Yogshala: ਸੀਐੱਮ ਭਗਵੰਤ ਮਾਨ ਨੇ ਜਲੰਧਰ ‘ਚ ਕੀਤੀ ਯੋਗਸ਼ਾਲਾ ਦੀ ਸ਼ੁਰੂਆਤ, ਮਾਨ ਬੋਲੇ-ਸਾਰਿਆਂ ਕੰਮਾਂ ਤੋਂ ਪਹਿਲਾਂ ਸਿਹਤ ਜ਼ਰੂਰੀ

Updated On: 

20 Jun 2023 08:35 AM

ਪੰਜਾਬ ਦੇ ਮੁੱਖ ਮੰਤਰੀ ਨੇ ਜਲੰਧਰ ਦੀ ਪੀਏਪੀ ਗ੍ਰਾਉਂਡ ਵਿੱਚ ਯੋਗਸ਼ਾਲਾ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨਾਂ ਨੇ ਲੋਕਾਂ ਨੂੰ ਸੰਬੋਧਨ ਕਰਕੇ ਯੋਗ ਦਾ ਲਾਭ ਦੱਸਿਆ। ਮਾਨ ਨੇ ਐਲਾਨ ਕੀਤਾ ਕਿ ਜੇਕਰ ਕਿਸੇ ਮੁਹੱਲੇ ਦੇ 25 ਲੋਕ ਯੋਗ ਕਰਨਾ ਚਾਹੁੰਦੇ ਹਨ ਤਾਂ ਪੰਜਾਬ ਸਰਕਾਰ ਯੋਗ ਦੀ ਮੁਫਤ ਟ੍ਰੇਨਿੰਗ ਦਾ ਪ੍ਰਬੰਧ ਕਰੇਗੀ।

Yogshala: ਸੀਐੱਮ ਭਗਵੰਤ ਮਾਨ ਨੇ ਜਲੰਧਰ ਚ ਕੀਤੀ ਯੋਗਸ਼ਾਲਾ ਦੀ ਸ਼ੁਰੂਆਤ, ਮਾਨ ਬੋਲੇ-ਸਾਰਿਆਂ ਕੰਮਾਂ ਤੋਂ ਪਹਿਲਾਂ ਸਿਹਤ ਜ਼ਰੂਰੀ
Follow Us On

ਜਲੰਧਰ। ਪੰਜਾਬ ਸਰਕਾਰ ਜਲੰਧਰ ਦੀ ਪੀਏਪੀ ਗ੍ਰਾਉਂਡ ਵਿੱਚ ਯੋਗਸ਼ਾਲਾ ਦੇ ਦੂਜੇ ਫੇਜ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਮਾਨ ਨੇ ਖੁਦ ਪਹੁੰਚੇ ਕੇ ਯੋਗ ਕੀਤਾ ਤੇ ਆਪਣੇ ਸੰਬੋਧਨ ਵਿੱਚ ਲੋਕਾਂ ਨੂੰ ਯੋਗ ਤੇ ਸਿਹਤਮੰਦ ਰਹਿਣਾ ਦਾ ਮਹੱਤਵ ਦੱਸਿਆ। ਸੀਐੱਮ ਤੋਂ ਬਿਨਾ ਇਸ ਦੌਰਾਨ ਕਈ ਮੰਤਰੀਆਂ ਅਤੇ ਵੱਡੇ ਅਫਸਰਾਂ ਨੇ ਵੀ ਯੋਗਸ਼ਾਲਾ ਵਿੱਚ ਸ਼ਿਰਕਤ ਕੀਤੀ।

ਪੁਲਿਸ ਵੱਲੋਂ ਸੁਰੱਖਿਆ ਦੇ ਇਸ ਦੌਰਾਨ ਕੜੇ ਇੰਤਜ਼ਾਮ ਕੀਤੇ ਗਏ ਸਨ। ਜਲੰਧਰ (Jalandhar) ਤੋਂ ਇਲ਼ਾਵਾ ਬਠਿੰਡਾ,ਮੋਹਾਲੀ, ਸੰਗਰੂਰ ਅਤੇ ਹੁਸ਼ਿਆਰਪੁਰ ਵਿੱਚ ਵੀ ਯੋਗਸ਼ਾਲਾ ਲਗਾਈ ਗਈ। ਇਸ ਯੋਗਸ਼ਾਲਾ ‘ਚ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਸੀਐੱਮ ਭਗਵੰਤ ਮਾਨ ਸਮੇਤ ਪੰਜਾਬ ਸਰਕਾਰ ਦੇ ਲਗਭਗ ਸਾਰੇ ਮੰਤਰੀ ਅਤੇ ਆਗੂ ਸ਼ਿਰਕਤ ਕਰਨਗੇ।

ਸਿਹਤ ਲਈ ਜ਼ਰੂਰੀ ਯੋਗ-ਮਾਨ

ਭਗਵੰਤ ਮਾਨ (Bhagwant Mann) ਨੇ ਇਸ ਦੌਰਾਨ ਸੰਬਧੋਨ ਕਰਦੇ ਹੋਏ ਕਿਹਾ ਕਿ ਯੋਗ ਸਿਹਤ ਲਈ ਬਹੁਤ ਜਰੂਰੀ ਹੈ। ਇਸ ਲਈ ਸਾਰਿਆਂ ਨੂੰ ਯੋਗ ਕਰਨਾ ਚਾਹੀਦਾ ਹੈ। ਇਸ ਦੌਰਾਨ ਸੀਐੱਮ ਸਣੇ ਕਈ ਮੰਤਰੀ ਅਤੇ ਵੱਡੇ ਅਫਸਰ ਹੀ ਹਾਜਿਰ ਸਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਿਹਤਮੰਦ ਹੋ ਗਿਆ ਤਾਂ ਉਹ ਸਿਹਤਮੰਦ ਹੋਣ ਦਾ ਸੰਦੇਸ਼ ਦੇਵੇਗਾ।

ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਯੋਗਾ ਦੀ ਕਲਾਸ਼ ਸ਼ੁਰੂ ਕੀਤੀ ਸੀ ਪਰ ਉਥੋਂ ਦੇ ਐਲਜੀ ਨੇ ਇਹ ਕਲਾਸਾਂ ਬੰਦ ਕਰਵਾ ਦਿੱਤੀਆਂ ਪਰ ਪੰਜਾਬ ਵਿੱਚ ਜਿਹੜੀ ਯੋਗਸ਼ਾਲਾ ਸ਼ੁਰੂ ਕੀਤੀ ਗਈ ਹੈ ਉਹ ਲਗਾਤਾਰ ਜਾਰੀ ਰਹੇਗੀ। ਸੀਐੱਮ ਨੇ ਇੱਕ ਹੋਰ ਐਲਾਨ ਕਰਦੇ ਹੋਏ ਕਿਹਾ ਕਿ ਜੇਕਰ ਕਿਸੇ ਮੁਹੱਲੇ ਦੇ 25 ਲੋਕ ਯੋਗ ਕਰਨਾ ਚਾਹੁੰਦੇ ਹਨ ਤਾਂ ਉਹ ਦਿੱਤੇ ਗਏ ਨੰਬਰ ਤੇ ਫੋਨ ਕਰਨ। ਇਸ ਤੋਂ ਬਾਅਦ ਪੰਜਾਬ ਸਰਕਾਰ ਵੱਲ਼ੋਂ ਯੋਗਾ ਦੀ ਮੁਫਤ ਟ੍ਰੇਨਿੰਗ ਦਾ ਪ੍ਰਬੰਧ ਕੀਤਾ ਜਾਵੇਗਾ।

ਲੌਂਗ-ਵਿਲੌਂਗ ਦਾ ਸੀਐੱਮ ਨੇ ਦੱਸਿਆ ਮਹੱਤਵ

ਇਸ ਦੌਰਾਨ ਸੀਐੱਮ ਨੇ ਲੌਂਗ ਵਿਲੌਂਗ ਦਾ ਵੀ ਮਹੱਤਵ ਦੱਸਿਆ। ਸੀਐੱਮ ਨੇ ਕਿਹਾ ਕਿ ਆ-ਦਮੀ। ਮਾਨ ਨੇ ਕਿਹਾ ਕਿ ਜੇਕਰ ਸਾਹ ਨਹੀਂ ਆਇਆ ਤਾਂ ਤੇ ਇਨਸਾਨ ਮੁਰਦਾ ਹੋ ਜਾਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਰਿਆਂ ਤੋਂ ਸਾਹਾ ਦਾ ਭਾਰ ਹੀ ਭਾਰੀ ਹੰਦਾ ਹੈ, ਇਸ ਲਈ ਇਨ੍ਹਾਂ ਕੀਮਤੀ ਸਾਹਾਂ ਨਾਲ ਯੋਗ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਓ। ਇਸ ਦੌਰਾਨ ਉਨ੍ਹਾਂ ਨੇ ਭਾਰਤ ਮਾਤਾ ਦੀ ਜੈ ਅਤੇ ਇਨਕਲਾਬ ਦੀ ਦੇ ਵੀ ਨਾਅਰੇ ਲਗਾਏ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ