ਬੰਬੀਹਾ ਗੈਂਗ ਦੇ ਸ਼ਾਰਪ ਸ਼ੂਟਰ ਸੁੱਖੀ ਖਾਨ ਦਾ ਬਰਨਾਲਾ ਨੇੜੇ ਪੁਲਿਸ ਨਾਲ ਮੁਕਾਬਲਾ, ਗੋਲੀ ਲੱਗਣ ਤੋਂ ਬਾਅਦ ਹਸਪਤਾਲ ‘ਚ ਭਰਤੀ
Ganster Arrest In An Encounter: ਗੈਂਗਸਟਰ ਸੁੱਖੀ ਖਾਨ ਪਿੰਡ ਲੌਂਗੋਵਾਲ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਹੈ। AGTF ਕੋਲ ਖੁਫੀਆ ਜਾਣਕਾਰੀ ਸੀ। ਬੰਬੀਹਾ ਗੈਂਗ ਦੇ ਇਹ ਗੁਰਗੇ ਰਾਤ ਵੇਲੇ ਅੰਮ੍ਰਿਤਸਰ ਤੋਂ ਬਠਿੰਡਾ ਆਏ ਸਨ ਅਤੇ ਅੱਜ ਬਠਿੰਡਾ ਤੋਂ ਚੰਡੀਗੜ੍ਹ ਜਾ ਰਹੇ ਸਨ, ਜਿਸ ਵੇਲ੍ਹੇ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ।
ਪੰਜਾਬ ਪੁਲਿਸ ਦੇ ਹੱਥ ਉਸ ਵੇਲ੍ਹੇ ਬੰਬੀਹਾ ਗੈਂਗ (Bambiha Gang) ਦਾ ਸ਼ਾਰਪ ਸ਼ੂਟਰ ਸੁਖਜਿੰਦਰ ਸਿੰਘ ਉਰਫ ਸੁੱਖੀ ਖਾਨ (Sukhi Khan) ਲੱਗ ਗਿਆ, ਜਦੋਂ ਉਹ ਕਾਰ ਤੇ ਬਠਿੰਡਾ ਵਾਲੇ ਰਾਹ ਤੋਂ ਆ ਰਿਹਾ ਸੀ। ਬੁੱਧਵਾਰ ਨੂੰ ਬਰਨਾਲਾ ਨੇੜੇ ਹੰਡਿਆਇਆ ਇਲਾਕੇ ਦੇ ਸਟੈਂਡਰਡ ਚੌਂਕ ਵਿਖੇ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਅਤੇ ਗੈਂਗਸਟਰ ਵਿਚਕਾਰ ਮੁਕਾਬਲਾ ਹੋ ਗਿਆ। ਮੁਲਜ਼ਮ ਸਵਿਫਟ ਕਾਰ ਵਿੱਚ ਬਠਿੰਡਾ ਵਾਲੇ ਪਾਸਿਓਂ ਆ ਰਿਹਾ ਸੀ। ਪੁਲਿਸ ਉਸ ਦੇ ਪਿੱਛੇ ਸੀ। ਇਸ ਗੱਲ ਦੀ ਪੁਸ਼ਟੀ ਐੱਸਐੱਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਕੀਤੀ ਹੈ। ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਨੇ ਬੰਬੀਹਾ ਗੈਂਗ ਦੇ ਸ਼ੂਟਰ ਸੁੱਖੀ ਖਾਨ ਅਤੇ ਉਸ ਦੇ 3 ਮੈਂਬਰਾਂ ਨੂੰ ਫੜ ਵੀ ਲਿਆ ਹੈ।
In a major breakthrough, #AGTF in a joint operation with @BarnalaPolice has nabbed key operative Sukhjinder of Bambiha gang in an intelligence-based operation (1/3) pic.twitter.com/07VAL754Sz
— DGP Punjab Police (@DGPPunjabPolice) August 9, 2023
ਪੁਲਿਸ ਸੂਤਰਾਂ ਦੀ ਮੰਨੀਏ ਤਾਂ ਐਨਕਾਉਂਟਰ ਤੋਂ ਬਾਅਦ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਪਰ ਫਿਲਹਾਲ ਕੋਈ ਵੀ ਅਧਿਕਾਰੀ ਇਸ ਤੇ ਕੁਝ ਵੀ ਕਹਿਣ ਤੋਂ ਗੁਰੇਜ਼ ਕਰ ਰਿਹਾ ਹੈ। ਮੁਲਜ਼ਮ ਬੰਬੀਹਾ ਗੈਂਗ ਨਾਲ ਸਬੰਧਤ ਦੱਸੇ ਜਾਂਦੇ ਹਨ। ਹੰਡਿਆਇਆ ਰੋਡ ‘ਤੇ ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ‘ਚ ਸੁੱਖੀ ਖਾਨ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ
ਮੁਲਜ਼ਮਾਂ ਦੀ ਸਵਿਫਟ ਕਾਰ ‘ਚੋਂ ਹਥਿਆਰ ਬਰਾਮਦ
ਦੱਸਿਆ ਜਾ ਰਿਹਾ ਹੈ ਕਿ ਸੁੱਖੀ ਖਾਨ ਖਿਲਾਫ ਫਿਰੌਤੀ ਮੰਗਣ ਦੇ ਵੀ ਕਈ ਮਾਮਲੇ ਦਰਜ ਹਨ। ਐਨਕਾਉਂਟਰ ਤੋਂ ਕਾਰ ਦੀ ਤਲਾਸ਼ੀ ਦੌਰਾਨ ਇਸ ‘ਚੋਂ ਕਾਫੀ ਹਥਿਆਰ ਅਤੇ ਕਾਰਤੂਸ ਵੀ ਬਰਾਮਦ ਹੋਏ ਹਨ। ਬੰਬੀਹਾ ਗਰੁੱਪ, ਅਰਸ਼ ਡੱਲਾ ਗੈਂਗ ਅਤੇ ਸੁੱਖਾ ਦੁਨੇਕਾ ਗੈਂਗ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚ ਸੁੱਖੀ ਖਾਨ ਵਾਸੀ ਲੌਂਗੋਵਾਲ, ਯਾਦਵਿੰਦਰ ਸਿੰਘ ਮੁੱਲਾਂਪੁਰ, ਹੁਸ਼ਨਪ੍ਰੀਤ ਸਿੰਘ ਉਰਫ ਗਿੱਲ ਅਤੇ ਜਗਸੀਰ ਸਿੰਘ ਉਰਫ ਬਿੱਲਾ ਵਾਸੀ ਲੌਂਗੋਵਾਲ ਸ਼ਾਮਲ ਹਨ।
ਜਲੰਧਰ ਤੋਂ ਲੁੱਟੀ ਸੀ ਕਾਰ
ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਏਜੀਟੀਐਫ ਅਤੇ ਬਰਨਾਲਾ ਪੁਲਿਸ ਵੱਲੋਂ ਸਾਂਝੇ ਤੌਰ ਤੇ ਕਾਰਵਾਈ ਕੀਤੀ ਗਈ। AGTF ਨੂੰ ਸੂਚਨਾ ਮਿਲੀ ਸੀ ਕਿ ਇਹ ਚਾਰੇ ਬੀਤੀ ਰਾਤ ਅੰਮ੍ਰਿਤਸਰ ਤੋਂ ਜਲੰਧਰ ਪਹੁੰਚੇ ਸਨ ਅਤੇ ਜਲੰਧਰ ‘ਚ ਇਕ ਗੱਡੀ ਖੋਹੀ ਸੀ। ਇਸ ਤੋਂ ਬਾਅਦ ਉਹ ਜਲੰਧਰ ਤੋਂ ਬਠਿੰਡਾ ਪਹੁੰਚੇ ਅਤੇ ਅਸਲੇ ਨਾਲ ਵਾਰਦਾਤ ਨੂੰ ਅੰਜਾਮ ਦੇਣ ਲਈ ਮੁਹਾਲੀ ਜਾ ਰਹੇ ਸਨ।
ਸਾਰੇ ਜਖ਼ਮੀ ਹਸਪਤਾਲ ਚ ਭਰਤੀ, ਹੋਣਗੇ ਵੱਡੇ ਖੁਲਾਸੇ
ਏਜੀਟੀਐਫ ਅਤੇ ਬਰਨਾਲਾ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਵਿੱਚ ਉਨ੍ਹਾਂ ਨੂੰ ਹੰਡਿਆਇਆ ਨੇੜੇ ਘੇਰ ਲਿਆ ਜਿੱਥੇ ਕਰਾਸ ਫਾਇਰਿੰਗ ਵੀ ਹੋਈ। ਇਸ ਵਿੱਚ ਸੁਖਜਿੰਦਰ ਸਿੰਘ ਸੁੱਖੀ ਖਾਨ ਨੂੰ ਗੋਲੀ ਲੱਗੀ, ਜਦੋਂਕਿ ਮੁਲਜ਼ਮਾਂ ਨੇ ਵੀ ਪੁਲਿਸ ਦੀ ਗੱਡੀ ਤੇ ਕਈ ਰਾਉਂਡ ਗੋਲੀਆਂ ਚਲਾਈਆਂ। 3 ਹੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜ਼ਖਮੀਆਂ ਨੂੰ ਇਲਾਜ ਲਈ ਬਰਨਾਲਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਹੈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ