ਅਟਾਰੀ ਬਾਰਡਰ ‘ਤੇ ਅਜ਼ਾਦੀ ਦਾ ਜਸ਼ਨ… ਜਵਾਨਾਂ ਦੀ ਕਦਮ ਤਾਲ ‘ਤੇ ਗੂੰਜੇ ਦੇਸ਼ ਭਗਤੀ ਦੇ ਨਾਅਰੇ

Updated On: 

15 Aug 2026 20:20 PM IST

ਅਟਾਰੀ ਬਾਰਡਰ 'ਤੇ ਆਜ਼ਾਦੀ ਦਿਵਸ ਦੇ ਜਸ਼ਨ ਮਨਾਇਆ ਜਾ ਰਿਹਾ ਹੈ। ਜਵਾਨਾਂ ਦੀ ਕਦਮ ਤਾਲ 'ਤੇ ਦੇਸ਼ ਭਗਤੀ ਦੇ ਨਾਅਰੇ ਗੂੰਜ ਰਹੇ ਹਨ। ਅੰਮ੍ਰਿਤਸਰ ਦੇ ਅਟਾਰੀ-ਵਾਹਘਾ ਬਾਰਡਰ 'ਤੇ ਬੀਐਸਐਫ ਵੱਲੋਂ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਬੀਐਸਐਫ ਦੇ ਡੀਆਈਜੀ ਐਸ.ਐਸ. ਚੰਦੇਲ ਸ਼ਾਮਲ ਹੋਏ।

ਅਟਾਰੀ ਬਾਰਡਰ ਤੇ ਅਜ਼ਾਦੀ ਦਾ ਜਸ਼ਨ... ਜਵਾਨਾਂ ਦੀ ਕਦਮ ਤਾਲ ਤੇ ਗੂੰਜੇ ਦੇਸ਼ ਭਗਤੀ ਦੇ ਨਾਅਰੇ

ਅਟਾਰੀ ਬਾਰਡਰ ‘ਤੇ ਆਜ਼ਾਦੀ ਦਿਵਸ ਦੇ ਜਸ਼ਨ ਮਨਾਇਆ ਜਾ ਰਿਹਾ ਹੈ। ਜਵਾਨਾਂ ਦੀ ਕਦਮ ਤਾਲ ‘ਤੇ ਦੇਸ਼ ਭਗਤੀ ਦੇ ਨਾਅਰੇ ਗੂੰਜ ਰਹੇ ਹਨ। ਦੇਸ਼ ਭਰ ਵਿੱਚ 80ਵਾਂ ਆਜ਼ਾਦੀ ਦਿਵਸ ਬੜੇ ਮਾਣ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਅੰਮ੍ਰਿਤਸਰ ਦੇ ਅਟਾਰੀ-ਵਾਹਘਾ ਬਾਰਡਰ ‘ਤੇ ਬੀਐਸਐਫ ਵੱਲੋਂ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਬੀਐਸਐਫ ਦੇ ਡੀਆਈਜੀ ਐਸ.ਐਸ. ਚੰਦੇਲ ਸ਼ਾਮਲ ਹੋਏ।

ਆਜ਼ਾਦੀ ਦਿਵਸ ਦੇ ਇਸ ਸਮਾਗਮ ਦੌਰਾਨ ਪੰਜਾਬੀ ਸੱਭਿਆਚਾਰ ਗਿੱਧਾ ਅਤੇ ਭੰਗੜਾ ਦੇ ਨਾਲ-ਨਾਲ ਸਿੱਖ ਮਾਰਸ਼ਲ ਆਰਟ ਗੱਤਕਾ ਦੇ ਜੌਹਰ ਦਿਖਾਣ ਨੂੰ ਮਿਲੇ।

ਡੀਆਈਜੀ ਐਸ.ਐਸ. ਚੰਦੇਲ ਨੇ ਦੇਸ਼ਵਾਸੀਆਂ ਨੂੰ 80ਵੇਂ ਆਜ਼ਾਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਬੀਐਸਐਫ ਦੇ ਜਵਾਨ ਕੌਮੀ ਸੁਰੱਖਿਆ ਲਈ ਦਿਨ-ਰਾਤ ਸਰਹੱਦਾਂ ਤੇ ਤਾਇਨਾਤ ਹਨ ਅਤੇ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਹੋਏ ਆਪਰੇਸ਼ਨ ਸਿੰਧੂਰ ਦੌਰਾਨ ਬੀਐਸਐਫ ਨੇ ਗੁਆਂਢੀ ਦੇਸ਼ ਨੂੰ ਆਪਣੀ ਤਾਕਤ ਦਿਖਾਈ, ਕਈ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕੀਤਾ, ਡਰੋਨ ਡੇਗੇ ਅਤੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਅਤੇ ਹਥਿਆਰ ਬਰਾਮਦ ਕੀਤੇ।

ਡੀਆਈਜੀ ਨੇ ਦੱਸਿਆ ਕਿ ਸਰਹੱਦੀ ਖੇਤਰਾਂ ਵਿੱਚ ਜਵਾਨਾਂ ਨੇ 118 ਤੋਂ ਵੱਧ ਦੁਸ਼ਮਣ ਚੌਕੀਆਂ ਤਬਾਹ ਕੀਤੀਆਂ। ਇਸ ਮੌਕੇ ਬੀਐਸਐਫ ਦੇ 2 ਜਵਾਨਾਂ ਨੂੰ ਸਬ-ਇੰਸਪੈਕਟਰ ਤੋਂ ਇੰਸਪੈਕਟਰ ਦੇ ਸਟਾਰ ਲਗਾ ਕੇ ਸਨਮਾਨਿਤ ਕੀਤਾ ਗਿਆ, ਜੋ ਮਾਣ ਵਾਲੀ ਗੱਲ ਹੈ। ਉਨ੍ਹਾਂ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮੌਜੂਦਗੀ ਨਾਲ ਸਰਹੱਦ ਦੇ ਰੱਖਿਅਕਾਂ ਦਾ ਮਨੋਬਲ ਵਧਿਆ ਹੈ। ਸਮਾਗਮ ਦੌਰਾਨ ਸੱਭਿਆਚਾਰਕ ਪ੍ਰੋਗਰਾਮਾਂ ਰਾਹੀਂ ਰੰਗਾ-ਰੰਗ ਮਾਹੌਲ ਬਣਿਆ, ਜਿਸ ਦਾ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ।

80ਵੇਂ ਆਜ਼ਾਦੀ ਦਿਵਸ ਦੇ ਮੌਕੇ ‘ਤੇ, ਅੰਮ੍ਰਿਤਸਰ ਦੇ ਅਟਾਰੀ-ਵਾਹਗਾ ਸਰਹੱਦ ‘ਤੇ ਬੀਟਿੰਗ ਰਿਟਰੀਟ ਸਮਾਰੋਹ ਵਿੱਚ ਸੈਨਿਕਾਂ ਨੇ ਜੋਸ਼ ਅਤੇ ਉਤਸ਼ਾਹ ਦਿਖਾਇਆ। ਬੀਐਸਐਫ ਦੇ ਜਵਾਨਾਂ ਦੇ ਹੈਰਾਨੀਜਨਕ ਕਾਰਨਾਮੇ ਨੇ ਦਰਸ਼ਕਾਂ ਨੂੰ ਮੋਹਿਤ ਕਰ ਦਿੱਤਾ।

Loading...
Unable to load recommendations.
Follow Us