Pakistani Drone ਗਤੀਵਿਧੀਆਂ ‘ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਬਿਆਨ, ਕੇਂਦਰ ਸੂਬਿਆਂ ਨਾਲ ਤਾਲਮੇਲ ਕਰ ਚੁੱਕ ਰਿਹਾ ਠੋਸ ਕਦਮ
Anurag Thakur on Pakistani Drone: ਜਲੰਧਰ ਦੌਰੇ ਦੌਰਾਨ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਪਾਕਿਸਤਾਨ ਤੋਂ ਭੇਜੇ ਜਾ ਰਹੇ ਡਰੋਨ ਬਾਰੇ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸੂਬਿਆਂ ਨਾਲ ਤਾਲਮੇਲ ਕਰ ਠੋਸ ਕਦਮ ਚੁੱਕ ਰਿਹਾ ਹੈ।
ਜਲੰਧਰ ਨਿਊਜ਼। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਅੱਜ ਜਲੰਧਰ ਦੇ ਐਨਆਈਟੀ ਇੰਸਟੀਚਿਊਟ ਪੁੱਜੇ। ਕੇਂਦਰੀ ਮੰਤਰੀ ਅਨੁਰਾਗ ਠਾਕੁਰ (Anurag Thakur) ਸਿੱਖਿਆ ਮਹਾਕੁੰਭ ਨੈਸ਼ਨਲ ਕਾਨਫਰੰਸ ਨੂੰ ਲੈ ਕੇ ਜਲੰਧਰ ਪੁੱਜੇ ਸਨ। ਇਸ ਦੌਰਾਨ ਉਨ੍ਹਾਂ ਨੇ ਮੀਡਿਆ ਨਾਲ ਗੱਲਬਾਤ ਕੀਤੀ।
ਪੰਜਾਬ ਦੀਆਂ ਡਿਜੀਟਲ ਜੇਲ੍ਹਾਂ ਅਤੇ ਭਾਰਤ ਪਾਕਿਸਤਾਨ ਸਰੱਹਦ ‘ਤੇ ਹੋ ਰਹੀ ਡਰੋਨ ਰਾਹੀਂ ਹਥਿਆਰਾਂ ਅਤੇ ਨਸ਼ਾ ਤਸਕਰੀ ਬਾਰੇ ਅਨੁਰਾਗ ਠਾਕੁਰ ਨੇ ਕਿਹਾ ਕਿ ਕੇਂਦਰ ਸੂਬਿਆਂ ਨਾਲ ਮਿਲ ਕੇ ਠੋਸ ਕਦਮ ਚੁੱਕ ਰਿਹਾ ਹੈ।
ਸਿੱਖਿਆ ਨੀਤੀ ਬਾਰੇ ਕੀ ਬੋਲੇ ਅਨੁਰਾਗ ਠਾਕੁਰ
ਇਸ ਦੌਰਾਨ ਸਿੱਖਿਆ ਨੀਤੀ ‘ਤੇ ਚਰਚਾ ਹੋਈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪਹਿਲੀ ਸਿੱਖਿਆ ਨੀਤੀ (Education Policy) ਵਿੱਚ ਬੱਚੇ ਭਾਰਤ ਦਾ ਇਤਿਹਾਸ ਨਹੀਂ ਪੜ੍ਹਦੇ ਸਨ, ਸਗੋਂ ਮੁਗਲਾਂ ਬਾਰੇ ਹੀ ਪੜ੍ਹਦੇ ਸਨ ਪਰ ਹੁਣ ਅਜਿਹਾ ਨਹੀਂ ਹੋਵੇਗਾ, ਸਾਡੀ ਨੌਜਵਾਨ ਪੀੜ੍ਹੀ ਭਾਰਤ ਦੇ ਇਤਿਹਾਸ ਨੂੰ ਚੰਗੀ ਤਰ੍ਹਾਂ ਜਾਣ ਸਕੇਗੀ।
ਪੰਜਾਬ ਦੀਆਂ ਡਿਜੀਟਲ ਜੇਲ੍ਹਾਂ ਬਾਰੇ ਕੀ ਕਿਹਾ
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਅਸੀਂ ਆਪਣੇ ਨੌਜਵਾਨਾਂ ਨੂੰ ਚੰਗੀ ਸਿੱਖਿਆ ਅਤੇ ਹੁਨਰ ਨਾਲ ਤਿਆਰ ਕਰ ਰਹੇ ਹਾਂ। ਸੀਐਮ ਮਾਨ ਵਲੋਂ ਡਿਜੀਟਲ ਜੇਲ੍ਹ ਦੇ ਐਲਾਨ ਬਾਰੇ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਸਿਰਫ ਇਨ੍ਹਾ ਹੀ ਕਹਾਂਗਾ ਕਿ ਪਹਿਲਾਂ ਜੇਲ ‘ਚ ਬੈਠੇ ਗੈਂਗਸਟਰ (Gangster) ,ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਨਾ ਦੇਣ, ਮੂਸੇਵਾਲਾ ਤੋਂ ਲੈ ਕੇ ਉਦਯੋਗਪਤੀਆਂ ਅਤੇ ਖਿਡਾਰੀਆਂ ਤੱਕ ਦੇ ਕਤਲ ਹੋ ਚੁੱਕੇ ਹਨ।
ਇਸ ਵਿੱਚ ਜੇਲ੍ਹ ਦੇ ਅੰਦਰ ਬੈਠੇ ਗੈਂਗਸਟਰਾਂ ਦਾ ਬਹੁਤ ਵੱਡਾ ਹੱਥ ਹੈ। ਪੰਜਾਬ ਵਿੱਚ ਕ੍ਰਾਈਮ ਘੱਟ ਹੋਣੇ ਚਾਹੀਦਾ ਹੈ, ਨਸ਼ੇ ਘੱਟ ਹੋਣੇ ਚਾਹੀਦਾ ਹੈ ਪਰ ਅੱਜ ਤੱਕ ਮਾਨ ਸਰਕਾਰ ਅਜਿਹਾ ਨਹੀਂ ਕਰ ਸਕੀ।
ਇਹ ਵੀ ਪੜ੍ਹੋ
ਡਰੋਨ ਗਤੀਵਿਧੀਆਂ ‘ਤੇ ਕੇਂਦਰ ਕਰ ਰਿਹਾ ਸਹਿਯੋਗ
ਮੀਡੀਆ ਦੀ ਗੱਲ ਕਰੀਏ ਤਾਂ ਮੀਡੀਆ ਨੂੰ ਬੋਲਣ ਦੀ ਆਜ਼ਾਦੀਹੈ ਅਤੇ ਮੀਡੀਆ ਕੁਝ ਅਜਿਹੀਆਂ ਗੱਲਾਂ ਨੂੰ ਉਜਾਗਰ ਕਰਦਾ ਹੈ। ਜਿਸ ਨਾਲ ਸਮਾਜ ਦਾ ਸੁਧਾਰ ਹੁੰਦਾ ਹੈ। ਜੇਕਰ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਇਹ ਉਨ੍ਹਾਂ ਦਾ ਨੁਕਸਾਨ ਹੋਵੇਗਾ। ਡਰੋਨ (Drone) ਗਤੀਵਿਧੀਆਂ ਦੇ ਸਬੰਧ ਵਿੱਚ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਸਰਕਾਰ ਦੀ ਪੂਰੀ ਮਦਦ ਕਰ ਰਹੀ ਹੈ, ਜਿਸ ਕਰਕੇ ਡਰੋਨ ਰਾਹੀਂ ਨਸ਼ਿਆਂ ਅਤੇ ਹਥਿਆਰਾਂ ਨੂੰ ਰੋਕਣ ਲਈ ਹਰ ਤਰ੍ਹਾਂ ਦੇ ਢੁੱਕਵੇਂ ਕਦਮ ਚੁੱਕੇ ਜਾ ਰਹੇ ਹਨ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ