India Canada Issue: ਜਿਸ ਪਵਨ ਰਾਏ ਨੂੰ ਕੈਨੇਡੀਅਨ ਸਰਕਾਰ ਨੇ ਦੇਸ਼ ‘ਚੋਂ ਕੱਢਿਆ, ਪੰਜਾਬ ਦੇ ਵੱਡੇ IPS ਅਫਸਰਾਂ ‘ਚ ਸ਼ਾਮਲ ਹੈ ਨਾਂ
ਪੰਜਾਬ ਕੇਡਰ ਦੇ 1997 ਬੈਚ ਦੇ ਆਈਪੀਐਸ ਅਧਿਕਾਰੀ ਪਵਨ ਕੁਮਾਰ ਰਾਏ ਇੱਕ ਸਖ਼ਤ ਅਤੇ ਇਮਾਨਦਾਰ ਅਧਿਕਾਰੀ ਦਾ ਅਕਸ ਰੱਖਦੇ ਹਨ। ਉਹ 2018 ਵਿੱਚ ਕੇਂਦਰ ਵਿੱਚ ਜਾਣ ਤੋਂ ਪਹਿਲਾਂ ਪੰਜਾਬ ਵਿੱਚ ਆਪਣੇ ਕਾਰਜਕਾਲ ਦੌਰਾਨ ਹਮੇਸ਼ਾ ਸੁਰਖੀਆਂ ਵਿੱਚ ਰਹੇ। ਇਹ ਪਵਨ ਕੁਮਾਰ ਰਾਏ ਹੀ ਸੀ ਜਿਨ੍ਹਾਂ ਨੇ ਪੰਜਾਬ ਪੁਲਿਸ ਦੇ ਅਧਿਕਾਰੀ ਸ਼ਿਵਕੁਮਾਰ ਦੇ ਪੁੱਤਰ ਨੂੰ ਜਲੰਧਰ 'ਚ ਹੀਰੀਆਂ ਦੀ ਲੁੱਟ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ।
ਕੈਨੇਡਾ ਸਰਕਾਰ ਨੇ ਜਿਸ ਭਾਰਤੀ ਡਿਪਲੋਮੈਟ ਪਵਨ ਕੁਮਾਰ ਰਾਏ ਨੂੰ ਕੈਨੇਡਾ ਛੱਡਣ ਦੇ ਹੁਕਮ ਦਿੱਤੇ ਹਨ, ਉਹ ਪੰਜਾਬ ਦੇ ਧਾਕੜ ਆਈ.ਪੀ.ਐਸ. ਮੰਨੇ ਜਾਂਦੇ ਹਨ। ਕੈਨੇਡਾ ਨੇ ਭਾਰਤ ਸਰਕਾਰ ‘ਤੇ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦਾ ਦੋਸ਼ ਲਾਉਂਦਿਆਂ ਰਾਏ ਨੂੰ ਦੇਸ਼ ਛੱਡਣ ਲਈ ਕਿਹਾ ਹੈ।
1997 ਬੈਚ ਦੇ ਅਧਿਕਾਰੀ ਹਨ ਰਾਏ
ਪੰਜਾਬ ਕੇਡਰ ਦੇ 1997 ਬੈਚ ਦੇ ਆਈਪੀਐਸ ਅਧਿਕਾਰੀ ਪਵਨ ਕੁਮਾਰ ਰਾਏ ਇੱਕ ਸਖ਼ਤ ਅਤੇ ਇਮਾਨਦਾਰ ਅਧਿਕਾਰੀ ਦਾ ਅਕਸ ਰੱਖਦੇ ਹਨ। ਉਹ 2018 ਵਿੱਚ ਕੇਂਦਰ ਵਿੱਚ ਜਾਣ ਤੋਂ ਪਹਿਲਾਂ ਪੰਜਾਬ ਵਿੱਚ ਆਪਣੇ ਕਾਰਜਕਾਲ ਦੌਰਾਨ ਹਮੇਸ਼ਾ ਸੁਰਖੀਆਂ ਵਿੱਚ ਰਹੇ। ਉਨ੍ਹਾਂ ਨੇ 2009-10 ਵਿੱਚ ਅਜਿਹੇ ਸਮੇਂ ਵਿੱਚ ਅਹੁਦਾ ਸੰਭਾਲਿਆ ਸੀ ਜਦੋਂ ਪੰਜਾਬ ਵਿੱਚ ਨਸ਼ਿਆਂ ਦਾ ਮੁੱਦਾ ਆਪਣੇ ਸਿਖਰ ਤੇ ਸੀ।
ਤਰਨਤਾਰਨ ਦੇ ਐਸਐਸਪੀ ਵਜੋਂ ਉਨ੍ਹਾਂ ਨੇ ਉਸ ਸਮੇਂ ਇੱਕ ਅਕਾਲੀ ਵਿਧਾਇਕ ਦੀ ਕਾਰ ਵਿੱਚੋਂ 10 ਕਿਲੋ ਹੈਰੋਇਨ ਬਰਾਮਦ ਕਰਕੇ ਕਾਰਵਾਈ ਕੀਤੀ ਜਦੋਂ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਐਸਪੀ ਸਿਟੀ, ਅੰਮ੍ਰਿਤਸਰ ਦੇ ਅਹੁਦੇ ‘ਤੇ ਰਹਿੰਦਿਆਂ ਇੱਕ ਹੀ ਪਰਿਵਾਰ ਦੇ 5 ਮੈਂਬਰਾਂ ਵੱਲੋਂ ਖੁਦਕੁਸ਼ੀ ਕਰਨ ਦੇ ਚਰਚਿਤ ਮਾਮਲੇ ਵਿੱਚ ਅੰਮ੍ਰਿਤਸਰ ਦੇ ਐਸਐਸਪੀ ਕੁਲਤਾਰ ਸਿੰਘ ਖ਼ਿਲਾਫ਼ ਕੇਸ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਸਜ਼ਾ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
ਇਹ ਪਵਨ ਕੁਮਾਰ ਰਾਏ ਹੀ ਸੀ ਜਿਸ ਨੇ ਪੰਜਾਬ ਪੁਲਿਸ ਅਧਿਕਾਰੀ ਸ਼ਿਵਕੁਮਾਰ ਦੇ ਪੁੱਤਰ ਨੂੰ ਜਲੰਧਰ ‘ਚ ਹੀਰੀਆਂ ਦੀ ਲੁੱਟ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਸੀ। 2018 ‘ਚ ਵਿਦੇਸ਼ ਮੰਤਰਾਲੇ ‘ਚ ਨਿੱਜੀ ਸਕੱਤਰ ਦੇ ਅਹੁਦੇ ‘ਤੇ ਤਾਇਨਾਤ ਹੋਣ ਤੋਂ ਬਾਅਦ ਉਨ੍ਹਾਂ ਨੂੰ ਕੈਨੇਡਾ ਭੇਜਿਆ ਗਿਆ ਸੀ।
IPS Lobby ਵੱਲੋਂ ਕੈਨੇਡਾ ਦਾ ਵਿਰੋਧ
ਮੰਗਲਵਾਰ ਨੂੰ ਪੰਜਾਬ ਦੀ ਆਈ.ਪੀ.ਐਸ Lobby ਨੇ ਇਸ ‘ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਕੈਨੇਡਾ ਸਰਕਾਰ ‘ਤੇ ਦੋਸ਼ ਲਾਇਆ ਕਿ ਉਸ ਡਿਪਲੋਮੈਟ ਦਾ ਨਾਂਅ ਜਨਤਕ ਕਰਕੇ ਕੈਨੇਡਾ ਨੇ ਪਵਨ ਕੁਮਾਰ ਰਾਏ ਅਤੇ ਉਸ ਦੇ ਪਰਿਵਾਰ ਲਈ ਖ਼ਤਰਾ ਪੈਦਾ ਕਰ ਦਿੱਤਾ ਹੈ, ਜੋ ਕੁਝ ਹੋਰ ਸਮੇਂ ਲਈ ਕੈਨੇਡਾ ‘ਚ ਹੀ ਰਹਿਣਗੇ।
ਇਹ ਵੀ ਪੜ੍ਹੋ
ਪੰਜਾਬ ਦੇ IPS ਅਧਿਕਾਰੀਆਂ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ‘ਤੇ ਅਜਿਹੀਆਂ ਗਤੀਵਿਧੀਆਂ ਦੌਰਾਨ ਡਿਪਲੋਮੈਟਾਂ ਨੂੰ ਹਟਾਉਣ ਸਮੇਂ ਸੁਰੱਖਿਆ ਕਾਰਨਾਂ ਕਰਕੇ ਕਦੇ ਵੀ ਉਨ੍ਹਾਂ ਦੇ ਨਾਮ ਜਨਤਕ ਨਹੀਂ ਕੀਤੇ ਜਾਂਦੇ ਪਰ ਕੈਨੇਡਾ ਨੇ ਪਵਨ ਕੁਮਾਰ ਰਾਏ ਦਾ ਨਾਂ ਜਨਤਕ ਕਰਕੇ ਉਸ ‘ਤੇ ਅਤੇ ਉਸ ਦੇ ਪਰਿਵਾਰ ‘ਤੇ ਕੈਨੇਡਾ ‘ਚ ਖਾਲਿਸਤਾਨ ਸਮਰਥਕ ਹੋਣ ਦਾ ਦੋਸ਼ ਲਗਾਇਆ ਹੈ।
ਹਮਲੇ ਦਾ ਖਤਰਾ ਵਧ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਵਨ ਕੁਮਾਰ ਰਾਏ ਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਦੇਸ਼ ਛੱਡਣ ਲਈ ਕਿਹਾ ਗਿਆ ਹੈ ਅਤੇ ਜੇਕਰ ਇਸ ਦੌਰਾਨ ਉਨ੍ਹਾਂ ਨੂੰ ਕੈਨੇਡਾ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਇਸ ਲਈ ਕੈਨੇਡਾ ਸਰਕਾਰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੋਵੇਗੀ। ਅਧਿਕਾਰੀਆਂ ਨੇ ਕਿਹਾ ਕਿ ਅਧਿਕਾਰੀ ਅਤੇ ਉਸ ਦੇ ਪਰਿਵਾਰ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣਾ ਕੈਨੇਡਾ ਸਰਕਾਰ ਦੀ ਜ਼ਿੰਮੇਵਾਰੀ ਹੈ।