ਮੁੰਬਈ ਤੋਂ ਜਲੰਧਰ ਪਹੁੰਚੀ ਪਹਿਲੀ ਉਡਾਣ, ਯਾਤਰੀਆਂ ‘ਚ ਭਾਰੀ ਉਤਸ਼ਾਹ

Updated On: 

02 Jul 2025 20:30 PM IST

Mumbai to Adampur Flight: ਅੱਜ ਮੁੰਬਈ ਤੋਂ ਉਡਾਣ ਛਤਰਪਤੀ ਸ਼ਿਵਾਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੁਪਹਿਰ 12.55 ਵਜੇ ਉਡਾਣ ਭਰੀ ਤੇ ਦੁਪਹਿਰ 3.15 ਵਜੇ ਆਦਮਪੁਰ ਪਹੁੰਚੀ। ਯਾਤਰੀਆਂ ਨੇ ਮਹਿਸੂਸ ਕੀਤਾ ਕਿ ਇਹ ਨਵੀਂ ਹਵਾਈ ਸੇਵਾ ਖਾਸ ਕਰਕੇ ਸਿੱਖ ਭਾਈਚਾਰੇ ਲਈ ਇੱਕ ਬਹੁਤ ਮਹੱਤਵਪੂਰਨ ਅਤੇ ਬਹੁਤ ਉਡੀਕਿਆ ਜਾਣ ਵਾਲਾ ਕਦਮ ਹੈ।

ਮੁੰਬਈ ਤੋਂ ਜਲੰਧਰ ਪਹੁੰਚੀ ਪਹਿਲੀ ਉਡਾਣ, ਯਾਤਰੀਆਂ ਚ ਭਾਰੀ ਉਤਸ਼ਾਹ
Follow Us On

ਏਅਰਲਾਈਨ ਕੰਪਨੀ ਇੰਡੀਗੋ ਨੇ ਅੱਜ ਤੋਂ ਆਦਮਪੁਰ ਅਤੇ ਮੁੰਬਈ ਵਿਚਕਾਰ ਸਿੱਧੀ ਉਡਾਣ ਸੇਵਾ ਸ਼ੁਰੂ ਕਰ ਦਿੱਤੀ ਹੈ। ਅੱਜ, ਯਾਤਰੀ ਮੁੰਬਈ ਤੋਂ ਆਦਮਪੁਰ ਹਵਾਈ ਅੱਡੇ ‘ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਇਸ ਉਡਾਣ ਦੀ ਬਹੁਤ ਪ੍ਰਸ਼ੰਸਾ ਕੀਤੀ। ਇਸ ਦੌਰਾਨ ਯਾਤਰੀਆਂ ਨੇ ਦੱਸਿਆ ਕਿ 5500 ਰੁਪਏ ਦੀ ਟਿਕਟ ‘ਤੇ ਯਾਤਰਾ 2 ਘੰਟੇ ਦੀ ਹੈ। ਯਾਤਰੀਆਂ ਨੇ ਇੰਡੀਗੋ ਸਟਾਫ ਦੀ ਵੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਟਾਫ਼ ਬਹੁਤ ਸਹਿਯੋਗ ਕਰ ਰਿਹਾ ਹੈ।

ਤੁਹਾਨੂੰ ਦੱਸ ਦੇਈਏ ਕਿ ਬੁਧਵਾਰ ਇੰਡੀਗੋ ਦੀ ਫਲਾਈਟ ਨੇ ਨੂੰ ਮੁੰਬਈ ਦੇ ਛਤਰਪਤੀ ਸ਼ਿਵਾਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੁਪਹਿਰ 12.55 ਵਜੇ ਉਡਾਣ ਭਰੀ ਸੀ ਅਤੇ ਦੁਪਹਿਰ 3.15 ਵਜੇ ਜਲੰਧਰ ਦੇ ਆਦਮਪੁਰ ਪਹੁੰਚੀ ਸੀ। ਯਾਤਰੀਆਂ ਨੇ ਮਹਿਸੂਸ ਕੀਤਾ ਕਿ ਇਹ ਨਵੀਂ ਹਵਾਈ ਸੇਵਾ ਖਾਸ ਕਰਕੇ ਸਿੱਖ ਭਾਈਚਾਰੇ ਲਈ ਇੱਕ ਬਹੁਤ ਮਹੱਤਵਪੂਰਨ ਅਤੇ ਬਹੁਤ ਉਡੀਕਿਆ ਜਾਣ ਵਾਲਾ ਕਦਮ ਹੈ।

ਆਦਮਪੁਰ ਵਿਖੇ 35 ਮਿੰਟ ਦੇ ਰੁਕਣ ਤੋਂ ਬਾਅਦ, ਉਡਾਣ ਨੇ ਇੱਥੋਂ ਦੁਪਹਿਰ 3.50 ਵਜੇ ਉਡਾਣ ਭਰੀ। ਜਿਸ ਤੋਂ ਬਾਅਦ ਇਹ ਉਡਾਣ ਸ਼ਾਮ 6.30 ਵਜੇ ਮੁੰਬਈ ਪਹੁੰਚੇਗੀ। ਮੁੰਬਈ – ਆਦਮਪੁਰ ਸੈਕਟਰ ਲਈ ਉਡਾਣ ਦੀ ਮਿਆਦ 2.20 ਘੰਟੇ ਅਤੇ ਆਦਮਪੁਰ – ਮੁੰਬਈ ਸੈਕਟਰ ਲਈ 2.40 ਘੰਟੇ ਹੈ। ਜਲੰਧਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ ਅਤੇ ਕਪੂਰਥਲਾ ਦੇ ਵਪਾਰੀ ਉਤਸ਼ਾਹਿਤ ਸਨ ਅਤੇ ਨਾਲ ਹੀ ਉਨ੍ਹਾਂ ਨੂੰ ਇਸ ਉਡਾਣ ਤੋਂ ਫਾਇਦਾ ਵੀ ਹੋਇਆ।

ਇਹ ਕਿਹਾ ਜਾ ਰਿਹਾ ਹੈ ਕਿ ਇਹ ਸੇਵਾ ਖੇਤਰੀ ਸੰਪਰਕ ਵਧਾਏਗੀ ਅਤੇ ਖੇਤਰ ਵਿੱਚ ਆਰਥਿਕ ਮੌਕਿਆਂ ਨੂੰ ਉਤਸ਼ਾਹਿਤ ਕਰੇਗੀ। ਉਡਾਣਾਂ ਸ਼ੁਰੂ ਹੋਣ ਨਾਲ ਦੋਆਬਾ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਯਾਤਰੀ ਮੁੰਬਈ ਤੋਂ ਗੋਆ, ਬੰਗਲੁਰੂ, ਚੇਨਈ, ਇੰਦੌਰ, ਭੋਪਾਲ ਲਈ ਵੀ ਉਡਾਣਾਂ ਲੈ ਸਕਦੇ ਹਨ। ਉਡਾਣਾਂ ਦੀ ਸ਼ੁਰੂਆਤ ਨਾਲ ਖੇਤਰੀ ਸੰਪਰਕ ਨੂੰ ਹੁਲਾਰਾ ਮਿਲਿਆ ਹੈ। ਇਨ੍ਹਾਂ ਸ਼ਹਿਰਾਂ ਅਤੇ ਆਸ ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਯੂਰਪ ਅਤੇ ਇੰਗਲੈਂਡ ਜਾਣ ਲਈ ਦਿੱਲੀ ਜਾਂ ਅੰਮ੍ਰਿਤਸਰ ਦੀ ਲੋੜ ਨਹੀਂ ਪਵੇਗੀ।

ਆਦਮਪੁਰ ਹਵਾਈ ਅੱਡੇ ਤੋਂ ਸਿੱਧਾ ਮੁੰਬਈ ਅਤੇ ਫਿਰ ਉੱਥੋਂ ਯੂਰਪ ਅਤੇ ਇੰਗਲੈਂਡ ਲਈ ਵੱਡੀਆਂ ਉਡਾਣਾਂ ਲਈ ਯਾਤਰਾ ਕਰਨਾ ਆਸਾਨ ਹੋ ਜਾਵੇਗਾ। ਵਿਦੇਸ਼ਾਂ ਵਿੱਚ ਰਹਿਣ ਵਾਲੇ ਪੰਜਾਬੀਆਂ, ਕਾਰੋਬਾਰੀਆਂ ਅਤੇ ਸੈਰ-ਸਪਾਟੇ ਲਈ ਜਾਣ ਵਾਲੇ ਲੋਕਾਂ ਨੂੰ ਇਸ ਨਵੀਂ ਕਨੈਕਟੀਵਿਟੀ ਦਾ ਫਾਇਦਾ ਹੋਵੇਗਾ।

ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਇਸ ਨਵੀਂ ਉਡਾਣ ਸੇਵਾ ‘ਤੇ ਖੁਸ਼ੀ ਜਤਾਈ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਨਵੀਂ ਉਡਾਣ ਨਹੀਂ ਹੈ ਬਲਕਿ ਇਹ ਸਿੱਖ ਸ਼ਰਧਾਲੂਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਨ ਵਾਲਾ ਇੱਕ ਇਤਿਹਾਸਕ ਫੈਸਲਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ, ਪੰਜਾਬ ਤੋਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਪਹੁੰਚਣਾ ਬਹੁਤ ਮੁਸ਼ਕਲ ਸੀ, ਖਾਸ ਕਰਕੇ ਬਜ਼ੁਰਗ ਸ਼ਰਧਾਲੂਆਂ ਲਈ, ਸਿੱਧੀ ਹਵਾਈ ਸੇਵਾ ਦੀ ਘਾਟ ਕਾਰਨ।

ਐਮਪੀ ਸੰਧੂ ਨੇ ਕੇਂਦਰ ਸਰਕਾਰ ਦੀ ਉਡਾਨ ਯੋਜਨਾ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਸੀ ਕਿ ਅਜਿਹੀਆਂ ਯੋਜਨਾਵਾਂ ਇਹ ਸਪੱਸ਼ਟ ਕਰਦੀਆਂ ਹਨ ਕਿ ਕੇਂਦਰ ਸਰਕਾਰ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਪੂਰੀ ਤਰ੍ਹਾਂ ਸਤਿਕਾਰ ਕਰਦੀ ਹੈ ਅਤੇ ਦੇਸ਼ ਦੇ ਛੋਟੇ ਸ਼ਹਿਰਾਂ ਨੂੰ ਹਵਾਈ ਨੈੱਟਵਰਕ ਨਾਲ ਜੋੜਨ ਲਈ ਵਚਨਬੱਧ ਹੈ।