ਜਲੰਧਰ ਦੇ ਯੂਟਿਊਬਰ ਤੋਂ IB ਦੀ ਪੁੱਛਗਿੱਛ, ਪਤਨੀ ਨਾਲ ਗਿਆ ਸੀ ਪਾਕਿਸਤਾਨ, ਨਾਸਿਰ ਢਿੱਲੋਂ ਨਾਲ ਮੁਲਾਕਾਤ
Jalandhar Youtuber Amrik Singh: ਯੂਟਿਊਬਰ ਤੋਂ ਉਸ ਦੀ ਪਾਕਿਸਤਾਨ ਯਾਤਰਾ ਦੌਰਾਨ ਸ਼ੱਕੀ ਗਤੀਵਿਧੀਆਂ ਨੂੰ ਲੈ ਕੇ ਪੁੱਛ-ਪੜਤਾਲ ਕੀਤੀ ਗਈ। ਇਸ ਦੇ ਨਾਲ ਹੀ ਉਸ ਦੇ ਡਿਜੀਟਲ ਡਿਵਾਈਸਾਂ ਦੀ ਜਾਂਚ ਕਰਨ ਲਈ ਉਨ੍ਹਾਂ ਨੂੰ ਜ਼ਬਤ ਕਰ ਲਿਆ ਗਿਆ। ਇਸ ਦੀ ਪੁਸ਼ਟੀ ਖੁਦ ਯੂਟਿਊਬਰ ਨੇ ਕੀਤੀ ਹੈ। ਹਾਲਾਂਕਿ, ਇਸ ਮਾਮਲੇ 'ਚ ਪੁਲਿਸ ਨੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਜਲੰਧਰ ਦੇ ਮਸ਼ਹੂਰ ਟ੍ਰੈਵਲ ਯੂਟਿਊਬਰ ਅਮਰੀਕ ਸਿੰਘ ਨੂੰ ਪਾਕਿਸਤਾਨ ਦੀ ਯਾਤਰਾ ਕਰਨ ਤੋਂ ਬਾਅਦ ਇੰਟੈਲੀਜੈਂਸ ਬਿਊਰੋ (ਆਈਬੀ) ਨੇ ਖੁਫ਼ੀਆ ਜਾਣਕਾਰੀ ਦੇ ਆਧਾਰ ‘ਤੇ ਹਿਰਾਸਤ ‘ਚ ਲਿਆ ਸੀ। ਇਸ ਤੋਂ ਬਾਅਦ ਯੂਟਿਊਬਰ ਤੋਂ ਕਈ ਘੰਟੇ ਪੁੱਛਗਿੱਛ ਕੀਤੀ ਗਈ। ਹੁਣ ਯੂਟਿਊਬਰ ਨੂੰ ਪੁਲਿਸ ਨੇ ਛੱਡ ਦਿੱਤਾ ਹੈ।
ਯੂਟਿਊਬਰ ਤੋਂ ਉਸ ਦੀ ਪਾਕਿਸਤਾਨ ਯਾਤਰਾ ਦੌਰਾਨ ਸ਼ੱਕੀ ਗਤੀਵਿਧੀਆਂ ਨੂੰ ਲੈ ਕੇ ਪੁੱਛ-ਪੜਤਾਲ ਕੀਤੀ ਗਈ। ਇਸ ਦੇ ਨਾਲ ਹੀ ਉਸ ਦੇ ਡਿਜੀਟਲ ਡਿਵਾਈਸਾਂ ਦੀ ਜਾਂਚ ਕਰਨ ਲਈ ਉਨ੍ਹਾਂ ਨੂੰ ਜ਼ਬਤ ਕਰ ਲਿਆ ਗਿਆ। ਇਸ ਦੀ ਪੁਸ਼ਟੀ ਖੁਦ ਯੂਟਿਊਬਰ ਨੇ ਕੀਤੀ ਹੈ।
ਇਸ ਮਾਮਲੇ ਨੂੰ ਹਰਿਆਣਾ ਦੀ ਯੂਟਿਊਬਰ ਜੋਤੀ ਮਲਹੋਤਰਾ ਤੇ ਪਾਕਿਸਤਾਨੀ ਯੂਟਿਊਬਰ ਤੇ ਆਈਐਸਆਈ ਏਜੰਟ ਨਾਸਿਰ ਢਿੱਲੋਂ ਨਾਲ ਜੁੜੇ ਕਥਿਤ ਜਾਸੂਸੀ ਨੈੱਟਵਰਕ ਨਾਲ ਜੋੜਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਸੋਮਵਾਰ ਕਰੀਬ 10 ਵਜੇ ਇੰਟੈਲੀਜੈਂਸ ਬਿਊਰੋ 10 ਵਜੇ ਯੂਟਿਊਬਰ ਅਮਰੀਕ ਸਿੰਘ ਦੇ ਘਰ ਪਹੁੰਚੀ। ਇਸ ਦੌਰਾਨ ਅਮਰੀਕ ਸਿੰਘ ਦੇ ਯੂਟਿਊਬ ਚੈਨਲ ਤੇ ਦਸੰਬਰ ‘ਚ ਪਾਕਿਸਤਾਨ ਯਾਤਰਾ ਤੇ ਅਮਰੀਕ ਦੀ ਪਤਨੀ ਮਨਪ੍ਰੀਤ ਕੌਰ ਤੋਂ ਸਵਾਲ ਕੀਤੇ ਗਏ।
ਜਲੰਧਰ ਦੇ ਲੋਹੀਆਂ ਖਾਸ ਥਾਣੇ ‘ਚ ਅਮਰੀਕ ਸਿੰਘ ਨੂੰ ਪੁੱਛਗਿੱਛ ਲਈ ਲਿਆਂਦਾ ਗਿਆ। ਅਮਰੀਕ ਸਿੰਘ ਦੇ ਘਰ ਤੋਂ ਇੰਟੈਲੀਜੈਂਸ ਬਿਊਰੋ ਨੇ ਇੱਕ ਡਿਜੀਟਲ ਡਿਵਾਇਸ ਕਬਜ਼ੇ ‘ਚ ਲਈ ਹੈ। ਇਹ ਉਹੀ ਡਿਜੀਟਲ ਡਿਵਾਇਸ ਦੱਸੀ ਜਾ ਰਹੀ ਹੈ, ਜਿਸ ਨਾਲ ਅਮਰੀਕ ਆਪਣੀਆਂ ਵੀਡੀਓਜ਼ ਸ਼ੂਟ ਕਰਦਾ ਸੀ ਤੇ ਆਪਣੇ ਯੂਟਿਊਬ ਨਾਲ ਜੁੜਿਆ ਸਾਰਾ ਕੰਮ ਕਰਦਾ ਸੀ।
ਪਾਕਿਸਤਾਨ ਚ ਧਾਕਮਿਕ ਅਸਥਾਨਾਂ ਦਾ ਕੀਤਾ ਸੀ ਦੌਰਾ
ਦਸੰਬਰ 2024 ‘ਚ, ਜਲੰਧਰ ਦੇ ਅਮਰੀਕ ਸਿੰਘ ਤੇ ਉਸ ਦੀ ਪਤਨੀ ਮਨਪ੍ਰੀਤ ਕੌਰ ਧਾਰਮਿਕ ਸੈਰ-ਸਪਾਟੇ ਦੇ ਤਹਿਤ ਪਾਕਿਸਤਾਨ ਗਏ ਸਨ। ਉੱਥੇ ਉਨ੍ਹਾਂ ਨੇ ਕਰਤਾਰਪੁਰ ਸਾਹਿਬ, ਨਨਕਾਣਾ ਸਾਹਿਬ ਤੇ ਲਾਹੌਰ ਦੇ ਇਤਿਹਾਸਕ ਅਸਥਾਨਾਂ ‘ਤੇ ਵੀਡੀਓ ਸ਼ੂਟ ਕੀਤੇ। ਇਨ੍ਹਾਂ ਵੀਡੀਓਜ਼ ਨੂੰ ਅਮਰੀਕ ਦੇ ਚੈਨਲ ‘ਤੇ ਲੱਖਾਂ ਵਿਊਜ਼ ਮਿਲੇ।
ਇਹ ਵੀ ਪੜ੍ਹੋ
ਜਾਂਚ ਤੋਂ ਬਾਅਦ ਅਮਰੀਕ ਨੂੰ ਛੱਡ ਦਿੱਤਾ: ਐਸਐਸਪੀ
ਜਲੰਧਰ ਦੇ ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਫੋਨ ‘ਤੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਮਰੀਕ ਸਿੰਘ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਤੇ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ। ਹਾਲਾਂਕਿ, ਉਨ੍ਹਾਂ ਨੇ ਆਈਬੀ ਪੁੱਛਗਿੱਛ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਉੁਨ੍ਹਾਂ ਨੇ ਕਿਹਾ ਕਿ ਇਸ ਦੀ ਜਾਣਕਾਰੀ ਆਈਬੀ ਨਾਲ ਸਬੰਧਤ ਅਧਿਕਾਰੀ ਦੇਣਗੇ।
ਏਜੰਸੀਆਂ ਨੂੰ ਜਾਸੂਸੀ ਸ਼ੱਕ
ਏਜੰਸੀਆਂ ਨੂੰ ਸ਼ੱਕ ਹੈ ਕਿ ਪਾਕਿਸਤਾਨ ਯਾਤਰਾ ਦੌਰਾਨ ਯੂਟਿਊਬਰ ਕੁਝ ਲੋਕਾਂ ਦੇ ਸੰਪਰਕ ‘ਚ ਆਇਆ ਸੀ, ਜੋ ਪਾਕਿਸਤਾਨੀ ਖੁਫੀਆ ਏਜੰਸੀ ISI ਲਈ ਕੰਮ ਕਰਦੇ ਹਨ। IB ਸੂਤਰਾਂ ਅਨੁਸਾਰ, ਇਸ ਯਾਤਰਾ ਤੋਂ ਬਾਅਦ ਏਜੰਸੀਆਂ ਅਮਰੀਕ ਤੇ ਉਸ ਦੀਆਂ ਔਨਲਾਈਨ ਗਤੀਵਿਧੀਆਂ ‘ਤੇ ਨਜ਼ਰ ਰੱਖ ਰਹੀਆਂ ਸਨ।
IB ਤੇ ਜਲੰਧਰ ਦਿਹਾਤੀ ਪੁਲਿਸ ਨਾਲ ਜੁੜੇ ਸੂਤਰਾਂ ਅਨੁਸਾਰ, IB ਤੇ ਪੰਜਾਬ ਪੁਲਿਸ ਦੀ ਇੱਕ ਸਾਂਝੀ ਟੀਮ ਨੇ ਅਮਰੀਕ ਦੇ ਡਿਜੀਟਲ ਡਿਵਾਈਸਾਂ, ਈਮੇਲਾਂ, ਚੈਟਾਂ ਤੇ ਬੈਂਕ ਲੈਣ-ਦੇਣ ਦੀ ਜਾਂਚ ਕੀਤੀ। ਜਾਂਚ ਟੀਮ ਇਹ ਵੀ ਦੇਖ ਰਹੀ ਹੈ ਕਿ ਕੀ ਅਮਰੀਕ ਦੀ ਸਮੱਗਰੀ ਸਿਰਫ ਧਾਰਮਿਕ ਸਥਾਨਾਂ ਤੱਕ ਸੀਮਤ ਸੀ ਜਾਂ ਕੀ ਇਸ ‘ਚ ਅਜਿਹੇ ਸਥਾਨ ਅਤੇ ਜਾਣਕਾਰੀ ਸੀ, ਜਿਸ ਨੂੰ ਰਾਸ਼ਟਰੀ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਸੰਵੇਦਨਸ਼ੀਲ ਮੰਨਿਆ ਜਾ ਸਕਦਾ ਹੈ।
