ਹਾਰ ਤੋਂ ਬਾਅਦ ਸ਼ੀਤਲ ਅੰਗੁਰਾਲ ਨੇ ਦੱਸਿਆ AAP ਛੱਡਣ ਦਾ ਕਾਰਨ, ਵੀਡੀਓ ਕੀਤਾ ਜਾਰੀ | Jalandhar west BJP Candidate Sheetal angural Reason to leave AAP release video know full detail know full details in punjabi Punjabi news - TV9 Punjabi

ਹਾਰ ਤੋਂ ਬਾਅਦ ਸ਼ੀਤਲ ਅੰਗੁਰਾਲ ਨੇ ਦੱਸਿਆ AAP ਛੱਡਣ ਦਾ ਕਾਰਨ, ਵੀਡੀਓ ਕੀਤਾ ਜਾਰੀ

Updated On: 

26 Jul 2024 14:08 PM

Sheetal angural Video: ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਕਿਹਾ- ਇਹ ਚੋਣ ਕੇਵਲ ਮਹਿੰਦਰ ਭਗਤ ਨੇ ਨਹੀਂ ਲੜੀ ਸੀ, ਇਹ ਚੋਣ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੜੀ ਸੀ। ਮੈਂ ਉਸ ਦੀ ਜਿੱਤ 'ਤੇ ਉਸ ਨੂੰ ਵਧਾਈ ਦਿੰਦਾ ਹਾਂ।

ਹਾਰ ਤੋਂ ਬਾਅਦ ਸ਼ੀਤਲ ਅੰਗੁਰਾਲ ਨੇ ਦੱਸਿਆ AAP ਛੱਡਣ ਦਾ ਕਾਰਨ, ਵੀਡੀਓ ਕੀਤਾ ਜਾਰੀ

ਸ਼ੀਤਲ ਅੰਗੁਰਾਲ

Follow Us On

Sheetal angural Video: ਪੰਜਾਬ ਦੇ ਜਲੰਧਰ ‘ਚ ਹੋਈ ਜ਼ਿਮਨੀ ਚੋਣ ਤੋਂ ਬਾਅਦ ਪਹਿਲੀ ਵਾਰ ਸਾਬਕਾ ਵਿਧਾਇਕ ਤੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਸਾਹਮਣੇ ਆਏ ਹਨ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਾਈਵ ਹੋ ਕੇ ਪਾਰਟੀ ਛੱਡਣ ਦਾ ਕਾਰਨ ਦੱਸਿਆ ਹੈ। ਸ਼ੀਤਲ ਅੰਗੁਰਾਲ ਨੇ ਕਿਹਾ- ਆਮ ਆਦਮੀ ਪਾਰਟੀ ‘ਚ ਮੇਰੀ ਇੱਜ਼ਤ ਨਹੀਂ ਸੀ। ਮੇਰੀ ਇੱਜ਼ਤ ਤੋਂ ਵੱਧ ਕੁਝ ਵੀ ਮਹੱਤਵਪੂਰਨ ਨਹੀਂ ਹੈ, ਇਸ ਲਈ ਮੈਂ ਪਾਰਟੀ ਛੱਡ ਦਿੱਤੀ। ਸ਼ੀਤਲ ਅੰਗੁਰਾਲ ਨੇ ਕਿਹਾ- ਮੈਂ ਹਮੇਸ਼ਾ ਸੱਚ ‘ਤੇ ਰਾਜਨੀਤੀ ਕੀਤੀ ਹੈ, ਇਸ ਲਈ ਮੈਂ ਪਾਰਟੀ ਛੱਡੀ ਹੈ।

ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਕਿਹਾ- ਇਹ ਚੋਣ ਕੇਵਲ ਮੋਹਿੰਦਰ ਭਗਤ ਨੇ ਨਹੀਂ ਲੜੀ ਸੀ, ਇਹ ਚੋਣ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੜੀ ਸੀ। ਮੈਂ ਉਸ ਦੀ ਜਿੱਤ ‘ਤੇ ਉਸ ਨੂੰ ਵਧਾਈ ਦਿੰਦਾ ਹਾਂ। ਸ਼ੀਤਲ ਅੰਗੁਰਾਲ ਨੇ ਅੱਗੇ ਕਿਹਾ- ਜੇਕਰ ਲੋਕਾਂ ਨੂੰ ਮੁੱਖ ਮੰਤਰੀ ‘ਤੇ ਭਰੋਸਾ ਹੈ ਤਾਂ ਉਨ੍ਹਾਂ ਨੂੰ ਸਾਡੇ ਇਲਾਕੇ ਦੇ ਕੰਮ ਕਰਵਾਉਣੇ ਚਾਹੀਦੇ ਹਨ।

ਇਹ ਵੀ ਪੜ੍ਹੋ: ਪਾਣੀ ਨਾਲ ਹੋ ਸਕਦਾ ਕੈਂਸਰ, ਚਰਨਜੀਤ ਚੰਨੀ ਦੇ ਸਵਾਲਾਂ ਤੇ ਕੇਂਦਰੀ ਰਾਜ ਮੰਤਰੀ ਦਾ ਜਵਾਬ

ਇੱਕ ਮਹੀਨੇ ਬਾਅਦ ਦੱਸਾਂਗੇ ਹਲਕੇ ਦੇ ਹਾਲਾਤ

ਅੱਜ ਜਲੰਧਰ ਪੱਛਮੀ ‘ਚ ਸਰਕਾਰ ਬਣੀ ਨੂੰ 12 ਦਿਨ ਬੀਤ ਚੁੱਕੇ ਹਨ ਪਰ ਇੰਨੇ ਘੱਟ ਸਮੇਂ ‘ਚ ਇਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਇਸ ਲਈ ਇੱਕ ਮਹੀਨੇ ਬਾਅਦ ਮੈਂ ਦੁਬਾਰਾ ਲਾਈਵ ਹੋ ਕੇ ਦੱਸਾਂਗਾ ਕਿ ਤੁਸੀਂ ਪੱਛਮੀ ਹਲਕੇ ਵਿੱਚ ਕੀ ਕੰਮ ਕੀਤਾ ਹੈ। ਇੱਕ ਮਹੀਨੇ ਬਾਅਦ ਮੈਂ ਲੋਕਾਂ ਨੂੰ ਇਸ ਦਾ ਹਿਸਾਬ ਦੇਵਾਂਗਾ।

ਸ਼ੀਤਲ ਅੰਗੁਰਾਲ ਨੇ ਕਿਹਾ- ਸੱਤਾ ‘ਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਜਲੰਧਰ ਲੁਧਿਆਣਾ ਹਾਈਵੇ ‘ਤੇ ਸਥਿਤ ਸਥਾਨਕ ਪੰਜ ਤਾਰਾ ਹੋਟਲ ‘ਚ ਪ੍ਰੋਗਰਾਮ ਰੱਖਿਆ ਸੀ। ਉਕਤ ਪ੍ਰੋਗਰਾਮ ਵਿਚ ਪਹੁੰਚ ਕੇ ਮੈਨੂੰ ਪਤਾ ਲੱਗਾ ਕਿ ਮੇਰੀ ਕੁਰਸੀ ਸਟੇਜ ‘ਤੇ ਨਹੀਂ ਸੀ। ਅਜਿਹਾ ਹੀ ਕੁਝ ਕੱਲ੍ਹ ਹੋਏ ਮੁੱਖ ਮੰਤਰੀ ਦੇ ਪ੍ਰੋਗਰਾਮ ਵਿੱਚ ਮੋਹਿੰਦਰ ਭਗਤ ਨਾਲ ਹੋਇਆ। ਸ਼ੀਤਲ ਅੰਗੁਰਾਲ ਨੇ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਨੇ ਮੋਹਿੰਦਰ ਭਗਤ ਨੂੰ ਆਪਣੀ ਕੁਰਸੀ ‘ਤੇ ਬਿਠਾਇਆ ਸੀ।

Related Stories
ਬੇਅਦਬੀ ਦੀ ਸ਼ਿਕਾਇਤ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਨੌਜਵਾਨ: ਸਿਆਸੀ ‘ਤੇ ਲੱਗੇ ਇਲਜ਼ਾਮ, ਸ੍ਰੀ ਗੁਰੂ ਗ੍ਰੰਥ ਸਾਹਿਬ ‘ਤੇ ਲਾਇਆ ਤਿਲਕ
ਰਵਨੀਤ ਸਿੰਘ ਬਿੱਟੂ ਦੇ ਬਿਆਨ ‘ਤੇ ਸਿਆਸੀ ਹੰਗਾਮਾ, ਕਾਂਗਰਸੀ ਆਗੂਆਂ ਨੇ ਕਿਹਾ- ਅਹਿਸਾਨ ਫਰਾਮੋਸ਼, ਜਾਣੋ ਕੀ ਹੈ ਪੂਰਾ ਵਿਵਾਦ
ਅੰਮ੍ਰਿਤਪਾਲ ਦੇ ਸਾਥੀ ਰਾਊਕੇ ਨੇ NSA ਨੂੰ ਦਿੱਤੀ ਚੁਣੌਤੀ: HC ‘ਚ ਪਟੀਸ਼ਨ ਦਾਇਰ, ਕੇਂਦਰ ਸਰਕਾਰ ਤੇ ਡਿਬਰੂਗੜ੍ਹ ਜੇਲ੍ਹ ਨੂੰ ਨੋਟਿਸ
ਅਕਾਲੀ ਆਗੂ ਮਹਿੰਦਰ ਸਿੰਘ ਰੋਮਾਣਾ ਦਾ ਦਿਹਾਂਤ: 3 ਸੂਬਿਆਂ ਦੀਆਂ ਹੱਦਾਂ ਨਿਰਧਾਰਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ, ਸਾਬਕਾ CM ਬਰਨਾਲਾ-ਬਾਦਲ ਦੇ ਸਨ ਕਰੀਬੀ
ਲੁਧਿਆਣਾ ‘ਚ ਅਵਾਰਾ ਕੁੱਤਿਆ ਦੀ ਦਹਿਸ਼ਤ, ਗਲੀ ‘ਚ ਖੇਡ ਰਹੀ ਬੱਚੀ 2 ਸਾਲਾ ਬੱਚੀ ਨੂੰ ਨੌਚਿਆ
ਸੁਨਾਮ ਨੇੜੇ ਟੈਂਪੂ ਨੇ ਕੁਚਲੇ ਔਰਤ ਸਮੇਤ 4 ਮਨਰੇਗਾ ਮਜ਼ਦੂਰ, ਲੋਕਾਂ ਨੇ ਕੀਤਾ ਰੋਡ ਜਾਮ
Exit mobile version