ਪਾਣੀ-ਪਾਣੀ ਹੋਇਆ ਜਲੰਧਰ, ਸਵੇਰ ਤੋਂ ਮੀਂਹ ਕਾਰਨ ਗਲੀਆਂ-ਸੜਕਾਂ ਬਣੀਆਂ ਨਹਿਰਾਂ

Updated On: 

17 Aug 2025 16:56 PM IST

ਮੀਂਹ ਕਾਰਨ ਸ਼ਹਿਰ 'ਚ ਪਾਣੀ ਭਰ ਗਿਆ ਹੈ। ਜਲੰਧਰ ਦੀਆਂ ਸੜਕਾਂ 1 ਤੋਂ 2 ਫੁੱਟ ਪਾਣੀ ਨਾਲ ਭਰ ਗਈਆਂ ਹਨ ਤੇ ਮੁਹੱਲਿਆਂ ਤੇ ਕਲੋਨੀਆਂ ਦੀਆਂ ਗਲੀਆਂ ਵੀ ਪਾਣੀ 'ਚ ਡੁੱਬ ਗਈਆਂ ਹਨ। ਜਲੰਧਰ ਦੇ ਲੰਬਾ ਪਿੰਡ ਚੌਕ 'ਚ 1 ਤੋਂ 2 ਫੁੱਟ ਪਾਣੀ ਭਰ ਗਿਆ ਹੈ ਤੇ ਲੋਕਾਂ ਨੂੰ ਆਉਣ-ਜਾਣ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪਾਣੀ-ਪਾਣੀ ਹੋਇਆ ਜਲੰਧਰ, ਸਵੇਰ ਤੋਂ ਮੀਂਹ ਕਾਰਨ ਗਲੀਆਂ-ਸੜਕਾਂ ਬਣੀਆਂ ਨਹਿਰਾਂ
Follow Us On

ਹਿਮਾਚਲ ਦੇ ਪਹਾੜੀ ਇਲਾਕਿਆਂ ਤੇ ਪੰਜਾਬ ਦੇ ਮੈਦਾਨੀ ਇਲਾਕਿਆਂ ਚ ਬੀਤੀ ਰਾਤ ਤੋਂ ਭਾਰੀ ਮੀਂਹ ਕਾਰਨ ਪੰਜਾਬ ਦੇ ਕਈ ਇਲਾਕਿਆਂ ਚ ਪਾਣੀ ਭਰ ਗਿਆ ਹੈ। ਇਸੇ ਤਰ੍ਹਾਂ, ਪੰਜਾਬ ਦੇ ਜਲੰਧਰ ਚ ਵੀ ਸਵੇਰ ਤੋਂ ਮੀਂਹ ਕਾਰਨ ਸ਼ਹਿਰ ਦੀਆਂ ਸੜਕਾਂ ਤੇ ਗਲੀਆਂ ਪਾਣੀ ਚ ਡੁੱਬ ਗਈਆਂ ਹਨ। ਭਾਵੇਂ ਕਿ ਭਾਰੀ ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਪਰ ਪਾਣੀ ਭਰਨ ਕਾਰਨ ਲੋਕਾਂ ਨੂੰ ਆਉਣ-ਜਾਣ ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਆਦਾ ਪਾਣੀ ਭਰਨ ਕਾਰਨ ਲੋਕਾਂ ਦੇ ਵਾਹਨ ਦੀ ਆਵਾਜਾਈ ਰੁਕ ਗਈ ਹੈ।

ਮੀਂਹ ਕਾਰਨ ਸ਼ਹਿਰ ਚ ਪਾਣੀ ਭਰ ਗਿਆ ਹੈ। ਜਲੰਧਰ ਦੀਆਂ ਸੜਕਾਂ 1 ਤੋਂ 2 ਫੁੱਟ ਪਾਣੀ ਨਾਲ ਭਰ ਗਈਆਂ ਹਨ ਤੇ ਮੁਹੱਲਿਆਂ ਤੇ ਕਲੋਨੀਆਂ ਦੀਆਂ ਗਲੀਆਂ ਵੀ ਪਾਣੀ ਚ ਡੁੱਬ ਗਈਆਂ ਹਨ। ਜਲੰਧਰ ਦੇ ਲੰਬਾ ਪਿੰਡ ਚੌਕ ਚ 1 ਤੋਂ 2 ਫੁੱਟ ਪਾਣੀ ਭਰ ਗਿਆ ਹੈ ਤੇ ਲੋਕਾਂ ਨੂੰ ਆਉਣ-ਜਾਣ ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪਾਣੀ ਭਰਨ ਕਾਰਨ ਲੋਕਾਂ ਦੇ ਵਾਹਨ ਰੁਕਣੇ ਸ਼ੁਰੂ ਹੋ ਗਏ ਹਨ। ਜੇਕਰ ਇਸੇ ਤਰ੍ਹਾਂ ਮੀਂਹ ਪੈਂਦਾ ਰਿਹਾ ਤਾਂ ਨੀਵੇਂ ਇਲਾਕਿਆਂ ਚ ਹੋਰ ਵੀ ਪਾਣੀ ਦਾ ਪੱਧਰ ਵੱਧ ਸਕਦਾ ਹੈ ਤੇ ਹੜ੍ਹ ਵਰਗੀਆਂ ਸਥਿਤੀਆਂ ਪੈਦਾ ਹੋ ਸਕਦੀਆਂ ਹਨ।