Indian Students in Canada: ਕੈਨੇਡਾ ‘ਚ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਭਾਰਤੀ ਵਿਦਿਆਰਥੀਆਂ ਚੋਂ ਦੋ ਦੇ ਪਰਿਵਾਰ ਨੇ ਦੱਸੀ ਏਜੰਟ ਦੇ ਫਰਜੀਵਾੜੇ ਦੀ ਕਹਾਣੀ

Updated On: 

08 Jun 2023 17:16 PM

Case History of Two Canada Students: ਪੁਲਿਸ ਨੇ ਇਸ ਮਾਮਲੇ ਵਿੱਚ ਦੋ FIR ਦਰਜ ਕੀਤੀਆਂ ਹਨ, ਜਿਨ੍ਹਾਂ ਚੋਂ ਇੱਕ ਜਲੰਧਰ ਦੀ ਓਸ਼ਿਨ ਅਰੋੜਾ ਦੇ ਪਿਤਾ ਬਲਦੇਵ ਰਾਜ ਅਤੇ ਦੂਜੀ ਫ਼ਿਰੋਜ਼ਪੁਰ ਦੀ ਸਿਮਰਨ ਕੌਰ ਦੇ ਪਿਤਾ ਜਗਰਾਜ ਸਿੰਘ ਨੇ ਦਰਜ ਕਰਵਾਈ ਹੈ।

Indian Students in Canada: ਕੈਨੇਡਾ ਚ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਭਾਰਤੀ ਵਿਦਿਆਰਥੀਆਂ ਚੋਂ ਦੋ ਦੇ ਪਰਿਵਾਰ ਨੇ ਦੱਸੀ ਏਜੰਟ ਦੇ ਫਰਜੀਵਾੜੇ ਦੀ ਕਹਾਣੀ

Image Credit source: Twitter

Follow Us On

ਜਲੰਧਰ/ਫਿਰੋਜ਼ਪੁਰ ਨਿਊਜ਼: ਜਦੋਂ ਤੋਂ ਕੈਨੇਡੀਅਨ ਸਰਕਾਰ ਨੇ ਲਗਭਗ 700 ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ (Deport)ਕਰਨ ਦਾ ਫੈਸਲਾ ਕੀਤਾ ਹੈ, ਉਦੋਂ ਤੋਂ ਹੀ ਇਨ੍ਹਾਂ ਵਿਦਿਆਰਥੀਆਂ ਦਾ ਭਵਿੱਖ ਦਾਅ ‘ਤੇ ਲੱਗਾ ਹੋਇਆ ਹੈ। ਜਲੰਧਰ ਦੇ ਏਜੰਟਾਂ ਨੇ ਸੈਂਕੜੇ ਵਿਦਿਆਰਥੀਆਂ ਨੂੰ ਫਰਜੀ ਤਰੀਕੇ ਨਾਲ ਵਿਦੇਸ਼ ਭੇਜ ਕੇ ਲੱਖਾਂ ਤੋਂ ਕਰੋੜਾਂ ਰੁਪਏ ਹੜੱਪ ਲਏ ਤੇ ਇਨ੍ਹਾਂ ਵਿਦਿਆਰਥੀਆਂ ਦਾ ਭਵਿੱਖ ਦਾਅ ਤੇ ਲਾ ਦਿੱਤਾ। ਆਪਣੇ ਨਾਲ ਹੋਈ ਇਸ ਧੋਖਾਧੜੀ ਦੇ ਖਿਲਾਫ ਇਨ੍ਹਾਂ ਵਿਦਿਆਰਥੀਆਂ ਨੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਏਅਰਪੋਰਟ ਰੋਡ ਮਿਸੀਸਾਗਾ ਵਿਖੇ ਪੱਕਾ ਮੋਰਚਾ ਲਾਇਆ ਹੋਇਆ ਹੈ।

ਇਨ੍ਹਾਂ ਵਿਦਿਆਰਥੀਆਂ ‘ਚੋਂ ਜਲੰਧਰ ਅਤੇ ਫਿਰੋਜ਼ਪੁਰ ਦੀਆਂ ਦੋ ਕੁੜੀਆਂ ਵੀ ਸ਼ਾਮਲ ਹਨ। ਇੱਕ ਪਾਸੇ ਜਿੱਥੇ ਹਲਕਾ ਨਕੋਦਰ, ਜਲੰਧਰ ਦੇ ਪਿੰਡ ਸੰਗੋਵਾਲ ਦੀ ਰਹਿਣ ਵਾਲੀ ਕੁੜੀ ਓਸ਼ਿਨ ਅਰੋੜਾ ਹੈ, ਜੋ ਕੈਨੇਡਾ ਦੇ ਸਰੀ ਚ ਮੁਸ਼ਕਲਾਂ ‘ਚ ਘਿਰੀ ਹੋਈ ਹੈ, ਤਾਂ ਦੂਜੇ ਪਾਸੇ ਫਿਰੋਜ਼ਪੁਰ ਦੀ ਰਹਿਣ ਵਾਲੀ ਸਿਮਰਨ ਕੌਰ ਹੈ, ਜਿਸਨੂੰ ਫਰਜ਼ੀ ਆਫਰ ਲੈਟਰ ਦੇ ਕੇ ਏਜੰਟਾਂ ਨੇ ਉਸਦਾ ਭਵਿੱਖ ਖਤਰੇ ‘ਚ ਪਾ ਦਿੱਤਾ ਹੈ।

ਜਲੰਧਰ ਦੇ ਪਿੰਡ ਸੰਗੋਵਾਲ ਦੇ ਵਸਨੀਕ ਓਸ਼ਿਨ ਅਰੋੜਾ ਦੇ ਪਿਤਾ ਬਲਦੇਵ ਰਾਜ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ 2016 ‘ਚ ਕੈਨੇਡਾ ਗਈ ਸੀ। ਜਲੰਧਰ ਦੇ ਏਜੰਟ ਬ੍ਰਿਜੇਸ਼ ਮਿਸ਼ਰਾ ਨੇ ਸਟੱਡੀ ਤੋਂ ਬਾਅਦ ਪੀਆਰ ਦਿਵਾਉਣ ਦੀ ਡੀਲ 9 ਲੱਖ ਰੁਪਏ ‘ਚ ਤੈਅ ਕੀਤੀ ਸੀ। ਉਨ੍ਹਾਂ ਨੇ ਬ੍ਰਿਜੇਸ਼ ਮਿਸ਼ਰਾ ਨੂੰ 7 ਤੋਂ 7.25 ਲੱਖ ਰੁਪਏ ਦੇ ਦਿੱਤੇ। ਉਨ੍ਹਾਂ ਦੀ ਧੀ ਓਸ਼ਿਨ ਅਰੋੜਾ ਨੇ ਢਾਈ ਸਾਲ ਉੱਥੇ ਪੜ੍ਹਾਈ ਕੀਤੀ ਅਤੇ ਉਸ ਤੋਂ ਬਾਅਦ ਸਰੀ ਦੇ ਇੱਕ ਪ੍ਰਾਈਵੇਟ ਰੈਸਟੋਰੈਂਟ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਢਾਈ ਸਾਲ ਕੰਮ ਕਰਨ ਤੋਂ ਬਾਅਦ ਜਦੋਂ ਉਸ ਨੇ ਪੀਆਰ ਲਈ ਅਪਲਾਈ ਕੀਤਾ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਦਿੱਤਾ ਗਿਆ ਆਫਰ ਲੈਟਰ ਫਰਜ਼ੀ ਹੈ। ਓਸ਼ਿਨ ਨੇ ਲਿਸਟ ਉਨ੍ਹਾਂ ਨੂੰ ਭੇਜੀ ਤਾਂ ਪਤਾ ਲੱਗਾ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਬਾਰੇ ਆਪਣੀ ਭੈਣ ਐਡਵੋਕੇਟ ਨਵਜੋਤ ਕੌਰ ਨਾਲ ਗੱਲ ਕੀਤੀ ਅਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਅਤੇ ਬ੍ਰਿਜੇਸ਼ ਮਿਸ਼ਰਾ ਅਤੇ ਰਾਹੁਲ ਭਾਰਗਵ ਦੇ ਖਿਲਾਫ ਐਫਆਈਆਰ ਦਰਜ ਕਰਵਾਈ।

ਇਸ ਮਾਮਲੇ ਵਿੱਚ ਓਸ਼ਿਨ ਦੀ ਭੂਆ ਅਤੇ ਐਡਵੋਕੇਟ ਨਵਜੋਤ ਕੌਰ ਨਾਲ ਟੀਵੀ9 ਨੇ ਗੱਲਬਾਤ ਦੌਰਾਨ ਵਿਸਥਾਨ ਨਾਲ ਸਾਰੀ ਜਾਣਕਾਰੀ ਦਿੱਤੀ। ਨਵਜੋਤ ਦਾ ਕਹਿਣਾ ਹੈ ਕਿ 2 ਸਤੰਬਰ 2016 ਨੂੰ ਜਦੋਂ ਓਸ਼ਿਨ ਕੈਨੇਡਾ ਪਹੁੰਚੀ ਤਾਂ ਉਸ ਨੇ ਉੱਥੇ ਜਾ ਕੇ ਆਪਣੇ ਪਿਤਾ ਨਾਲ ਗੱਲ ਕੀਤੀ ਅਤੇ ਕਿਹਾ ਕਿ ਸ਼ੈਰੀਡਨ ਕਾਲਜ ਦੀ ਸੂਚੀ ਵਿੱਚ ਉਸ ਦਾ ਨਾਂ ਨਹੀਂ ਹੈ। ਜਦੋਂ ਬ੍ਰਿਜੇਸ਼ ਨੂੰ ਇਸ ਬਾਰੇ ਦੱਸਿਆ ਗਿਆ ਤਾਂ ਉਸ ਨੇ ਕਿਹਾ ਕਿ ਇਹ ਸਭ ਕੁਝ ਕਿਸੇ ਤਕਨੀਕੀ ਕਾਰਨ ਕਰਕੇ ਹੋਇਆ ਹੈ, ਉਹ ਉਸ ਦੇ ਸੰਪਰਕ ਵਿੱਚ ਰਹੇ, ਜਲਦੀ ਹੀ ਉਸ ਦਾ ਕੰਮ ਹੋ ਜਾਵੇਗਾ ਅਤੇ ਓਸ਼ਿਨ ਕਾਲਜ ਜਾ ਸਕੇਗੀ। ਥੋੜੀ ਸਮੇਂ ਬਾਅਦ ਉਸਦੇ ਜਲੰਧਰ ਦਫਤਰ ਵਿੱਚ ਪੁੱਛਗਿੱਛ ਕੀਤੀ ਤਾਂ ਉਸਨੇ ਜਵਾਬ ਦਿੱਤਾ ਕਿ ਓਸ਼ੀਨ ਦਾ ਦਾਖਲਾ ਰੱਦ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਬ੍ਰਿਜੇਸ਼ ਮਿਸ਼ਰਾ ਉਸ ਨੂੰ ਕਦੇ ਨਹੀਂ ਮਿਲਿਆ।

ਆਫਰ ਲੈਟਰ ਬਾਰੇ ਨਵਜੋਤ ਨੇ ਦੱਸਿਆ ਕਿ ਆਫਰ ਲੈਟਰ ‘ਚ ਕੋਈ ਖਾਮੀ ਨਹੀਂ ਸੀ, ਆਫਰ ਲੈਟਰ ਯੂਨੀਵਰਸਿਟੀ ਨੇ ਹੀ ਜਾਰੀ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਹ ਲੋਕ ਕਿਸ ਤਰ੍ਹਾਂ ਆਫਰ ਲੈਟਰ ਤਿਆਰ ਕਰਦੇ ਸਨ, ਉਨ੍ਹਾਂ ਦਾ ਆਪਣਾ ਸਿਸਟਮ ਸੀ ਜਿਸ ਰਾਹੀਂ ਉਹ ਇਕ ਵਿਦਿਆਰਥੀ ਦੀ ਫੀਸ ਭਰ ਕੇ ਤਿੰਨ ਜਾਂ ਇਸ ਤੋਂ ਵੱਧ ਬੱਚਿਆਂ ਦੇ ਆਫਰ ਲੈਟਰ ਤਿਆਰ ਕਰਵਾ ਕੇ ਵੱਖ-ਵੱਖ ਵਿਦਿਆਰਥੀਆਂ ਨੂੰ ਦੇ ਦਿੰਦੇ ਸਨ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਪਿੰਡ ਦੀ ਇੱਕ ਹੋਰ ਲੜਕੀ ਕੈਨੇਡਾ ਗਈ ਸੀ, ਜੋ ਬਾਅਦ ਵਿੱਚ ਕੈਨੇਡਾ ਤੋਂ ਸੜਕ ਮਾਰਗ ਰਾਹੀਂ ਅਮਰੀਕਾ ਪਹੁੰਚ ਕੇ ਵਿਆਹ ਕਰਵਾ ਲੈਂਦੀ ਹੈ, ਕੈਨੇਡਾ ਸਰਕਾਰ ਨੇ ਉਸ ਨੂੰ ਵੀ ਡਿਪੋਰਟ ਕਰਨ ਦਾ ਨੋਟਿਸ ਜਾਰੀ ਕਰ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਹੁਣ ਉਸ ਨੂੰ ਬ੍ਰਿਜੇਸ਼ ਮਿਸ਼ਰਾ ਦਾ ਫੋਨ ਆਇਆ ਕਿ ਤੁਸੀਂ ਆਪਣੀ ਸ਼ਿਕਾਇਤ ਵਾਪਸ ਲੈ ਲਓ ਨਹੀਂ ਤਾਂ ਤੁਹਾਡੀ ਬੇਟੀ ਜਿਸ ਤਰ੍ਹਾਂ ਉਹ ਕੈਨੇਡਾ ਗਈ ਸੀ, ਉਸੇ ਤਰ੍ਹਾਂ ਭਾਰਤ ਵਾਪਸ ਵੀ ਆ ਸਕਦੀ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version