ਪੀਐਮ ਮੋਦੀ ਦੀ ਹਰੀ ਪੱਗ ਦੀ ਚਰਚਾ… ਜਲੰਧਰ ਦੇ ਸਮਪ੍ਰੀਤ ਨੇ ਸਿਰਫ਼ 90 ਸਕਿੰਟਾਂ ‘ਚ ਹੀ ਬੰਨ੍ਹੀ, ਤੀਜ਼ੀ ਵਾਰ ਮਿਲਿਆ ਮੌਕਾ
ਜਲੰਧਰ ਦੇ ਵਸਨੀਕ ਸਮਪ੍ਰੀਤ ਸਿੰਘ ਨੇ ਇੱਕ ਵਾਰ ਫਿਰ ਸਿੱਖ ਪਰੰਪਰਾ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿਰ 'ਤੇ ਪੱਗ (ਦਸਤਾਰ) ਬੰਨ੍ਹ ਕੇ ਆਪਣੀ ਵੱਖਰੀ ਪਛਾਣ ਬਣਾਈ ਹੈ। ਸਮਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿਰ 'ਤੇ ਪੱਗ ਬਹੁਤ ਘੱਟ ਸਮੇਂ 'ਚ ਬੰਨ੍ਹੀ ਸੀ। ਉਸ ਨੇ ਦੱਸਿਆ ਕਿ ਟਾਈਟ ਸ਼ਡਿਊਲ ਹੋਣ ਕਾਰਨ ਉਸ ਨੇ ਲਗਭਗ ਡੇਢ ਮਿੰਟ (90 ਸਕਿੰਟਾਂ) 'ਚ ਹੀ ਪੱਗ ਬੰਨ੍ਹ ਦਿੱਤੀ ਸੀ।
ਪੀਐਮ ਮੋਦੀ ਦੀ ਹਰੀ ਪੱਗ ਦੀ ਚਰਚਾ... ਜਲੰਧਰ ਦੇ ਸਮਪ੍ਰੀਤ ਨੇ ਸਿਰਫ਼ 90 ਸਕਿੰਟਾਂ 'ਚ ਹੀ ਬੰਨ੍ਹੀ
ਬੀਤੀ 17 ਜੁਲਾਈ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਲੰਧਰ ਦੌਰੇ ਦੀ ਕਾਫ਼ੀ ਚਰਚਾ ਹੋਈ। ਉਨ੍ਹਾਂ ਨੇ ਇਸ ਦੌਰੇ ਦੌਰਾਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਨਵੀਨੀਕਰਣ ਹੋਣ ਤਾਂ ਬਾਅਦ ਉਦਘਾਟਨ ਕੀਤਾ ਤੇ ਹੋਰ ਵੀ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ। ਜਲੰਧਰ ਫੇਰੀ ਦੌਰਾਨ ਉਨ੍ਹਾਂ ਦੀ ਹਰੀ ਪੱਗ ਦੀ ਵੀ ਬਹੁਤ ਚਰਚਾ ਹੋਈ। ਕਿਸੇ ਨੇ ਇਸ ਨੂੰ ਕਿਸਾਨਾਂ ਨਾਲ ਜੋੜ ਕੇ ਦੇਖਿਆ ਤੇ ਕਿਸੇ ਨੇ ਇਸ ਨੂੰ ਪੰਜਾਬ ਵਿਧਾਨ ਸਭਾ ਦੀਆਂ ਤਿਆਰੀਆਂ ਨਾਲ ਜੋੜਿਆ।
ਉੱਥੇ ਹੀ, ਪੀਐਮ ਮੋਦੀ ਦੇ ਸਿਰ ‘ਤੇ ਹਰੀ ਪੱਗ ਸਜਾਉਣ ਵਾਲਾ ਨੌਜਵਾਨ ਸਮਪ੍ਰੀਤ ਸਿੰਘ ਵੀ ਸੁਰਖੀਆਂ ‘ਚ ਆ ਗਿਆ। ਹਾਲਾਂਕਿ, ਇਹ ਪਹਿਲੀ ਵਾਰ ਨਹੀਂ ਸੀ ਕਿ ਉਸ ਨੇ ਪ੍ਰਧਾਨ ਮੰਤਰੀ ਦੇ ਸਿਰ ‘ਤੇ ਪੱਗ ਸਜਾਈ ਹੋਵੇ। ਉਹ ਪਹਿਲੇ ਵੀ ਦੋ ਵਾਰ ਪੀਐਮ ਦੇ ਸਿਰ ‘ਤੇ ਪੱਗ ਸਜਾ ਚੁੱਕਿਆ ਹੈ।
ਜਲੰਧਰ ਦੇ ਵਸਨੀਕ ਸਮਪ੍ਰੀਤ ਸਿੰਘ ਨੇ ਇੱਕ ਵਾਰ ਫਿਰ ਸਿੱਖ ਪਰੰਪਰਾ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿਰ ‘ਤੇ ਪੱਗ (ਦਸਤਾਰ) ਬੰਨ੍ਹ ਕੇ ਆਪਣੀ ਵੱਖਰੀ ਪਛਾਣ ਬਣਾਈ ਹੈ। ਸਮਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿਰ ‘ਤੇ ਪੱਗ ਬਹੁਤ ਘੱਟ ਸਮੇਂ ‘ਚ ਬੰਨ੍ਹੀ ਸੀ। ਉਸ ਨੇ ਦੱਸਿਆ ਕਿ ਟਾਈਟ ਸ਼ਡਿਊਲ ਹੋਣ ਕਾਰਨ ਉਸ ਨੇ ਲਗਭਗ ਡੇਢ ਮਿੰਟ (90 ਸਕਿੰਟਾਂ) ‘ਚ ਹੀ ਪੱਗ ਬੰਨ੍ਹ ਦਿੱਤੀ ਸੀ।
ਪ੍ਰਧਾਨ ਮੰਤਰੀ ਦੇ ਪੱਗ ਬੰਨ੍ਹਣ ਦਾ ਤੀਜਾ ਮੌਕਾ
ਸਮਪ੍ਰੀਤ ਸਿੰਘ ਨੇ ਕਿਹਾ ਕਿ ਇਹ ਤੀਜਾ ਮੌਕਾ ਹੈ, ਜਦੋਂ ਉਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੱਗ ਬੰਨ੍ਹਣ ਦਾ ਮਾਣ ਪ੍ਰਾਪਤ ਹੋਇਆ ਹੈ। ਉਸ ਨੇ ਕਿਹਾ ਕਿ ਉਸ ਨੇ ਪਹਿਲਾਂ ਦੋ ਹੋਰ ਮੌਕਿਆਂ ‘ਤੇ ਪ੍ਰਧਾਨ ਮੰਤਰੀ ਦੇ ਸਿਰ ‘ਤੇ ਪੱਗ ਬੰਨ੍ਹੀ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਇਸ ਵਾਰ ਪ੍ਰਧਾਨ ਮੰਤਰੀ ਨੂੰ ਮਿਲੇ ਤਾਂ ਪੀਐਮ ਮੋਦੀ ਨੇ ਉਨ੍ਹਾਂ ਨੂੰ ਪਛਾਣ ਲਿਆ ਸੀ। ਸਮਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਪੀਐਮ ਨੇ ਉਨ੍ਹਾਂ ਨੂੰ ਕਿਹਾ ਕਿ ਪੱਗ ਛੋਟੀ ਬੰਨ੍ਹਣਾ ਤੇ ਵਧੀਆ ਬੰਨ੍ਹਣਾ।
ਇਹ ਵੀ ਪੜ੍ਹੋ
ਸਮਪ੍ਰੀਤ ਸਿੰਘ ਨੇ ਦੱਸਿਆ ਕਿ ਹਰੇ ਰੰਗ ਦੀ ਪੱਗ ਲਈ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਪੀਏ ਨੇ ਉਨ੍ਹਾਂ ਨੂੰ ਫ਼ੋਨ ਕੀਤਾ ਸੀ। ਉਸ ਨੇ ਦੱਸਿਆ ਕਿ ਸਖ਼ਤ ਸੁਰੱਖਿਆ ਵਿਚਕਾਰ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਪੱਗ ਬੰਨ੍ਹੀ। ਉਨ੍ਹਾਂ ਨੇ ਕਿਹਾ ਉਨ੍ਹਾਂ ਸਿਰਫ਼ ਪਿੰਨਾਂ, ਸਿਲਾਈ (ਬਾਜ਼) ਤੇ ਪੱਗ ਹੀ ਨਾਲ ਲੈ ਕੇ ਜਾਣ ਦਿੱਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਹੋਰ ਕੁਝ ਵੀ ਲਿਜਾਉਣ ਨਹੀਂ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪੁਰੀ ਤਰ੍ਹਾਂ ਚੈੱਕ ਕਰਕੇ ਪ੍ਰਧਾਨ ਮੰਤਰੀ ਕੋਲ ਜਾਣ ਦਿੱਤਾ ਗਿਆ ਸੀ।
ਹੋਰ ਵੀ ਆਗੂਆਂ ਤੇ ਬਾਲੀਵੁੱਡ ਐਕਟਰਾਂ ਦੇ ਬੰਨ੍ਹ ਚੁੱਕੇ ਪੱਗਾਂ
ਸਮਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਨਾ ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਸਗੋਂ ਕਈ ਰਾਜਨੀਤਿਕ ਆਗੂਆਂ ਤੇ ਬਾਲੀਵੁੱਡ ਕਲਾਕਾਰਾਂ ਲਈ ਵੀ ਪੱਗ ਬੰਨ੍ਹੀਆਂ ਹਨ। ਉਹ ਪੱਗ ਬੰਨ੍ਹਣ ਦੀ ਕਲਾ ਨੂੰ ਆਪਣੀ ਪਛਾਣ ਦਾ ਇੱਕ ਅਨਿੱਖੜਵਾਂ ਅੰਗ ਤੇ ਆਪਣੀ ਸਿੱਖ ਵਿਰਾਸਤ ਨਾਲ ਜੁੜੀ ਸੇਵਾ ਦੇ ਰੂਪ ਵਜੋਂ ਵੇਖਦੇ ਹਨ।
