ਜਲੰਧਰ ਨਿਊਜ: ਸੂਬੇ ਦੇ ਸਾਬਕਾ ਮੁੱਖ ਮੰਤਰੀ
ਚਰਨਜੀਤ ਸਿੰਘ ਚੰਨੀ (Charanjit Singh Channi) ਨੂੰ ਸ਼ੁੱਕਰਵਾਰ ਨੂੰ
ਵਿਜੀਲੈਂਸ ਵਿਭਾਗ (Vigilance Department) ਵੱਲੋਂ ਬੁਲਾਏ ਜਾਣ ਨੂੰ ਲੈ ਕੇ ਕਾਂਗਰਸ ਵਿੱਚ ਭਾਰੀ ਰੋਸ ਹੈ। ਇਸ ਮੁੱਦੇ ਨੂੰ ਲੈ ਕੇ ਸੂਬੇ ਦੀ ਸਿਆਸਤ ਇਸ ਵੇਲ੍ਹੇ ਪੂਰੀ ਤਰ੍ਹਾਂ ਨਾਲ ਭਖੀ ਹੋਈ ਹੈ। ਕਾਂਗਰਸ ਦਾ ਇਲਜਾਮ ਹੈ ਕਿ ਚਰਨਜੀਤ ਸਿੰਘ ਚੰਨੀ ਵੱਲੋਂ ਸੂਬੇ ਦੀ ‘ਆਪ’ ਸਰਕਾਰ ‘ਤੇ ਤਿੱਖੇ ਹਮਲੇ ਬੋਲਣ ਦੇ 10 ਮਿੰਟਾਂ ਬਾਅਦ ਹੀ ਸਰਕਾਰ ਨੇ ਵਿਜੀਲੈਂਸ ਵਿਭਾਗ ਰਾਹੀਂ ਅੱਜ ਹੀ ਪੇਸ਼ ਹੋਣ ਦੇ ਹੁਕਮ ਜਾਰੀ ਕਰ ਦਿੱਤੇ, ਜਦਕਿ ਪਹਿਲਾਂ ਉਨ੍ਹਾਂ ਨੂੰ 20 ਅਪ੍ਰੈਲ ਤੱਕ ਪੇਸ਼ ਹੋਣ ਤੋਂ ਛੋਟ ਦੇ ਦਿੱਤੀ ਗਈ ਸੀ।
ਕਾਂਗਰਸ ਦੇ ਬੁਲਾਰੇ ਅਤੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਵਿਜੀਲੈਂਸ ਵਿਭਾਗ ਰਾਹੀਂ ਬੁਲਾਉਣਾ ਨਿੰਦਣਯੋਗ ਹੈ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਸਰਕਾਰ ਚੰਨੀ ਨੂੰ ਫਸਾਉਣ ਅਤੇ ਜੇਲ੍ਹ ਭੇਜਣ ਦੀ ਸਾਜ਼ਿਸ਼ ਰਚ ਰਹੀ ਹੈ। ਅੱਜ ਚੰਨੀ ਨੂੰ ਪੇਸ਼ ਹੋਣ ਲਈ ਬੁਲਾਇਆ ਗਿਆ ਵਿਜੀਲੈਂਸ ਵਿਭਾਗ ਦੇ ਖਾਸ ਦਿਨ ‘ਤੇ ‘ਆਪ’ ਸਰਕਾਰ ਨੂੰ ਮਹਿੰਗਾ ਪਵੇਗਾ।
ਕਾਂਗਰਸ ਦੇ ਆਪ ‘ਤੇ ਇਲਜਾਮ
ਕੋਟਲੀ ਨੇ ਕਿਹਾ ਕਿ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚੰਨੀ ਅਤੇ ਸਾਰੀ ਲੀਡਰਸ਼ਿਪ ਨੂੰ ਦੇਖ ਕੇ ਇੱਕੋ ਨਾਲ ਵੇਖ ਕੇ
ਆਮ ਆਦਮੀ ਪਾਰਟੀ ਭੜਕ ਗਈ ਹੈ, ਪਰ ਕਾਂਗਰਸ ਇਸ ਦਾ ਜਵਾਬ ਜਲੰਧਰ ਉਪ ਚੋਣ ਸੀਟ ਜਿੱਤ ਕੇ ਜਵਾਬ ਦੇਵੇਗੀ। ਉਨ੍ਹਾਂ ਕਿਹਾ ਕਿ ਜੇਕਰ ਚੰਨੀ ਨਾਲ ਕਿਸੇ ਨੇ ਗਲਤ ਵਿਵਹਾਰ ਕੀਤਾ ਤਾਂ ਨਤੀਜਾ ਉਨ੍ਹਾਂ ਦੀ ਪੰਜਾਬ ਸਰਕਾਰ ਨੂੰ ਭੁਗਤਣਾ ਪਵੇਗਾ। ਪੰਜਾਬ ਵਿੱਚ ਬਰਗਾੜੀ ਕਾਂਡ, ਕੋਟਕਪੂਰਾ ਗੋਲੀ ਕਾਂਡ ਅਤੇ ਹੋਰ ਕਈ ਮੁੱਦਿਆਂ ਤੇ ਆਪ ਸਰਕਾਰ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ। ਪਹਿਲਾਂ ਤਾਂ ਉਹ ਬਾਦਲਾਂ ਦੇ ਪਿੱਛੇ ਹੀ ਰਹੇ ਤੇ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਹੋਈ, ਹੁਣ ਜਲੰਧਰ ਦੀ ਉਪ ਚੋਣ ਹਾਰਨ ਦੇ ਡਰੋਂ ਚੰਨੀ ਨੂੰ ਦਬਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ।
ਕੋਟਲੀ ਨੇ ਕਿਹਾ ਕਿ ਚੰਨੀ ਖਿਲਾਫ ਜਾਂਚ ਦੌਰਾਨ ਕੁਝ ਪਾਇਆ ਜਾਂਦਾ ਹੈ ਤਾਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਤੋਂ ਕੋਈ ਨਹੀਂ ਰੋਕ ਰਿਹਾ। ਉਨ੍ਹਾਂ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਖੁੱਲ੍ਹੀ ਚੁਣੌਤੀ ਦਿੰਦਾ ਹਾਂ, ਜੇਕਰ ਚਰਨਜੀਤ ਸਿੰਘ ਚੰਨੀ ਖਿਲਾਫ ਕੋਈ ਸਬੂਤ ਹੈ, ਠੋਸ ਕਾਰਨ ਹੈ ਤਾਂ ਉਹ ਆਹਮੋ-ਸਾਹਮਣੇ ਗੱਲ ਕਰਨ। ਚੇਤਾਵਨੀ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਚਰਨਜੀਤ ਸਿੰਘ ਚੰਨੀ ਨੂੰ ਫਸਾਉਣ ਜਾਂ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ
ਕਾਂਗਰਸ ਚੁੱਪ ਨਹੀਂ ਬੈਠੇਗੀ, ਉਹ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਏਗੀ ਅਤੇ ਇਸ ਵਿਰੁੱਧ ਸੰਘਰਸ਼ ਕਰੇਗੀ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ