ਜਲੰਧਰ: ਪਾਰਕਿੰਗ ਨੂੰ ਲੈ ਕੇ ਕਾਂਗਰਸ ਦੇ ਕੌਂਸਲਰ ‘ਤੇ ਆਪ ਆਗੂ ਵਿਚਕਾਰ ਝਗੜਾ, ਲੱਤਾਂ-ਮੁੱਕਿਆਂ ਨਾਲ ਕੀਤਾ ਹਮਲਾ
Jalandhar: ਲੜਾਈ ਵਾਰਡ ਨੰਬਰ 66 ਦੇ ਕਾਂਗਰਸੀ ਕੌਂਸਲਰ ਬੰਟੀ ਨੀਲਕੰਠ ਤੇ ਇਸ ਵਾਰਡ ਤੋਂ ਚੋਣ ਹਾਰਨ ਵਾਲੇ 'ਆਪ' ਉਮੀਦਵਾਰ ਨਿਖਿਲ ਅਰੋੜਾ ਵਿਚਕਾਰ ਹੋਈ। ਚਸ਼ਮਦੀਦਾਂ ਅਨੁਸਾਰ, ਦੋਵਾਂ ਆਗੂਆਂ ਦਾ ਪਾਰਕਿੰਗ 'ਚ ਝਗੜਾ ਹੋਇਆ, ਜਿਸ ਨੇ ਕੁਝ ਹੀ ਸਮੇਂ 'ਚ ਭਿਆਨਕ ਰੂਪ ਧਾਰਨ ਕਰ ਲਿਆ। ਜਿਸ ਤੋਂ ਬਾਅਦ ਦੋਵੇਂ ਅਤੇ ਉਨ੍ਹਾਂ ਦੇ ਸਮਰਥਕ ਇੱਕ ਦੂਜੇ ਨਾਲ ਟਕਰਾ ਗਏ।
ਆਮ ਆਦਮੀ ਪਾਰਟੀ ਆਗੂ ਨਿਖਿਲ ਅਰੋੜਾ ਦੀ ਝਗੜੇ ਤੋਂ ਬਾਅਦ ਦੀ ਤਸਵੀਰ
ਜਲੰਧਰ ਵਿੱਚ ਕਾਂਗਰਸ ਪਾਰਟੀ ਦੇ ਕੌਂਸਲਰ ਤੇ ਇੱਕ ‘ਆਪ’ ਨੇਤਾ ਵਿਚਕਾਰ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, ਜੇਲ੍ਹ ਰੋਡ ‘ਤੇ ਸਥਿਤ ਮਹਾਲਕਸ਼ਮੀ ਮੰਦਰ ‘ਚ ਤੋਂ ਬਾਹਰ ਆਉਂਦੇ ਸਮੇਂ, ਦੋਵੇਂ ਪਾਰਕਿੰਗ ਵਿੱਚ ਆਹਮੋ-ਸਾਹਮਣੇ ਹੋ ਗਏ।
ਇਹ ਲੜਾਈ ਵਾਰਡ ਨੰਬਰ 66 ਦੇ ਕਾਂਗਰਸੀ ਕੌਂਸਲਰ ਬੰਟੀ ਨੀਲਕੰਠ ਤੇ ਇਸ ਵਾਰਡ ਤੋਂ ਚੋਣ ਹਾਰਨ ਵਾਲੇ ‘ਆਪ’ ਉਮੀਦਵਾਰ ਨਿਖਿਲ ਅਰੋੜਾ ਵਿਚਕਾਰ ਹੋਈ। ਚਸ਼ਮਦੀਦਾਂ ਅਨੁਸਾਰ, ਦੋਵਾਂ ਆਗੂਆਂ ਦਾ ਪਾਰਕਿੰਗ ‘ਚ ਝਗੜਾ ਹੋਇਆ, ਜਿਸ ਨੇ ਕੁਝ ਹੀ ਸਮੇਂ ‘ਚ ਭਿਆਨਕ ਰੂਪ ਧਾਰਨ ਕਰ ਲਿਆ। ਜਿਸ ਤੋਂ ਬਾਅਦ ਦੋਵੇਂ ਅਤੇ ਉਨ੍ਹਾਂ ਦੇ ਸਮਰਥਕ ਇੱਕ ਦੂਜੇ ਨਾਲ ਟਕਰਾ ਗਏ।
ਇਸ ਮਾਮਲੇ ਵਿੱਚ, ਬੰਟੀ ਨੀਲਕੰਠ ਨੇ ਕਿਹਾ ਕਿ ਜਦੋਂ ਤੋਂ ਉਹ ਉਨ੍ਹਾਂ ਤੋਂ ਚੋਣ ਹਾਰਿਆ ਹੈ, ਨਿਖਿਲ ਕਿਸੇ ਨਾ ਕਿਸੇ ਬਹਾਨੇ ਲੜਨ ਦੀ ਕੋਸ਼ਿਸ਼ ਕਰ ਰਿਹਾ ਸੀ। ਨਿਖਿਲ ਨੇ ਹਰਸ਼ ਨਾਮ ਦੇ ਵਿਅਕਤੀ ਤੋਂ ਇੱਕ ਦੁਕਾਨ ਕਿਰਾਏ ‘ਤੇ ਲਈ ਸੀ। ਉਸ ਨੇ ਦੋ ਸਾਲਾਂ ਤੋਂ ਕਿਰਾਇਆ ਨਹੀਂ ਦਿੱਤਾ ਸੀ। ਹਰਸ਼ ਉਸ ਦਾ ਸਮਰਥਕ ਹੈ, ਇਸ ਲਈ ਨਿਖਿਲ ਉਸ ਤੋਂ ਨਾਰਾਜ਼ ਹੈ।
ਨਿਖਿਲ ਅਰੋੜਾ ਨੇ ਕਿਹਾ ਕਿ ਉਸ ਨੇ ਇਸ ਘਟਨਾ ਦੀ ਪੂਰੀ ਜਾਣਕਾਰੀ ਪਾਰਟੀ ਦੇ ਸੀਨੀਅਰ ਨੇਤਾਵਾਂ ਨੂੰ ਦੇ ਦਿੱਤੀ ਹੈ। ਪਾਰਟੀ ਦੇ ਫੈਸਲੇ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਲੜਾਈ ਤੋਂ ਬਾਅਦ ਦੋਵਾਂ ਆਗੂਆਂ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਚੈੱਕਅਪ ਕਰਵਾਇਆ ਗਿਆ ਹੈ। ਫਿਲਹਾਲ ਕਿਸੇ ਵੀ ਧਿਰ ਨੇ ਪੁਲਿਸ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।