Farmer Crop Destroy: ਨਹਿਰੀ ਪਾਣੀ ਦਾ ਕਹਿਰ, ਪਾਣੀ ‘ਚ ਡੁੱਬੀਆਂ ਫਸਲਾਂ, ਪ੍ਰੇਸ਼ਾਨ ਹੋਏ ਕਿਸਾਨ

Updated On: 

24 Jun 2023 20:45 PM

ਨਕੋਦਰ 'ਚ ਨਹਿਰੀ ਵਿਭਾਗ ਵੱਲੋਂ ਨਹਿਰ 'ਚ ਪਾਣੀ ਛੱਡਣ ਕਾਰਨ ਖੇਤਾਂ 'ਚ ਕਿਸਾਨਾਂ ਦੀਆਂ ਫਸਲਾਂ ਡੁੱਬ ਗਈਆਂ। ਨਹਿਰ 'ਚ ਪਾੜ ਪੈਣ ਕਾਰਨ ਕਿਸਾਨਾਂ ਦੀਆਂ ਫਸਲਾਂ ਖ਼ਰਾਬ ਹੋ ਗਈਆਂ।

Farmer Crop Destroy: ਨਹਿਰੀ ਪਾਣੀ ਦਾ ਕਹਿਰ, ਪਾਣੀ ਚ ਡੁੱਬੀਆਂ ਫਸਲਾਂ, ਪ੍ਰੇਸ਼ਾਨ ਹੋਏ ਕਿਸਾਨ
Follow Us On

ਜਲੰਧਰ ਨਿਊਜ਼: ਪੰਜਾਬ ਦੇ ਜਲੰਧਰ ਦੇ ਹਲਕਾ ਨਕੋਦਰ ‘ਚ ਨਹਿਰੀ ਵਿਭਾਗ ਵੱਲੋਂ ਨਹਿਰ ‘ਚ ਪਾਣੀ ਛੱਡਣ ਕਾਰਨ ਖੇਤਾਂ ‘ਚ ਕਿਸਾਨਾਂ ਦੀਆਂ ਫਸਲਾਂ ਡੁੱਬ ਗਈਆਂ, ਖੇਤਾਂ ‘ਚ ਪਾਣੀ ਭਰ ਗਿਆ ਦੇਖ ਕੇ ਇੰਝ ਲੱਗ ਰਿਹਾ ਸੀ ਕਿ ਜਿਵੇਂ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੋਵੇ। ਨਹਿਰ ਟੁੱਟਣ ਕਾਰਨ 10 ਤੋਂ 15 ਫੁੱਟ ਤੱਕ ਪੜਾ ਪੈ ਗਿਆ ਸੀ। ਜਿਸ ਕਾਰਨ ਖੇਤਾਂ ਵਿੱਚ ਲੱਗੀ ਫ਼ਸਲ (Crop) ਡੁੱਬ ਗਈ।

ਨਹਿਰ ‘ਚ ਪਾੜ ਪੈਣ ਕਾਰਨ ਫਸਲਾਂ ਖਰਾਬ

ਹਲਕਾ ਨਕੋਦਰ ਦੀ ਟਰੱਕ ਯੂਨੀਅਨ ਨੇੜੇ ਬਣੀ ਨਹਿਰ ਵਿੱਚ 10 ਤੋਂ 15 ਫੁੱਟ ਦਾ ਪਾੜ ਪੈਣ ਕਾਰਨ ਨਹਿਰ ਦਾ ਪਾਣੀ ਖੇਤਾਂ ਵਿੱਚ ਵੜ ਗਿਆ। ਖੇਤਾਂ ਵਿੱਚ ਨਹਿਰੀ ਪਾਣੀ ਆਉਣ ਕਾਰਨ ਲੱਗੀ ਫਸਲਾਂ ਡੁੱਬ ਗਈਆਂ ਅਤੇ ਕਿਸਾਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਕਿਸਾਨਾਂ (Farmers) ਨੇ ਦੋਸ਼ ਲਾਇਆ ਹੈ ਕਿ ਨਹਿਰੀ ਵਿਭਾਗ ਦੀ ਅਣਗਹਿਲੀ ਕਾਰਨ ਨਹਿਰ ਦਾ ਪਾੜ ਟੁੱਟ ਗਿਆ ਹੈ ਅਤੇ ਨਹਿਰੀ ਪਾਣੀ ਨੇ ਖੇਤਾਂ ਵਿੱਚ ਫ਼ਸਲਾਂ ਨੂੰ ਖ਼ਰਾਬ ਕਰ ਦਿੱਤਾ ਹੈ।

ਕਿਸਾਨਾਂ ਨੇ ਖਰਾਬ ਹੋਈ ਫਸਲ ਦਾ ਮੁਆਵਜ਼ਾ ਮੰਗਿਆ

ਕਿਸਾਨਾਂ ਨੇ ਦੱਸਿਆ ਕਿ ਨਹਿਰੀ ਵਿਭਾਗ ਵੱਲੋਂ ਜਦੋਂ ਪਾਣੀ ਛੱਡਿਆ ਗਿਆ ਤਾਂ ਨਹਿਰ ਵਿੱਚ ਪਿਆ ਕੂੜਾ ਇੱਕ ਥਾਂ ‘ਤੇ ਇਕੱਠਾ ਹੋ ਗਿਆ, ਜਿਸ ਕਾਰਨ ਪਾਣੀ ਦਾ ਵਹਾਅ ਉੱਪਰ ਤੱਕ ਆ ਗਿਆ ਅਤੇ 10 ਤੋਂ 15 ਫੁੱਟ ਲੰਬਾ ਪਾੜ ਟੁੱਟਣ ਕਾਰਨ ਨਹਿਰ ਵਿੱਚ ਪਾਣੀ ਭਰ ਗਿਆ। ਪਾਣੀ ਨੇ ਉਨ੍ਹਾਂ ਦੀਆਂ ਫ਼ਸਲਾਂ ਬਰਬਾਦ ਕਰ ਦਿੱਤੀਆਂ।

ਨਹਿਰ ਵਿੱਚ ਪਾੜ ਪੈਣ ਕਾਰਨ ਆ ਰਹੇ ਪਾਣੀ ਬਾਰੇ ਨਹਿਰੀ ਵਿਭਾਗ ਅਤੇ ਸ਼ਹਿਰ ਕੌਂਸਲ ਨੂੰ ਜਾਣੂ ਕਰਵਾਇਆ। ਕਰੀਬ 20 ਤੋਂ 25 ਖੇਤਾਂ ਵਿੱਚ ਨਹਿਰੀ ਪਾਣੀ ਆਉਣ ਕਾਰਨ ਸਾਰੀ ਫ਼ਸਲ ਬਰਬਾਦ ਹੋ ਗਈ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀਆਂ ਖਰਾਬ ਹੋਈਆਂ ਫਸਲਾਂ ਦਾ ਜਲਦ ਮੁਆਵਜ਼ਾ (Compensation) ਦਿੱਤਾ ਜਾਵੇ।

ਨਕੋਦਰ ਨਗਰ ਕੌਾਸਲ ਦੀ ਟੀਮ ਮੌਕੇ ‘ਤੇ ਪੁੱਜੀ

ਨਹਿਰ ਟੁੱਟਣ ਦੀ ਸੂਚਨਾ ਮਿਲਦਿਆਂ ਹੀ ਨਕੋਦਰ ਨਗਰ ਕੌਾਸਲ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਡਿੱਚ ਮਸ਼ੀਨ ਮੰਗਵਾ ਪਈ ਪਾੜ ਨੂੰ ਜੋੜਨਾ ਸ਼ੁਰੂ ਕਰ ਦਿੱਤਾ | ਨਕੋਦਰ ਨਗਰ ਕੌਂਸਲ ਦੀ ਸੈਨੀਟੇਸ਼ਨ ਬ੍ਰਾਂਚ ਦੇ ਕਪਿਲ ਸ਼ਰਮਾ ਨੇ ਦੱਸਿਆ ਕਿ ਨਹਿਰ ਟੁੱਟਣ ਦੀ ਸੂਚਨਾ ਮਿਲਦਿਆਂ ਹੀ ਉਹ ਮੌਕੇ ‘ਤੇ ਪੁੱਜੇ ਅਤੇ ਨਹਿਰ ਨੂੰ ਜਿੱਥੋਂ ਟੁੱਟਿਆ ਸੀ, ਉਸ ਨੂੰ ਭਰਨਾ ਸ਼ੁਰੂ ਕਰ ਦਿੱਤਾ।

ਇਸ ਸਬੰਧੀ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਉਹ ਆਪਣਾ ਪੂਰਾ ਸਹਿਯੋਗ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਨਹਿਰੀ ਦਾ 10 ਤੋਂ 15 ਫੁੱਟ ਪਾੜ ਟੁੱਟ ਗਿਆ ਹੈ ਅਤੇ 506 ਫੁੱਟ ਤੱਕ ਪਾਣੀ ਭਰ ਜਾਣ ਕਾਰਨ ਫ਼ਸਲ ਦਾ ਨੁਕਸਾਨ ਹੋਇਆ ਹੈ। ਇਹ ਵੀ ਕਿਹਾ ਗਿਆ ਕਿ ਜੇਕਰ ਇਸ ਨਹਿਰ ਦੇ ਰਜਬਾਹੇ ਨੂੰ ਜਲਦੀ ਨਾ ਜੋੜਿਆ ਜਾਂਦਾ ਤਾਂ ਇਹ ਪਾਣੀ ਸ਼ਹਿਰ ਦੀ ਹੱਦ ਤੱਕ ਪਹੁੰਚ ਸਕਦਾ ਸੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ