ਜਲੰਧਰ ਦੇ ਵਿਧਾਇਕ ਲਾਡੀ ਸ਼ੇਰੋਵਾਲੀਆ ਦੀ ਕਾਰ ਨਾਲ ਸਕੂਟੀ ਦੀ ਟੱਕਰ, ਇੱਕ ਦੀ ਮੌਤ, ਦੂਜਾ ਗੰਭੀਰ; ਨਵਾਂਸ਼ਹਿਰ ‘ਚ ਵਾਪਰਿਆ ਹਾਦਸਾ

Updated On: 

03 Oct 2023 18:43 PM

ਪੰਜਾਬ 'ਚ ਕਾਂਗਰਸੀ ਵਿਧਾਇਕ ਲਾਡੀ ਸ਼ੇਰੋਵਾਲੀਆ ਦੀ ਕਾਰ ਨਾਲ ਸਕੂਟੀ ਦੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸਕੂਟੀ ਦੇ ਪਰਖੱਚੇ ਉਡ ਗਏ। ਸਕੂਟੀਰ ਸਵਾਰ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਹਾਦਸਾ ਜਲੰਧਰ-ਚੰਡੀਗੜ੍ਹ ਹਾਈਵੇਅ 'ਤੇ ਵਾਪਰਿਆ।

ਜਲੰਧਰ ਦੇ ਵਿਧਾਇਕ ਲਾਡੀ ਸ਼ੇਰੋਵਾਲੀਆ ਦੀ ਕਾਰ ਨਾਲ ਸਕੂਟੀ ਦੀ ਟੱਕਰ, ਇੱਕ ਦੀ ਮੌਤ, ਦੂਜਾ ਗੰਭੀਰ; ਨਵਾਂਸ਼ਹਿਰ ਚ ਵਾਪਰਿਆ ਹਾਦਸਾ
Follow Us On

ਜਲੰਧਰ ਦੇ ਸ਼ਾਹਕੋਟ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ (Hardev Singh Ladi Sherowalia) ਦੀ ਕਾਰ ਨਾਲ ਅਚਾਨਕ ਸਕੂਟੀ ਦੀ ਟੱਕਰ ਹੋ ਗਈ। ਹਾਦਸੇ ‘ਚ ਇਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਪਿੱਛੇ ਬੈਠਾ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਜਦਕਿ ਮ੍ਰਿਤਕ ਦੀ ਪਛਾਣ ਰਾਮਕਿਸ਼ਨ ਵਾਸੀ ਪਿੰਡ ਥਿੰਡਾ ਵਜੋਂ ਹੋਈ ਹੈ। ਜ਼ਖਮੀ ਰਾਮ ਪ੍ਰਕਾਸ਼ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਇਹ ਹਾਦਸਾ ਚੰਡੀਗੜ੍ਹ-ਫਗਵਾੜਾ ਹਾਈਵੇ ‘ਤੇ ਨਵਾਂਸ਼ਹਿਰ ਦੇ ਬਹਿਰਾਮ ਦੇ ਜੱਸੋਮਾਜਰਾ ਨੇੜੇ ਵਾਪਰਿਆ। ਹਾਦਸੇ ਵੇਲ੍ਹੇ ਵਿਧਾਇਕ ਸ਼ੇਰੋਵਾਲੀਆ ਚੰਡੀਗੜ੍ਹ ਤੋਂ ਪਰਤ ਰਹੇ ਸਨ।

ਇਹ ਸਾਰੀ ਘਟਨਾ ਹਾਈਵੇਅ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ‘ਚ ਵੀ ਕੈਦ ਹੋ ਗਈ ਹੈ। ਹਾਲਾਂਕਿ ਲਾਡੀ ਸ਼ੇਰੋਵਾਲੀਆ ਦੀ ਕਾਰ ਦੇ ਡਰਾਈਵਰ ਨੇ ਸਕੂਟੀ ਸਵਾਰਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਕਾਰ ਨੂੰ ਵਿਚ ਡਿਵਾਈਡਰ ‘ਤੇ ਚੜ੍ਹਾ ਦਿੱਤਾ, ਪਰ ਸਕੂਟੀ ਚਲਾ ਰਿਹਾ ਰਾਮ ਕਿਸ਼ਨ ਗੱਡੀ ਨੂੰ ਬਿਲਕੁਲ ਸਾਹਮਣੇ ਆਉਂਦੇ ਦੇਖ ਕੇ ਡਰ ਗਿਆ ਅਤੇ ਉਹ ਬ੍ਰੇਕ ਨਾ ਲਗਾ ਸਕਿਆ ਅਤੇ ਉਸਨੇ ਸਿੱਧੀ ਟੱਕਰ ਮਾਰ ਦਿੱਤੀ।

ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ

ਹਾਦਸੇ ਤੋਂ ਬਾਅਦ ਇਨੋਵਾ ਕਾਰ ‘ਚ ਸਵਾਰ ਵਿਧਾਇਕ ਲਾਡੀ ਸ਼ੇਰੋਵਾਲੀਆ ਤੇ ਉਨ੍ਹਾਂ ਦਾ ਸਟਾਫ਼ ਕਾਰ ‘ਚੋਂ ਉਤਰ ਕੇ ਬਾਹਰ ਆ ਗਿਆ | ਉਨ੍ਹਾਂ ਹਾਈਵੇਅ ਤੇ ਆਵਾਜਾਈ ਰੋਕ ਕੇ ਜ਼ਖ਼ਮੀਆਂ ਨੂੰ ਸੜਕ ਤੋਂ ਚੁੱਕ ਕੇ ਤੁਰੰਤ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਰਾਮਕਿਸ਼ਨ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਗੰਭੀਰ ਜ਼ਖਮੀ ਰਾਮ ਪ੍ਰਕਾਸ਼ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਵਾਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।