ਹੁਣ ਹੱਦ ਪਾਰ ਹੋ ਗਈ… ਮਾਂ ਦੇ ਕਤਲ ਤੋਂ ਬਾਅਦ ਜੱਗੂ ਭਗਵਾਨਪੁਰੀਆ ਗੈਂਗ ਦੀ ਪੋਸਟ

Updated On: 

28 Jun 2025 13:00 PM IST

ਜੱਗੂ ਭਗਵਾਨਪੁਰੀਆ ਗਰੁੱਪ ਦੁਆਰਾ ਇੱਕ ਪੋਸਟ ਪਾਈ ਗਈ ਹੈ, ਜਿਸ 'ਚ ਲਿਖਿਆ ਹੈ ਕਿ ਸਾਡੇ ਭਰਾ ਅਤੇ ਮਾਂ ਦਾ ਕਤਲ ਗਲਤ ਸੀ। ਸਾਡੀ ਦੁਸ਼ਮਣੀ ਆਪਸ ਵਿੱਚ ਹੈ, ਇੱਕ ਦੂਜੇ ਦੇ ਪਰਿਵਾਰ ਨਾਲ ਨਹੀਂ। ਮਾਂ ਅਤੇ ਪਿਤਾ ਸਾਰੇ ਆਮ ਲੋਕਾਂ ਵਾਂਗ ਰਹਿੰਦੇ ਹਨ। ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਮਾਰਿਆ ਉਹ ਸਾਡੇ ਵਰਗੇ ਅਪਰਾਧੀ ਸਨ, ਆਮ ਲੋਕਾਂ ਨਾਲ ਨਹੀਂ। ਗੈਂਗ ਵਾਰਾਂ ਹੁੰਦੀਆਂ ਰਹਿੰਦੀਆਂ ਹਨ, ਪਰ ਪਰਿਵਾਰ ਨੂੰ ਨਿਸ਼ਾਨਾ ਬਣਾਉਣਾ ਗਲਤ ਹੈ।

ਹੁਣ ਹੱਦ ਪਾਰ ਹੋ ਗਈ... ਮਾਂ ਦੇ ਕਤਲ ਤੋਂ ਬਾਅਦ ਜੱਗੂ ਭਗਵਾਨਪੁਰੀਆ ਗੈਂਗ ਦੀ ਪੋਸਟ

ਗੈਂਗਸਟਰ ਜੱਗੂ ਭਗਵਾਨਪੁਰੀਆ

Follow Us On

ਬੰਬੀਹਾ ਗੈਂਗ ਵੱਲੋਂ ਬਟਾਲਾ ‘ਚ ਗੋਲੀਬਾਰੀ ਕਰਕੇ ਜੱਗੂ ਭਗਵਾਨਪੁਰੀਆ ਦੀ ਮਾਂ ਹਰਜੀਤ ਕੌਰ ਤੇ ਰਿਸ਼ਤੇਦਾਰ ਕਰਨਵੀਰ ਸਿੰਘ ਦਾ ਕਤਲ ਕਰ ਦਿੱਤਾ ਗਿਆ। ਹਾਲਾਂਕਿ, ਪਹਿਲਾਂ ਬੰਬੀਹਾ ਗੈਂਗ ਨੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਪਰ ਬਾਅਦ ‘ਚ ਫਿਰ ਬੰਬੀਹਾ ਗੈਂਗ ਦੀ ਇੱਕ ਪੋਸਟ ਵਾਇਰਲ ਹੋਈ, ਜਿਸ ‘ਚ ਕਿਹਾ ਗਿਆ ਸੀ ਕਿ ਮਾਤਾ ਜੀ (ਜੱਗੂ ਭਗਵਾਨਪੁਰੀਆ ਦੀ ਮਾਂ) ਨਾਲ ਗਲਤ ਹੋਇਆ, ਸਾਰਿਆਂ ਦੀਆਂ ਮਾਵਾਂ ਸਾਂਝੀਆਂ ਹੁੰਦੀਆਂ ਹਨ। ਇਸੇ ਸਿਲਸਿਲੇ ‘ਚ ਹੁਣ ਜੱਗੂ ਭਗਵਾਨਪੁਰੀਆ ਗੈਂਗ ਦਾ ਸੰਦੇਸ਼ ਵਾਇਰਲ ਹੋ ਰਿਹਾ ਹੈ। ਟੀਵੀ9 ਪੰਜਾਬੀ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ।

ਜੱਗੂ ਭਗਵਾਨਪੁਰੀਆ ਗੈਂਗ ਦੀ ਪੋਸਟ

ਜੱਗੂ ਭਗਵਾਨਪੁਰੀਆ ਗਰੁੱਪ ਦੁਆਰਾ ਇੱਕ ਪੋਸਟ ਪਾਈ ਗਈ ਹੈ, ਜਿਸ ‘ਚ ਲਿਖਿਆ ਹੈ ਕਿ ਸਾਡੇ ਭਰਾ ਅਤੇ ਮਾਂ ਦਾ ਕਤਲ ਗਲਤ ਸੀ। ਸਾਡੀ ਦੁਸ਼ਮਣੀ ਆਪਸ ਵਿੱਚ ਹੈ, ਇੱਕ ਦੂਜੇ ਦੇ ਪਰਿਵਾਰ ਨਾਲ ਨਹੀਂ। ਮਾਂ ਅਤੇ ਪਿਤਾ ਸਾਰੇ ਆਮ ਲੋਕਾਂ ਵਾਂਗ ਰਹਿੰਦੇ ਹਨ। ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਮਾਰਿਆ ਉਹ ਸਾਡੇ ਵਰਗੇ ਅਪਰਾਧੀ ਸਨ। ਗੈਂਗ ਵਾਰਾਂ ਹੁੰਦੀਆਂ ਰਹਿੰਦੀਆਂ ਹਨ, ਪਰ ਪਰਿਵਾਰ ਨੂੰ ਨਿਸ਼ਾਨਾ ਬਣਾਉਣਾ ਗਲਤ ਹੈ। ਕੁਝ ਸਮਾਂ ਪਹਿਲਾਂ, ਉਨ੍ਹਾਂ ਨੇ ਇੱਕ 10 ਸਾਲ ਦੇ ਬੱਚੇ ਨੂੰ ਮਾਰ ਦਿੱਤਾ ਸੀ ਅਤੇ ਬਾਅਦ ਵਿੱਚ ਮੁਆਫ਼ੀ ਮੰਗੀ ਸੀ। ਅਸੀਂ ਕਦੇ ਕਿਸੇ ਦੇ ਪਰਿਵਾਰ ਨੂੰ ਨੁਕਸਾਨ ਨਹੀਂ ਪਹੁੰਚਾਇਆ।

ਪੋਸਟ ‘ਚ ਲਿਖਿਆ ਗਿਆ ਹੈ ਪਹਿਲਾਂ ਵੀ ਸਾਡੇ ਭਰਾ ਮਾਰੇ ਗਏ ਸਨ ਅਤੇ ਅਸੀਂ ਬਦਲਾ ਲਿਆ ਸੀ। ਅੱਜ ਸਾਡਾ ਭਰਾ ਅਤੇ ਮਾਂ ਚਲੇ ਗਏ ਹਨ, ਅੱਜ ਚੁਣੌਤੀ ਦੇਣ ਦਾ ਸਮਾਂ ਨਹੀਂ ਹੈ। ਵਾਹਿਗੁਰੂ ਫੈਸਲਾ ਕਰੇਗਾ ਕਿ ਅੱਗੇ ਕੀ ਹੋਵੇਗਾ। ਉਹ ਮਾਂ ਜਿਸਨੇ ਮੇਰੇ ਲਈ ਬਹੁਤ ਮੁਸੀਬਤਾਂ ਵੇਖੀਆਂ, ਮੈਂ ਉਸਦਾ਼ ਦੇਣ ਨਹੀਂ ਦੇ ਸਕਦਾ, ਅੱਜ ਮੈਂ ਆਪਣੇ ਪਿਤਾ ਨੂੰ ਵੀ ਯਾਦ ਕਰ ਰਿਹਾ ਹਾਂ। ਹੁਣ ਕੋਈ ਸਾਨੂੰ ਗਲਤ ਨਾ ਕਹੇ, ਕਿਉਂਕਿ ਹੁਣ ਹੱਦ ਪਾਰ ਹੋ ਗਈ।

ਕਾਦੀਆਂ ਰੋਡ ਤੇ ਹੋਈ ਸੀ ਵਾਰਦਾਤ

ਪੰਜਾਬ ਦੇ ਬਟਾਲਾ ਤੋਂ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਸੀ, ਜਿੱਥੇ ਕਾਦੀਆਂ ਰੋਡ ਤੇ ਬਦਮਾਸ਼ਾਂ ਨੇ ਦੋ ਲੋਕਾਂ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ। ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਹਰਜੀਤ ਕੌਰ ਵੀ ਮ੍ਰਿਤਕਾਂ ਵਿੱਚ ਸ਼ਾਮਲ ਸੀ। ਇਸ ਤੋਂ ਇਲਾਵਾ ਇੱਕ ਨੌਜਵਾਨ ਕਰਨਵੀਰ ਸਿੰਘ ਹੈ, ਜੋ ਘੁੰਮਣ ਕਲਾਂ ਦੇ ਪਿੰਡ ਭੀਖੋਵਾਲ ਦਾ ਰਹਿਣ ਵਾਲਾ , ਉਸ ਦੀ ਵੀ ਮੌਤ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕਰਨਵੀਰ ਸਿੰਘ ਅਤੇ ਹਰਜੀਤ ਕੌਰ ਇੱਕ ਸਕਾਰਪੀਓ ਕਾਰ ਵਿੱਚ ਬੈਠੇ ਸਨ। ਇਸ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਤੇ ਗੋਲੀਆਂ ਚਲਾ ਦਿੱਤੀਆਂ। ਮੌਕੇ ਤੇ ਮੌਜੂਦ ਲੋਕਾਂ ਅਨੁਸਾਰ ਕਰਨਵੀਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਗੰਭੀਰ ਜ਼ਖਮੀ ਹਰਜੀਤ ਕੌਰ ਨੂੰ ਤੁਰੰਤ ਬਟਾਲਾ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ, ਪਰ ਉਸ ਦੀ ਵੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।