ਜਲੰਧਰ ਹਾਈਟਸ ਦੀ ਇਮਾਰਤ ਤੋਂ ਹੇਠਾਂ ਡਿੱਗੀ ਲੜਕੀ, ਖ਼ੁਦਕੁਸ਼ੀ ਦਾ ਸ਼ੱਕ; ਪਰਿਵਾਰ ਨੇ ਦੱਸਿਆ ਡਿਪ੍ਰੈਸ਼ਨ ਦੀਆਂ ਲੈਂਦੀ ਸੀ ਗੋਲੀਆਂ
ਮ੍ਰਿਤਕ ਲੜਕੀ ਦੀ ਪਛਾਣ 21 ਸਾਲਾ ਮਹਿਕਪ੍ਰੀਤ ਵਜੋਂ ਹੋਈ ਹੈ। ਇਹ ਘਟਨਾ 22 ਅਗਸਤ ਦੀ ਦੇਰ ਸ਼ਾਮ ਦੀ ਦੱਸੀ ਜਾ ਰਹੀ ਹੈ। ਪੁਲਿਸ ਮੁਤਾਬਕ ਲੜਕੀ ਦੀ ਮੌਤ ਦੀ ਸੂਚਨਾ ਸਵੇਰੇ ਮਿਲੀ ਸੀ। ਮੁੱਢਲੀ ਜਾਂਚ 'ਚ ਮਾਮਲਾ ਖੁਦਕੁਸ਼ੀ ਦਾ ਲੱਗ ਰਿਹਾ ਹੈ। ਪਰਿਵਾਰ ਨੇ ਦੱਸਿਆ ਕਿ ਮਹਿਕਪ੍ਰੀਤ ਡਿਪ੍ਰੈਸ਼ਨ ਦੀ ਦਵਾਈ ਲੈ ਰਹੀ ਸੀ।
ਜਲੰਧਰ ਹਾਈਟਸ ਇਮਾਰਤ ਤੋਂ ਹੇਠਾਂ ਡਿੱਗੀ ਲੜਕੀ, ਖ਼ੁਦਕੁਸ਼ੀ ਦਾ ਸ਼ੱਕ
ਜਲੰਧਰ ‘ਚ 66 ਫੁੱਟ ਰੋਡ ‘ਤੇ ਸਥਿਤ ਜਲੰਧਰ ਹਾਈਟਸ ‘ਚ ਇੱਕ ਲੜਕੀ ਦੀ ਲਾਸ਼ ਮਿਲੀ। ਸ਼ੱਕੀ ਹਾਲਾਤਾਂ ‘ਚ ਮੌਤ ਦੀ ਸੂਚਨਾ ਮਿਲਣ ‘ਤੇ ਥਾਣਾ ਸਦਰ ਪੁਲਿਸ ਮੌਕੇ ‘ਤੇ ਪਹੁੰਚੀ ਤੇ ਲਾਸ਼ ਨੂੰ ਸਿਵਲ ਹਸਪਤਾਲ ‘ਚ ਰਖਵਾਇਆ ਗਿਆ। ਪੁਲਿਸ ਨੂੰ ਦਿੱਤੇ ਬਿਆਨ ‘ਚ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਅਚਾਨਕ ਇਮਾਰਤ ਤੋਂ ਹੇਠਾਂ ਡਿੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਲੜਕੀ ਦੀ ਪਛਾਣ 21 ਸਾਲਾ ਮਹਿਕਪ੍ਰੀਤ ਵਜੋਂ ਹੋਈ ਹੈ। ਇਹ ਘਟਨਾ 22 ਅਗਸਤ ਦੀ ਦੇਰ ਸ਼ਾਮ ਦੀ ਦੱਸੀ ਜਾ ਰਹੀ ਹੈ। ਪੁਲਿਸ ਮੁਤਾਬਕ ਲੜਕੀ ਦੀ ਮੌਤ ਦੀ ਸੂਚਨਾ ਸਵੇਰੇ ਮਿਲੀ ਸੀ। ਮੁੱਢਲੀ ਜਾਂਚ ‘ਚ ਮਾਮਲਾ ਖੁਦਕੁਸ਼ੀ ਦਾ ਲੱਗ ਰਿਹਾ ਹੈ। ਪਰਿਵਾਰ ਨੇ ਦੱਸਿਆ ਕਿ ਮਹਿਕਪ੍ਰੀਤ ਡਿਪ੍ਰੈਸ਼ਨ ਦੀ ਦਵਾਈ ਲੈ ਰਹੀ ਸੀ।
ਇਹ ਵੀ ਪੜ੍ਹੋ
BA ਫਾਈਨਲ ਇਅਰ ‘ਚ ਕਰ ਰਹੀ ਸੀ ਪੜ੍ਹਾਈ
ਪਰਿਵਾਰ ਮੁਤਾਬਕ ਮਹਿਕਪ੍ਰੀਤ ਕੌਰ BA ਫਾਈਨਲ ਸਮੈਸਟਰ ਦੀ ਪੜ੍ਹਾਈ ਕਰ ਰਹੀ ਸੀ। ਸਵੇਰੇ ਸੈਰ ਕਰਦੇ ਹੋਏ ਉਹ ਇਮਾਰਤ ਦੀ ਬਾਲਕਨੀ ਵੱਲ ਗਈ ਤੇ ਹੇਠਾਂ ਡਿੱਗ ਗਈ। ਪਰਿਵਾਰ ਵੱਲੋਂ ਮਹਿਕਪ੍ਰੀਤ ਦੇ ਅੰਤਿਮ ਸੰਸਕਾਰ ਸਬੰਧੀ ਪੋਸਟਰ ਵੀ ਜਾਰੀ ਕੀਤਾ ਗਿਆ ਹੈ। ਇਸ ‘ਚ ਦੱਸਿਆ ਗਿਆ ਹੈ ਕਿ ਉਸ ਦਾ ਅੰਤਿਮ ਸੰਸਕਾਰ ਸ਼ਾਮ 4 ਵਜੇ ਮਾਡਲ ਟਾਊਨ ਸ਼ਮਸ਼ਾਨਘਾਟ ‘ਚ ਕੀਤਾ ਜਾਵੇਗਾ।
