Jalandhar Bypoll Election 2023: ਆਮ ਆਦਮੀ ਪਾਰਟੀ ਦੇ ਚੰਗੇ ਕੰਮਾਂ ਦਾ ਨਤੀਜਾ ਹੈ ਜੰਲਧਰ ਦੀ ਜਿੱਤ -ਰਿੰਕੂ

Updated On: 

30 Jan 2024 15:52 PM

Jalandhar Bypoll Election 2023: ਆਮ ਆਦਮੀ ਪਾਰਟੀ ਦੇ ਚੰਗੇ ਕੰਮਾਂ ਦਾ ਨਤੀਜਾ ਹੈ ਜੰਲਧਰ ਦੀ ਜਿੱਤ -ਰਿੰਕੂ
Follow Us On

Jalandhar Bypoll Election: ਜਲੰਧਰ ਵਿੱਚ ਤਕਰੀਬਨ 60 ਹਜਾਰ ਵੋਟਾਂ ਤੋਂ ਜਿੱਤ ਦਰਜ ਕਰਕੇ ਇਤਿਹਾਸ ਬਦਲਣ ਵਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਪਾਰਟੀ ਦੀ ਜਿੱਤ ਦੇ ਜਲੰਧਰ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਜਿੱਤ ਤੋਂ ਬਾਅਦ ਰੋਡ ਸ਼ੋਅ ਕਰਨ ਨਿਕਲੇ ਰਿੰਕੂ ਨੇ ਇਸ ਜਿੱਤ ਦਾ ਸਿਹਰਾ ਪਾਰਟੀ ਵੱਲੋਂ ਇਕ ਸਾਲ ਵਿੱਚ ਕੀਤੇ ਵਿਕਾਸ ਕੰਮਾਂ ਨੂੰ ਦਿੱਤਾ। ਉਨ੍ਹਾਂ ਕਿਹਾਂ ਕਿ ਲੋਕ ਹੁਣ ਬਹੁਤ ਜਾਗਰੁਕ ਹੋ ਚੁੱਕੇ ਨੇ। ਉਹ ਜਾਣਦੇ ਨੇ ਕਿ ਹੁਣ ਦੂਸ਼ਣਬਾਜੀ ਵਾਲੀ ਸਿਆਸਤ ਕੰਮ ਨਹੀਂ ਕਰਦੀ। ਹੁਣ ਸਿਰਫ਼ ਪਾਰਟੀ ਵੱਲੋਂ ਕੀਤੇ ਗਏ ਲੋਕ ਹਿੱਤ ਦੇ ਕੰਮ ਹੀ ਗਿਣੇ ਜਾਂਦੇ ਨੇ।

ਪਤੀ ਦੀ ਜਿੱਤ ਤੋਂ ਬਾਅਦ ਰਿੰਕੂ ਦੀ ਪਤਨੀ ਸੁਨੀਤਾ ਰਿੰਕੂ ਨੇ ਵੀ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਜਿਸ ਭਰੋਸੇ ਨਾਲ ਲੋਕਾਂ ਨੇ ਉਨ੍ਹਾਂ ਦੇ ਪਤੀ ਨੂੰ ਸੰਸਦ ਮੈਂਬਰ ਚੁਣਿਆ ਹੈ, ਉਹ ਉਸ ਭਰੋਸੇ ਨੂੰ ਕਾਇਮ ਰੱਖਣ ਚ ਕੋਈ ਕਸਰ ਨਹੀਂ ਛੱਡਣਗੇ।”

ਜਲੰਧਰ ਲੋਕ ਸਭਾ ਹਲਕੇ ਦੇ 9 ਵਿਧਾਨਸਭਾ ਹਲਕਿਆਂ ਚ ਆਮ ਆਦਮੀ ਪਾਰਟੀ ਨੂੰ ਮਿਲੀਆਂ ਵੋਟਾਂ ਦੀ ਗੱਲ ਕਰੀਏ ਤਾਂ ਪਿਛਲੀ ਵਾਰ ਪਾਰਟੀ ਨੂੰ ਸਿਰਫ਼ ਢਾਈ ਫੀਸਦ ਵੋਟਾਂ ਮਿਲੀਆਂ ਸਨ, ਜਦਕਿ ਇਸ ਵਾਰ 34 ਫੀਸਦ ਵੋਟਾਂ ਹਾਸਿਲ ਹੋਈਆਂ ਹਨ। ਉੱਥੇ ਹੀ ਪਿਛਲੀ ਵਾਰ 9 ਚੋਂ ਸਿਰਫ਼ ਵਿਧਾਨਸਭਾ ਹਲਕਿਆਂ ਚ ਆਪ ਨੂੰ ਜਿੱਤ ਮਿਲੀ ਸੀ, ਜਦਿ ਇਸ ਵਾਰ ਇਸ ਜਿੱਤ ਦਾ ਦਾਇਰਾ 7 ਹਲਕਿਆਂ ਤੱਕ ਵੱਧ ਗਿਆ ਹੈ।

ਫਿਲੌਰ : 38657
ਨਕੋਦਰ : 34740
ਸ਼ਾਹਕੋਟ : 36010
ਕਰਤਾਰਪੁਰ : 37951
ਜਲੰਧਰ ਪੱਛਮੀ : 35288
ਜਲੰਧਰ ਕੇਂਦਰੀ : 24716
ਜਲੰਧਰ ਉੱਤਰੀ : 30290
ਜਲੰਧਰ ਕੈਂਟ : 32217
ਆਦਮਪੁਰ : 32228
ਕੁੱਲ ਵੋਟਾਂ : 302097

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ