Special Train: ਜਲੰਧਰ ਤੋਂ ਰਵਾਨਾ ਹੋਈ ਭਾਰਤ ਗੌਰਵ ਟੂਰਿਸਟ ਟੂਰ ਟਰੇਨ, 10 ਦਿਨਾਂ ਬਾਅਦ ਕਰੇਗੀ ਵਾਪਸੀ

Updated On: 

31 Mar 2023 19:17 PM

Bharat Gaurav Train: 10 ਦਿਨਾਂ ਵਿੱਚ ਸ਼ਰਧਾਲੂ ਭਾਰਤ ਤੋਂ ਨੇਪਾਲ ਤੱਕ ਦਾ ਸਫਰ ਤੈਅ ਕਰਨਗੇ। ਇਸ ਦੌਰਾਨ ਉਹ ਦੋਵਾਂ ਦੇਸ਼ਾਂ ਵਿਚਾਲੇ ਪੈਣ ਵਾਲੇ ਕਈ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰ ਸਕਨਗੇ।

Follow Us On

ਜਲੰਧਰ ਨਿਊਜ: ਭਾਰਤੀ ਰੇਲਵੇ ਵੱਲੋਂ ਅੱਜ ਜਲੰਧਰ ਤੋਂ ਇੱਕ ਵਿਸ਼ੇਸ਼ ਟਰੇਨ ਦੀ ਸ਼ੁਰੂਆਤ ਕੀਤੀ ਗਈ ਹੈ। ਟਰੇਨ ਵਿੱਚ ਸੈਲਾਨੀਆਂ ਦੀ ਸਹੂਲਤ ਲਈ ਭਾਰਤ ਅਤੇ ਨੇਪਾਲ ਵਿਚਾਲੇ ਵਿਸ਼ੇਸ਼ ਟੂਰਿਸਟ ਟਰੇਨ ਚਲਾਈ ਜਾਵੇਗੀ। ਭਾਰਤ ਗੌਰਵ ਟੂਰਿਸਟ ਟੂਰ ਨਾਮ ਦੀ ਇਸ ਟਰੇਨ ਨੂੰ ਸਵੇਰੇ 8.30 ਵਜੇ ਜਲੰਧਰ ਸਿਟੀ ਸਟੇਸ਼ਨ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਜੋ ਕਿ ਅਯੁੱਧਿਆ, ਪ੍ਰਯਾਗਰਾਜ, ਵਾਰਾਣਸੀ ਤੋਂ ਹੁੰਦੇ ਹੋਏ ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ ਪਸ਼ੂਪਤੀਨਾਥ ਮੰਦਿਰ ਤੱਕ ਸੈਲਾਨੀਆਂ ਨੂੰ ਲੈ ਕੇ ਜਾਵੇਗੀ।

ਇਸ ਵਿਸ਼ੇਸ਼ ਰੇਲਗੱਡੀ ਵਿੱਚ ਭਾਰਤ ਗੌਰਵ ਟੂਰਿਸਟ ਅਯੁੱਧਿਆ ਤੋਂ ਇਲਾਵਾ ਨੰਦੀਗ੍ਰਾਮ, ਪ੍ਰਯਾਗਰਾਜ, ਵਾਰਾਣਸੀ ਨੂੰ ਜੋੜਿਆ ਗਿਆ ਹੈ, ਜੋ ਦੋ ਦੇਸ਼ਾਂ ਭਾਰਤ ਅਤੇ ਨੇਪਾਲ ਦੇ ਪ੍ਰਮੁੱਖ ਤੀਰਥ ਸਥਾਨਾਂ ਨੂੰ ਕਵਰ ਕਰਦੀ ਹੈ।

ਇਸ ਟਰੇਨ ਨੂੰ ਲੈ ਕੇ ਸ਼ਰਧਾਲੂਆਂ ਚ ਕਾਫੀ ਉਤਸ਼ਾਹ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਟਰੇਨ ਦੇ ਚੱਲਣ ਨਾਲ ਉਨ੍ਹਾਂ ਨੂੰ ਕਾਫੀ ਫਾਇਦਾ ਹੋਵੇਗਾ। ਟਰੇਨ ਵਿੱਚ ਮੁਹਈਆ ਕਰਵਾਈਆਂ ਜਾ ਰਹੀਆਂ ਸਹੁਲਤਾਂ ਨੂੰ ਲੈ ਕੇ ਸ਼ਰਧਾਲੂ ਕਾਫੀ ਖੁਸ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਵੀ ਟਰੇਨ ਵਿੱਚ ਅਜਿਹਾ ਮਾਹੌਲ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਦੇਖਿਆ। ਇਹ ਪਹਿਲੀ ਵਾਰ ਹੈ ਕਿ ਕਿਸੇ ਟਰੇਨ ਦੇ ਸੁਰੂ ਹੋਣ ਤੋਂ ਪਹਿਲਾਂ ਪਰਮਾਤਮਾ ਦੀ ਆਰਤੀ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ ਹੋਵੇ।

ਇਸ ਮੌਕੇ ਡੀਆਰਐਮ ਫਿਰੋਜ਼ਪੁਰ ਡਾ. ਸੀਮਾ ਸ਼ਰਮਾ ਨੇ ਦੱਸਿਆ ਕਿ ਫਿਰੋਜ਼ਪੁਰ ਡਿਵੀਜ਼ਨ ਦਾ ਪਹਿਲਾ ਭਾਰਤ ਦੌਰਾ ਹੈ, ਅਤੇ ਇਹ ਭਾਰਤ-ਨੇਪਾਲ ਦੇ ਸ਼ਰਧਾਲੂਆਂ ਲਈ ਆਸਥਾ ਦੀ ਯਾਤਰਾ ਹੈ। ਇਸ ਵਿੱਚ ਸੜਕੀ ਮਾਰਗ ਦੇ ਕੁਝ ਹਿੱਸੇ ਵੀ ਸ਼ਾਮਲ ਕੀਤੇ ਜਾਣਗੇ। ਕੁੱਲ ਮਿਲਾ ਕੇ ਇਹ 10 ਦਿਨਾਂ ਦਾ ਦੌਰਾ ਹੈ। ਅਸੀਂ ਬਹੁਤ ਖੁਸ਼ ਹਾਂ ਕਿ ਅਸੀਂ ਯਾਤਰੀਆਂ ਨੂੰ ਚੰਗੀਆਂ ਸਹੂਲਤਾਂ ਪ੍ਰਦਾਨ ਕਰਵਾਉਣ ਜਾ ਰਹੇ ਹਾਂ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ