Amritpal Singh: ਗ੍ਰੰਥੀ ਨੂੰ ਬੰਦੂਕ ਦਿਖਾ ਕੇ ਅੰਮ੍ਰਿਤਪਾਲ ਨੇ ਲਈ ਸੀ ਗੁਰਦੁਆਰੇ ‘ਚ ਸ਼ਰਨ

Updated On: 

22 Mar 2023 15:10 PM

Amritpal ਨੇ ਨਸ਼ਾਮੁਕਤੀ ਕੇਂਦਰ ਜਾ ਕੇ ਕੱਪੜਿਆਂ ਦੀ ਮੰਗ ਕੀਤੀ ਤਾਂ ਉਨ੍ਹਾਂ ਨੇ ਉਸ ਨੂੰ ਉਥੋਂ ਭਜਾ ਦਿੱਤਾ। ਇਸ ਤੋਂ ਬਾਅਦ ਉਹ ਨੰਗਲ ਅੰਬੀਆ ਪਿੰਡ ਵਿਚ ਬਣੇ ਗੁਰਦੁਆਰਾ ਸਾਹਿਬ ਪਹੁੰਚਿਆ। ਇਸੇ ਗੁਰਦੁਆਰੇ ਵਿਚ ਬੰਦੂਕ ਦੀ ਨੌਕ 'ਤੇ ਅੰਮ੍ਰਿਤਪਾਲ ਨੇ ਇਕ ਘੰਟਾ ਗੁਜ਼ਾਰਿਆ।

Amritpal Singh: ਗ੍ਰੰਥੀ ਨੂੰ ਬੰਦੂਕ ਦਿਖਾ ਕੇ ਅੰਮ੍ਰਿਤਪਾਲ ਨੇ ਲਈ ਸੀ ਗੁਰਦੁਆਰੇ ਚ ਸ਼ਰਨ
Follow Us On

ਜਲੰਧਰ ਨਿਊਜ: ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ (Amritpal Singh) ਨੇ ਨੰਗਲ ਅੰਬੀਆਂ ਪਿੰਡ (Nangal Ambia Village) ਵਿਚ ਗੁਰਦੁਆਰਾ ਸਾਹਿਬ ਵਿਚ ਜਾ ਕੇ ਗ੍ਰੰਥੀ ਸਿੰਘ ਨੂੰ ਬੰਦੂਕ ਵਿਖਾ ਕੇ ਧਮਕਾਇਆ ਤੇ ਤਕਰੀਬਨ ਇਕ ਘੰਟਾ ਉਸ ਦੇ ਘਰ ਰੁਕਿਆ ਰਿਹਾ। ਇਥੇ ਗ੍ਰੰਥੀ ਸਿੰਘ ਦੇ ਲੜਕੇ ਦੇ ਵਿਆਹ ਵਾਸਤੇ ਲੜਕੀ ਵਾਸਤੇ ਉਸਨੂੰ ਵੇਖਣ ਆਉਣ ਵਾਲੇ ਸਨ। ਉਹਨਾਂ ਵਾਸਤੇ ਤਿਆਰ ਕੀਤੀ ਖਾਣਾ ਵੀ ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀ ਛੱਕ ਗਏ।

ਗੁਰੂਘਰ ਤੋਂ ਮੋਟਰਸਾਈਕਲ ਰਾਹੀਂ ਫਰਾਰ ਹੋਇਆ ਅੰਮ੍ਰਿਤਪਾਲ

ਅੰਮ੍ਰਿਤਪਾਲ ਸਿੰਘ ਨੇ ਗ੍ਰੰਥੀ ਸਿੰਘ ਦਾ ਫੋਨ ਵੀ ਵਰਤਿਆ ਤੇ ਉਸ ਤੋਂ ਕਈ ਕਾਲਾਂ ਕੀਤੀਆਂ। ਇਥੇ ਹੀ ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਨੇ ਗ੍ਰੰਥੀ ਸਿੰਘ ਦੇ ਮੁੰਡੇ ਦੀਆਂ ਪੱਗਾਂ ਬੰਨ ਲਈਆਂ ਤੇ ਉਸਦੇ ਕਪੜੇ ਵੀ ਅਲਮਾਰੀ ਵਿਚੋਂ ਕੱਢ ਕੇ ਬਦਲ ਲਏ। ਪਿੰਡ ਨੰਗਲ ਅੰਬੀਆਂ ਤੋਂ ਅੰਮ੍ਰਿਤਪਾਲ ਸਿੰਘ ਨੂੰ ਦੋ ਨੌਜਵਾਨ ਬਾਈਕ ਤੇ ਲੈ ਕੇ ਚਲੇ ਗਏ। ਪੁਲਿਸ ਦੇ ਘਟਨਾ ਦੇ 72 ਘੰਟੇ ਬਾਅਦ ਹੱਥ ਅੰਮ੍ਰਿਤਪਾਲ ਦੀ ਸੀਸੀਟੀਵੀ ਫੁਟੇਜ ਤੋਂ ਬਾਅਦ ਪੁਲਿਸ ਦੀ ਜਾਂਚ ਹੁਣ ਫਿਰੋਜ਼ਪੁਰ ਵੱਲ ਮੁੜ ਗਈ ਹੈ। ਨੰਗਲ ਅੰਬੀਆ ਪਿੰਡੋਂ ਇਹ ਸੜਕ ਫਿਰੋਜ਼ਪੁਰ ਅਤੇ ਮੋਗਾ ਦੋਵਾਂ ਰਸਤਿਆਂ ਤੇ ਜਾ ਕੇ ਮਿਲਦੀ ਹੈ। ਉਥੋਂ ਬਠਿੰਡਾ ਜਾਂ ਰਾਜਸਥਾਨ ਵੀ ਨਿਕਲਿਆ ਜਾ ਸਕਦਾ ਹੈ।

ਪਿੰਡਾਂ ਦੀਆਂ ਗਲੀਆਂ ਵਿਚ ਘੁੰਮਦਾ ਰਿਹਾ ਅੰਮ੍ਰਿਤਪਾਲ

ਦੱਸ ਦੇਈਏ ਕਿ ਸ਼ਨਿਚਰਵਾਰ ਨੂੰ ਜਿਸ ਸਮੇਂ ਪੁਲਿਸ ਅੰਮ੍ਰਿਤਪਾਲ ਦੀ ਮਰਸਡੀਜ਼ ਦਾ ਪਿੱਛਾ ਕਰ ਰਹੀ ਸੀ ਅਤੇ ਉਸ ਨੂੰ ਮਹਿਤਪੁਰ ਚ ਲੱਭ ਰਹੀ ਸੀ, ਉਸ ਸਮੇਂ ਅੰਮ੍ਰਿਤਪਾਲ ਸ਼ਾਹਕੋਟ-ਮੋਗਾ ਹਾਈਵੇ ਤੇ ਬਾਜਵਾ ਕਲਾਂ ਪਿੰਡ ਨੇੜੇ ਬਣੇ ਫਲਾਈਓਵਰ ਦੇ ਥੱਲਿਓਂ ਮਰਸਡੀਜ਼ ਛੱਡ ਕੇ ਇਕ ਪੰਜਾਬੀ ਅਖ਼ਬਾਰ ਦੇ ਪੱਤਰਕਾਰ ਦੀ ਬ੍ਰੇਜਾ ਕਾਰ ਚ ਬੈਠ ਕੇ ਪੁਲਿਸ ਤੋਂ ਬਚ ਕੇ ਭੱਜ ਗਿਆ ਸੀ। ਉਥੋਂ ਉਸ ਨੂੰ ਪਿੰਡ ਦੇ ਹੀ ਮਨਪ੍ਰੀਤ ਨਾਮਕ ਨੌਜਵਾਨ ਨੇ ਚੋਰ ਰਸਤਿਆਂ ਰਾਹੀਂ ਦਾਦੋਵਾਲ ਪਿੰਡ ਤੱਕ ਪਹੁੰਚਾਇਆ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ