ਜਲੰਧਰ: ਡੰਕੀ ਰੂਟ ਵਾਲੇ ਏਜੰਟਾਂ ‘ਤੇ ED ਦੀ ਕਾਰਵਾਈ, ਪਾਸਪੋਰਟ ਤੇ ਡਿਜੀਟਲ ਡਿਵਾਈਸਾਂ ਬਰਾਮਦ, ਕਰੋੜਾਂ ਦੀ ਨਕਦੀ ਤੇ ਹਵਾਲਾ ਦੇ ਜਰੀਏ ਕਰਦੇ ਸਨ ਲੈਣ-ਦੇਣ

davinder-kumar-jalandhar
Updated On: 

11 Jul 2025 09:00 AM

ਛਾਪੇਮਾਰੀ ਤੋਂ ਬਾਅਦ, ਈਡੀ ਨੇ ਇੱਕ ਏਜੰਟ ਦੇ ਘਰੋਂ ਕੁੱਲ 30 ਪਾਸਪੋਰਟ ਬਰਾਮਦ ਕੀਤੇ ਜੋ 'ਡੌਂਕੀ ਰੂਟ' ਰਾਹੀਂ ਲੋਕਾਂ ਨੂੰ ਭੇਜਣ ਵਿੱਚ ਸ਼ਾਮਲ ਸੀ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਏਜੰਟਾਂ ਨੇ ਕਰੋੜਾਂ ਰੁਪਏ ਦੇ ਨਕਦ ਅਤੇ ਹਵਾਲਾ ਰਾਹੀਂ ਲੈਣ-ਦੇਣ ਕੀਤੇ। ਈਡੀ ਨੇ ਕਿਹਾ ਕਿ ਇਨ੍ਹਾਂ ਛਾਪਿਆਂ ਦੌਰਾਨ ਕਈ ਇਤਰਾਜ਼ਯੋਗ ਦਸਤਾਵੇਜ਼, ਰਿਕਾਰਡ ਅਤੇ ਡਿਜੀਟਲ ਡਿਵਾਈਸ ਬਰਾਮਦ ਕੀਤੇ ਗਏ ਅਤੇ ਜ਼ਬਤ ਕੀਤੇ ਗਏ।

ਜਲੰਧਰ: ਡੰਕੀ ਰੂਟ ਵਾਲੇ ਏਜੰਟਾਂ ਤੇ ED ਦੀ ਕਾਰਵਾਈ, ਪਾਸਪੋਰਟ ਤੇ ਡਿਜੀਟਲ ਡਿਵਾਈਸਾਂ ਬਰਾਮਦ, ਕਰੋੜਾਂ ਦੀ ਨਕਦੀ ਤੇ ਹਵਾਲਾ ਦੇ ਜਰੀਏ ਕਰਦੇ ਸਨ ਲੈਣ-ਦੇਣ

ਸੰਕੇਤਕ ਤਸਵੀਰ

Follow Us On
ਜਲੰਧਰ ਸਥਿਤ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀਆਂ ਨਾਲ ਸਬੰਧਤ ਹਾਈ-ਪ੍ਰੋਫਾਈਲ ‘ਡੰਕੀ ਰੂਟ’ ਮਾਮਲੇ ‘ਚ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ ਪੰਜਾਬ ਅਤੇ ਹਰਿਆਣਾ ਵਿੱਚ 11 ਥਾਵਾਂ ‘ਤੇ ਛਾਪੇਮਾਰੀ ਕੀਤੀ। ਛਾਪੇਮਾਰੀ ਬੁੱਧਵਾਰ ਨੂੰ ਸ਼ੁਰੂ ਹੋਈ ਅਤੇ ਵੀਰਵਾਰ ਨੂੰ ਖਤਮ ਹੋਈ। ਇਹ ਕਾਰਵਾਈ ਅੰਮ੍ਰਿਤਸਰ, ਸੰਗਰੂਰ, ਪਟਿਆਲਾ, ਮੋਗਾ, ਅੰਬਾਲਾ, ਕੁਰੂਕਸ਼ੇਤਰ ਅਤੇ ਕਰਨਾਲ ਜ਼ਿਲ੍ਹਿਆਂ ਵਿੱਚ ਕੀਤੀ ਗਈ। ਛਾਪੇਮਾਰੀ ਤੋਂ ਬਾਅਦ, ਈਡੀ ਨੇ ਇੱਕ ਏਜੰਟ ਦੇ ਘਰੋਂ ਕੁੱਲ 30 ਪਾਸਪੋਰਟ ਬਰਾਮਦ ਕੀਤੇ ਜੋ ‘ਡੰਕੀ ਰੂਟ’ ਰਾਹੀਂ ਲੋਕਾਂ ਨੂੰ ਭੇਜਣ ‘ਚ ਸ਼ਾਮਲ ਸੀ। ਜਾਂਚ ‘ਚ ਇਹ ਵੀ ਸਾਹਮਣੇ ਆਇਆ ਕਿ ਏਜੰਟਾਂ ਨੇ ਕਰੋੜਾਂ ਰੁਪਏ ਦੇ ਨਕਦ ਤੇ ਹਵਾਲਾ ਰਾਹੀਂ ਲੈਣ-ਦੇਣ ਕੀਤੇ। ਈਡੀ ਨੇ ਕਿਹਾ ਕਿ ਇਨ੍ਹਾਂ ਛਾਪਿਆਂ ਦੌਰਾਨ ਕਈ ਇਤਰਾਜ਼ਯੋਗ ਦਸਤਾਵੇਜ਼, ਰਿਕਾਰਡ ਅਤੇ ਡਿਜੀਟਲ ਡਿਵਾਈਸ ਬਰਾਮਦ ਕੀਤੇ ਗਏ ਅਤੇ ਜ਼ਬਤ ਕੀਤੇ ਗਏ। ਈਡੀ ਨੇ ਇਹ ਕਾਰਵਾਈ ਪੰਜਾਬ ਅਤੇ ਹਰਿਆਣਾ ਪੁਲਿਸ ਦੁਆਰਾ ਦਰਜ ਕਈ ਐਫਆਈਆਰ ਦੇ ਆਧਾਰ ‘ਤੇ ਸ਼ੁਰੂ ਕੀਤੀ। ਇਹ ਐਫਆਈਆਰ ਭਾਰਤੀ ਦੰਡ ਸੰਹਿਤਾ ਤੇ ਇਮੀਗ੍ਰੇਸ਼ਨ ਐਕਟ 1983 ਦੇ ਤਹਿਤ ਦਰਜ ਕੀਤੀਆਂ ਗਈਆਂ ਸਨ। ਜਾਂਚ ਤੋਂ ਪਤਾ ਲੱਗਾ ਕਿ ਅਮਰੀਕਾ ਜਾਣ ਦੇ ਚਾਹਵਾਨ ਲੋਕਾਂ ਨੂੰ ਟ੍ਰੈਵਲ ਏਜੰਟਾਂ ਤੇ ਦਲਾਲਾਂ ਨੇ ਧੋਖਾ ਦਿੱਤਾ ਸੀ ਕਿ ਉਹ ਉਨ੍ਹਾਂ ਨੂੰ ਕਾਨੂੰਨੀ ਤੌਰ ‘ਤੇ ਅਮਰੀਕਾ ਭੇਜ ਦੇਣਗੇ।

ਕਈ ਹੋਰ ਵੱਡੇ ਖਿਡਾਰੀ ਵੀ ਜਾਂਚ ਅਧੀਨ

ਇਸ ਮਾਮਲੇ ‘ਚ ਖੁਲਾਸਾ ਹੋਇਆ ਹੈ ਕਿ ਉਨ੍ਹਾਂ ਨੂੰ ‘ਡੰਕੀ ਰੂਟ’ ਰਾਹੀਂ ਖਤਰਨਾਕ ਰਸਤਿਆਂ ਰਾਹੀਂ ਕਈ ਦੇਸ਼ਾਂ ਦੀਆਂ ਸਰਹੱਦਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਪਾਰ ਕਰਨ ਲਈ ਮਜਬੂਰ ਕੀਤਾ ਗਿਆ ਸੀ। ਇਸ ਰੂਟ ‘ਤੇ ਲੋਕਾਂ ਨੂੰ ਮਨੁੱਖੀ ਤਸਕਰੀ ਮਾਫੀਆ ਅਤੇ ਡੰਕਰ (ਤਸਕਰੀ ਗਿਰੋਹ) ਦੀ ਮਦਦ ਨਾਲ ਭੇਜਿਆ ਜਾਂਦਾ ਸੀ। ਇੰਨਾ ਹੀ ਨਹੀਂ, ਮਾਫੀਆ ਅਤੇ ਏਜੰਟ ਰਸਤੇ ‘ਚ ਡਰਾਉਣ ਵਾਲੀਆਂ ਸਥਿਤੀਆਂ ਪੈਦਾ ਕਰਦੇ ਸਨ ਅਤੇ ਵਾਧੂ ਪੈਸੇ ਇਕੱਠੇ ਕਰਦੇ ਸਨ। ਤਲਾਸ਼ੀ ਮੁਹਿੰਮ ਦੌਰਾਨ, ਕਈ ਹੋਰ ਏਜੰਟਾਂ ਅਤੇ ਇਮੀਗ੍ਰੇਸ਼ਨ ਏਜੰਸੀਆਂ ਦੇ ਨਾਮ ਵੀ ਸਾਹਮਣੇ ਆਏ, ਜੋ ਇਸ ਗੈਰ-ਕਾਨੂੰਨੀ ਕਾਰੋਬਾਰ ਨੂੰ ਵੱਡੇ ਪੱਧਰ ‘ਤੇ ਚਲਾ ਰਹੇ ਹਨ। ਜਲਦੀ ਹੀ ਈਡੀ ਪੂਰੇ ਮਾਮਲੇ ਵਿੱਚ ਵੱਡਾ ਖੁਲਾਸਾ ਕਰ ਸਕਦੀ ਹੈ, ਕਿਉਂਕਿ ਇਸ ਮਾਮਲੇ ‘ਚ ਕੁਝ ਵੱਡੇ ਖਿਡਾਰੀਆਂ ਦੇ ਨਾਮ ਵੀ ਸਾਹਮਣੇ ਆਏ ਹਨ।