Jalandhar Bypoll 2023: ਜਲੰਧਰ ਜਿਮਨੀ ਚੋਣ ਲਈ AAP ‘ਤੇ ਗੰਭੀਰ ਇਲਜ਼ਾਮ, ਕਰਮਜੀਤ ਕੌਰ ਨੇ ਚੋਣ ਕਮੀਸ਼ਨ ਨੂੰ ਭੇਜੀ ਸ਼ਿਕਾਇਤ

Updated On: 

10 May 2023 14:52 PM

ਜਲੰਧਰ ਜਿਮਨੀ ਚੋਣ ਲਈ ਕਾਂਗਰਸ ਉਮੀਦਵਾਰ ਕਰਮਜੀਤ ਕੌਰ, ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਅਤੇ ਬੀਜੇਪੀ ਨੇ AAP 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਵਿਰੋਧੀ ਧੀਰਾਂ ਮੁਤਾਬਕ ਆਮ ਆਦਮੀ ਪਾਰਟੀ ਦੇ ਬਾਹਰੀ ਵਰਕਰ ਹਾਲੇ ਵੀ ਹਲਕੇ ਵਿੱਚ ਮੌਜੂਦ ਹਨ। ਕਰਮਜੀਤ ਕੌਰ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਹੈ।

Jalandhar Bypoll 2023: ਜਲੰਧਰ ਜਿਮਨੀ ਚੋਣ ਲਈ AAP ਤੇ ਗੰਭੀਰ ਇਲਜ਼ਾਮ, ਕਰਮਜੀਤ ਕੌਰ ਨੇ ਚੋਣ ਕਮੀਸ਼ਨ ਨੂੰ ਭੇਜੀ ਸ਼ਿਕਾਇਤ
Follow Us On

Jalandhar Election 2023 Updates: ਜਲੰਧਰ ਜਿਮਨੀ ਚੋਣ ਲਈ ਵੋਟਿੰਗ ਜਾਰੀ ਹੈ। ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ ਨੇ ਆਮ ਆਦਮੀ ਪਾਰਟੀ ਤੇ ਗੰਭਰੀ ਇਲਜ਼ਾਮ ਲਗਾਏ ਹਨ। ਕਰਮਜੀਤ ਕੌਰ ਨੇ ਚੋਣ ਕਮੀਸ਼ਨ ਨੂੰ ਸ਼ਿਕਾਇਤ ਭੇਜੀ ਹੈ ਕਿ ਆਮ ਆਦਮੀ ਪਾਰਟੀ ਦੇ ਬਾਹਰੀ ਵਰਕਰ ਹਾਲੇ ਵੀ ਹਲਕੇ ਵਿੱਚ ਮੌਜੂਦ ਹਨ। ਉਨ੍ਹਾਂ ਕਿਹਾ ਕਿ ਸੁਸ਼ੀਲ ਰਿੰਕੂ ਦੀ ਉਮੀਦਵਾਰੀ ਰੱਦ ਕੀਤੀ ਜਾਵੇ। ਉਥੇ ਬੀਜੇਪੀ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਨੇ ਸੁੱਰਖਿਆਂ ਵਿਵਸਥਾ ਨੂੰ ਲੈ ਸਵਾਲ ਚੁੱਕੇ ਹਨ ਅਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਦੇਣ ਦੀ ਗੱਲ ਆਖੀ ।

ਕਰਮਜੀਤ ਕੌਰ ਨੇ ਚੋਣ ਕਮੀਸ਼ਨ ਨੂੰ ਭੇਜੀ ਸ਼ਿਕਾਇਤ

ਜਲੰਧਰ ਜਿਮਨੀ ਚੋਣ ਲਈ ਕਾਂਗਰਸ ਉਮੀਦਵਾਰ ਕਰਮਜੀਤ ਕੌਰ ਨੇ ਚੋਣ ਕਮੀਸ਼ਨ ਨੂੰ ਸ਼ਿਕਾਇਤ ਭੇਜੀ ਹੈ। ਕਰਮਜੀਤ ਕੌਰ ਚੌਧਰੀ (Karmjit Kaur) ਮੁਤਾਬਕ ਆਮ ਆਦਮੀ ਪਾਰਟੀ ਦੇ ਬਾਹਰੀ ਵਰਕਰ ਹਾਲੇ ਵੀ ਹਲਕੇ ਵਿੱਚ ਮੌਜੂਦ ਹਨ। ਕਰਮਜੀਤ ਕੌਰ ਮੁਤਾਬਕ ਅਧਿਕਾਰੀ ਮੂਕ ਦਰਸ਼ਨ ਬਣੇ ਹਨ ਹਨ। ਉਨ੍ਹਾਂ ਕਿਹਾ ਕਿ ਸੁਸ਼ੀਲ ਰਿੰਕੂ ਦੀ ਉਮੀਦਵਾਰੀ ਰੱਦ ਕੀਤੀ ਜਾਵੇ। ਉਨ੍ਹਾਂ ਮੁਤਾਬਕ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਵੀ ਹੋ ਰਹੀ ਹੈ।

ਇੰਦਰ ਇਕਬਾਲ ਸਿੰਘ ਨੇ ਸੁੱਰਖਿਆ ਵਿਵਸਥਾ ‘ਤੇ ਚੁੱਕੇ ਸਵਾਲ

ਜਲੰਧਰ ਜਿਮਨੀ ਚੋਣ ਲਈ ਬੀਜੇਪੀ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ (Inder Iqbal Singh) ਨੇ ਸੁੱਰਖਿਆਂ ਵਿਵਸਥਾ ਨੂੰ ਲੈ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਬਾਹਰੀ ਜਿਲ੍ਹੇ ਤੋਂ ਆਈ ਲੀਡਰਸ਼ਿਪ ਸਰੇਆਮ ਘੁੰਮ ਰਹੇ ਹਨ। ਅਸੀਂ ਇਸ ਗੱਲ ਨੂੰ ਲੈ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਭ ਤੋਂ ਤੁਰੰਤ ਬਾਹਰ ਕਰਨਾ ਚਾਹਿਦਾ ਹੈ ਅਤੇ ਬਣਦੀ ਕਾਰਵਾਈ ਕਰਨ ਚਾਹਿਦੀ ਹੈ।

ਜਲੰਧਰ ਦੇ ਨੌਰਥ ਹਲਕੇ ‘ਚ ਬੂਥ ਕੈਪਚਰਿੰਗ

ਜਲੰਧਰ ਦੇ ਨੌਰਥ ਹਲਕੇ ਵਿੱਚ ਬੂਥ ਕੈਪਚਰਿੰਗ ਸਬੰਧੀ ਇੱਕ ਵੀਡੀਓ ਸਾਹਮਣੇ ਆਈ ਹੈ। ਇੱਕ ਮਹਿਲਾ ਕਾਂਗਰਸ ਵਰਕਰ ਨੇ ਇਲਜ਼ਾਮ ਲਗਾਇਆ ਹੈ ਕਿ ਉਹ ਆਪਣੇ ਬੂਥ ‘ਤੇ ਬੈਠ ਕੇ ਕੰਮ ਕਰ ਰਹੇ ਸਨ। ਇਸ ਦੌਰਾਨ ਬੂਥ ਕੈਪਚਰਿੰਗ ਕਰਨ ਆਏ ਆਮ ਆਦਮੀ ਪਾਰਟੀ ਦੇ ਲੋਕਾਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਦੇ ਕੱਪੜੇ ਫਾੜ ਦਿੱਤੇ। ਕਾਂਗਰਸ ਮਹਿਲਾ ਵਰਕਰ ਨੇ ਦੱਸਿਆ ਕਿ ਉਸ ਨਾਲ ਬੈਠੇ ਪਾਰਟੀ ਦੇ ਦੂਜੇ ਵਰਕਰਾਂ ਨਾਲ ਵੀ ਕੁੱਟਮਾਰ ਕੀਤੀ ਅਤੇ ਉਨ੍ਹਾਂ ਦੇ ਫੋਨ ਵੀ ਖੋਹ ਲੈ ਗਏ।

ਮਹਿਲਾ ਨੇ ਗੰਭੀਰ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਗੰਜੀ ਅਤੇ ਬੌਬੀ ਨੇ ਸ਼ਾਮ ਤੱਕ ਉਸ ਦੇ ਲੜਕੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ, ਜੇਕਰ ਉਸ ਦੇ ਪੁੱਤਰ ਜਾਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਕੁਝ ਵੀ ਹੋਇਆ ਤਾਂ ਇਸ ਲਈ ਬੌਬੀ ਅਤੇ ਗੰਜੀ ਜ਼ਿੰਮੇਵਾਰ ਹੋਣਗੇ।

ਵਿਧਾਇਕ ਦਿਲਜੀਤ ਸਿੰਘ ਭੋਲਾ ‘ਤੇ ਪੈਸ ਵੰਡਣ ਦਾ ਇਲਜ਼ਾਮ

ਜਲੰਧਰ ‘ਚ ਭਾਜਪਾ ਦੇ ਸਰਬਜੀਤ ਸਿੰਘ ਮੱਕੜ ਨੇ ਇਲਜ਼ਾਮ ਲਾਇਆ ਹੈ ਕਿ ‘ਆਪ’ ਦੇ ਵਿਧਾਇਕ ਦਿਲਜੀਤ ਸਿੰਘ ਭੋਲਾ ਜਲੰਧਰ ਛਾਉਣੀ ‘ਚ ਸਕੂਟਰ ‘ਤੇ ਘੁੰਮ ਕੇ ਪੈਸੇ ਵੰਡ ਰਹੇ ਹਨ। ਜਦਕਿ ਚੋਣ ਕਮਿਸ਼ਨ ਨੇ ਹਦਾਇਤ ਕੀਤੀ ਹੈ ਕਿ ਬਾਹਰੋਂ ਕੋਈ ਵੀ ਆਗੂ ਜਲੰਧਰ ਵਿੱਚ ਨਹੀਂ ਰਹਿ ਸਕਦਾ, ਫਿਰ ਉਹ ਇਥੇ ਕੀ ਕਰ ਰਹੇ ਹਨ।

AAP ਅਤੇ ਕਾਂਗਰਸ ਵਰਕਰਾਂ ਵਿਚਾਲੇ ਝੜਪ

ਜਲੰਧਰ ਲੋਕ ਸਭਾ ਹਲਕੇ ਲਈ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ ਹੈ। ਇਸੇ ਦੌਰਾਨ ਸ਼ਾਹਕੋਟ ਦੇ ਪਿੰਡ ਰੂਪੇਵਾਲਾ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸੀ ਵਰਕਰਾਂ ਵਿਚਾਲੇ ਝੜਪ ਹੋ ਗਈ। ਕਾਂਗਰਸ ਨੇ ਇਲਜ਼ਾਮ ਲਗਾਇਆ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਵੋਟਰਾਂ ਨੂੰ ਪ੍ਰਭਾਵਿਤ ਕਰ ਰਹੇ ਹਨ।

ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਚੁੱਕੇ ਸਵਾਲ

ਜਲੰਧਰ ਜਿਮਨੀ ਚੋਣਾਂ ਲਈ ਕਾਂਗਰਸੀ ਵਿਧਾਇਕ ਪਰਗਟ ਸਿੰਘ (Pargat Singh) ਨੇ ਚੋਣ ਕਮੀਸ਼ਨ ਦੀ ਕਾਰਵਾਈ ‘ਤੇ ਸਵਾਲ ਚੁੱਕੇ ਹਨ। ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਚੋਣ ਕਮਿਸ਼ਨ ਸੁੱਤਾ ਪਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਦੇ ਵਰਕਰ ਹਰ ਬੂਥ ਤੇ ਬੈਠੇ ਹੋਏ ਹਨ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ