲੰਧਰ
ਜਲੰਧਰ ਲੋਕ ਸ਼ਭਾ ਸੀਟ ਤੋਂ 1952 ਤੋਂ ਲੈ ਕੇ 2019 ਤੱਕ ਕਾਂਗਰਸ ਪਾਰਟੀ ਕੋਲ ਜਲੰਧਰ ਦੀ ਸੀਟ 14 ਵਾਰੀ ਰਹਿ ਚੁੱਕੀ ਹੈ। ਇਸਦਾ ਮੁੱਖ ਕਾਰਨ ਇਹ ਹੈ ਕਿ ਜਲੰਧਰ ਸੀਟ ਵਿੱਚ ਦਲਿਤ ਸਮਾਜ ਦੀ ਸੰਖਿਆ ਜਿਆਦਾ ਹੈ। ਚੌਧਰੀ ਜਗਜੀਤ ਸਿੰਘ ਨੇ ਆਪਣੇ ਹਲਕੇ ਵਿੱਚ ਸਾਂਸਦ ਹੋਣ ਦੇ ਦੌਰਾਨ ਬਹੁਤ ਹੀ ਵਿਕਾਸ ਕੰਮ ਕਰਵਾਏ ਹਨ। ਚੌਧਰੀ ਜਗਤੀਤ ਸਿੰਘ ਜਮੀਨ ਨਾਲ ਜੜੇ ਹੋਏ ਆਗੂ ਸਨ ਜਿਸ ਕਾਰਨ ਲੋਕਾਂ ਵਿੱਚ ਉਨ੍ਹਾ ਕਾਫੀ ਰਸੂਖ ਸੀ।
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਚਰਨਜੀਤ ਸਿੰਘ ਅਟਵਾਲ ਬਾਹਰੀ ਉਮੀਦਵਾਰ ਸਨ ਇਹ ਵੀ ਇੱਕ ਵੱਡਾ ਕਾਰਨ ਸੀ ਚੌਧਰੀ ਜਗਜੀਤ ਸਿੰਘ ਦੀ ਜਿੱਤ ਦਾ ਵੱਡਾ ਕਾਰਨ ਸੀ। ਇਸ ਤੋਂ ਇਲਾਵਾ ਚੌਧਰੀ ਜਗਜੀਤ ਸਿੰਘ ਗੁਰੂ ਰਵਿਦਾਸ ਸਮਾਜ ਤੋਂ ਹਨ ਤੇ ਇਸ ਸਮਾਜ ਵਿੱਚ ਉਨ੍ਹਾਂ ਦਾ ਵੱਡਾ ਪ੍ਰਭਾਵ ਹੈ ਜਿਸ ਕਾਰਨ ਚੌਧਰੀ ਜਗਜੀਤ ਸਿੰਘ ਦੀ ਸਥਿਤੀ ਮਜਬੂਤ ਸੀ। ਤੇ ਦੋ ਵਾਰ ਸਾਂਸਦ ਰਹੇ। ਜਲੰਧਰ ਸੀਟ ਕਾਂਰਸ ਦਾ ਗੜ੍ਹ ਮੰਨੀ ਜਾਂਦੀ ਹੈ ਤੇ ਇਸ ਤੇ ਕਈ ਸਾਲ ਕਾਂਗਰਸ ਦਾ ਹੀ ਸਾਂਸਦ ਰਿਹਾ।
ਦੋਆਬਾ ਦੀ ਦਲਿਤ ਸਿਆਸਤ ਦਾ ਗੜ੍ਹ ਮੰਨੇ ਜਾਂਦੇ ਜਲੰਧਰ ਵਿੱਚ ਹੁਣ ਤੱਕ ਹੋਏ ਲੋਕਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਲਗਾਤਾਰ 13 ਵਾਰੀ ਜਿੱਤ ਹਾਸਿਲ ਕਰ ਚੁੱਕੀ ਹੈ। ਇਸ ਤੋਂ ਇਲਾਵਾ ਜਲੰਧਰ ਲੋਕਸਭਾ ਸੀਟ ਤੇ ਦੋ ਵਾਰੀ ਸ਼੍ਰੋਮਣੀ ਅਕਾਲੀ ਦਲ ਪਤੇ ਦੋ ਵਾਰੀ ਜਨਤਾ ਦਲ ਜਿੱਤ ਚੁੱਕੀ ਹੈ।
ਕੌਣ ਸਨ ਕਾਂਗਰਸ ਸਾਂਸਦ ਸੰਤੋਖ ਸਿੰਘ
ਕਾਂਗਰਸ ਦੇ ਦਿੱਗਜ ਆਗੂ ਚੌਧਰੀ ਸੰਤੋਖ ਸਿੰਘ ਦੋ ਵਾਰੀ ਕਾਂਗਰਸ ਦੇ ਸਾਂਸਦ ਰਹੇ। ਉਹ 2014 ਵਿੱਚ 16ਵੀਂ ਅਤੇ 2019 ਵਿੱਚ 17ਵੀਂ ਲੋਕਸਭ ਲਈ ਜਲੰਧਰ ਤੋਂ ਸਾਂਸਦ ਚੁਣੇ ਗਏ। ਦਰਅਸਲ, ਸੰਤੋਖ ਸਿੰਘ ਚੌਧਰੀ ਦਾ ਜਨਮ 18 ਜੂਨ 1946 ਨੂੰ ਜਲੰਧਰ ਜ਼ਿਲ੍ਹੇ ਦੀ ਨਕੋਦਰ ਤਹਿਸੀਲ ਦੇ ਪਿੰਡ ਧਾਲੀਵਾਲ ਵਿੱਚ ਹੋਇਆ ਸੀ। ਉਹ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਜਲੰਧਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸਨ।
ਉਨ੍ਹਾਂ ਨੇ ਬੀਏ ਦੇ ਨਾਲ ਨਾਲ ਐੱਲਐੱਬੀ ਵੀ ਕੀਤੀ ਹੋਈ ਸੀ। ਚੌਧਰੀ ਸੰਤੋਖ ਸਿੰਘ ਦੇ ਕੋਲ 10.40 ਕਰੋੜ ਦੀ ਜਾਇਦਾਦ ਸੀ। ਕਾਂਗਰਸ ਨਾਲ ਚੌਧਰੀ ਸੰਤੋਖ ਸਿੰਘ ਇਸ ਕਦਰ ਜੁੜੇ ਹੋਏ ਸਨ ਕਿ ਉਨ੍ਹਾਂ ਦੀ ਮੌਤ ਵੀ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਹੀ ਹੋਈ ਸੀ।
ਦੋ ਵਾਰੀ ਸਾਂਸਦ
ਉਨ੍ਹਾਂ ਨੇ 2014 ਦੀਆਂ ਲੋਕ ਸਭਾ ਚੋਣਾਂ ਕਾਂਗਰਸ ਪਾਰਟੀ ਦੀ ਟਿਕਟ ‘ਤੇ ਜਿੱਤੀਆਂ ਸਨ। ਸਾਲ 2019 ਵਿੱਚ ਵੀ ਉਨ੍ਹਾਂ ਦੀ ਜਿੱਤ ਦਾ ਸਿਲਸਿਲਾ ਜਾਰੀ ਰਿਹਾ ਅਤੇ ਉਹ ਜਲੰਧਰ ਲੋਕ ਸਭਾ ਹਲਕੇ ਤੋਂ ਜਿੱਤੇ। ਪੰਜਾਬ ਦੇ ਜਲੰਧਰ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਮੌਤ ਹੋ ਗਈ ਸੀ। ਦੱਸ ਦੇਈਏ ਕਿ ਉਹ ਭਾਰਤ ਜੋੜੋ ਯਾਤਰਾ ‘ਚ ਰਾਹੁਲ ਗਾਂਧੀ ਨਾਲ ਪੈਦਲ ਯਾਤਰਾ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸੰਤੋਖ ਸਿੰਘ ਚੌਧਰੀ ਪੇਸ਼ੇ ਵਜੋਂ ਵਕੀਲ ਸਨ
ਦੱਸ ਦੇਈਏ ਕਿ ਸੰਤੋਖ ਸਿੰਘ ਚੌਧਰੀ ਨੇ ਆਪਣੀ ਮੁਢਲੀ ਸਿੱਖਿਆ 1964 ਵਿੱਚ ਡੀਏਵੀ ਸਕੂਲ ਚੰਡੀਗੜ੍ਹ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਅਗਲੇਰੀ ਸਿੱਖਿਆ ਡੀਏਵੀ ਕਾਲਜ ਜਲੰਧਰ ਤੋਂ 1968 ਵਿੱਚ ਅਤੇ ਫਿਰ 1972 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ। ਸੰਤੋਖ ਸਿੰਘ ਚੌਧਰੀ ਪੇਸ਼ੇ ਤੋਂ ਵਕੀਲ ਸਨ।
ਸੰਤੋਖ ਸਿੰਘ ਦਾ ਸਿਆਸੀ ਸਫ਼ਰ ਇਸ ਤਰ੍ਹਾਂ ਦਾ ਸੀ
ਜਾਣਕਾਰੀ ਅਨੁਸਾਰ ਸੰਤੋਖ ਸਿੰਘ ਚੌਧਰੀ ਨੇ ਆਪਣਾ ਸਿਆਸੀ ਸਫ਼ਰ ਯੂਥ ਕਾਂਗਰਸ ਤੋਂ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਹੌਲੀ-ਹੌਲੀ ਸੂਬੇ ਦੀ ਰਾਜਨੀਤੀ ‘ਚ ਆਪਣੀ ਪਕੜ ਮਜ਼ਬੂਤ ਕਰ ਲਈ। ਸੰਤੋਖ ਸਿੰਘ ਪਹਿਲੀ ਵਾਰ 1992 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਫਿਲੌਰ ਤੋਂ ਵਿਧਾਇਕ ਚੁਣੇ ਗਏ ਸਨ। ਸੰਤੋਖ ਸਿੰਘ ਪ੍ਰਤਾਪ ਸਿੰਘ ਕੈਰੋਂ ਅਤੇ ਗਿਆਨੀ ਜ਼ੈਲ ਸਿੰਘ ਦੀ ਸਰਕਾਰ ਵਿੱਚ ਖੇਤੀਬਾੜੀ ਅਤੇ ਜੰਗਲਾਤ ਮੰਤਰੀ ਵੀ ਬਣੇ। ਉਨ੍ਹਾਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਖੋਲ੍ਹ ਕੇ ਪੰਜਾਬ ਸਮੇਤ ਦੇਸ਼ ਵਿੱਚ ਹਰੀ ਕ੍ਰਾਂਤੀ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ।
ਤਿੰਨ ਮਹੀਨੇ ਲਈ ਜੇਲ੍ਹ ਗਏ ਸਨ
ਦੱਸ ਦੇਈਏ ਕਿ ਜਦੋਂ ਪੰਜਾਬ ਵਿੱਚ ਅੱਤਵਾਦ ਆਪਣੇ ਸਿਖਰ ‘ਤੇ ਸੀ ਤਾਂ ਸੰਤੋਖ ਸਿੰਘ ਨੇ ਪਾਰਟੀ ਦਾ ਝੰਡਾ ਬੁਲੰਦ ਰੱਖਿਆ ਸੀ। ਉਸ ਨੇ ਆਪਣੇ ਸਿਆਸੀ ਜੀਵਨ ਵਿੱਚ ਤਿੰਨ ਮਹੀਨੇ ਜੇਲ੍ਹ ਵੀ ਕੱਟੇ। ਸੰਤੋਖ ਸਿੰਘ ਦੋ ਵਾਰ ਵਿਧਾਇਕ ਅਤੇ ਮੰਤਰੀ ਰਹੇ। ਇਸ ਤੋਂ ਬਾਅਦ ਜਲੰਧਰ ਤੋਂ ਲਗਾਤਾਰ ਦੋ ਵਾਰ ਸੰਸਦ ਮੈਂਬਰ ਚੁਣੇ ਗਏ। ਦੱਸ ਦੇਈਏ ਕਿ ਸੰਤੋਖ ਸਿੰਘ 75 ਸਾਲ ਦੀ ਉਮਰ ਵਿੱਚ ਵੀ ਆਪਣੀ ਸਿਹਤ ਦਾ ਪੂਰਾ ਖਿਆਲ ਰੱਖਦੇ ਸਨ। ਉਹ ਨਿਯਮਤ ਜਿੰਮਿੰਗ, ਰੋਜ਼ਾਨਾ ਤੇਜ਼ ਸੈਰ ਦੇ ਨਾਲ-ਨਾਲ ਗੋਲਫ ਖੇਡਣ ਅਤੇ ਕਿਤਾਬਾਂ ਪੜ੍ਹਨ ਦਾ ਅਨੰਦ ਲੈਂਦਾ ਹੈ।
ਚੌਧਰੀ ਸੰਤੋਖ ਸਿੰਘ ਸਿਆਸੀ ਕੈਰੀਅਰ
1978 – 1982 ਸੀਨੀਅਰ ਵਾਈਸ ਪ੍ਰੈਸੀਡੈਂਟ ਯੂਥ ਕਾਂਗਰਸ
1987 – 1995 ਪ੍ਰੈਸੀਡੈਂਟ ਜ਼ਿਲ੍ਹਾ ਕਾਂਗਰਸ ਕਮੇਟੀ (ਗ੍ਰਾਮੀਨ)
1992 – 1997 ਅਤੇ 2002 – 2007 ਕਾਂਗਰਸੀ ਵਿਧਾਇਕ (ਦੋ ਕਾਰਜਕਾਲ।
1992 – 1995 ਪੰਜਾਬ ਕਾਂਗਰਸ ਦੇ ਸਕੱਤਰ, ਚੇਅਰਮੈਨ ਕਮੇਟੀ ਵੈਲਫੇਅਰ ਆਫ ਅਨੁਸੂਚਿਤ ਜਾਦੀ ਅਤੇ ਅਨੁਸੂਚਿਤ ਜਨ ਜਾਤੀ ਕਲਿਆਣ ਕਮੇਟੀ, ਮੁੱਕ ਸੰਸਦੀ ਸਕੱਤਰ, ਗ੍ਰਾਮੀ ਵਿਕਾਸ, ਪੰਚਾਇਤ ਸੰਸਦੀ ਮਾਮਲੇ ਅਤੇ ਬਿਜਲੀ ਵਿਭਾਗ। ਇਸ ਤੋਂ ਇਲਾਵ ਚੌਧਰੀ ਸੰਤੋਖ ਸਿਘ ਸਿਹਤ ਅਤੇ ਪਰਿਵਾਰ ਕਲਿਆਣ ਰਾਜ ਮੰਤਰੀ, ਅਤੇ ਫੂਡ ਸਪਲਾਈ ਦੇ ਕੈਬਨਿਟ ਮੰਤਰੀ ਵੀ ਪੰਜਾਬ ਦੇ ਰਹਿ ਚੁੱਕੇ ਹਨ
1997 – 1998 ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ
2002 ਪੰਜਾਬ ਕੈਬਨਿਟ ਵਿੱਚ ਮੰਤਰੀ ਰਹੇ
2004 – 2010 ਉਪ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ
2014 – 16ਵੀਂ ਲੋਕਸਭਾ ਵਿੱਚ ਸਾਂਸਦ ਚੁਣੇ ਗਏ
2019 – 17ਵੀ ਲੋਕਸਭਾ ਲਈ ਸਾਂਸਦ ਚੁਣੇ ਗਏ
ਦੇਸ਼ ਦਾ ਪ੍ਰਧਾਨ ਮੰਤਰੀ ਵੀ ਦੇ ਚੁੱਕੀ ਹੈ ਜਲੰਧਰ ਸੀਟ
ਜਲੰਧਰ ਲੋਕ ਸਭਾ ਸੀਟ ਨੇ ਦੇਸ਼ ਨੂੰ ਇੱਕ ਪ੍ਰਧਾਨਮੰਤਰੀ ਵੀ ਦਿੱਤਾ ਸੀ। ਇੱਥੇ ਜਨਤਾ ਦਲ ਵੱਲੋਂ 1998 ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨੇ ਜਿੱਤ ਹਾਸਿਲ ਕੀਤੀ ਸੀ। 1998 ਵਿੱਚ ਪ੍ਰਧਾਨ ਮੰਤਰੀ ਰਹਿੰਦੇ ਹੋ ਇੱਥੇ ਸਾਂਸਦ ਬਣੇ ਸਨ