ਜਲੰਧਰ ‘ਚ 2 ਨੌਜਵਾਨਾਂ ਦੀਆਂ ਲਾਸ਼ਾ ਮਿਲੀਆਂ, ਸਿਰ ‘ਤੇ ਤੇਜ਼ਧਾਰ ਹਥਿਆਰ ਦੇ ਨਿਸ਼ਾਨ, ਕਤਲ ਦਾ ਸ਼ੱਕ

Published: 

17 Jan 2026 14:22 PM IST

ਅਰਸ਼ਪ੍ਰੀਤ ਅਤੇ ਗੋਪੇਸ਼ ਦੋਵੇਂ ਲੋਹੜੀ ਦੀ ਰਾਤ ਨੂੰ ਬਾਈਕ ਲੈ ਕੇ ਨਿਕਲੇ ਸਨ, ਪਰ ਦੇਰ ਰਾਤ ਤੱਕ ਉਹ ਘਰ ਨਹੀਂ ਪਰਤੇ। ਜਦੋਂ ਦੋਵਾਂ ਨੂੰ ਫੋਨ ਕੀਤਾ ਤਾਂ ਰਿੰਗ ਜਾ ਰਹੀ ਸੀ ਪਰ ਉਨ੍ਹਾਂ ਨੇ ਫੋਨ ਨਹੀਂ ਉਠਾਇਆ। ਦੂਜੇ ਦਿਨ ਵੀ ਦੋਵਾਂ ਦੀ ਤਾਲਾਸ਼ ਕੀਤੀ ਗਈ ਤਾਂ ਉਨ੍ਹਾਂ ਬਾਰੇ ਕੁਝ ਵੀ ਪਤਾ ਨਹੀਂ ਚਲ ਪਾਇਆ। 15 ਜਨਵਰੀ ਦੀ ਸ਼ਾਮ ਕਰੀਬ 8 ਵਜੇ ਤੋਂ ਬਾਅਦ ਜਾਣਕਾਰੀ ਮਿਲੀ ਕਿ ਦੋਵੇਂ ਬਹਿਰਾਮ ਸ੍ਰੇਸ਼ਠ ਰੋਡ ਤੋਂ ਲਿੰਕ ਸੜਕ ਇੱਟਾ ਬੱਦੀ ਵਿੱਚ ਡਿੱਗੇ ਮਿਲੇ।

ਜਲੰਧਰ ਚ 2 ਨੌਜਵਾਨਾਂ ਦੀਆਂ ਲਾਸ਼ਾ ਮਿਲੀਆਂ, ਸਿਰ ਤੇ ਤੇਜ਼ਧਾਰ ਹਥਿਆਰ ਦੇ ਨਿਸ਼ਾਨ, ਕਤਲ ਦਾ ਸ਼ੱਕ
Follow Us On

ਜਲੰਧਰ ਜਿਲ੍ਹੇ ਦੇ ਭੋਗਪੁਰ ਵਿੱਚ 2 ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਹਨ। ਨੌਜਵਾਨਾਂ ਦੀ ਪਛਾਣ ਗੋਪੇਸ਼ (17) ਅਤੇ ਅਰਸ਼ਪ੍ਰੀਤ ਦੇ ਤੌਰ ‘ਤੇ ਹੋਈ ਹੈ। ਭੋਗਪੁਰ ਪੁਲਿਸ ਨੇ ਦੋਵਾਂ ਦੀਆਂ ਲਾਸ਼ਾ ਬਰਾਮਦ ਕਰ ਸਿਵਲ ਹਸਪਤਾਲ ਜਲੰਧਰ ਵਿਖੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਦੇ ਹਵਾਲੇ ਕਰ ਦਿੱਤੀਆਂ ਹਨ। ਅਰਸ਼ਪ੍ਰੀਤ ਦੇ ਚਾਚੇ ਜਗਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਦੋਵਾਂ ਨੌਜਵਾਨਾਂ ਦੇ ਕਤਲ ਹੋਣ ਦਾ ਸ਼ੱਕ ਹੈ।

ਦੱਸਣਯੋਗ ਹੈ ਕਿ ਅਰਸ਼ਪ੍ਰੀਤ ਅਤੇ ਗੋਪੇਸ਼ ਦੋਵੇਂ ਲੋਹੜੀ ਦੀ ਰਾਤ ਨੂੰ ਬਾਈਕ ਲੈ ਕੇ ਨਿਕਲੇ ਸਨ, ਪਰ ਦੇਰ ਰਾਤ ਤੱਕ ਉਹ ਘਰ ਨਹੀਂ ਪਰਤੇ। ਜਦੋਂ ਦੋਵਾਂ ਨੂੰ ਫੋਨ ਕੀਤਾ ਤਾਂ ਰਿੰਗ ਜਾ ਰਹੀ ਸੀ ਪਰ ਉਨ੍ਹਾਂ ਨੇ ਫੋਨ ਨਹੀਂ ਉਠਾਇਆ। ਦੂਜੇ ਦਿਨ ਵੀ ਦੋਵਾਂ ਦੀ ਤਾਲਾਸ਼ ਕੀਤੀ ਗਈ ਤਾਂ ਉਨ੍ਹਾਂ ਬਾਰੇ ਕੁਝ ਵੀ ਪਤਾ ਨਹੀਂ ਚਲ ਪਾਇਆ। 15 ਜਨਵਰੀ ਦੀ ਸ਼ਾਮ ਕਰੀਬ 8 ਵਜੇ ਤੋਂ ਬਾਅਦ ਜਾਣਕਾਰੀ ਮਿਲੀ ਕਿ ਦੋਵੇਂ ਬਹਿਰਾਮ ਸ੍ਰੇਸ਼ਠ ਰੋਡ ਤੋਂ ਲਿੰਕ ਸੜਕ ਇੱਟਾ ਬੱਦੀ ਵਿੱਚ ਡਿੱਗੇ ਮਿਲੇ। ਜਿਸ ਤੋਂ ਬਾਅਦ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ। ਪੁਲਿਸ ਨੇ ਦੋਵਾਂ ਨੂੰ ਭੋਗਪੁਰ ਦੇ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਪਰਿਵਾਰ ਨੇ ਦੋਵਾਂ ਦੇ ਕਤਲ ਦਾ ਸ਼ੱਕ ਜਤਾਇਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਦੋਵਾਂ ਨੂੰ ਕਿਸੇ ਦਾ ਫੋਨ ਆਇਆ ਸੀ। ਜਿਸ ਤੋਂ ਬਾਅਦ ਉਹ ਉਸ ਨੂੰ ਮਿਲਣ ਲਈ ਗਏ ਸਨ ਪਰ ਵਾਪਸ ਨਹੀਂ ਪਰਤੇ। ਪਰਿਵਾਰ ਨੇ ਪੁਲਿਸ ਨੂੰ ਮੰਗ ਕੀਤੀ ਹੈ ਕਿ ਇਸ ਐਕਸੀਡੈਂਡ ਨੂੰ ਕੇਸ ਨਾ ਮੰਨਦੇ ਹੋਈਆਂ ਕਤਲ ਦੇ ਐਂਗਲ ਨਾਲ ਜਾਂਚ ਕਰਵਾਈ ਕੀਤੀ ਜਾਵੇਗੀ।

17 ਸਾਲਾ ਅਰਸ਼ਪ੍ਰੀਤ ਦੇ ਪਿਤਾ ਲੇਬਨਾਨ ਵਿੱਚ ਹਨ

ਜਗਦੀਪ ਨੇ ਦੱਸਿਆ ਕਿ ਅਰਸ਼ਪ੍ਰੀਤ ਨੇ ਪੜ੍ਹਾਈ ਛੱਡ ਦਿੱਤੀ ਸੀ ਅਤੇ ਬੇਰੁਜ਼ਗਾਰ ਸੀ। ਉਸ ਦਾ ਪਿੰਡ ਪੁਡੀਆ ਹੈ, ਜਦੋਂ ਕਿ ਦੂਜਾ ਨੌਜਵਾਨ, ਗੋਪੇਸ਼, ਗਿਲਡਾ ਵਿੱਚ ਰਹਿੰਦਾ ਹੈ। ਦੋਵੇਂ ਪਿੰਡ ਇੱਕ ਕਿਲੋਮੀਟਰ ਦੀ ਦੂਰੀ ‘ਤੇ ਹਨ। ਉਹ ਇਕੱਠੇ ਪੜ੍ਹਦੇ ਸਨ। ਇਸ ਲਈ ਉਹ ਇੱਕ ਦੂਜੇ ਨੂੰ ਜਾਣਦੇ ਸਨ। ਅਰਸ਼ਪ੍ਰੀਤ ਦੇ ਪਿਤਾ ਲੇਬਨਾਨ ਵਿੱਚ ਕੰਮ ਕਰਦੇ ਹਨ। ਉਹ ਇੱਥੇ ਆਪਣੀ ਮਾਂ, ਮਨਜੀਤ ਕੌਰ ਨਾਲ ਰਹਿੰਦਾ ਸੀ।

ਅਰਸ਼ ਦਾ ਭੈਣ ਅਤੇ ਇੱਕ ਭਰਾ ਵੀ ਹੈ। ਅਰਸ਼ ਪ੍ਰੀਤ ਦੀ ਉਮਰ 17 ਸਾਲ ਸੀ। ਉਸ ਦੇ ਪਿਤਾ ਉਸ ਨੂੰ ਵਿਦੇਸ਼ ਵਿੱਚ ਸੈਟਲ ਕਰਨਾ ਚਾਹੁੰਦੇ ਸਨ। ਅਰਸ਼ ਪ੍ਰੀਤ ਦੀ ਮੌਤ ਤੋਂ ਬਾਅਦ ਪੂਰਾ ਪਰਿਵਾਰ ਸਦਮੇ ਵਿੱਚ ਹੈ। ਉਸ ਦੇ ਪਿਤਾ ਦੇ ਆਉਣ ਤੋਂ ਬਾਅਦ ਅਰਸ਼ ਪ੍ਰਤੀ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

ਪਰਿਵਾਰ ਨੇ ਖਦਸ਼ਾ ਜਤਾਇਆ ਕਿ ਦੋਵਾਂ ਦੇ ਮੱਥੇ ਅਤੇ ਸਿਰ ਤੇ ਚੋਟਾਂ ਅਤੇ ਤੇਜ਼ ਹਥਿਆਰ ਨਾਲ ਵਾਰ ਕਰਨ ਦੇ ਨਿਸ਼ਾਨ ਹਨ। ਘਰ ਤੋਂ 5 ਕਿਲੋਮੀਟਰ ਦੂਰ ਘਟਨਾ ਵਾਲੀ ਥਾਂ ਤੇ ਦੋਵਾਂ ਦੀ ਬਾਈਕ ਡਿੱਗੀ ਮਿਲੀ ਪਰ ਟੁੱਟੀ ਨਹੀਂ ਸੀ। ਇਸ ਤੋਂ ਇਲਾਵਾ ਦੋਵਾਂ ਦੇ ਮੋਬਾਇਲ ਫੋਨ ਵੀ ਉਨ੍ਹਾਂ ਦੇ ਕੋਲ ਹੀ ਮਿਲੇ ਹਨ। ਲੰਬੇ ਸਮੇਂ ਤੱਕ ਦੋਵਾਂ ਦੇ ਸੁਨਸਾਨ ਜਗ੍ਹਾਂ ਪੈਣ ਦੀ ਵਜ੍ਹਾ ਕਾਰਨ ਮੋਬਾਈਲ ਦੀ ਬੈਟਰੀ ਡੈਡ ਹੋ ਗਈ ਸੀ।

ਭੋਗਪੁਰ ਪੁਲਿਸ ਮੁਲਾਜ਼ ਸੁਰਿੰਦਰ ਸਿੰਘ ਨੇ ਐਕਸੀਡੈਂਟ ਮਾਮਲੇ ਵਿੱਚ ਕੇਸ ਦਰਜ ਕੀਤਾ ਹੈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਪਤਾ ਚੱਲਿਆ ਹੈ ਕਿ ਕਤਲ ਕੀਤਾ ਗਿਆ ਹੈ। ਇਸ ਲਈ ਕੇਸ ਦੀ ਕਤਲ ਐਂਗਲ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ।

ਡੱਬਰੀ ਪਿੰਡ ਦੇ ਲੋਕਾਂ ‘ਤੇ ਕਤਲ ਦਾ ਖਦਸ਼ਾ

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਿਸੇ ਮਾਮਲੇ ਨੂੰ ਲੈ ਕੇ ਡੱਬਰੀ ਦੇ ਕੁਝ ਨੌਜਵਾਨਾਂ ਨਾਲ ਦੋਵਾਂ ਦਾ ਝਗੜਾ ਚਲ ਰਿਹਾ ਸੀ। ਘਟਨਾ ਤੋਂ ਪਹਿਲਾਂ ਕਿਸੇ ਦਾ ਫੋਨ ਆਇਆ ਸੀ। ਪੁਲਿਸ ਨੂੰ ਉਸ ਫੋਨ ਕਾਲ ਦੇ ਅਧਾਰ ‘ਤੇ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਸ਼ੱਕ ਹੈ ਕਿ ਡੱਬਰੀ ਦੇ ਨੌਜਵਾਨਾਂ ਨੇ ਦੋਵਾਂ ਦਾ ਕਤਲ ਕਰਵਾਇਆ ਹੈ।

ਦੋਵਾਂ ਨੂੰ ਬਹੁਤ ਹੀ ਬੇਰਹਿਮੀ ਨਾਲ ਮਾਰਿਆ ਗਿਆ ਹੈ। ਅਰਸ਼ ਪ੍ਰਤੀ ਦੇ ਮੱਥੇ ਤੇ ਜਦੋਂ ਕਿ ਗੋਪੇਸ਼ ਦੇ ਸਿਰ ਦੇ ਪਿਛੇਲੇ ਪਾਸੇ ਤੇਜ਼ਧਾਰ ਹਥਿਆਰ ਦੇ ਗਹਿਰੇ ਨਿਸ਼ਾਨ ਹਨ। ਪਰਿਵਾਰ ਨੂੰ ਸ਼ੱਕ ਹੈ ਕਿ ਦੋਵਾਂ ਨੂੰ ਪਿੰਡ ਵਿੱਚ ਬੁਲਾ ਕੇ ਸੋਚੀ ਸਮਝੀ ਸਾਜਿਸ਼ ਤਹਿਤ ਮਾਰਿਆ ਗਿਆ ਹੈ।